‘ਬਾਹੂਬਲੀ 2′ ਨੇ ਪਹਿਲੇ ਹੀ ਦਿਨ ਕੀਤਾ 100 ਕਰੋੜ ਦਾ ਅੰਕੜਾ ਪਾਰ

ਮੁੰਬਈ- ਐਸਐਸ ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ 2’ ਸ਼ੁਕਰਵਾਰ ਨੂੰ 9000 ਹਜ਼ਾਰ ਸਕਰੀਨਜ਼ ਤੇ ਰਲੀਜ਼ ਹੋਈ। ਫ਼ਿਲਮ ਦੀ ਪ੍ਰੀ ਬੁਕਿੰਗ ਤੋਂ ਹੀ ਅੰਦਾਜਾ ਲਗ ਗਿਆ ਸੀ ਕਿ ਇਹ ਬਾਕਸ ਆਫਿਸ ਤੇ ਚੰਗੀ ਕਮਾਈ ਕਰੇਗੀ। ਜੇ ਅੰਕੜਿਆਂ ਦੀ ਮੰਨੀ ਜਾਵੇ ਤਾਂ ਪਹਿਲੇ ਹੀ ਦਿਨ ਫਿ਼ਲਮ ਭਾਰਤੀ ਬਾਕਸ ਆਫਿਸ ਤੇ 168 ਕਰੋੜ ਰੁਪੈ ਦੇ ਕਰੀਬ ਕਮਾਈ ਕਰ ਸਕਦੀ ਹੈ। ਵਿਦੇਸ਼ਾਂ ਵਿੱਚ ਵੀ ਇਹ ਫ਼ਿਲਮ 60 ਤੋਂ 114 ਕਰੋੜ ਤੱਕ ਕਮਾਈ ਕਰ ਸਕਦੀ ਹੈ।

‘ਬਾਹੂਬਲੀ 2′ ਵਿੱਚ ਰਾਣਾ ਦਾਗੁਬਤੀ, ਪ੍ਰਭਾਸ, ਅਨੁਸ਼ਕਾ ਸ਼ੈਟੀ, ਤਮੰਨਾ ਅਤੇ ਸਤਿਆਜੀਤ  ਨੇ ਦਮਦਾਰ ਐਕਟਿੰਗ ਕੀਤੀ ਹੈ। ਮਲਟੀਪਲੈਕਿਸ ਵਿੱਚ ਇੱਕ ਟਿਕਟ ਦੇ ਲਈ 600 ਤੋਂ 2000 ਰੁਪੈ ਤੱਕ ਚਾਰਜ ਕੀਤਾ ਗਿਆ। ਦੇਸ਼ ਦੇ ਜਿਆਦਾਤਰ ਸਿਨੇਮਾਹਾਲ ਹਾਊਸਫੁੱਲ ਰਹੇ। ਕਈ ਦਰਸ਼ਕਾਂ ਨੂੰ ਤਾਂ ਕਾਫ਼ੀ ਇੰਤਜਾਰ ਕਰਨ ਦੇ ਬਾਅਦ ਵੀ ਟਿਕਟ ਨਹੀਂ ਮਿਲੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫਿ਼ਲਮ ਦੰਗਲ ਨੂੰ  ਨੂੰ ਪਿੱਛੇ ਛੱਡਦੇ ਹੋਏ 1000 ਕਰੋੜ ਤੱਕ ਕਮਾਈ ਕਰ ਸਕਦੀ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਬਾਲੀਵੁੱਡ ਦੀ ਇਹ ਪਹਿਲੀ ਫਿ਼ਲਮ ਹੋਵੇਗੀ ਜੋ 1000 ਕਰੋੜ ਦਾ ਅੰਕੜਾ ਪ੍ਰਾਪਤ ਕਰੇਗੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>