ਰਾਸ਼ਟਰਪਤੀ ਟਰੰਪ ਦਾ ਨਵਾਂ ਹੈਲਥ ਕੇਅਰ ਬਿੱਲ ਪਾਸ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਓਬਾਮਾਕੇਅਰ’ ਨੂੰ ਸਮਾਪਤ ਕਰਕੇ ਉਸ ਦੀ ਜਗ੍ਹਾ ਜੋ ਨਵਾਂ ਹੈਲਥ ਕੇਅਰ ਬਿੱਲ ਲਿਆਂਦਾ ਹੈ। ਉਹ ਹਾਊਸ ਆਫ਼ ਰੀਪ੍ਰੇਜੇਂਟੇਟਿਵ ਵਿੱਚ ਪਾਸ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਦੇ ਵਾਈਟਹਾਊਸ ਦੇ ਤਿੰਨ ਮਹੀਨੇ ਦੇ ਕਾਰਜਕਾਲ ਵਿੱਚ ਇਹ ਪਹਿਲੀ ਪ੍ਰਾਪਤੀ ਹੈ।

ਟਰੰਪ ਪ੍ਰਸ਼ਾਸਨ ਨੇ ਓਬਾਮਾਕੇਅਰ ਹੈਲਥ ਸਕੀਮ ਨੂੰ ਸਮਾਪਤ ਕਰਕੇ ਨਵਾਂ ਹੈਲਥ ਕੇਅਰ ਬਿੱਲ ਪਾਸ ਕੀਤਾ ਹੈ। ਇਸ ਬਿੱਲ ਨੂੰ ਪਾਸ ਕਰਨ ਦੇ ਲਈ 216 ਵੋਟਾਂ ਦੀ ਜਰੂਰਤ ਸੀ ਅਤੇ ਬਿੱਲ ਦੇ ਪੱਖ ਵਿੱਚ 217 ਵੋਟ ਭੁਗਤੇ ਜੋ ਕਿ ਸਾਰੇ ਰੀਪਬਲੀਕਨ ਪ੍ਰਤੀਨਿਧੀਆਂ ਦੇ ਹੀ ਸਨ। ਡੈਮੋਕ੍ਰੇਟ ਪਾਰਟੀ ਦੇ ਕਿਸੇ ਵੀ ਮੈਂਬਰ ਨੇ ਨਵੇਂ ਹੈਲਥ ਕੇਅਰ ਬਿੱਲ ਦੇ ਪੱਖ ਵਿੱਚ ਵੋਟ ਨਹੀਂ ਦਿੱਤੇ। ਡੈਮੋਕ੍ਰੇਟ ਪਾਰਟੀ ਤੋਂ ਇਲਾਵਾ ਮਰੀਜ਼ਾਂ, ਡਾਕਟਰਾਂ ਅਤੇ ਹਸਪਤਾਲਾਂ ਦੇ ਕਈ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਦੇ ਪਾਸ ਹੋਣ ਤੋਂ ਬਾਅਦ ਇਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘ਇਹ ਰੀਅਲੀ ਪ੍ਰਸੰਸਾਯੋਗ ਹੈਲਥਕੇਅਰ ਪਲਾਨ ਹੈ। ਇਸ ਨਾਲ ਰੀਪਬਲੀਕਨ ਪਾਰਟੀ ਇੱਕਮੁੱਠ ਵਿਖਾਈ ਦਿੱਤੀ ਹੈ। ਜਿੱਥੋਂ ਤੱਕ ਮੈਂ ਸਮਝਦਾ ਹਾਂ ਆਪਕਾ ਪ੍ਰੀਮੀਅਮ ਘੱਟ ਹੋ ਜਾਵੇਗਾ। ਇਹ ਵੱਡਾ ਪਲਾਨ ਹੈ। ਓਬਾਮਾਕੇਅਰ ਨੂੰ ਹਟਾ ਕੇ ਇਸ ਨਵੀਂ ਸਕੀਮ ਨੂੰ ਲਿਆਉਣਾ ਕੋਈ ਗੱਲਤੀ ਨਹੀਂ।’

ਉਪਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਕਿਹਾ ਕਿ ਇਹ ਓਬਾਮਾਕੇਅਰ ਦੇ ਅੰਤ ਦੀ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਇਹ ਹੈਲਥ ਕੇਅਰ ਬਿੱਲ ਹਾਊਸ ਵਿੱਚ ਪੇਸ਼ ਕੀਤਾ ਗਿਆ ਸੀ ਪਰ ਲੋੜੀਂਦਾ ਸਮਰਥਨ ਨਾ ਮਿਲਣ ਕਾਰਣ ਟਰੰਪ ਸਰਕਾਰ ਨੇ ਇਸ ਨੂੰ ਵਾਪਿਸ ਲੈ ਲਿਆ ਸੀ ਅਤੇ ਹੁਣ ਕੁਝ ਸੋਧਾਂ ਕਰਕੇ ਦੁਬਾਰਾ ਪੇਸ਼ ਕੀਤਾ ਸੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>