ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ ਦੀਆਂ ਚੀਕਾਂ ਕਢਾ ਦਿੱਤੀਆਂ। ਭੱਜਣ ਤੋਂ ਪਹਿਲਾਂ ਉਸ ਦੇ ਨਾਲ ਦੇ ਸਾਥੀ ਨੇ ਉਸ ਦੇ ਹੀ ਮੋਬਾਈਲ ਨਾਲ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਆਕੇ ਗੰਭੀਰ ਹਾਲਤ ਵਿੱਚ ਪਏ ਨੂੰ ਹੈਲੀਕੋਪਟਰ ਰਾਂਹੀ ਹਸਪਤਾਲ ਪਹੁੰਚਾਇਆ। ਪੁਲਿਸ ਉਸ ਆਦਮੀ ਦੀ ਭਾਲ ਕਰ ਰਹੀ ਹੈ। ਇਸ ਵਾਰਦਾਤ ਵਿੱਚ ਕਿੰਨੇ ਸਾਥੀ ਸਨ, ਇਸ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>