ਐਮ.ਐਚ.1 ਚੈਨਲ ਦਾ ਚਰਚਿੱਤ ਅਤੇ ਸੁਰੀਲਾ ਗਾਇਕ ਸੁਰਪ੍ਰੀਤ ਸਨੀ ਜੋ ਐਮ.ਐਚ.1 ਦੇ ਵਿਸ਼ੇਸ਼ ਪ੍ਰੋਗਰਾਮ ਕਰਮਯੁੱਧ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਜਿਸ ਕਰਕੇ ਉਸ ਦੀ ਪ੍ਰਭਾਵਸ਼ਾਲੀ ਗਾਇਕੀ ਸਦਕਾ ਇੰਗਲੈਂਡ, ਨਿਊਜ਼ੀਲੈਂਡ ਅਤੇ ਭਾਰਤ ਦੇ ਕਈ ਸੂਬਿਆਂ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ ਪੰਜਾਬ ਭਾਈਚਾਰੇ ਦੇ ਸੱਦੇ ਤੇ ਕੈਨੇਡਾ ਵਿਖੇ ਆਪਣੇ ਸਫਲ ਸ਼ੋਅ ਕਰਕੇ ਠੰਢੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਆਪਣੇ ਵਤਨ ਪਰਤ ਆਇਆ ਹੈ। ਉਸ ਦੱਸਿਆ ਕਿ ਭਾਵੇਂ ਹੋਰ ਮੁਲਕਾਂ ਵਿਚ ਵੀ ਉਸ ਨੂੰ ਬਹੁਤ ਪਿਆਰ ਮਿਲਿਆ ਪਰ ਕੈਨੇਡਾ ਦੇ ਸ਼ੋਅ ਯਾਦਗਾਰੀ ਸ਼ੋਅ ਹੋ ਨਿਬੜੇ ਕਿਉਂਕਿ ਕੈਨੇਡਾ ਵਿਚ ਇਕ ਵੱਖਰਾ ਪੰਜਾਬ ਵੱਸਦਾ ਹੈ । ਉਥੋਂ ਦੇ ਪੰਜਾਬੀਆਂ ਨੇ ਮੇਰੇ ਚਰਚਿੱਤ ਗੀਤਾਂ ਨੂੰ ਜਿਸ ਸ਼ਿੱਦਤ ਤੇ ਪਿਆਰ ਨਾਲ ਸੁਣਿਆਂ ਉਨ੍ਹਾਂ ਪਲਾਂ ਨੂੰ ਮੈਂ ਜਿੰਦਗੀ ਭਰ ਯਾਦ ਰੱਖਾਂਗਾ ਉਸ ਕਿਹਾ ਕਿ ਮੈਂ ਕੈਨੇਡਾ ਵਿਖੇ ਟਰਾਂਟੋ, ਸਰੀ, ਐਬਟਸ ਫੋਰਡ, ਮੌਂਨਟਰੀਅਲ ਆਦਿ ਕਈ ਪ੍ਰਸਿੱਧ ਥਾਂਵਾ ਤੇ ਪ੍ਰੋਗਰਾਮ ਕੀਤੇ ਮੈਂ ਕੈਨੇਡਾ ਦੇ ਪੰਜਾਬੀਆਂ ਦੀ ਯਾਦਾਸ਼ਤ ਦਾ ਉਦੋਂ ਕਾਇਲ ਹੋਇਆ ਜਦੋਂ ਉਨ੍ਹਾਂ ਦੇ ਮੂੰਹੋਂ ਮੇਰੀਆਂ ਸਾਰੀਆਂ ਐਲਬਮ ਦੇ ਚਰਚਿੱਤ ਗੀਤਾਂ ਨੂੰ ਸੁਣਿਆਂ। ਉਸ ਕਿਹਾ ਕਿ ਮੇਰੇ ਦੋਸਤਾਂ ਦਾ ਘੇਰਾ ਏਨਾ ਮੋਕਲਾ ਹੋ ਗਿਆ ਕਿ ਮੇਰਾ ਉਥੋਂ ਆਉਣ ਨੂੰ ਦਿਲ ਨਹੀਂ ਸੀ ਕਰ ਰਿਹਾ ਪਰ ਮਜਬੂਰੀ ਸੀ ਉਸ ਕਿਹਾ ਦੋਸਤਾਂ ਵਿਚੋਂ ਪਰਗਟ ਸਰਾਂ, ਨਿਰਮਲ ਸਿੱਧੂ, ਆਵੇਲ ਰਾਮ ਪੁਰਾ, ਨਵਜੀਤ ਜੀਤੀ, ਓਂਕਾਰ ਮਾਨ ਤੇ ਹੋਰ ਸੈਂਕੜੇ ਦੋਸਤਾਂ ਨੇ ਮੇਰੀ ਗਾਇਕੀ ਨੂੰ ਪਿਆਰ ਹੀ ਨਹੀਂ ਕੀਤਾ ਬਲਕਿ ਮੈਨੂੰ ਹੱਥਾਂ ਤੇ ਚੁੱਕਿਆ ਤੇ ਐਨਾ ਪਿਆਰ ਦਿੱਤਾ ਕਿ ਮੈਂ ਭੁਲਾ ਨਹੀਂ ਸਕਦਾ ।