ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਘਰ ਵੀ CBI ਰੇਡ

ਚੇਨਈ – ਕਾਂਗਰਸ ਦੇ ਸਾਬਕਾ ਵਿੱਤਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਚੇਨਈ ਸਥਿਤ ਰਿਹਾਇਸ਼ ਸਮੇਤ ਕਈ ਹੋਰ ਟਿਕਾਣਿਆਂ ਤੇ ਵੀ ਕੇਂਦਰੀ ਜਾਂਚ ਬਿਊਰੋ ਨੇ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਵੀ ਸਾਬਕਾ ਵਿੱਤਮੰਤਰੀ ਚਿਦੰਬਰਮ ਦੇ ਪੁੱਤਰ ਦੀ ਕੰਪਨੀ ਤੇ ਛਾਪੇ ਮਾਰੇ ਜਾ ਚੁੱਕੇ ਹਨ ਅਤੇ ਦੋਵਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ।

ਸੀਬੀਆਈ ਨੇ ਸੋਮਵਾਰ ਨੂੰ ਉਨ੍ਹਾਂ ਦੇ ਖਿਲਾਫ਼ ਸਿ਼ਕਾਇਤ ਦਰਜ਼ ਕੀਤੀ ਸੀ। ਸਾਬਕਾ ਵਿੱਤਮੰਤਰੀ ਦੇ ਕਰਾਈ ਕੁੜੀ ਰਿਹਾਇਸ਼ ਦੇ ਇਲਾਵਾ ਹੋਰ ਸਥਾਨਾਂ ਤੇ ਵੀ ਛਾਪੇ ਮਾਰੇ ਗਏ।ਇਹ ਛਾਪੇਮਾਰੀ ਆਈਐਨਐਕਸ ਮੀਡੀਆ ਸਮੂਹ ਨੂੰ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦਿਵਾਉਣ ਦੇ ਮਾਮਲੇ ਵਿੱਚ ਕਾਰਤੀ ਦੇ ਕਥਿਤ ਤੌਰ ਤੇ ਸ਼ਾਮਿਲ ਹੋਣ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਵਿੱਚ ਵੀ ਕਾਰਤੀ ਦੀ ਕੰਪਨੀ ਨੂੰ ਕਾਰਣ ਦੱਸੋ ਨੋਟਿਸ ਭੇਜਿਆ ਗਿਆ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>