ਭਾਰਤ-ਪਾਕਿ ਸੀਮਾ ਤੇ ਹੋਣ ਵਾਲੀ ਰੀਟਰੀਟ ਸੇਰੇਮਨੀ ਹੁਣ ਹੋਵੇਗੀ ਸਾਢੇ ਪੰਜ ਵਜੇ

ਅੰਮ੍ਰਿਤਸਰ – ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਤੇ ਅੰਮ੍ਰਿਤਸਰ ਸਥਿਤ ਅਟਾਰੀ ਬਾਰਡਰ ਅਤੇ ਫਾਜਿ਼ਲਿਕਾ ਦੀ ਸਾਦਕੀ ਚੌਂਕੀ ਤੇ ਹੋਣ ਵਾਲੀ ਰੀਟਰੀਟ ਸੇਰੇਮਨੀ ਦਾ ਸਮਾਂ ਹੁਣ ਬਦਲ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸਥਾਨਾਂ ਤੇ ਹੁਣ ਰੀਟਰੀਟ ਸੇਰੇਮਨੀ ਹੁਣ ਸ਼ਾਮ ਪੰਜ ਵਜੇ ਦੀ ਬਜਾਏ ਸਾਢੇ ਪੰਜ ਵਜੇ ਹੋਵੇਗੀ।

ਅੰਤਰਰਾਸ਼ਟਰੀ ਸੀਮਾ ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੇਰੇਮਨੀ ਨੂੰ ਵੇਖਣ ਦੇ ਲਈ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੈਲਾਨੀ ਪਹੁੰਚਦੇ ਹਨ। ਸਾਦਕੀ ਚੌਂਕੀ ਤੇ ਬੀਐਸਐਫ਼ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਨੇ ਦੋਵਾਂ ਦੇਸ਼ਾਂ ਦੀ ਸਹਿਮਤੀ ਦੇ ਬਾਅਦ ਇਸ ਸੇਰੇਮਨੀ ਦਾ ਸਮਾਂ ਬਦਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਰੀਟਰੀਟ ਸੇਰੇਮਨੀ ਨੂੰ ਵੇਖਣ ਆਉਣ ਵਾਲੇ ਦਰਸ਼ਕਾਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਆਈਜੀ ਮੁਕਲ ਗੋਇਲ ਨੇ ਵੀ ਕਿਹਾ ਕਿ ਬਾਰਡਰ ਤੇ ਪਹੁੰਚਣ ਵਾਲੇ ਸੈਲਾਨੀ ਵੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ। ਸੈਲਾਨੀ ਸਮੇਂ ਤੇ ਪਹੁੰਚਣ ਅਤੇ ਜਰੂਰੀ ਸਾਮਾਨ ਹੀ ਆਪਣੇ ਨਾਲ ਲੈ ਕੇ ਆਉਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>