ਨਾਰਵੀਜਿਅਨ (ਨਾਰਵੇ) ਲੋਕਾਂ ਦਾ ਪੇਂਡੂ ਮੇਲਾ : ਲੀਅਰ

ਲੀਅਰ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ  ਦੁਨੀਆਂ ਦੇ ਉਹਨਾਂ ਮੁੱਲਕਾਂ ‘ਚੋਂ ਇੱਕ ਹੈ ਜੋ ਦਿਨ ਬ ਦਿਨ ਤਰੱਕੀ ਦੀ ਰਾਹ ਵੱਲ ਵੱਧਦਾ ਜਾ ਰਿਹਾ  ਹੈ। ਕੁੱਲ 52 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ ਕਿੰਨੀ ਵੀ  ਤੱਰਕੀ ਕਰ ਲਵੇ ਜਿਵੇ  ਕਹਿੰਦੇ ਹਨ ਨਵਾਂ ਨੌ ਦਿਨ ਅਤੇ  ਪੁਰਾਣਾ 100 ਦਿਨ ਵਾਲੀ  ਕਹਾਵਤ  ਕਦੇ ਝੂੱਠੀ ਨਹੀ ਹੋਈ, ਤੱਰਕੀ ਦੀਆਂ ਬੁਲੰਦੀਆਂ ਛੂੰਹਦੇ ਹੋਏ ਵੀ ਜਦ ਕਦੇ ਪੁਰਾਣੇ ਦਿਨਾਂ ਦੀ ਗੱਲ ਹੁੰਦੀ ਹੈ ਤਾਂ ਨਾਰਵੀਜਿਅਨ ਲੋਕੀ ਇਸ ਪੱਖੀ ਵਿਸ਼ੇਸ ਧਿਆਨ ਦਿੰਦੇ ਹਨ। ਪੰਜਾਬ ਦੇ ਪੇਂਡੂ ਮੇਲਿਆਂ  ਅਤੇ ਪੰਜਾਬੀਆਂ ਦੇ ਉਤਸ਼ਾਹ ਵਾਂਗ ਨਾਰਵੇ ਦੇ ਲੋਕਾਂ ਵਿੱਚ ਵੀ ਇੱਥੋਂ  ਦੀ ਸੰਸਕ੍ਰਿਤੀ, ਸੱਭਿਅਤਾ ਅਤੇ ਪੁਰਾਣੇ ਰੀਤੀ ਰਿਵਾਜਾਂ ਆਦਿ ਨਾਲ ਜੁੜੇ ਇੱਕਠ ਜਾਂ ਮੇਲਿਆਂ ਪ੍ਰਤੀ ਵਿਸੇ਼ਸ਼ ਉਤਸ਼ਾਹ ਹੁੰਦਾ ਹੈ।

ਲੀਅਰ ਦਾ ਇਲਾਕਾ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 40 ਕਿ. ਮੀ. ਦੂਰੀ ਤੇ ਇੱਕ ਖੇਤੀ ਪ੍ਰਧਾਨ ਇਲਾਕਾ  ਹੈ। ਨਾਰਵੇ ਦੀ ਧਰਤੀ ਤੇ ਜਦ ਪੰਜਾਬੀਆਂ ਨੇ ਆਮਦ ਕੀਤੀ ਤਾਂ ਬਹੁਤਿਆਂ ਨੇ ਇਸ ਇਲਾਕੇ  ਦੇ ਫਾਰਮਾਂ  ਤੇ ਕੰਮ ਕਰ ਪ੍ਰਵਾਸੀ ਜਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਇਹੀ ਵਜਾ ਹੈ ਕਿ ਅੱਜ ਇਸ ਇਲਾਕੇ ਵਿੱਚ  ਕਾਫੀ ਪੰਜਾਬੀ  ਭਾਈਚਾਰੇ  ਦੀ ਵੱਸੋਂ ਹੈ ਅਤੇ  ਗੁਰੂਦੁਆਰਾ ਸਾਹਿਬ ਵੀ ਇਸ ਇਲਾਕੇ ‘ਚ ਸਥਾਪਿਤ ਹੈ। 10-11 ਜੂਨ ਨੂੰ ਲੀਅਰ ਸ਼ਹਿਰ ਵਿੱਚ ਲੀਅਰ ਡੇ (ਲਇਰ ਦਐ) ਮਨਾਇਆ ਗਿਆ, ਜੋ ਕਿ ਪੰਜਾਬ ਦੇ ਮੇਲਿਆ ਵਾਂਗ ਹੀ ਮੇਲਾ ਸੀ। ਫਰਕ ਸਿਰਫ ਸੀ ਇੱਕ ਗੋਰੀ ਚਮੜੀ ਦਾ ਪਰ ਪੰਜਾਬ ਦੇ ਮੇਲਿਆਂ ਵਾਂਗ ਹੀ ਫੜੀਆਂ ਲੱਗੀਆਂ, ਪਕੌੜਿਆਂ ਦੀ ਥਾਂ ਇੱਥੋਂ ਦੇ ਖਾਣਿਆਂ ਦੀ ਖੁਸ਼ਬੂ ਮੱਲੋ ਮੱਲੀ ਆਪਣੇ ਵਾਲ ਖਿੱਚ ਰਹੀ ਸੀ। ਇੱਥੇ ਦੇ ਖਾਣਿਆਂ ਦੇ ਸਟਾਲਾਂ ਤੋਂ ਇਲਾਵਾ ਵਿਦੇਸ਼ੀ ਭਾਈਚਾਰੇ ਦੇ ਖਾਣੇ ਜਿੰਨਾ ‘ਚੋਂ ਪ੍ਰਮੁੱਖ ਥਾਈ, ਵੀਤਨਾਮੀ ਅਤੇ ਭਾਰਤੀ ਪਕਵਾਨ ਗੋਰਿਆਂ ਨੂੰ  ਆਪਣੇ ਵੱਲੋਂ  ਸਾਂਭੀਆਂ ਕਾਰਾਂ ਅਤੇ ਘੋੜੇ ਬੱਘੀਆਂ ਨੂੰ ਕੱਢ ਅੱਜ ਦੇ ਪੰਜਾਬ ਦੇ ਗਭਰੂਆਂ ਦੇ ਬੁਲੱਟ ਦੇ ਝੂੱਟਿਆਂ ਵਾਂਗ ਭਲਵਾਨੀ ਗੇੜੇ ਦੇ ਰਹੇ ਸਨ। ਇਲਾਕੇ ਦੇ ਕਿਸਾਨ ਪਰਿਵਾਰ ਟਰੈਕਟਰ ਟਰਾਲੀਆਂ ਤੇ ਮੇਲੇ ਤੇ ਆਉਣ ਦੀ ਖੁਸ਼ੀ ਮਹਿਸੂਸ ਕਰਦੇ ਹਨ ਅਤੇ 70-80 ਨੂੰ ਪੁੱਜੇ ਕਈ ਪੇਂਡੂ ਬਜੁਰੱਗ ਪੰਜਾਬੀ ਪਹਿਰਾਵੇ ਕੁੜਤੇ ਪਜਾਮੇ  ਨਾਲ ਮਿੱਲਦੇ ਜੁੱਲਦੇ ਪਹਿਰਾਵੇ ਪਾਈ ਅਤੇ ਕਈ ਅੌਰਤਾਂ ਘੱਗਰੇ ਵਰਗੇ ਪੁਰਾਤਨ ਪਹਿਰਾਵਾ ਪਾ ਮਾਣ ਅੱਤੇ ਕਈਆਂ ਹੋਰਾਂ ਤੋਂ ਵੱਖਰਾ ਮਹਿਸੂਸ ਕਰ ਰਹੇ ਸਨ।

ਮੇਲੇ ਦੇ ਪਹਿਲੇ ਦਿਨ ਪੰਜਾਬ ਵਾਂਗ  ਹੀ ਸਿਆਸੀ ਤਕਰੀਰਾਂ ਕਰ ਸਿਆਸਤਦਾਨ ਲੋਕਾਂ ਨੂੰ ਸੰਬੋਧਨ ਹੋਏ ਅੱਤੇ ਇੱਥੋਂ ਦੇ ਲੋਕ ਨਾਚ ਅਤੇ ਸੰਗੀਤ ਨਾਲ ਜੁੜੀਆਂ ਮੰਡਲੀਆਂ ਨੇ ਆਪਣੇ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ ਅਤੇ ਸਕੂ਼ਲੀ ਬੱਚਿਆਂ ਵੱਲੋਂ ਵੀ  ਪਰੇਡ ਆਦਿ ਕੀਤੀ ਗਈ। ਇਸ ਤੋਂ ਇਲਾਵਾ ਵੱਖ ਵੱਖ ਫਾਰਮਾਂ ਵਾਲੇ ਪਿਤਾ ਪੁੱਰਖੀ ਸਾਂਭੀਆਂ ਵੱਸਤਾਂ ਦੀ ਨੁਮਾਇਸ਼  ਲਾ ਪੁਰਾਣੇ ਦਿਨਾਂ ਦੀਆਂ ਯਾਦਾਂ ਅਤੇ ਵੱਸਤਾਂ ਨਵੀਂ ਪੀੜੀ ਨਾਲ ਸਾਂਝੀਆਂ ਕਰ ਰਹੇ ਸਨ।

ਮੌਸਮ ਦੀ ਕਰੋਪੀ ਯਾਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਲੀਅਰ ਇਲਾਕੇ ਨਾਲ ਜੁੜੇ ਪਿੰਡਾਂ ਜਾਂ ਕਸਬਿਆਂ ਜਿੰਨਾ ‘ਚੋਂ ਟਰਾਨਬੀ, ਰਾਈਸਤਾ, ਏਗੇ, ਲੀਅਰਸਕੂਗਨ, ਸੀਲਿੰਗ, ਸ਼ੋਸਤਾ ਅਤੇ ਨਾਲ ਲੱਗਦੇ ਸ਼ਹਿਰ ਦਰਾਮਨ  ਦੇ ਲੋਕਾਂ ਨੇ ਇਸ ਪੇਂਡੂ ਮੇਲੇ ਦਾ ਖੂਬ ਆਨੰਦ ਮਾਣਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>