ਪੰਥ ਵਿੱਚ ਦੁਬਿੱਧਾ ਪੈਦਾ ਕਰਨ ਵਾਲੇ ਬੰਤਾ ਸਿੰਘ ਦੀ ਕਥਾ ਤੁਰੰਤ ਬੰਦ ਕੀਤੀ ਜਾਵੇ-ਸਰਨਾ

ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂਦੁਆਰਾ ਬੰਗਲਾ ਸਾਹਿਬ ਤੋ ਦਸਮ ਗ੍ਰੰਥ ਦੀ ਕਥਾ ਕਰਨ ਵਾਲੇ  ਬੰਤਾ ਸਿੰਘ ਨੂੰ ਜਾਬਤੇ ਵਿੱਚ ਰਹਿਣ ਦੀ ਨਸੀਹਤ ਕਰਦਿਆ ਕਿਹਾ ਕਿ ਉਹ ਕਿਸੇ ਵੀ ਸਿੱਖ ਧਰਮ ਨਾਲ ਸਬੰਧਿਤ ਗੁਰਬਾਣੀ ਦੇ ਵਿਰੋਧੀ ਨਹੀ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਪ੍ਰਵਾਨਿਤ ਰਹਿਤ ਮਰਿਆਦਾ ਤੇ ਬਾਣੀਆ ਵਿੱਚ ਪੂਰਾ ਯਕੀਨ ਰੱਖਦੇ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋ ਅੱਜ ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋ ਬੰਤਾ ਸਿੰਘ  ਕੋਲੋ ਕਥਾ ਕਰਵਾਈ ਜਾ ਰਹੀ ਹੈ ਤੇ ਬੰਤਾ ਸਿੰਘ ਕਥਾਵਾਚਕ ਘੱਟ ਤੇ ਪੰਥ ਵਿੱਚ ਦੁਫੇੜ ਪੈਦਾ ਕਰਨ ਵਾਲੀਆ ਗੱਲਾਂ ਵਧੇਰੇ ਕਰ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਸਵੇਰੇ ਬੰਤਾ ਸਿੰਘ ਨੇ ਕਥਾ ਕਰਦਿਆ ਕਿਹਾ ਹੈ ਕਿ ਸਰਨਾ ਗਰੁੱਪ ਦੀ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਹਾਰ ਦਸਮ ਗ੍ਰੰਥ ਦਾ ਵਿਰੋਧ ਕਾਰਨ ਹੋਈ ਪਰ ਬੰਤਾ ਸਿੰਘ ਇਹ ਵੀ ਸਪੱਸ਼ਟ ਕਰੇ ਜੇਕਰ ਦਸਮ ਗ੍ਰੰਥ ਕਰਕੇ ਸਰਨਾ ਗਰੁੱਪ ਦੀ ਹਾਰ ਦਿੱਲੀ ਵਿੱਚ ਹੋਈ ਹੈ ਤਾਂ ਫਿਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਹਾਰ ਤੇ ਕਾਂਗਰਸ ਦੀ ਜਿੱਤ ਦਾ ਕਾਰਨ ਵੀ ਕੀ ਦਸਮ ਗ੍ਰੰਥ ਹੀ ਬਣਿਆ? ਉਹਨਾਂ ਕਿਹਾ ਕਿ ਬੰਤਾ ਸਿੰਘ ਨਾ ਕੋਈ ਅੰਤਰਜਾਮੀ ਹੈ, ਨਾ ਹੀ ਕੋਈ ਨਜੂਮੀ ਅਤੇ ਨਾ ਹੀ ਕੋਈ ਪਹੁੰਚਿਆ ਹੋਇਆ ਮਹਾਂ ਪੁਰਸ਼ ਹੈ ਜਿਸ ਨੂੰ ਭਵਿੱਖ ਦੀ ਜਾਣਕਾਰੀ ਹੋਵੇ।ਉਹਨਾਂ ਕਿਹਾ ਕਿ ਬੰਤਾ ਸਿੰਘ ਇੱਕ ਵਿਵਾਦਤ ਵਿਅਕਤੀ ਹੈ ਤੇ ਹੋਰ ਵੀ ਕਈ ਅਜਿਹੇ ਵਿਸ਼ਲੇਸ਼ਣ ਕਰ ਚੁੱਕਾ ਹੈ ਜਿਹੜੇ ਪੰਥ ਲਈ ਘਾਟੇਵੰਦਾਂ ਸਾਬਤ ਹੋ ਰਹੇ ਹਨ। ਗੁਰਦੁਆਰਾ ਦੀ ਸਟੇਜ ਤੋ ਸਿਰਫ ਕਥਾ ਕਹਾਣੀਆ ਨਹੀ ਸੁਣਾਈਆ ਜਾ ਸਕਦੀਆ ਸਗੋ ਗੁਰਬਾਣੀ ਦੇ ਸੰਦਰਭ ਵਿੱਚ ਹੀ ਵਿਖਿਆਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਕਥਾ ਕਰਨ ਦੇ ਬਹਾਨੇ ਪੰਥ ਵਿੱਚ ਦੁਫੇੜ ਪਾਉਣ ਵਾਲੇ ਬੰਤਾ ਸਿੰਘ ਨੂੰ ਤੁਰੰਤ ਲਾਂਭੇ ਕਰਕੇ ਕਿਸੇ ਅਜਿਹੇ ਵਿਦਵਾਨ ਨੂੰ ਕਥਾ ਕਰਨ ਲਈ ਲਗਾਉਣ ਜਿਹੜਾ ਗੁਰਮਤਿ ਦੀ ਸੋਝੀ ਰੱਖਦਾ ਹੋਵੇ।

ਉਹਨਾਂ ਕਿਹਾ ਕਿ ਉਹ ਬੰਤਾ ਸਿੰਘ ਦੇ ਉਲ ਜਲੂਲ ਵਿੱਚ ਨਹੀ ਪੈਣਾ ਚਾਹੁੰਦੇ ਪਰ ਸੰਗਤਾਂ ਨੂੰ ਇਹ ਸਪੱਸ਼ਟ ਜਰੂਰ ਕਰਨਾ ਚਾਹੁੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ  ਤੋ ਉਪਰ ਕੋਈ ਹੋਰ ਕੋਈ ਵੀ ਸਰਵੋਤਮ ਗ੍ਰੰਥ ਨਹੀ ਹੈ ਅਤੇ ਹਰ ਰੋਜ਼ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਨਤਮਸਤਕ ਹੁੰਦਾ ਹੈ। ਉਹ ਕਿਹਾ ਕਿ ਸਿੱਖਾਂ ਲਈ ਅਕਾਲ ਤਖਤ ਸੁਪਰੀਮ ਹੈ ਤੇ ਉਹ ਸ੍ਰੀ ਅਕਾਲ ਤਖਤ ਤੋ ਪ੍ਰਵਾਨਿਤ  ਸਾਰੀਆ ਬਾਣੀਆ ਨੂੰ ਪ੍ਰਵਾਨ ਕਰਦੇ ਹਨ ਭਾਂਵੇ ਉਹ ਕਿਸੇ ਵੀ ਗ੍ਰੰਥ ਦਾ ਹਿੱਸਾ ਕਿਉ ਨਾ ਹੋਣ। ਉਹਨਾਂ ਕਿਹਾ ਕਿ ਬੰਤਾ ਸਿੰਘ ਨੇ ਜੇਕਰ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਦੀ ਹਮਾਇਤ ਕਰਨੀ ਹੈ ਜਾਂ ਉਸ ਦਾ ਗੁਣ ਗਾਇਨ ਕਰਨਾ ਹੈ ਤਾਂ ਉਹ ਜੀ ਸਦਕੇ ਕਰੇ ਪਰ ਬੰਗਲਾ ਸਾਹਿਬ ਦੀ ਸਟੇਜ ਤੋਂ ਸਿਰਫ ਗੁਰਬਾਣੀ ਦੀ ਕਥਾ ਕੀਤਰਨ ਹੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹਾਰਾਂ ਜਿੱਤਾਂ ਚੱਲਦੀਆ ਰਹਿੰਦੀਆ ਹਨ ਤੇ ਇਹਨਾਂ ਨੂੰ ਧਰਮ ਜਾਂ ਧਾਰਮਿਕ ਗ੍ਰੰਥਾਂ ਨਾਲ ਜੋੜ ਕੇ ਬੰਤਾ ਸਿੰਘ ਵਰਗਿਆ ਨੂੰ ਧਰਮ ਦੀ ਹੇਠੀ ਕਰਨ ਦੀ ਇਜ਼ਾਜਤ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਉਹ ਦਿੱਲੀ ਕਮੇਟੀ ਨੂੰ ਸੁਚੇਤ ਕਰਦੇ ਹਨ ਕਿ ਉਹ ਬੰਤਾ ਸਿੰਘ ਵਰਗੇ ਅਖੌਤੀ ਕਥਾਵਾਚਕ ਕਿਸੇ ਵੇਲੇ ਵੀ ਕੋਈ ਅਜਿਹੀ ਗੱਲ ਸਕਦੇ ਹਨ ਜਿਹੜੀ ਪ੍ਰਬੰਧਕਾਂ ਦੇ ਗਲੇ ਦੀ ਹੱਡੀ ਬਣ ਜਾਵੇ, ਇਸ ਲਈ ਬੰਤਾ ਸਿੰਘ ਦੀ ਕਥਾ ਤੁਰੰਤ ਬੰਦ ਕਰਕੇ ਕਿਸੇ ਸਰਵ ਪ੍ਰਵਾਨਿਤ ਕਥਾਵਾਚਕ ਨੂੰ ਕਥਾ ਦਾ ਮੌਕਾ ਦੇਣ ਜਿਹੜਾ ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ ਕਥਾ ਕਰਨ ਦੀ ਜਾਣਕਾਰੀ ਰੱਖਦਾ ਹੋਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>