ਲਾਹੇਵੰਦ ਖੇਤੀ ਲਈ ਮਸ਼ੀਨੀਕਰਨ ਅਤੇ ਮੰਡੀਕਰਨ ਲਈ ਕਿਸਾਨਾਂ ਨੂੰ ਆਪ ਸਹਿਕਾਰੀ ਯਤਨ ਕਰਨ ਦੀ ਲੋੜ: ਡਾ. ਬਲਦੇਵ ਸਿੰਘ ਢਿਲੋਂ

ਲੁਧਿਆਣਾ : ਪੀ ਏ ਯੂ ਕਿਸਾਨ ਮੇਲਿਆਂ ਦੀ ਲੜੀ ਦਾ ਪਹਿਲਾ ਕਿਸਾਨ ਮੇਲਾ ਪੀ ਏ ਯੂ ਖੇਤਰੀ ਖੋਜ ਕੇਂਦਰ, ਬਲੋਵਾਲ ਸੌਂਖੜੀ ਵਿਖੇ ਕਿਸਾਨਾਂ ਦੇ ਭਾਰੀ ਇਕਠ ਨਾਲ ਸੁਰੂ ਹੋਇਆ। ਇਹ ਕਿਸਾਨ ਮੇਲਾ  ‘ਪੀ ਏ ਯੂ. ਬੀਜ ਬੀਜੋ, ਸਹਾਇਕ ਧੰਦੇ ਅਪਣਾਓ, ਮੰਡੀਕਰਨ ਸੁਚਜਾ ਕਰੋ, ਲੇਖਾ ਜ਼ੋਖਾ  ਲਾਓੌ ਦੇ ਉਦੇਸ ਨੂੰ ਮੁਖ ਰਖ ਕੇ ਆਯੋਜਿਤ ਕੀਤਾ ਗਿਆ। ਇਸ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੀ ਏ ਯੂ. ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿਲੋਂ ਨੇ ਆਪਣੇ ਪ੍ਰਧਾਨਗੀ ਭਾਸਣ ਵਿਚ  ਕਿਸਾਨਾਂ ਨੂੰ ਪੀ ਏ ਯੂ  ਕਿਸਾਨ ਮੇਲਿਆਂ ਦੇ ਉਦੇਸ ਉਪਰ ਚਲਣ ਦੀ ਪੁਰਜੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ  ਪੀ ਏ ਯੂ  ਵਲੋਂ ਸਿਫਾਰਿਸ ਕੀਤੇ ਹੋਏ ਬੀਜ ਖਰੀਦ ਕੇ ਆਪਣੀ ਫਸਲ ਦੇ ਝਾੜ ਵਿਚ ਵਾਧਾ ਕਰ ਸਕਦੇ ਹਨ। ਜਿਸ ਸਦਕਾ ਉਹ ਆਪਣੇ ਜੀਵਨ ਸੈਲੀ ਵਿਚ ਸੁਧਾਰ ਲਿਆ ਸਕਣਗੇ। ਡਾ. ਢਿਲੋਂ ਨੇ ਕਿਸਾਨਾਂ ਨੂੰ ਜੈਵਿਕ ਖਾਦਾਂ ਦੀ ਵਰਤੋਂ ਕਰਨ ਅਤੇ ਮਿਟੀ ਦੀ ਪਰਖ ਕਰਵਾਉਣ ਦੀ ਅਪੀਲ ਕੀਤੀ ਜਿਸ ਸਦਕਾ ਉਨ੍ਹਾਂ ਦੀਆਂ ਫਸਲਾਂ ਦੀ ਬਿਮਾਰੀਆਂ ਤੋਂ ਰੋਕਥਾਮ ਅਸਾਨੀ ਨਾਲ ਕੀਤੀ ਜਾ ਸਕੇਗੀ। ਖੇਤੀਬਾੜੀ ਸਬੰਧੀ ਜਾਣਕਾਰੀ ਅਤੇ ਸਵਾਲ ਜਵਾਬ ਸੈਸਨ ਖੇਤੀ ਉਦਯੋਗਿਕ ਨੁਮਾਇਸ, ਬੀਜਾਂ, ਪੌਦਿਆਂ ਅਤੇ ਖੇਤੀ ਸਾਹਿਤ ਦੀ ਵਿਕਰੀ, ਦੁਧਾਰੂ ਪਸੂਆਂ ਦੀ ਸਾਂਭ ਸੰਭਾਲ ਅਤੇ ਕਿਸਾਨ ਬੀਬੀਆਂ ਲਈ ਘਰਾਂ ਦੇ ਕੰਮਕਾਜ ਸਬੰਧੀ ਲਗਭਗ 84 ਪ੍ਰਦਰਸ਼ਨੀਆਂ ਆਦਿ ਇਸ ਮੇਲੇ ਦੀਆਂ ਪ੍ਰਮੁਖ ਵਿਸੇਸਤਾਵਾਂ ਰਹੀਆਂ।

ਨਿਰਦੇਸ਼ਕ ਪਸਾਰ ਸਿਖਿਆ ਡਾ. ਆਰ ਐਸ ਸਿਧੂ ਨੇ ਆਏ ਹੋਏ ਯੂਨੀਵਰਸਿਟੀ ਅਤੇ ਖੇਤਰੀ ਖੋਜ ਕੇਂਦਰ ਦੇ ਅਧਿਕਾਰੀਆਂ ਅਤੇ ਕਿਸਾਨਾਂ ਦਾ ਹੁੰਮਹੁਮਾ ਕੇ ਆਉਣ ਲਈ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾ ਕਿਸਾਨ ਮੇਲਿਆਂ ਦੌਰਾਨ ਕਿਸਾਨ ਆਪਣੀਆਂ ਸਮਸਿਆਵਾਂ ਨੂੰ ਯੂਨੀਵਰਸਿਟੀ ਵਿਗਿਆਨੀਆਂ ਅਤੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਦੇ ਹਨ ਅਤੇ ਹੋਰ ਉਚ ਪਧਰੀ ਖੋਜ ਕਰਨ ਦੀ ਹਲਾਸੇਰੀ ਪ੍ਰਦਾਨ ਕਰਦੇ ਹਨ।

ਨਿਰਦੇਸਕ ਖੋਜ, ਪੀ ਏ ਯੂ  ਡਾ ਅਸੋਕ ਕੁਮਾਰ ਨੇ ਪੀ ਏ ਯੂ ਖੋਜ ਗਤੀਵਿਧੀਆਂ ਉਤੇ ਚਾਨਣਾ ਪਾਉਂਦਿਆ ਕਿਹਾ ਕਿ ਅਸੀਂ ਫਸਲਾਂ ਦੀਆਂ ਅਜਿਹੀਆਂ ਕਿਸਮਾਂ ਨੂੰ ਵਿਕਸਤ ਕਰਨ ਦੀ ਕੋਸਿਸ ਕਰ ਰਹੇ ਹਾਂ ਜੋ ਪਾਣੀ ਘਟ ਲੈਣ, ਝਾੜ ਵਧ ਦੇਣ ਅਤੇ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਣ ਜਿਸ ਸਦਕਾ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲੀਆਂ ਤਕਨੀਕਾਂ ਦੀ ਖੋਜ ਲਗਾਤਾਰ ਜਾਰੀ ਹੈ।

ਵਾਤਾਵਰਣ ਵਿਚ ਬਦਲਾਅ ਆ ਰਿਹਾ ਹੈ, ਹਵਾ ਵਿਚ ਨਮੀਂ ਅਤੇ ਜਹਿਰੀਲੀਆ ਗੈਸਾਂ ਵਧ ਰਹੀਆਂ ਹਨ ਜਿਸ ਕਾਰਨ ਭੂਮੀ ਦੀ ਸਿਹਤ ਵਿਚ ਲਗਾਤਾਰ ਖਰਾਬ ਹੋ ਰਹੀ ਹੈ। ਇਸ ਲਈ ਮਿਟੀ ਦੀ ਸਿਹਤ ਨੂੰ ਬਰਕਰਾਰ ਰਖਣ ਲਈ ਯੂਨੀਵਰਸਿਟੀ ਦੇ ਵਿਗਿਆਨੀ ਉਚ ਪਧਰੀ ਖੋਜ ਵਿਚ ਰੁਝੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਦੀ ਸੁਚਜੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਤੁਪਕਾ ਸਿੰਚਾਈ, ਪੋਲੀ ਹਾਊਸ ਅਤੇ ਨੈਟ ਹਾਊਸ ਦੀ ਵਰਤੋਂ ਕਰਨ ਦੀ ਸਿਫਾਰਿਸ ਕੀਤੀ ਅਤੇ ਨਾਲ ਹੀ ਜੈਵਿਕ ਖਾਦਾਂ ਦੀ ਵਰਤੋਂ ਕਰਨ ਦੀ ਪੁਰਜੋਰ ਅਪੀਲ ਕੀਤੀ। ਇਸ ਦੀ ਨਾਲ ਹੀ ਉਨ੍ਹਾਂ ਨੇ ਪੀ ਏ ਯੂ  ਦੁਆਰਾ ਵਿਕਸਤ ਕੀਤੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 750 ਫਸਲ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਨੂੰ ਵਿਕਸਤ ਕਰ ਚੁਕੀ ਹੈ। ਪਿਛੇ ਜਿਹੇ ਯੂਨੀਵਰਸਿਟੀ ਨੇ ਝੋਨੇ ਦੀ ਪੀ ਆਰ126, ਪੰਜਾਬ ਬਾਸਮਤੀ4, ਪੰਜਾਬ ਬਾਸਮਤੀ5 ਅਤੇ ਗੰਨੇ ਦੀ ਸੀ ਓ ਪੀ ਬੀ92, ਸੀ ਓ ਪੀ ਬੀ93 ਅਤੇ ਸੀ ਓ ਪੀ ਬੀ94 ਵਿਕਸਤ ਕੀਤੀਆਂ ਹਨ। ਉਨ੍ਹਾਂ ਨੇ ਵਖਵਖ ਫਸਲਾਂ ਦੀਆਂ ਉਤਪਾਦਨ ਸੁਰਖਿਆ ਤਕਨੀਕਾਂ ਬਾਰੇ ਵੀ ਵਿਚਾਰ ਵਟਾਂਦਰਾ ਵੀ ਕੀਤਾ।

ਕੁਲਾਰ ਪਿੰਡ ਦੇ ਸਰਪੰਚ ਸ੍ਰੀ ਪ੍ਰੇਮ ਚੰਦ ਨੇ ਫਸਲ ਉਤਪਾਦਨ ਦੇ ਵਾਧੇ ਵਿਚ ਪੀ ਏ ਯੂ ਦੁਆਰਾ ਪਾਏ ਜਾਂਦੇ ਯੋਗਦਾਨ ਦੀ ਜ਼ੋਰਦਾਰ ਸਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਕੰਢੀ ਦੇ ਇਲਾਕੇ ਦੇ ਕਿਸਾਨਾਂ ਦੀਆਂ ਕਈ ਸਮਸਿਆਵਾਂ ਨੂੰ ਪੀ ਏ ਯੂ ਦੇ ਮਾਹਿਰ ਵਿਗਿਆਨੀਆਂ ਦੇ ਸਾਹਮਣੇ ਰਖਿਆ ਅਤੇ ਉਮੀਦ ਜਾਹਿਰ ਕੀਤੀ ਕਿ ਇਨ੍ਹਾਂ ਸਮਸਿਆਵਾਂ ਦੇ ਹਲ ਰਾਹੀਂ ਉਹ ਆਪਣੇ ਕਿਸਾਨ ਵੀਰਾਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਪੀ ਏ ਯੂ  ਦੇ ਮਾਹਿਰ ਵਿਗਿਆਨੀਆਂ ਨੂੰ ਖੇਤੀ ਸਬੰਧੀ ਕੋਰਸ ਅਤੇ ਸਹਾਇਕ ਧੰਦੇ ਅਪਣਾਉਣ ਦੀ ਸਿਖਲਾਈ ਕੰਢੀ ਦੇ ਇਲਾਕੇ ਵਿਚ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਜਿਸ ਸਦਕਾ ਇਥੋਂ ਦੀ ਨੌਜਵਾਨ ਪੀੜ੍ਹੀ ਆਪਣੇ ਇਲਾਕੇ ਵਿਚ ਰਹਿ ਕੇ ਸਿਖਲਾਈ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਮਾਜ ਦਾ ਵਿਕਾਸ ਅਸਾਨੀ ਨਾਲ ਕਰ ਸਕੇਗੀ।

ਇਸ ਮੇਲੇ ਦੌਰਾਨ ਖੇਤੀ ਮਸੀਨਰੀ ਬੀਜਾਂ, ਸਹਾਇਕ ਧੰਦਿਆਂ, ਖੇਤੀਸਾਹਿਤ ਦੇ ਲਗਭਗ 84 ਸਟਾਲ ਲਗਾਏ ਗਏ ਜਿਨ੍ਹਾਂ ਵਿਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਪੂਰੀ ਦਿਲਚਸਪੀ ਦਿਖਾਈ ਇਥੇ ਪਸੂ ਭਲਾਈ ਕੈਂਪ ਵੀ ਲਗਾਇਆ ਗਿਆ ਅਤੇ 150 ਤੋਂ ਵਧ ਪਸੂਆਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਨਵਾਂਸਹਿਰ ਦੇ ਅਡੀਸਨਲ ਡਿਪਟੀ ਕਮਿਸਨਰ ਸ.ਬਖਤਾਵਰ ਸਿੰਘ ਵਿਸੇਸ ਮਹਿਮਾਨ ਵਜੋਂ ਸਾਮਲ ਹੋਏ।

ਖੇਤਰੀ ਖੋਜ ਕੇਂਦਰ, ਬਲੋਵਾਲ ਸੌਂਖੜੀ ਦੇ ਨਿਰਦੇਸਕ  ਡਾ ਮਨਮੋਹਨਜੀਤ ਸਿੰਘ ਨੇ ਖੇਤਰੀ ਖੋਜ ਕੇਂਦਰ, ਬਲੋਵਾਲ ਸੌਂਖੜੀ ਵਿਖੇ ਹੋ ਰਹੇ ਖੋਜ ਕਾਰਜਾਂ ਦੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਅਤੇ ਆਏ ਮਹਿਮਾਨਾਂ, ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਮੀਡੀਆ  ਦਾ ਧੰਨਵਾਦ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>