ਮੀਟ (ਗੌਸ਼ਤ) ਬਾਰੇ ਮਹੱਤਵਪੂਰਨ ਜਾਣਕਾਰੀ

ਵਿਸ਼ਵ ਵਿਚ ਦੋ ਤਰ੍ਹਾਂ ਦੇ ਭੋਜਨ ਖਾਧੇ ਜਾਂਦੇ ਹਨ। (1) ਜੋ ਮਾਸ ਖਾਂਦੇ ਹਨ (2) ਜੋ ਕਿਸੇ ਕਿਸਮ ਦਾ ਮਾਸ ਨਹੀਂ ਖਾਂਦੇ ਅਰਥਾਤ ਸ਼ਾਕਾਹਾਰੀ। ਸ਼ਾਕਾਹਾਰੀ ਵਿਚ ਅੱਗੇ ਸ਼ੁੱਧ ਵੈਗਨ, ਫਰੂਟੈਰੀਆਕਸ ਆਦਿ ਹੁੰਦੇ ਹਨ। ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਕੇਵਲ 7 ਪ੍ਰਤੀਸ਼ਤ ਵਸੋਂ ਮੀਟ ਬਿਲਕੁਲ ਨਹੀਂ ਖਾਂਦੇ। ਭਾਰਤ ਨੂੰ ਸ਼ਾਕਾਹਾਰੀ ਮੁਲਕ ਮੰਨਿਆ ਜਾਂਦਾ ਹੈ, ਕਿਉਂਕਿ 70 ਪ੍ਰਤੀਸ਼ਤ ਵਸੋਂ ਸ਼ਾਕਾਹਾਰੀ ਹੈ। ਪੰਜਾਬ ਵਿਚ ਲਗਭਗ 66 ਪ੍ਰਤੀਸ਼ਤ ਵਸੋਂ ਸ਼ਾਕਾਹਾਰੀ ਹੈ। ਕੇਵਲ ਭਾਰਤ ਵਿੱਚ ਇਕ ਸੂਬਾ ਤਿਲੰਗਾਨਾ ਹੈ, ਜਿੱਥੇ 99 ਪ੍ਰਤੀਸ਼ਤ ਵਸੋਂ ਮਾਸਾਹਾਰੀ ਹੈ।

ਮੀਟ ਬਾਰੇ ਕੁੱਝ ਪ੍ਰਚਲਕ ਧਾਰਨਾਵਾਂ ਹਨ, ਜਿਨ੍ਹਾਂ ਬਾਰੇ ਸੱਚਾਈ ਜਾਣਨਾ ਜ਼ਰੂਰੀ ਹੈ। ਜਿਵੇਂ :

1. ਮੁਰਗੇ ਦੀ ਲੱਤ ਜਾਂ ਬਰੈਸਟ :-  ਆਮ ਲੋਕ ਮੁਰਗੇ ਦੇ ਲੈਗ ਪੀਸ ਖਾਣ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦੀ ਧਾਰਨਾ ਇਹ ਹੈ ਕਿ ਲੈਗ ਪੀਸ ਜ਼ਿਆਦਾ ਸਵਾਦੀ ਅਤੇ ਪੋਸ਼ਟਿਕ ਹੁੰਦਾ ਹੈ, ਜਦਕਿ ਅਸਲ ਸੱਚਾਈ ਹੇਠ ਦਿੱਤੇ ਤੱਥਾਂ ਨੂੰ ਘੋਖ ਕੇ ਜਾਣੀ ਜਾ ਸਕਦੀ ਹੈ।

ਮਾਤਰਾ : 2 ਔਸ

1. ਲੈਗ ਪੀਸ 

ਕੈਲੋਰੀਜ        ਚਿਕਨਾਈ        ਪਰੋਟੀਨ
232        13.5 ਗ        26 ਗ

2. ਬਰੈਸਟ ਪੀਸ

ਕੈਲੋਰੀਜ        ਚਿਕਨਾਈ        ਪਰੋਟੀਨ
197        78 ਗ            30 ਗ

ਇਸੇ ਤਰ੍ਹਾਂ ਬਰੈਸਟ ਪੀਸ ਵਿਚ ਘੱਟ ਕੈਲੋਰੀਜ਼ ਅਤੇ ਚਿਕਨਾਈ ਵੱਧ ਪਰੋਟੀਨ ਇਸ ਦੇ ਨਾਲ-ਨਾਲ ਬਰੈਸਟ ਨੂੰ ਵਧੀਆ ਚਿੱਟਾ ਮੀਟ ਅਤੇ ਲੈਗ ਨੂੰ ਲਾਲ ਮੀਟ ਮੰਨਿਆ ਜਾਂਦਾ ਹੈ।

2. ਬੋਨ ਲੈਸ ਜਾਂ ਬੋਨ ਵਾਲਾ : ਮਾਹਰਾਂ ਅਨੁਸਾਰ ਬੋਨ ਸਮੇਤ ਮੀਟ ਜ਼ਿਆਦਾ ਸਵਾਦੀ ਖੁਸ਼ਬੂਦਾਰ ਹੁੰਦਾ ਹੈ। ਚਾਹੇ ਪੱਕੀ ਤਰ੍ਹਾਂ ਇਸ ਦਾ ਕਾਰਨ ਨਹੀਂ ਦੱਸਿਆ ਗਿਆ। ਪਰ ਮਾਹਰਾਂ ਅਨੁਸਾਰ ਕਿ ਹੱਡੀਆਂ ਵਿਚੋਂ ਅਤੇ ਹੱਡੀਆਂ ਵਿਚਲੇ ਬੋਨਮੈਰੋ, ਪਕਾਉਣ ਸਮੇਂ ਕੁਝ ਖੁਸ਼ਬੂ ਅਤੇ ਸਵਾਦ ਮਾਸ ਵਿਚ ਚਲੇ ਜਾਂਦੇ ਹਨ। ਇਸ ਦੇ ਨਾਲ-ਨਾਲ ਇਹ ਵੀ ਮੰਨਣਾ ਹੈ ਕਿ ਬੋਨ ਸਮੇਤ ਮੀਟ ਦੀ ਕੁਕਿੰਗ ਇਕ ਸਾਰ ਅਤੇ ਵਧੀਆ ਹੁੰਦੀ ਹੈ।

3.   ਕਟਿੰਗ ਬੋਰਡ ਅਤੇ ਕਟਿੰਗ ਚਾਕੂ : ਕਈ ਵਾਰ ਮੀਟ ਨੂੰ ਕੱਟਣ ਦੀ ਲੋੜ ਪੈਂਦੀ ਹੈ। ਇਸ ਲਈ ਕਟਿੰਗ ਬੋਰਡ ਅਤੇ ਚਾਕੂ ਦੀ ਵਰਤੋਂ ਕਰਦੇ ਹਨ, ਜਿਥੇ ਤਕ ਹੋ ਸਕੇ ਮੀਟ ਲਈ ਕਟਿੰਗ ਬੋਰਡ ਅਤੇ ਚਾਕੂ ਵੱਖਰੇ ਹੋਣੇ ਚਾਹੀਦੇ ਹਨ। ਗੱਤੇ, ਲਕੜੀ, ਸਟੈਨਲੈਸ ਸਟੀਲ ਅਤੇ ਸ਼ੀਸ਼ੇ ਦੇ ਬੋਰਡਾਂ ਨੂੰ ਪਹਿਲ ਨਾ ਦੇਵੋ। ਮਾਹਰਾਂ ਅਨੁਸਾਰ ਬੱਸ ਦੇ ਬੋਰਡ ਵਰਤੋਂ ਇਨ੍ਹਾਂ ਵਿਚ ਮੀਟ ਦੇ ਸਰੀਨ ਟੁਕੜੇ ਨਹੀਂ ਫਸਦੇ, ਨਾ ਇਨ੍ਹਾਂ ਵਿਚ ਚਾਕੂ ਸਲਿਪ ਕਰਦਾ ਹੈ। ਵਰਤੋਂ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਫਿਰ ਸਿਰਕੇ ਨਾਲ ਸਾਫ ਕਰਕੇ ਹੀ ਸੰਭਾਲੋ।

4.   ਮੀਟ ਨੂੰ ਧੌਣਾ : ਮੀਟ ਨੂੰ ਧੋਣ ਦੀ ਲੋੜ ਨਹੀਂ ਹੁੰਦੀ। ਮੀਟ ਵਿਚਲੇ ਬੈਕਟੀਰੀਆ ਕੁਕਿੰਗ ਸਮੇਂ ਮਰ ਜਾਂਦੇ ਹਨ, ਪ੍ਰੰਤੂ ਮੀਟ ਧੋਣ ਸਮੇਂ ਮੀਟ ਵਿਚਲੇ ਬੈਕਟੀਰੀਆ ਪਾਣੀ ਦੇ ਛਿਟਿਆਂ ਰਾਹੀਂ ਸਿੰਕ ਅਤੇ ਨੇੜੇ ਪਏ ਵਸਤੂਆਂ ਉਤੇ ਲਗ ਜਾਂਦੇ ਹਨ, ਜਿ ਨਾਲ ਬੈਕਟੀਰੀਆ ਰਸੋਈ ਵਿਚ ਫੈਲਦੇ ਰਹਿੰਦੇ ਹਨ।

5.   ਸਿਲਵਰ ਸਕਿੰਨ : ਕਈ ਵਾਰ ਮੀਟ ਨਾਲ ਚਾਂਦੀ ਦੇ ਰੰਗ ਦੀ ਸਕਿਨ ਲੱਗੀ ਹੁੰਦੀ ਹੈ। ਇਸ ਨੂੰ ਉਤਾਰ ਦੇਣਾ ਚਾਹੀਦਾ ਹੈ। ਇਹ ਬੇਸਵਾਦੀ ਅਤੇ ਫਜ਼ੂਲ ਹੁੰਦੀ ਹੈ।

6.    ਫਰਿਜ ਵਿਚ ਰੱਖਣਾ : ਮਾਰਕੀਟ ਤੋਂ ਮੀਟ ਲਿਆ ਕੇ ਫੌਰਨ ਫਰਿਜ ਵਿਚ ਰੱਖੋ। ਮੀਟ ਨੂੰ ਅਲੱਗ ਲਿਫਾਫਾ ਜਾਂ ਬਕਸੇ ਵਿਚ ਪਾ ਕੇ ਹੋਰ ਵਸਤੂਆਂ ਤੋਂ ਦੂਰ ਰੱਖੋ। ਮੀਟ ਨੂੰ ਜਲਦੀ ਤੋਂ ਜਲਦੀ ਫਰਿਜ਼ ਵਿਚ ਰੱਖੋ ਅਤੇ ਜਲਦੀ ਤੋਂ ਜਲਦੀ ਫਰਿਜ਼ ਵਿਚੋਂ ਕੱਢ ਕੇ ਪਕਾਓ।

7.   ਪਰੋਸੈਸਡ ਮੀਟ : ਮੀਟ ਨੂੰ ਨਮਕ ਲਗਾ ਕੇ ਖੁਸ਼ ਕਰਕੇ ਧੂੰਆਂ ਕਰਕੇ ਆਦਿ ਸੰਭਾਲ ਕੇ ਰੱਖਣਾ, ਪਰਸੈਸਡ ਮੀਟ ਹੁੰਦਾ ਹੈ, ਜਿਵੇਂ ਹੋਟ ਡਾਗ, ਸਲਾਮੀ, ਕੈਨਡ ਮੀਟ, ਹਰਾ, ਬੈਕਨ ਆਦਿ ਇਨ੍ਹਾਂ ਦੇ ਸੰਭਾਲ ਲਈ ਹਾਨੀਕਾਰਕ ਰਸਾਇਣ ਵੀ ਮਿਲਾਏ ਜਾਂਦੇ ਹਨ। ਕਈ ਮਾਰੂ ਰਸਾਇਣ ਕੁਕਿੰਗ ਸਮੇਂ ਵੀ ਪੈਦਾ ਹੋ ਜਾਂਦੇ ਹਨ। ਇਸ ਮੀਟ ਦੀ ਲਗਾਤਾਰ ਵਰਤੋਂ ਕਰਨ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੈਂਸਰ ਰੋਗ ਲੱਗ ਸਕਦੇ ਹਨ। ਮਾਹਰ ਇਸ ਮੀਟ ਦੀ ਵਰਤੋਂ ਬਹੁਤ ਸੰਕੋਚ ਨਾਲ ਕਰਨ ਦੀ ਸਲਾਹ ਦਿੰਦੇ ਹਨ।

8. ਅਰਜਨ ਮੀਟ : ਬਕਰੇ ਭੇਡ ਅਤੇ ਸੂਰ ਆਦਿ ਵਿਚ ਮੀਟ ਦੇ ਨਾਲ-ਨਾਲ ਕਈ ਔਰਜਨ ਵੀ ਵਰਤੇ ਜਾਂਦੇ ਹਨ ਜਿਵੇਂ ਲੀਵਰ, ਗੁਰਦਾ, ਦਿਮਾਗ, ਬਰੈਨ, ਜੀਭ ਆਦਿ ਇਹ ਪੋਸ਼ਟਿਕ ਅੰਸ਼ ਨਾਲ ਭਰੇ ਹੁੰਦੇ ਹਨ। ਕੁਝ ਮਾਹਰ ਇਨ੍ਹਾਂ ਨੂੰ ਕੁਦਰਤੀ ਵਿਟਾਮਿਨ ਵੀ ਆਖਦੇ ਹਨ ਅਤੇ ਕੁਝ ਇਨ੍ਹਾਂ ਨੂੰ ਪੋਸ਼ਟਿਕ ਅੰਸਾਂ ਦਾ ਪਾਵਰ ਹਾਊਸ ਵੀ ਮੰਨਦੇ ਹਨ।

ਕੁੱਝ ਲੋਕਾਂ ਦਾ ਇਹ ਮੰਨਣਾ ਹੈ ਕਿ ਕੁਝ ਅਰਜਨ ਖੂਨ ਵਿਚ ਟਾਕਸਿਨ ਬਾਹਰ ਕਢਦੇ ਹਨ। ਸੰਭਵ ਹੈ ਕਿ ਕੁਝ ਟਾਕਸਿਨ ਆਰਗਨ ਵਿਚ ਰਹਿ ਜਾਂਦੇ ਹੋਣ ਪ੍ਰੰਤੂ ਇਸ ਵਿਚ ਕੋਈ ਸੱਚਾਈ ਨਹੀਂ ਹੈ।

9.  ਬਾਰਬੀਕਿਯੂ ਕਰਦੇ ਸਮੇਂ : ਪਰਿਵਾਰ ਨੂੰ ਇਕੱਲੇ ਬੈਠ ਕੇ ਬਾਰਬੀਕਿਯੂ ਕਰਨ ਦਾ ਬਹੁਤ ਲੋਕ ਪ੍ਰਿਯ ਹੋ ਰਿਹਾ ਹੈ। ਮੀਟ, ਪਨੀਰ, ਆਲੂ ਦੀਆਂ ਟਿੱਕੀਆਂ ਆਦਿ ਦਾ ਬਾਰਬੀਕਿਯੂ ਕਰਦੇ ਹਨ। ਮੀਟ ਦਾ ਬਾਰਬੀਕਿਯੂ ਕਰਨਾ ਬਹੁਤ ਸਾਵਧਾਨੀ ਮੰਗਦਾ ਹੈ। ਆਮ ਤੌਰ ’ਤੇ ਮੀਟ ਦੇ ਬਾਹਰਲੇ ਹਿੱਸੇ ਨੂੰ ਵੇਖ ਹੀ ਪੱਕ ਜਾਣ ਬਾਰੇ ਅੰਦਾਜ਼ਾ ਲਗਾਇਆ ਜਾਂਦਾ ਹੈ, ਜੋ ਕਦੀ ਵੀ ਸਹੀ ਨਹੀਂ ਹੋ ਸਕਦਾ। ਅੰਦਰਲਾ ਭਾਗ ਅੱਧ ਕੱਚਾ ਹੋਵੇ, ਅੱਧ ਕੱਚੇ ਮੀਟ ਵਿਚ ਈ-ਕੋਲੀ, ਸਲਮੋਨੀਲਾ ਹਾਨੀਕਾਰਕ ਜੀਵਾਣੂ ਹੋ ਸਕਦੇ ਹਨ। ਸਹੀ ਜਾਣਕਾਰੀ ਲਈ ਮੀਟ ਥਰਮਾਮੀਟਰ ਦੀ ਵਰਤੋਂ ਬਿਲਕੁਲ ਨਾ ਭੁਲੋ। ਇਸ ਦੀ ਮਦਦ ਨਾਲ ਮੀਟ ਦੇ ਪੱਕਣ ਦੀ ਸਹੀ ਜਾਣਕਾਰੀ ਮਿਲਦੀ ਹੈ।

10.  ਵਾਧੂ ਚਿਕਨਾਈ ਦੂਰ ਕਰਨਾ : ਕਈ ਵਾਰ ਫਰਾਈਡ ਮੀਟ ਵਿਚੋਂ ਵਾਧੂ ਚਿਕਨਾਈ ਦੂਰ ਕਰਨ ਲਈ ਅਖਬਾਰ ਵਰਤਿਆ ਜਾਂਦਾ ਹੈ। ਅਖਬਾਰ ਦੀ ਲਿਖਾਈ/ਛਪਾਈ ਲਈ ਵਰਤੇ ਗਏ ਕਈ ਮਾਰੂ ਰਸਾਇਣ ਮੀਟ ਵਿਚ ਘੁਸ ਜਾਂਦੇ ਹਨ ਅਤੇ ਮੀਟ ਪ੍ਰਦੂਸ਼ਿਤ ਹੋ ਜਾਂਦਾ ਹੈ। ਅਖਬਾਰ ਦੀ ਥਾਂ ਚਿੱਟਾ ਕਾਗਜ਼ ਜਾਂ ਟਿਸ਼ੂ ਪੇਪਰ ਵਰਤੋ।

11.  ਕੁੱਕੜ ਮੀਟ ਦੀ ਸੰਭਾਲ : ਮਾਹਰਾਂ ਅਨੁਸਾਰ ਕੁੱਕੜ ਮੀਟ ਨੂੰ ਕੇਵਲ 4 ਡਿਗਰੀ ਸੈਲਸੀਅਸ ਤੋਂ ਘਟ ਅਤੇ 60 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਿਚ ਰਖ ਕੇ ਹੀ ਸੁਰੱਖਿਅਤ ਮੰਨਿਆ ਜਾਂਦਾ ਹੈ।  4 ਡਿਗਰੀ ਤੋਂ 60 ਡਿਗਰੀ ਨੂੰ ਡੇਂਜਰ ਜੋਨ ਮੰਨਿਆ ਜਾਂਦਾ ਹੈ। ਇਸ ਤਾਪਮਾਨ ਵਿਚ ਕੁੱਕੜ ਮੀਟ ਕੇਵਲ ਦੋ ਘੰਟੇ ਹੀ ਰਖ ਸਕਦੇ ਹਾਂ। ਬਚਾਵ ਲਈ ਮੀਟ ਨੂੰ ਫਰਿਜ਼ ਵਿਚ ਰੱਖੋ ਅਤੇ ਖਾਣ ਸਮੇਂ ਹੀ ਕੱਢੋ ਅਤੇ ਗਰਮ ਕਰਕੇ ਖਾਵੋ।

12.  ਮੀਟ ਦੀ ਰਚਨਾ : ਹਰ ਇਕ ਤਰ੍ਹਾਂ ਦੇ ਮੀਟ ਦੀ ਰਚਨਾ ਵਿਚ ਅੰਦਰ ਹੁੰਦਾ ਹੈ। ਆਪਣੀ ਲੋੜ ਅਨੁਸਾਰ ਚੋਣ ਕੀਤੀ ਜਾ ਸਕਦੀ ਹੈ।

ਮਾਤਰਾ 3 ਔਸ਼

ਗੋਟ      ਚਿਕਨ       ਸੂਰ         ਭੇੜ

1. ਕੈਲਰੀਸ      122      161      180        175

2. ਕੁਲ ਚਿਕਨਾਈ 2.6 ਗ      6.3      8.2        8.1

3. ਸਟੂਰੇਟਿਡ ਫੈਟ  .79      1.7      2.9        2.9

4. ਪਰੋਟੀਨ ਗ     23      25      25        24

5. ਕੈਲੋਸਟਰੋਲ     63.8      16      73.1        78.2

6. ਆਇਰਨ ਮਿਗ  3.2      1.5      2.7        1.4

ਅੰਕੜਿਆਂ ਅਨੁਸਾਰ ਗੋਟ ਮੀਟ ਪਹਿਲੇ ਨੰਬਰ ਉਤੇ ਹੈ। ਮਾਹਿਰਾਂ ਅਨੁਸਾਰ ਵਿਸ਼ਵ ਵਿਚ 63 ਪ੍ਰਤੀਸ਼ਤ ਲੋਕ ਗੋਟ ਦਾ ਮੀਟ ਖਾਂਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>