ਬਾਦਲ ਅਤੇ ਅਡਵਾਨੀ ਨੂੰ ਬੀਜੇਪੀ- ਆਰ ਐਸ ਐਸ ਨੇ ਲੰਡੀ ਚੂਹੀ ਦਿਖਾਈ:ਮਾਨ

ਪ੍ਰਣਬ ਮੁਖਰਜੀ ਤੋਂ ਬਾਅਦ ਬੀਜੇਪੀ-ਆਰ ਐਸ ਐਸ ਨੇ ਅਗਲਾ ਇੰਡੀਆ ਦਾ ਪ੍ਰੈਜ਼ੀਡੈਂਟ ਬਣਾਉਣ ਦੇ ਲਈ ਬਿਹਾਰ ਦੇ ਗਵਰਨਰ ਰਾਮਨਾਥ ਕੋਵਿਨ ਨੂੰ ਚੁਣ ਲਿਆ ਹੈ। ਸਾਡੀ ਪਾਰਟੀ ਅਕਾਲੀ ਦਲ ਬਾਦਲ ਨੂੰ ਪੁਛਣਾ ਚਾਹੁੰਦੀ ਹੈ ਕਿ ਬਾਦਲ ਸਾਬ ਨੇ ਅਕਾਲੀਆਂ ਦਾ ਅਜੰਡਾ ਛੱਡ ਕੇ ਮੋਗਾ ਰੈਲੀ ਵਿੱਚ ਸਾਰੇ ਮਸਲੇ ਬੀਜੇਪੀ ਆਰ ਐਸ ਐਸ ਦੀ ਝੋਲੀ ਵਿੱਚ ਪਾ ਦਿੱਤੇ ਸੀ। ਬਾਦਲ ਸਾਬ ਨੇ ਹਿੰਦੂ ਧਰਮ ਦੇ ਮੁਤਾਬਿਕ ਹਵਨ ਕਰਵਾਏ। ਮੱਥੇ ਤੇ ਟਿਕੇ ਵੀ ਲਾਉਂਦੇ ਹਨ। ਤਾਂਤਰਿਕ ਮੰਤਰ ਦੇ ਪਾਠ ਵੀ ਕਰਵਾਉਂਦੇ ਹਨ। ਯੋਗਾ ਵਿਖੇ ਹਿੰਦੂਆਂ ਨਾਲ ਇਕਰਾਰ ਕੀਤਾ ਕੇ ਉਹ ਦੁਨੀਆਂ ਦੇ ਸਾਰੇ ਬੁੱਤਾਂ ਤੋਂ ਵੱਡਾ ਗਉ ਦਾ ਬੁੱਤ ਬਣਾ ਕੇ ਦੇਣਗੇ। ਉਨ੍ਹਾਂ ਨੂੰ ਡਰੱਗ ਸਮਗਲਿੰਗ ਦੀ ਰਾਹਤ ਵੀ ਦਿੱਤੀ। ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਜੀ ਦੇ ਉਤੇ ਸਮਗਲਿੰਗ ਦਾ ਕੇਸ ਵੀ ਨਹੀਂ ਚਲਣ ਦਿੱਤਾ। ਜੋ ਅੱਜ ਵੀ ਫਿਰੋਜ਼ਪੁਰ ਵਿੱਚ ਰਜਿਸਟਰ ਹੋਇਆ ਹੈ। ਹੁਣ ਤਾਂ ਬਾਦਲ ਸਾਬ ਉਤੇ ਇਹ ਕਹਾਵਤ ਢੁਕਦੀ ਹੈ ਕਿ ਕਿਤੇ ਇਕੱਲੀ ਬੈਠ ਕੇ ਸੋਚੀ ਬੀਜੇਪੀ-ਆਰ ਐਸ ਐਸ ਅਸੀਂ ਕੀ ਨਹੀਂ ਕੀਤਾ ਤੇਰੇ ਲਈ।

ਅਡਵਾਨੀ ਵੀ ਸੋਚਣ ਕਿ ਇੰਦਰਾ ਗਾਂਧੀ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ, ਬੱਬਰੀ ਮਸਜਿਦ ਵੀ ਢਹਿ ਢੇਰੀ ਕਰਵਾ ਦਿੱਤਾ। 2002 ਵਿੱਚ ਜਦੋਂ  ਮੋਦੀ ਗੁਜਰਾਤ ਵਿੱਚ ਮੁੱਖ ਮੰਤਰੀ ਸਨ ਉਸ ਵੇਲੇ ਮੋਦੀ ਨੇ 2000 ਤੋਂ ਵੱਧ ਮੁਸਲਮਾਨ ਕਤਲ ਕਰਵਾ ਦਿੱਤੇ ਸਨ ਉਸ ਸਮੇਂ ਅਡਵਾਨੀ ਡਿਪਟੀ ਪ੍ਰਾਈਮ ਮਨਿਸਟਰ ਸਨ ਉਸ ਵੇਲੇ  ਮੋਦੀ ਨੂੰ ਬਚਾਉਣ ਲਈ ਸ਼੍ਰੀ ਅਡਵਾਨੀ ਨੇ ਅਹਿਮ ਰੋਲ ਅਦਾ ਕੀਤਾ ਪਰ ਹੁਣ ਉਹ ਵੀ ਕੰਮ ਨਹੀਂ ਆਇਆ। ਹੁਣ ਇਹਨਾਂ ਦੋਹਾਂ ਲੀਡਰਾਂ ਦੀਆਂ ਗਮਗੀਨ ਅੱਖਾਂ ਬੀਜੇਪੀ- ਆਰ ਐਸ ਐਸ ਨੂੰ ਲੈ ਬੈਠਣ ਗੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>