ਚੰਡੀਗੜ੍ਹ – ਪਟਿਆਲਾ ਰਜਘਰਾਣੇ ਦੇ ਮਹਾਰਾਜਾ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖਮੰਤਰੀ ਦੇ ਅਹੁਦੇ ਦੀ ਦੂਸਰੀ ਵਾਰ ਸਹੁੰ ਚੁੱਕੀ। ਇਸ ਤੋਂ ਪਹਿਲਾਂ ਵੀ ਉਹ 26 ਫਰਵਰੀ 2002 ਤੋਂ 1 ਮਾਰਚ 2007 ਤੱਕ ਰਾਜ ਦੇ ਮੁੱਖਮੰਤਰੀ ਰਹਿ ਚੁੱਕੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਸਤੰਭ ਮੰਨੇ ਜਾਂਦੇ ਕੈਪਟਨ ਦੇ ਨਾਲ 7 ਮੰਤਰੀਆਂ ਨੇ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਕੈਬਨਿਟ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ। ਬ੍ਰਹਮ ਮਹਿੰਦਰਾ ਨੂੰ ਮਿਲਿਆ ਸਿਹਤ ਵਿਭਾਗ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੇ ਮੁੱਖਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਬਹੁਤ ਹੀ ਸਾਦਗੀਭਰੇ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ, ਰਾਹੁਲ ਗਾਂਧੀ,ਹਿਮਾਚਲ ਦੇ ਮੁੱਖਮੰਤਰੀ ਵੀਰਭੱਦਰ ਸਿੰਹੁ ਅਤੇ ਜੋਤੀਰਾਸਿੰਧੀਆ ਸ਼ਾਮਿਲ ਹੋਏ। ਗਵਰਨਰ ਵੀਪੀ ਬਦਨੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕੈਬਨਿਟ ਟੀਮ ਸਮੇਤ ਸਹੁੰ ਚੁੱਕਵਾਈ। ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਨੇ ਇੰਗਲਸ਼, ਅਰੁਣਾ ਚੌਧਰੀ ਨੇ ਹਿੰਦੀ ਅਤੇ ਬਾਕੀ ਸਾਰਿਆਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ।