ਕੇਜਰੀਵਾਲ ਨੇ ਜਨਤਾ ਦੇ ਸੈਂਕੜੇ ਕਰੋੜ ਰੁਪਏ ਆਪਣੀ ਰਾਜਸੀ ਇੱਛਾ ਪੂਰੀ ਕਰਨ ‘ਤੇ ਬਰਬਾਦ ਕੀਤੇ : ਮਨਜਿੰਦਰ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਟੈਕਸ ਦਾਤਾਵਾਂ ਦੇ ਸੈਂਕੜੇ ਕਰੋੜ ਰੁਪਏ ਆਪਣੀਆਂ ਤੇ ਆਪਣੀ ਪਾਰਟੀ ਦੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨ ‘ਤੇ ਬਰਬਾਦ ਕਰ ਦਿੱਤੇ ਹਨ ਅਤੇ ਇਹ ਪੈਸਾ ਪਾਰਟੀ ਕੋਲੋਂ ਉਗਰਾਹਿਆ ਜਾਣਾ ਚਾਹੀਦਾ ਹੈ।

ਇਥੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੈਫ। ਗਵਰਨਰ ਨੇ ਦਿੱਲੀ ਦੇ ਟੈਕਸ ਦਾਤਾਵਾਂ ਦੇ ਪੈਸੇ ਦਿੱਲੀ ਤੋਂ ਬਾਹਰ  ਇਸ਼ਤਿਹਾਰਬਾਜ਼ੀ ‘ਤੇ ਖਰਚਣ ਬਦਲੇ ‘ਆਪ’ ਕੋਲੋਂ 97 ਕਰੋੜ ਰੁਪਏ ਭਰਵਾਉਣ ਦਾ ਸਹੀ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਹਨਾਂ ਦੀ ਜੁੰਡਨੀ ਸਰਕਾਰੀ ਖਾਤਿਆਂ ਵਿਚ ਪਏ ਪੈਸੇ ਨੂੰ ਆਪਣੀ ਨਿੱਜੀ ਤੇ ਪਾਰਟੀ ਦੀ ਦੌਲਤ ਸਮਝਦੀ ਹੈ ਤੇ ਇਸਨੇ ਇਸਦੀ ਦੁਰਵਰਤੋਂ ਆਪ ਦੇ ਪ੍ਰਚਾਰ ਵਾਸਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਹੁਣ ਤੱਕ ਦੇ ਇਤਿਹਾਸ ਵਿਚ ਕਦੇ ਵੀ ਇਸ ਤਰੀਕੇ ਨਾਲ ਜਨਤਾ ਦੇ ਪੈਸੇ ਦੀ ਦੁਰਵਰਤੋਂ ਤੇ ਬਰਬਾਦੀ ਵੇਖਣ ਨੂੰ ਨਹੀਂ ਮਿਲੀ।

ਲੋਕਾਂ ਸਿਰ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਮੜਨ ਲਈ ਸ੍ਰੀ ਕੇਜਰੀਵਾਲ ਤੇ ਉਹਨਾਂ ਦੀ ਟੀਮ ਉਪਰ ਵਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਆਪ ਦੀਆਂ ਪੰਜਾਬ ਵਿਚ ਸੱਤਾ ਹਥਿਆਉਣ ਦੀ ਸਿਆਸੀ ਲਾਲਸਾ ਸੀ ਜਿਸ ਕਾਰਨ ਜਰਨੈਲ ਸਿੰਘ ਨੇ ਅਸਤੀਫਾ ਦਿੱਤਾ ਕਿਉਂਕਿ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਉਤਸੁਕ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਜੇਕਰ ਦਿੱਲੀ ਦੇ ਟੈਕਸ ਦਾਤਾਵਾਂ ਦੇ ਪੈਸੇ ਦੀ ਬਚਤ ਬਾਰੇ ਸੋਚਿਆ ਹੁੰਦਾ ਤਾਂ ਫਿਰ ਉਹ ਕਿਸੇ ਨੂੰ ਉਥੋਂ ਚੋਣ ਲੜਵਾਉਂਦੇ ਤਾਂ ਕਿ ਇਸ ਜ਼ਿਮਨੀ ਚੋਣ ‘ਤੇ ਖਰਚ ਹੋਣ ਵਾਲਾ ਸਰਕਾਰੀ ਪੈਸਾ ਬਚਾਇਆ ਜਾ ਸਕਦਾ।

ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਭਾਵੇਂ ਲੋਕ ‘ਆਪ’ ਦੀਆਂ ਗਲਤੀਆਂ ਕਾਰਨ ਸਰਕਾਰੀ ਖਜਾਨੇ ਦੇ ਹੋਏ ਨੁਕਸਾਨ ਤੋਂ ਜਾਣੂ ਹਨ ਪਰ ਇਹ ਢੁਕਵੀਂ ਅਥਾਰਟੀ ਦੀ ਜਿੰਮੇਵਾਰੀ ਹੈ ਕਿ ਉਹ ਆਪ ਲੀਡਰਸ਼ਿਪ ਕੋਲੋਂ ਬਰਬਾਦ ਕੀਤਾ ਜਨਤਾ ਦਾ ਪੈਸਾ ਕਢਵਾਵੇ।

‘ਆਪ’ ਵਰਗੀਆਂ ਗੈਰ ਸੰਜੀਦਾ ਸਿਆਸੀ ਪਾਰਟੀਆਂ ਨੂੰ ਨਕੇਲ ਪਾਉਣ ਵਾਸਤੇ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕ ਆਪਣਾ ਪ੍ਰਤੀਨਿਧ ਚੁਣਦੇ ਹਨ ਤਾਂ ਕਿ ਉਹ ਵਿਕਾਸ ਦੇ ਏਜੰਡੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰੇ ਨਾ ਕਿ ਜਨਤਕ ਖਜਾਨੇ ਦੀ ਲੁੱਟ ਸ਼ੁਰੂ ਕਰ ਦੇਵੇ। ਉਹਨਾਂ ਕਿਹਾ ਕਿ ਰਾਜਨੀਤੀ ਲੋਕਾਂ ਦੀ ਸੇਵਾ ਦਾ ਇਕ ਸਾਧਨ ਹੈ ਨਾਕਿ  ਨਿੱਜੀ ਪੈਸਾ ਇਕੱਠਾ ਕਰਨ ਤੇ ਜਨਤਕ ਪੈਸੇ ਦੀ ਦੁਰਵਰਤੋਂ ਲਈ ਇਕ ਮੁਕਾਮ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>