ਜੋਗਿੰਦਰ ਜੰਗੀ ਨੇ ਰਵਨੀਤ ਬਿੱਟੂ ਨਾਲ ਮੁਲਕਾਤ ਕਰਕੇ ਟਿਕਟ ਦੀ ਮੰਗ ਕੀਤੀ

ਰਵਨੀਤ ਬਿੱਟੂ ਨਾਲ ਉਹਨਾਂ ਦੇ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਜੋਗਿੰਦਰ ਸਿੰਘ ਜੰਗੀ

ਲੁਧਿਆਣਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਅਰਬਨ ਡਿਪੈਲਮੈਂਟ ਸੈੱਲ ਦੇ ਵਾਈਸ ਚੇਅਰਮੈਨ ਜੋਗਿੰਦਰ ਸਿੰਘ ਜੰਗੀ (ਬੱਠਲਾ) ਨੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਕਾਤ ਕੀਤੀ। ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਨਗਰ ਨਿਗਮ ਦੇ ਵਾਰਡ 60 ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਕੀਤੀ। ਲੋਕ ਸਭਾ ਮੈਂਬਰ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਦੱਸਿਆ ਕਿ ਵਾਰਡ ਨੰਬਰ 60 ਵਿਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਸਬੰਧੀ ਆਮ ਲੋਕਾਂ ਨਾਲ ਵਿਚਰਦੇ ਰਹੇ ਹਨ। ਜਿਸ ਕਾਰਨ ਉਹਨਾਂ ਦੀ ਵਾਰਡ ਵਿਚ ਕਾਫੀ ਮਜ਼ਬੂਤ ਪਕੜ ਹੈ। ਲੋਕ ਸਭਾ ਮੈਂਬਰ ਸ. ਬਿੱਟੂ ਨੇ ਜੋਗਿੰਦਰ ਸਿੰਘ ਜੰਗੀ (ਬੱਠਲਾ) ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਦੀਆਂ ਚੋਣਾ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਪਾਰਟੀ ਪ੍ਰਤੀ ਨਿਭਾਈਆਂ ਜਿੰਮੇਵਾਰੀਆਂ ਸਦਕਾ ਪਹਿਲ ਦੇ ਆਧਾਰ ਤੇ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਨਗਰ ਨਿਗਮ ਚੋਣਾ ਵਿਚ ਜਿੱਤ ਹਾਸਿਲ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਰਕਰਾਂ ਤੇ ਆਗੂਆਂ ਨੂੰ ਹਮੇਸ਼ਾਂ ਹੀ ਮਾਣ ਸਤਿਕਾਰ ਦਿੰਦੀ ਆਈ ਹੈ ਤੇ ਅੱਗੇ ਤੋਂ ਵੀ ਦਿੰਦੀ ਰਹੇਗੀ। ਚਾਹੇ ਉਹਨਾਂ ਨੂੰ ਪਾਰਟੀ ਸੰਗਠਨ ਵਿਚ ਅਹਿਮ ਜਿੰਮੇਵਾਰੀਆਂ ਦੇਣਗੀਆਂ ਜਾਂ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਹਨਾਂ ਦੇ ਨਾਲ ਕੇਵਲ ਸਿੰਘ ਜਵੱਦੀ, ਬਲਵਿੰਦਰ ਸਿੰਘ ਪਨੇਸਰ, ਜੱਸੀ ਸੇਖੋ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਠਾੜੂ, ਦਿਆ ਸਿੰਘ ਨੋਨੀ ਆਦਿ ਹਾਜਰ ਸਨ।
ਰਵਨੀਤ ਬਿੱਟੂ ਨਾਲ ਉਹਨਾਂ ਦੇ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਜੋਗਿੰਦਰ ਸਿੰਘ ਜੰਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>