ਪਿੰਡ-ਪਿੰਡ ਲਾਇਬਰੇਰੀ ਖੋਲਣ ਲਈ ਲਾਇਬਰੇਰੀ ਬਿਲ ਪਾਸ ਕਰਨ ਦੀ ਮੰਗ

ਅੰਮ੍ਰਿਤਸਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਨੇ ਮੌਜੂਦਾ  ਵਿਧਾਨ ਸਭਾ ਅਜਲਾਸ ਵਿਚ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਪਾਸ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹਰ ਪਿੰਡ ਵਿਚ  ਲਾਇਬਰੇਰੀ  ਖੋਲੀ ਜਾ ਸਕੇ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਸਾਂਝੇ ਪੱਤਰ ਵਿਚ  ਸੋਸਾਇਟੀ ਦੇ ਪ੍ਰਧਾਨ ਡਾ· ਬਿਕਰਮ ਸਿੰਘ ਘੁੰਮਣ ਤੇ ਪ੍ਰੈਸ ਸਕੱਤਰ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਸਾਰੇ ਸੂਬੇ ਅਜਿਹੇ ਬਿੱਲ ਪਾਸ ਕਰਕੇ  ਪਿੰਡ ਪਿੰਡ ਲਾਇਬਰੇਰੀਆਂ ਖੋਲ ਚੁੱਕੇ ਹਨ ਪਰ ਪੰਜਾਬ ਇਸ ਕੰਮ ਵਿਚ ਫ਼ਾਡੀ ਹੈ। ਮਦਰਾਸ ਸੂਬੇ ਨੇ ਇਹ ਬਿੱਲ 1948 ਵਿਚ ਤੇ ਸਾਡੇ ਗੁਆਂਢੀ ਹਰਿਆਣਾ ਨੇ 1989 ਵਿਚ ਇਹ ਬਿੱਲ ਪਾਸ ਕੀਤਾ ਸੀ। ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬੀਆਂ ਵਿਚ ਬੌਧਿਕ ਚੇਤਨਾ ਪੈਦਾ ਕਰਨ ਲਈ ਇਸ ਬਿਲੱ ਦਾ ਪਾਸ ਕਰਨਾ ਬਹੁਤ ਜਰੂਰੀ।

ਇਸ ਕਾਨੂੰਨ ਅਧੀਨ  ਪੰਜਾਬ ਸਰਕਾਰ ਵੱਲੋਂ ਇੱਕ ਕੇਂਦਰੀ ਰਾਜ ਪੱਧਰੀ ਲਾਇਬਰੇਰੀ, 22 ਜਿਲ੍ਹਾ ਲਾਇਬਰੇਰੀਆਂ, 141 ਬਲਾਕ ਪੱਧਰੀ ਲਾਇਬਰੇਰੀਆਂ, 157 ਟਾਊਨ ਲਾਇਬਰੇਰੀਆਂ ਅਤੇ 12,282 ਪਿੰਡ ਪੱਧਰੀ ਲਾਇਬਰੇਰੀਆਂ ਸਥਾਪਤ ਕੀਤੀਆਂ ਜਾਣੀਆਂ ਹਨ।ਜੇ ਇਹ ਐਕਟ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਪਬਲਿਕ ਲਾਇਬ੍ਰੇਰੀਆਂ ਲਈ ਵੱਖਰਾ ਵਿਭਾਗ ਹੋਵੇਗਾ, ਜਿਵੇਂ ਕਿ ਬਾਕੀ ਵਿਭਾਗ ਹਨ। ਉਸ ਦਾ ਆਪਣਾ ਬਜਟ ਹੋਵੇਗਾ। ਹਰ ਪਿੰਡ ਵਿਚ ਲਾਇਬ੍ਰੇਰੀ ਹੋਵੇਗੀ, ਜਿੱਥੇ ਪੁਸਤਕਾਂ ਤੋਂ ਇਲਾਵਾ ਅਖ਼ਬਾਰਾਂ, ਰਸਾਲੇ ਆਦਿ ਹੋਣਗੇ, ਜਿਸ ਨਾਲ ਹਰ ਪੰਜਾਬੀ ਵਿਚ ਪੜ੍ਹਨ ਦੀ ਰੁਚੀ ਪ੍ਰਫ਼ੁਲਤ  ਹੋਵੇਗੀ। ਨਸ਼ੇ ਦੇ ਵਗ ਰਹੇ ਛੇਵੇਂ ਦਰਿਆ ਨੂੰ ਠਲ ਪਵੇਗੀ। ਲੇਖਕਾਂ ਦੀਆਂ ਕਿਤਾਬਾਂ ਵਿਕਣਗੀਆਂ,ਜਿਸ ਨਾਲ ਲੇਖਕਾਂ ਨੂੰ ਹੋਰ ਲਿਖਣ ਲਈ ਉਤਸ਼ਾਹ ਮਿਲੇਗਾ।ਨਵੇਂ ਲੇਖਕ ਪੈਦਾ ਹੋਣਗੇ। ਅਖ਼ਬਾਰਾਂ ਤੇ ਰਸਾਲਿਆਂ ਦੀ ਛਪਾਈ ਦੀ ਗਿਣਤੀ ਵਧੇਗੀ। ਨਵੀਆਂ ਅਖ਼ਬਾਰਾਂ ਤੇ ਰਸਾਲੇ ਸ਼ੁਰੂ ਹੋਣਗੇ।

2007 ਵਿਚ ਬਣੀ ਅਕਾਲੀ ਭਾਜਪਾ ਸਰਕਾਰ ਸਮੇਂ ਉਸ ਸਮੇਂ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ  ਸੇਖਵਾਂ  ਨੇ ਬੁੱਧੀਜੀਵੀਆਂ ਪਾਸੋਂ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਨਾਂ ਹੇਠ ਇਸ ਬਿਲ ਬਾਰੇ ਖਰੜਾ ਤਿਆਰ ਕਰਵਾਇਆ ਸੀ। ਅਕਤੂਬਰ 2011 ਵਿਚ ਉਨ੍ਹਾਂ ਦਾ ਬਿਆਨ ਆਇਆ ਸੀ ਕਿ ਚੋਣਾਂ ਤੋਂ ਪਹਿਲਾਂ ਉਪਰੋਕਤ ਬਿਲ ਨੂੰ ਲਾਗੂ ਕਰਨ ਲਈ ਆਰਡੀਨੈਂਸ ਜਾਰੀ ਕਰ ਦਿੱਤਾ ਜਾਵੇਗਾ ਪਰ ਅਕਾਲੀਆਂ ਨੇ ਦੂਜੀ ਵਾਰ ਚੋਣਾਂ ਜਿੱਤਣ ਤੋਂ ਬਾਦ 5 ਸਾਲ ਰਾਜ ਭਾਗ ਦਾ ਆਨੰਦ ਮਾਰਿਆ ਪਰ ਇਸ ਖਰੜੇ ਨੂੰ ਹਵਾ ਨਹੀਂ ਲਵਾਈ ।ਕਹਿਣ ਦਾ ਭਾਵ ਕਿ ਅਜੇ ਤੀਕ ਨਾ ਤਾਂ ਇਹ ਬਿਲ ਅਸੈਂਬਲੀ ਨੇ ਪਾਸ ਕੀਤਾ ਹੈ ਤੇ ਨਾ ਹੀ ਆਰਡੀਨੈਂਸ ਜਾਰੀ ਹੋਇਆ।ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਵਲੋਂ  ਇਸ ਸਬੰਧੀ ਲਗਾਤਾਰ ਲਿਖਾ ਪੜ੍ਹੀ ਕਰਨ ਦੇ ਬਾਵਜੂਦ ਵੀ ਪਿਛਲੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।ਜਿਸ ਤੋਂ ਪਤਾ ਲਗਦਾ ਹੈ ਕਿ ਅਕਾਲੀ- ਭਾਜਪਾ  ਸਰਕਾਰ ਜੋ ਕਹਿੰਦੀ ਸੀ ਉਹ ਕਰਦੀ ਨਹੀਂ ਸੀ।ਇਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਇਸ ਨੂੰ ਆਉਂਦੇ ਅਜਲਾਸ ਵਿਚ ਪਾਸ ਕੀਤਾ ਜਾਵੇ।

This entry was posted in ਪੰਜਾਬ.

One Response to ਪਿੰਡ-ਪਿੰਡ ਲਾਇਬਰੇਰੀ ਖੋਲਣ ਲਈ ਲਾਇਬਰੇਰੀ ਬਿਲ ਪਾਸ ਕਰਨ ਦੀ ਮੰਗ

  1. Parminder S. Parwana says:

    Eah shabad -jag da kam sarkar vastee sab to wadi pehal da kam hai jis nal samaj wich jagrati awegi kuritia door hongia. Har punjabi nu eh bill pass karwan lai uddo tak parwahi karni chahidi hai jaddo tak eh laggu nahi hunda eh punjabia atte sarkar di sab to wadi prapati howegi

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>