ਬਰੈਂਪਟਨ – ਇਸ ਮਹੀਨੇ ਇੰਡੀਅਨ ਇੰਟਰਨੈਸ਼ਨ ਸੀਨੀਅਰਜ਼ ਕਲੱਬ ਦੀ ਏ ਜੀ ਐਮ ਹੋਈ। ਏ ਜੀ ਐਮ ਵਿੱਚ 70 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਗੱਜਣ ਸਿੰਘ ਗਰਵੇਾਲ ਨੇ ਕਲੱਬ ਦੇ ਪਿਛਲੇ ਸਾਲ ਦੇ ਆਮਦਨ ਅਤੇ ਖਰਚ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਪਰੰਤ ਪ੍ਰਧਾਨ ਮੱਘਰ ਸਿੰਘ ਹੰਸਰਾ ਨੇ ਇੰਡੀਅਨ ਇੰਟਰਨੈਸ਼ਨ ਸੀਨੀਅਰਜ਼ ਕਲੱਬ ਦੇ ਆਰਥਿਕ ਸਥਿਤੀ ਬਾਰੇ ਖੁੱਲ ਕੇ ਚਾਨਣਾ ਪਾਇਆ। ਇਸ ਸਮ੍ਹੇਂ ਹਾਜ਼ਰ ਸਮੂਹ ਮੈਂਬਰਾਂ ਨੇ ਇਸ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ।
ਇਸ ਮੌਕੇ ਸ੍ਰ. ਪ੍ਰਦੁਮਣ ਸਿੰਘ ਬੋਪਾਰਾਏ ਅਤੇ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਗਰੇਵਾਲ ਨੇ ਕਲੱਬ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਕਲੱਬ ਦੀ ਨਵੀਂ ਕਾਰਜਕਾਰਨੀ ਚੁਣੀ ਜਾਣ ਦਾ ਪ੍ਰਸਤਾਵ ਰੱਖਣ ਤੇ ਸਾਰੀ ਮੈਂਬਰਸਿ਼ਪ ਨੇ ਪੁਰਾਣੀ ਕਾਰਜਕਾਰਨੀ ਨੂੰ ਹੀ ਅੱਗੇ ਸੇਵਾ ਨਿਭਾਉਣ ਦੀ ਬੇਨਤੀ ਕੀਤੀ। ਸ੍ਰ. ਮੱਘਰ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਟੀਮ ਦੀ ਲੀਡਰਸਿ਼ਪ ਵਿੱਚ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਮੁੜ ਕਾਰਜਕਾਰਨੀ ਪ੍ਰਬੰਧਕ ਨਿਯੁਕਤ ਕਰ ਦਿੱਤਾ ਗਿਆ।
ਸ੍ਰ. ਪ੍ਰਦੁੱਮਣ ਸਿੰਘ ਬੋਪਾਰਾਏ ਚੇਅਰਮੈਨ, ਮੱਘਰ ਸਿੰਘ ਹੰਸਰਾ ਪ੍ਰਧਾਨ, ਮਰਦਾਨ ਸਿੰਘ ਗਰੇਵਾਲ ਉਪ ਪ੍ਰਧਾਨ, ਗੱਜਣ ਸਿੰਘ ਗਰੇਵਾਲ ਸਕੱਤਰ, ਸੋਹਣ ਸਿੰਘ ਪਰਮਾਰ ਜਨਰਲ ਸਕੱਤਰ, ਜੋਗਿੰਦਰ ਸਿੰਘ ਗਰੇਵਾਲ ਪ੍ਰੈੱਸ ਸਕੱਤਰ ਅਤੇ ਗੁਰਦਰਸ਼ਨ ਸਿੰਘ ਸੋਮਲ ਨੂੰ ਖਜਾਨਚੀ ਦੇ ਨਾਲ ਸ਼ਾਮਲ ਹਨ। ਸ੍ਰ. ਲਾਭ ਸਿੰਘ ਗਰਚਾ ਅਤੇ ਮਹਿੰਦਰ ਸਿੰਘ ਗਿੱਲ ਦੀ ਆਡੀਟਰ ਵਜੋਂ ਚੋਣ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਕੁੱਝ ਡਾਇਰੈਕਟਰ ਵੀ ਚੁਣੇ ਗਏ।
ਵਰਨਣਯੋਗ ਹੈ ਕਿ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਇਲਾਕੇ ਦੀਆਂ ਵੱਡੀਆਂ ਸੀਨੀਅਰਜ਼ ਕਲੱਬਾਂ ਵਿਚੋਂ ਇੱਕ ਹੈ। ਇਸ ਦੀ ਵਾਂਗਡੋਰ ਸੰਭਾਲਦਿਆਂ ਸ੍ਰ ਮੱਘਰ ਸਿੰਘ ਹੰਸਰਾ ਨੇ ਇਸ ਨੂੰ ਸਾਰਥਕ ਲੀਹਾਂ ਤੇ ਤੋਰਿਆ ਹੋਇਆ ਹੈ। ਹੰਸਰਾ ਅਤੇ ਉਨ੍ਹਾਂ ਦੇ ਸਾਂਥੀ ਜਿਥੇ ਇਸ ਕਲੱਬ ਵਿੱਚ ਬਜ਼ੁਰਗਾਂ ਦੇ ਮਨੋਰੰਜਨ ਲਈ ਪ੍ਰੋਗ੍ਰਾਮ ਉਲੀਕਦੇ ਰਹਿੰਦੇ ਹਨ ਉਥੇ ਬਜ਼ੁਰਗਾਂ ਦੇ ਲੀਗਲ ਕੰਮ ਵੀ ਸਮ੍ਹੇਂ ਸਿਰ ਨਿਪਟਾਉਂਦੇ ਹਨ।
ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਵਲੋਂ ਪਿਛਲੇ ਇੱਕ ਦਹਾਕੇ ਤੋਂ ਸੀਨੀਅਰਜ਼ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਕਮਿਊਨਟੀ ਵ;ਲੋਂ ਬੜਾ ਜਬਰਦਸਤ ਹੁੰਗਾਰਾ ਮਿਲਦਾ ਹੈ।
ਸ੍ਰ. ਮੱਘਰ ਸਿੰਘ ਹੰਸਰਾ, ਪ੍ਰਦੁਮਣ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਅਤੇ ਮਰਦਾਨ ਸਿੰਘ ਗਰੇਵਾਲ ਵਰਗੇ ਸੂਝਵਾਨਾਂ ਦੀ ਲਰਿਡਸਿ਼ਪ ਨੇ ਇਸ ਕਲੱਬ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੋਇਆ ਹੈ।