ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। ਅਗਿਆਨ ਵਿਅਕਤੀ ਦੀ ਮਦਦ ਮਹਿੰਗੀ ਪੈ ਸਕਦੀ ਹੈ।

ਹਰ ਇਕ ਨੂੰ ਹੇਠ ਲਿਖੀਆਂ ਦੋ ਵਿਧੀਆਂ ਦੇ ਹਰ ਸੰਕਟ ਸਮੇਂ ਇਲਾਜ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

1.  ਰੀਕਵਰੀ ਪੋਜ਼ੀਸ਼ਨ :- ਬੇਹੋਸ਼ ਰੋਗੀ ਜਿਸ ਦਾ ਸਾਹ ਚਲ ਰਿਹਾ ਹੈ, ਨੂੰ ਸਾਈਡ ਉੱਤੇ ਲਟਾਓ ਅਤੇ ਸਿਰ ਅਤੇ ਮੂੰਹ ਨੂੰ ਇਸ ਤਰ੍ਹਾਂ ਰੱਖੋ ਕਿ ਰੋਗੀ ਦੀ ਉਲਟੀ ਜਾਂ ਕੋਈ ਤਰਲ ਆਪਣੇ ਆਪ ਮੂੰਹ ਵਿਚੋਂ ਨਿਕਲਦਾ ਰਹੇ।

2.  ਬਨਾਉਟੀ ਸਾਹ

ੳ :  ਜੇ ਕਿਸੇ ਰੋਗੀ ਨੂੰ ਸਾਹ ਨਹੀਂ ਆ ਰਿਹਾ ਜਾਂ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ, ਤਦ ਉਹ ਰੋਗੀ ਨੂੰ ਫਰਸ਼ ਉ¤ਤੇ ਲਿਟਾਓ, ਉਸ ਦੀ ਛਾਤੀ ਦੇ ਵਿਚਕਾਰਲੇ ਭਾਗ ਨੂੰ ਹਥੇਲੀਆਂ ਨਾਲ ਜ਼ੋਰ ਦੀ ਪੁਸ਼ ਕਰੋ ਤਾਂ ਜੋ ਛਾਤੀ 2 ਇੰਚ ਜਾਂ ਇਸ ਤੋਂ ਕੁੱਝ ਵੱਧ ਅੰਦਰ ਨੂੰ ਜਾ ਸਕੇ। ਪੁਸ਼ ਜਲਦੀ ਜਲਦੀ 30 ਵਾਰ ਕਰੋ ਅਤੇ ਰਫਤਾਰ 120 ਪੁਸ਼ ਪ੍ਰਤੀ ਮਿੰਟ ਹੋਵੇ।

ਅ.  ਰੋਗੀ ਦਾ ਸਿਰ ਟੇਡਾ ਕਰੋ ਅਤੇ ਠੋਡੀ ਉਪਰ ਕਰੋ, ਨਸ ਬੰਦ ਕਰੋ, ਰੋਗੀ ਦੇ ਮੂੰਹ ਉ¤ਤੇ ਆਪਣੇ ਮੂੰਹ ਵਿੱਚੋਂ ਇਕ ਸੈਕਿੰਡ ਲਈ ਸਾਹ ਭੇਜੋ ਅਤੇ ਫਿਰ ਰੁਕ ਕੇ ਦੂਜੀ ਵਾਰ ਸਾਹ ਭੇਜੋ। ਉਸ ਤੋਂ ਬਾਅਦ (ਓ) ਵਿਧੀ ਕਰੋ ਲਗਾਤਾਰ ਅਤੇ (ਅ) ਵਿਧੀਆਂ ਕਰੋ ਸਾਹ ਪਲਟ ਆ ਜਾਵੇਗਾ।

ਕੁੱਝ ਖਾਸ ਸਕਿੰਟਾਂ ਦੀ ਮੁਢਲੀ ਸਹਾਇਤਾ

1.  ਲਹੂ ਦਾ ਵਗਣਾ :- ਕਈ ਵਾਰ ਉਂਗਲੀਆਂ, ਹੱਥ ਜਾਂ ਕਿਸੇ ਦੇ ਹੱਥ ਵਿਚ ਕੋਈ ਤਿੱਖੀ ਵਸਤੂ ਖੁਬ ਜਾਂਦੀ ਹੈ, ਕਟ ਦਿੰਦੀ ਹੈ ਅਤੇ ਲਹੂ ਵਗਣਾ ਸ਼ੁਰੂ ਹੋ ਜਾਂਦਾ ਹੈ, ਤਦ ਕੋਈ ਸਾਫ ਕਪੜਾ ਜਾਂ ਗਾਜ ਪ੍ਰਭਾਵਿਤ ਥਾਂ ਉ¤ਤੇ ਰੱਖੋ। ਉਂਗਲੀਆਂ ਜਾਂ ਹਥ ਨਾਲ ਦਬਾਓ, ਲਹੂ ਬੰਦ ਹੋ ਜਾਵੇਗਾ। ਉਸ ਤੋਂ ਬਾਅਦ ਜ਼ਖਮ ਨੂੰ ਸਾਫ ਪੱਟੀ ਨਾਲ ਬੰਨ ਦੇਵੋ। ਰਾਤ ਦੇ ਸਮੇਂ ਪੱਟੀ ਨੂੰ ਢਿਲੀ ਕਰ ਦੇਵੋ ਤਾਂ ਜੋ ਜ਼ਖਮ ਨੂੰ ਹਵਾ ਲਗਦੀ ਰਹੇ।

2.  ਜਲਨਾ :- ਜੇ ਸਰੀਰ ਦਾ ਕੋਈ ਭਾਗ ਜਲ ਜਾਵੇ ਤਦ ਜਲੇ ਭਾਗ ਨੂੰ 10ਮਿੰਟ ਦੇ ਲਗਭਗ ਪਾਣੀ ਦੀ ਟੂਟੀ ਹੇਠ ਰੱਖੋ। ਉਸ ਤੋਂ ਬਾਅਦ ਐਂਟੀਬਾਈਟਿਕ ਕਰੀਮ ਲਾਓ ਅਤੇ ਸਾਫ ਪੱਟੀ ਨਾਲ ਬੰਨ ਦੇਵੋ। ਮੱਖਣ, ਕਰੀਮ, ਬਰਫ਼ ਜਾਂ ਵੈਸਲੀਨ ਆਦਿ ਨਾ ਲਾਵੋ।

3.  ਬੁਖਾਰ :- ਘਰ ਦੇ ਕਿਸੇ ਮੈਂਬਰ ਨੂੰ ਬੁਖਾਰ ਹੋ ਜਾਂਦਾ ਹੈ, 102 ਦਰਜੇ ਤਕ ਘਰ ਵਿਚ ਰਖਿਆ ਜਾ ਸਕਦਾ ਹੈ। ਰੋਗੀ ਨੂੰ ਹਵਾ ਲੱਗਣ ਦੇਵੋ। ਕਿਸੇ ਕੰਬਲ ਆਦਿ ਨਾਲ ਨਾ ਢਕੋ। ਪਾਣੀ ਜ਼ਿਆਦਾ ਪਿਲਾਓ, ਜੇ ਤਾਪਮਾਨ ਵਧ ਜਾਵੇ ਤਦ ਡਾਕਟਰੀ ਮਦਦ ਲਵੋ।

4.  ਅੱਖ ਵਿਚ ਕੁੱਝ ਪੈ ਜਾਣਾ :- ਕਈ ਵਾਰ ਅੱਖ ਵਿਚ ਮੱਛਰ, ਰੇਤੇ ਆਦਿ ਦਾ ਕਣ ਅੱਖ ਵਿਚ ਪੈ ਜਾਂਦਾ ਹੈ। ਅੱਖ ਨੂੰ ਸਾਫ ਪਾਣੀ ਨਾਲ ਧੋਵੇ, ਹਥੇਲੀ ਨਾਲ ਨਾ ਰਗੜੋ, ਜ਼ਖਮ ਹੋ ਸਕਦਾ ਹੈ।

5.  ਬੇਹੋਸ਼ੀ : ਬੇਹੋਸ਼ ਹੋਣ ਵਾਲੇ ਵਿਅਕਤੀ ਦੇ ਮੂੰਹ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ਅਤੇ ਮੂੰਹ ਵਿਚ ਚਮਚਾ ਆਦਿ ਨਾ ਪਾਵੋ। ਰੋਗੀ ਨੂੰ ਫਰਸ਼ ਉਤੇ ਲਟਾਓ ਅਤੇ ਉਸਦੀਆਂ ਲੱਤਾਂ ਸਟੂਲ ਉਤੇ ਰੱਖੋ ਤਾਂ ਜੋ ਲਹੂ ਦਿਮਾਗ ਤਕ ਪਹੁੰਚ ਸਕੇ।

6.  ਚੈਕਿੰਗ :- ਕਈ ਵਾਰ ਗਲੇ ਵਿਚ ਕੋਈ ਗਰਾਰੀ ਜਾਂ ਹੋਰ ਵਸਤੂ ਫਸ ਜਾਂਦੀ ਹੈ। ਫੋਰਮ ਡਾਕਟਰੀ ਸਹਾਇਤਾ ਲਵੋ, ਉਨੀ ਦੇਰ ਰੋਗੀ ਦੇ ਪਿੱਛੇ ਜੀਵ ਅਤੇ ਥੋੜਾ ਇਕ ਪਾਸੇ ਜ਼ਿਆਦਾ ਹੋਵੇ। ਇਕ ਵਾਰ ਛਾਤੀ ਉਤੇ ਰੱਖੋ ਅਤੇ ਰੋਗੀ ਨੂੰ ਥੋੜਾ ਅੱਗੇ ਝੁਕਾਓ, ਆਪਣੀ ਹਥੇਲੀ ਨਾਲ ਰੋਗੀ ਦੇ ਦੋਵੇ ਮੋਢਿਆਂ ਵਿਚਕਾਰ 5 ਜ਼ੋਰ ਦੀ ਮੁੱਕੇ ਮਾਰੋ।

7.  ਜ਼ਖਮ ਉੱਤੇ ਦੁਬਾਰਾ ਪੱਟੀ ਬਣਨੀ :- ਕਈ ਵਾਰ ਜ਼ਖਮ ਉਤੇ ਪੱਟੀ ਬਦਲਣੀ ਹੁੰਦੀ ਹੈ। ਕਈ ਵਾਰ ਪਹਿਲੀ ਪੱਟੀ ਚਿਪਕੀ ਰਹਿੰਦੀ ਹੈ। ਉਸ ਨੂੰ ਨਾ ਹਟਾਓ, ਸਗੋਂ ਉਪਰ ਹੋਰ ਪੱਟੀ ਬੰਨ ਦੇਵੋ।

8.  ਮੱਖੀ ਦਾ ਕੱਟਣਾ :- ਕਈ ਵਾਰ ਭਿੰਡ ਜਾਂ ਹੋਰ ਮੱਖੀ ਕਟ ਜਾਂਦੀ ਹੈ। ਸਭ ਤੋਂ ਪਹਿਲਾਂ ਡੰਗ ਬਾਹਰ ਕੱਢੋ, ਫਿਰ ਸਾਬਣ, ਪਾਣੀ ਨਾਲ ਧੋਵੋ, ਸਾਫ ਪੱਟੀ ਬੰਨੋ, ਪ੍ਰਭਾਵਿਤ ਭਾਗ ਨੂੰ ਦੱਬਣਾ ਨਹੀਂ ਚਾਹੀਦਾ।

9.  ਨਕਸੀਰ :- ਕਈ ਵਾਰ ਨੱਕ ਵਿਚੋਂ ਨਕਸੀਰ ਨਿਕਲਦੀ ਹੈ, ਸਿਰ ਨੂੰ ਥੋੜਾ ਅੱਗੇ ਨੂੰ ਝੁਕਾਓ ਅਤੇ 10 ਮਿੰਟਾਂ ਲਈ ਨਸ ਨੂੰ ਦਬ ਕੇ ਰੱਖੋ, ਸਿਰ ਨੂੰ ਪਿਛੇ ਪਾਸੇ ਝੁਕਾਉਣਾ ਨਹੀਂ ਹੈ।

10.  ਦਿਲ ਦਾ ਰੋਗ : ਦਿਲ ਦੇ ਦੌਰੇ ਸਮੇਂ ਛਾਤੀ, ਜਬਾੜੇ ਵਿਚ ਦਰਦ, ਪਸੀਨਾ ਆਉਂਦਾ ਹੈ, ਆਦਿ ਰੋਗੀ ਨੂੰ ਫੌਰਨ ਦੀਵਾਰ ਜਾਂ ਕਿਸੇ ਹੋਰ ਵਸਤੂ ਦੀ ਮਦਦ ਨਾਲ ਟੇਢਾ ਬਣਾਓ, ਡਾਕਟਰੀ ਸਹਾਇਦਾ ਲਵੋ, ਕਈ ਮਾਹਰ ਐਸਪਰੀਨ ਗੋਲੀ ਦੇਣ ਦੀ ਸਲਾਹ ਦਿੰਦੇ ਹਨ। ਰੋਗੀ ਨੂੰ ਖੰਘ ਕਰਾਉਣਾ ਦਾ ਉਪਰਾਲਾ ਕਰੋ।

11.  ਸਟਰੋਕ : ਆਵਾਜ਼ ਵਿਚ ਰੁਕਾਵਟ, ਠੀਕ ਹਸ ਨਾ ਸਕਣਾ, ਦੋਵੇ ਬਾਹਾਂ ਉਪਰ ਚੁੱਕਣ ਵਿਚ ਔਕੜ ਆਉਂਦੀ ਹੈ। ਖਾਣ ਨੂੰ ਕੁਝ ਨਾ ਦੋਵੇ, ਡਾਕਟਰੀ ਸਹਾਇਤਾ ਫੌਰੀ ਲਵੋ, ਸੌਣ ਨਾ ਦੇਵੋ, ਰੀਕਵਰੀ ਪੋਜੀਸ਼ਨ ਵਿਚ ਪਾਵੋ।

12.  ਐਸਿਡ ਅਟੈਕ :- ਐਸਿਡ ਅਟੈਕ ਸਮੇਂ ਰੋਗੀ ਨੂੰ ਸੌਣ ਨਾ ਦੇਵੋ, ਦੇ ਪ੍ਰਭਾਵਿਤ ਭਾਗ ਨੂੰ ਪਾਣੀ ਨਾਲ ਧੋਵੋ, ਮਿੱਠਾ ਸੋਡਾ ਦਾ ਘੋਲ ਨਾ ਵਰਤੋ। ਅੱਖਾਂ ਨੂੰ ਪਾਣੀ ਨਾਲ ਧੋਵੋ, ਪ੍ਰਭਾਵਿਤ ਭਾਗ ਉਤੇ ਕੋਈ ਕਰੀਮ ਆਦਿ ਨਾ ਲਾਵੋ, ਡਾਕਟਰੀ ਸਹਾਇਤਾ ਲਵੋ।

13.  ਅੱਗ ਲੱਗਣ ਸਮੇਂ : ਰੋਗੀ ਨੂੰ ਫੌਰਨ ਫਰਸ਼ ਉਤੇ ਲਿਟਾਓ, ਕੰਬਲ ਨਾਲ ਲਪੇਟੋ ਅਤੇ ਰੋਗੀ ਨੂੰ ਫਰਸ਼ ਉਤੇ ਰੋਲ ਕਰੋ, ਜਦ ਤਕ ਅੱਗ ਬੁੱਝ ਨਾ ਜਾਵੋ। ਅੱਜ ਬੁਝਣ ਤੋਂ ਬਾਅਦ ਪਾਣੀ ਪਾਵੋ ਅਤੇ ਡਾਕਟਰੀ ਸਹਾਇਤਾ ਲਵੋ।

14.  ਵਾਧੂ ਸ਼ਰਾਬ :- ਕਈ ਵਾਰ ਕੁਝ ਲੋਕ ਵਾਧੂ ਸ਼ਰਾਬ ਪੀ ਲੈਂਦੇ ਹਨ ਅਤੇ ਆਪਣੇ ਉਤੇ ਕਾਬੂ ਨਹੀਂ ਰਖ ਸਕਦੇ। ਰੋਗੀ ਨੂੰ ਲਟਾਓ ਅਤੇ ਉਤੇ ਕੰਬਲ ਆਦਿ ਦੇਵੋ, ਜੇ ਉਲਟੀ ਆਉਣ ਦਾ ਸ਼ੱਕ ਹੈ, ਤਦ ਰੀਕਵਰੀ ਹਾਲਾਤ ਵਿਚ ਲਿਟਾਓ, ਕੋਈ ਚੀਜ਼ ਖਾਣ ਜਾਂ ਪੀਣ ਨੂੰ ਨਾ ਦੇਵੋ। ਠੰਡੇ ਪਾਣੀ ਨਾਲ ਨਾ ਨਹਾਓ, ਸਮਾਂ ਪੈਣ ਉਤੇ ਨਸ਼ਾ ਆਪਣੇ ਆਪ ਹਟ ਜਾਵੇਗਾ।

15.  ਡਰੱਗ ਓਵਰਡੋਜ਼ :-  ਕਈ ਵਾਰ ਕਈ ਵਿਅਕਤੀ ਡਰੱਗ ਦੀ ਮਾਤਰਾ ਓਵਰਡੋਜ਼ ਲੈ ਲੈਂਦੇ ਹਨ। ਡਾਕਟਰੀ ਮਦਦ ਲਵੋ, ਉਲਟੀ ਕਰਵਾਉਣ ਦੀ ਕੋਸ਼ਿਸ਼ ਨਾ ਕਰੋ।

16.  ਜ਼ਿਆਦਾ ਖੂਨ ਦਾ ਵਹਿਣਾ :- ਕਈ ਵਾਰ ਜ਼ਿਆਦਾ ਸੱਟ ਕਾਰਨ ਖੂਨ ਜ਼ਿਆਦਾ ਵਹਿੰਦਾ ਹੈ, ਤਦ ਪ੍ਰਭਾਵਿਤ ਭਾਗ ਨੂੰ ਉਪਰ ਨੂੰ ਚੁੱਕੋ, ਗਾਜ ਰੱਖੋ ਅਤੇ ਦਬਾਓ ਪਾਓ ਕਿਸੇ ਵੀ ਹਾਲਤ ਵਿਚ ਜ਼ਖਮ ਦੇ ਉਪਰਲੇ ਪਾਸੇ ਜਾਂ ਹੇਠਲੇ ਪਾਸੇ ਜ਼ੋਰ ਦੀ ਪੱਟੀ ਨਾ ਬੰਨੋ।

17.  ਲੂਜ਼ ਮੋਸ਼ਨ (ਦਸਤ) :- ਰੋਗੀ ਵਿਚ ਪਾਣੀ ਦੀ ਘਾਟ ਨਾ ਹੋਵੇ, ਖੁੱਲਾ ਪਾਣੀ ਜਾਂ ਨਮਕ/ਖੰਡ ਦਾ ਘੋਲ, ਫਰੂਟ, ਜੂਸ ਪਿਲਾਓ, ਫਰੂਟ ਖਵਾਓ। ਪੱਕਿਆ ਕੇਲਾ, ਚਾਵਲ, ਪੁਦੀਨਾ ਖੁਆਓ ਅਤੇ ਦੁਧ ਜਾਂ ਦੁੱਧ ਤੋਂ ਬਣੇ ਪਦਾਰਥ ਨਾ ਦੇਵੋ।

18.  ਗਿੱਟੇ ਵਿਚ ਮੋਚ ਆਦਿ ਪੈ ਜਾਣਾ :- ਕਈ ਵਾਰ ਮੋਚ ਪੈ ਜਾਂਦੀ ਹੈ, ਮਸਲ ਪੁਲ ਹੋ ਜਾਂਦਾ ਹੈ, ਤਦ ਪ੍ਰਭਾਵਿਤ ਭਾਗ ਉਤੇ ਕਪੜੇ ਵਿਚ ਬਰਫ ਰਖ ਕੇ ਟਕੋਰ ਕਰੋ, 20 ਮਿੰਟ ਪ੍ਰਤੀ ਘੰਟਾ ਤਕ ਟਰੋਕ ਕਰੀ ਜਾ ਸਕਦੀ ਹੈ। ਕਿਸੇ ਵੀ ਹਾਲਤ ਵਿਚ ਸੇਕ ਨਾ ਦੇਵੋ, ਬੱਟੀ ਬੰਨੋ।

19.  ਕੰਡਾ ਚੁਭਣਾ :-  ਕਈ ਵਾਰ ਨੰਗੇ ਪੈਰ ਜਾਂ ਕਿਸੇ ਹੋਰ ਭਾਗ ਉਤੇ ਕੰਡਾ ਚੁਭ ਜਾਂਦਾ ਹੈ, ਤਦ ਕਿਸੇ ਔਜ਼ਾਰ ਨਾਲ ਕੰਡਾ ਕੱਢੋ ਅਤੇ ਫਿਰ ਸਾਬਣ ਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੇ।

20.  ਹੱਥ ਜਾਂ ਪੈਰ ਠੰਡੇ ਹੋ ਜਾਣੇ :-  ਠੰਡੇ ਹੱਥ ਜਾਂ ਪੈਰ ਨੂੰ ਆਮ ਪਾਣੀ ਨਾਲ ਧੋਵੋ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>