‘‘ਮਿ: ਐਂਡ ਮਿਸ ਗਲੌਰੀਅਸ ਪੰਜਾਬ‘‘ ਦੇ ਤੀਸਰੇ ਆਡੀਸ਼ਨ ਮੌਕੇ ਪ੍ਰਤੀਭਾਗੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਲੁਧਿਆਣਾ – ਬੀਤੇ ਦਿਨ ਫਿਲਮੀ ਫੋਕਸ ਪੰਜਾਬੀ ਮੈਗਜੀਨ ਵੱਲੋਂ ਵਿਖੇ ਕਰਵਾਏ ਗਏ ‘ਮਿ: ਐਂਡ ਮਿ; ਗਲੋਰੀਅਸ ਪੰਜਾਬ‘ ਮਾਡਲਿੰਗ ਸ਼ੋਅ ਲੁਧਿਆਣਾ ਦੇ ਜੇ ਐਮ ਡੀ ਮਾਲ ਵਿਖੇ ਕਰਵਾਏ ਗਏ ਆਡੀਸ਼ਨ ਦੋਰਾਨ ਅਨੇਕਾਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ । ਇਸ ਦੌਰਾਨ ਜੱਜਾਂ ਦੀ ਭੁਮਿਕਾ ਵਿਸ਼ੇਸ਼ ਤੌਰ ਤੇ  ਸ੍ਰ: ਜਸਬੀਰ ਸਿੰਘ ਮਣਕੂ (ਪ੍ਰੋਡਿਊਸਰ ਤੇ ਮਾਡਲ), ਕਰਨ, ਵਿਨੀਤ (ਕੋਰੀਓਗ੍ਰਾਫਰ),ਮਿ: ਅੰਸ਼ੁਲ (ਮਾਡਲ), ਹਨੀ ਕੁਮਾਰ, ਸੋਨੂੰ ਵਰਮਾ, ਪੁਸ਼ਪਿੰਦਰ ਸਿੰਘ (ਕੇ.ਕੇ.ਮਾਡਲਜ), ਹਨੀ ਹਰਦੀਪ ਕੁਮਾਰ (ਐਚ ਵੰਨ ਵਾਈ ਐਂਟਰਟੇਨਮੈਂਟ) ਨੇ ਬਾਖੂਬੀ ਨਿਭਾਈ ।

ਇਸ ਮੌਕੇ ਪਹੁੰਚਣ ਵਾਲੇ ਪ੍ਰਤੀਭਾਗੀਆਂ ਵਿਚ, ਮਨੀਸ਼ ਮਹਿਰਾ, ਮੋਹਿਤ ਸ਼ਰਮਾ, ਪੂਜਾ ਭੋਲਾ, ਸ਼ੁਭਮ, ਅਰਸ਼, ਯਸ਼ ਚੱਢਾ, ਮੁਸਕਾਨ ਬਿਸ਼ਟ, ਪੰਕਜ ਉੱਪਲ, ਯਕਸ਼ਿਤ ਕੁਮਾਰ, ਮਨਜੀਤ ਸਿੰਘ, ਮਨੀਸ਼ਾ ਕੁਮਾਰ, ਜਸਵਿੰਦਰ ਸਿੰਘ, ਸੰਨੀ ਕਪੂਰ, ਪਵਨਦੀਪ ਸਿੰਘ, ਕੁਲਵੰਤ ਸਿੰਘ ਢਿ¤ਲੋਂ, ਅਨਿਲ ਕੁਮਾਰ, ਅਸ਼ੀਸ਼ ਕੁਮਾਰ, ਰਾਜ ਮਲਹੋਤਰਾ, ਸੰਨੀ ਸ਼ਰਮਾ, ਹਨੀ ਆਦਿ ਦੇ ਨਾਂ ਜਿਕਰਯੋਗ ਹਨ । ਇਸ ਮੌਕੇ ਸ੍ਰ: ਗੁਰਦੀਪ ਸਿੰਘ ਗੋਸ਼ਾ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ।

ਪ੍ਰਤੀਭਾਗੀਆਂ ਨੇ ਜੱਜਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਸਾਰਿਆਂ ਦੇ ਦਿਲ ਜਿੱਤ ਲਏ । ਇਸ ਮੌਕੇ ਜੱਜਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਹੋਰ ਬੇਹਤਰ ਕਰਨ ਲਈ ਉਤਸਾਹਿਤ ਕੀਤਾ। ਸ਼ੋਅ ਦੇ ਆਰਗੇਨਾਈਜਰ ਨਰਿੰਦਰ ਨੂਰ, (ਫਿਲਮੀ ਫੋਕਸ), ਹਨੀ ਹਰਦੀਪ (ਐਚ ਵੰਨ ਵਾਈ), ਮੈਡਮ ਕਮਲਜੀਤ ਸੇਖੋਂ, ਰਜਤ ਭੱਟ, ਹਰਪ੍ਰੀਤ ਸਿੰਘ (ਹੈਪੀ), ਸਿਮਰਜੀਤ ਸਿੰਘ, ਮੰਗਾ ਰਾਮ ਨੇ ਆਏ ਹੋਏ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜੱਜਾਂ ਦਾ ਧੰਨਵਾਦ ਕੀਤਾ। ਇਹ ਮੇਘਾ ਮਾਡਲਿੰਗ ਸ਼ੋਅ ਪੰਜਾਬੀ ਮਾਸਿਕ ਫਿਲਮੀ ਫੋਕਸ ਮੈਗਜੀਨ, ਜੈ ਬੀ ਬੀ ਐਨ ਐਂਟਰਟੇਨਰ ਕੰ:, ਟੋਨ ਪੰਜਾਬੀ, ਸਾਈਂ ਨੂਰ ਪ੍ਰੋਡਕਸ਼ਨ, ਐਚ ਵੰਨ ਵਾਈ ਐਂਟਰਟੇਨਮੈਂਟ, ਏਅਰਟੈਕਸ ਮਿਊਜਿਕ, ਮਣਕੂ ਐਂਟਰਟੇਨਮੈਂਟ, ਨੀਟਾ ਜਿਊਲਰਜ, ਕੋਸ਼ਿਕ ਕੰਪਿਊਟਰ, ਡਰੀਮ ਕੇਅਰ, ਫੋਕਸ 24 ਨਿਊਜਪੇਪਰ, ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>