ਜੀ. ਕੇ. ਨੇ ਜਤਾਇਆ ਖਦਸ਼ਾ, ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਮਾਮਲੇ ਦੋਸ਼ ਦੇ ਹਾਲਾਤ ਵਿਗਾੜਨ ਦਾ ਕਾਰਨ ਬਣ ਸਕਦੇ ਹਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਬਾਲਾ ਵਿਖੇ ਮਾਰਪੀਟ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਡਰਾਈਵਰ ਨਿਯੁਕਤ ਕੀਤਾ ਹੈ। ਅੱਜ ਕਮੇਟੀ ਦਫ਼ਤਰ ਵਿਖੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਨ ਪਰਿਵਾਰ ਸਹਿਤ ਪੁੱਜੇ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।

ਦਰਅਸਲ 15 ਜੁਲਾਈ ਨੂੰ ਅੰਬਾਲਾ ਦੇ ਮੁਲਾਣਾ ਨੇੜੇ ਹਰਜੀਤ ਸਿੰਘ ਨੂੰ ਬੱਸ ਤੋਂ ਲਾਹ ਕੇ ਇੱਟ-ਪੱਥਰਾਂ ਨਾਲ ਮਾਰਪੀਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਜਿਸਤੋਂ ਬਾਅਦ ਕਮੇਟੀ ਵੱਲੋਂ ਤਿੰਨ ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟਿਆ, ਹਰਜੀਤ ਸਿੰਘ ਪੱਪਾ ਅਤੇ ਸਰਬਜੀਤ ਸਿੰਘ ਵਿਰਕ ਨੂੰ ਮਾਮਲੇ ਦੀ ਜਾਂਚ ਲਈ ਅੰਬਾਲਾ ਭੇਜਿਆ ਗਿਆ ਸੀ। ਕਮੇਟੀ ਦੇ ਦਖਲ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਪੀੜਤ ਹਰਜੀਤ ਸਿੰਘ ਆਪਣਾ ਟੱਰਕ ਲੈ ਕੇ ਮੱਧ ਪ੍ਰਦੇਸ਼ ਨੂੰ ਚਲੇ ਗਏ ਸਨ।

ਜੀ. ਕੇ. ਨੇ ਕਿਹਾ ਕਿ ਕਾਤਿਲਾਨਾ ਹਮਲੇ ਦੇ ਬਾਵਜੂਦ ਅੱਜ ਹਰਜੀਤ ਸਿੰਘ ਸਾਡੇ ਨਾਲ ਬੈਠੇ ਹਨ।ਇਹ ਸਕੂਨ ਵਾਲੀ ਗੱਲ ਹੈ। ਪਰ ਲਗਾਤਾਰ ਜਿਸ ਤਰੀਕੇ ਨਾਲ ਭਾਰਤ ’ਚ ਸਿੱਖਾਂ ਨੂੰ ਕੇਸ਼ਾਂ ਤੋਂ ਫੜਕੇ ਮਾਰਪੀਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਹੈਰਾਨੀਜਨਕ ਹਨ। ਸੂਬਾ ਸਰਕਾਰਾਂ ਨੂੰ ਅਜਿਹੇ ਮਸਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਜੀ।ਕੇ। ਨੇ ਖਦਸਾ ਜਤਾਉਂਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਬਹੁਤ ਮਜਬੂਤ ਹੈ ਤੇ ਅਹਿਜੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਮਾਮਲੇ ਮੁਲਕ ਦੇ ਹਾਲਾਤ ਵਿਗਾੜਨ ਦਾ ਕਾਰਨ ਬਣ ਸਕਦੇ ਹਨ। ਕਿਉਂਕਿ ਲੋਕੀ ਬਿਨਾਂ ਤਥਾਂ ਦੀ ਪੜਤਾਲ ਕੀਤੇ ਛੇਤੀ ਭਾਵੁਕ ਹੋ ਜਾਂਦੇ ਹਨ। ਇਸ ਸਬੰਧੀ ਜੀ. ਕੇ. ਨੇ ਬੀਤੇ ਦਿਨੀਂ ਰਾਜੌਰੀ ਗਾਰਡਨ ਵਿਖੇ ਸਿੱਖ ਬੱਚੇ ਦੇ ਕੇਸ਼ ਕਤਲ ਹੋਣ ਸਬੰਧੀ ਮਸਲੇ ਨੂੰ ਹਮਲੇ ਵੱਜੋਂ ਦੱਸਣ ਦੇ ਪੀੜਤ ਵੱਲੋਂ ਦਿੱਤੇ ਗਏ ਬਿਆਨ ਦੇ ਬਾਅਦ ’ਚ ਝੂਠਾ ਸਾਬਿਤ ਹੋਣ ਦਾ ਵੀ ਹਵਾਲਾ ਦਿੱਤਾ।

ਜੀ. ਕੇ. ਨੇ ਕਿਹਾ ਕਿ ਭਾਵਨਾ ਵਿਚ ਬਹਿ ਕੇ ਥਾਣੇ ਦਾ ਘੇਰਾਵ ਕਰ ਰਹੀ ਸਿੱਖ ਸੰਗਤ ਜੇਕਰ ਅਹਿੰਸਕ ਹੋ ਜਾਂਦੀ ਤਾਂ ਪੁਲਿਸ ਵੱਲੋਂ ਮਾਮਲੇ ਨੂੰ ਨਜਿਠਣ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਇਸ ਲਈ ਸੋਸ਼ਲ ਮੀਡੀਆ ਦੇ ਹਰ ਸੁਨੇਹੇ ਦੀ ਪੜਤਾਲ ਜਰੂਰੀ ਹੈ। ਜੀ. ਕੇ. ਨੇ ਹਰਜੀਤ ਸਿੰਘ ਨੂੰ ਬਤੌਰ ਡਰਾਈਵਰ ਨਿਯੂਕਤੀ ਪੱਤਰ ਦੇਣ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲਾਂਗਰੀ ਭਾਈ ਚਰਣਜੀਤ ਸਿੰਘ ਦੀ ਮੌਤ ਦੀ ਸੋਸ਼ਲ ਮੀਡੀਆ ’ਤੇ ਚਲੀ ਝੂਠੀ ਖ਼ਬਰ ਦਾ ਵੀ ਜਿਕਰ ਕੀਤਾ। ਜੀ. ਕੇ. ਨੇ ਸੰਸਾਰ ਭਰ ਵਿਚ ਸਿੱਖਾਂ ਨਾਲ ਹੋਣ ਵਾਲੇ ਕਿਸੇ ਵੀ ਧੱਕੇ ਖਿਲਾਫ਼ ਦਿੱਲੀ ਕਮੇਟੀ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਸਿਰਸਾ ਨੇ ਕਿਹਾ ਕਿ ਹਰ ਸਿੱਖੀ ਮਸਲੇ ’ਤੇ ਪੂਰੀ ਸੰਜੀਦਗੀ ਨਾਲ ਕਮੇਟੀ ਕਾਰਜ ਕਰਦੇ ਹੋਏ ਆਪਣਾ ਫਰਜ਼ ਨਿਭਾ ਰਹੀ ਹੈ ਪਰ ਕੁਝ ਲੋਕ ਹਰ ਗੱਲ ਨੂੰ ਧਰਮ ਦੇ ਨਾਲ ਜੋੜ ਕੇ ਸਮਾਜ ਵਿਚ ਜਹਿਰ ਫੈਲਾਉਣ ਦਾ ਕੰਮ ਕਰਦੇ ਹਨ। ਜੋਕਿ ਆਸਾਮ ਅਤੇ ਮਨੀਪੁਰ ਵਰਗੇ ਸੂਬਿਆਂ ’ਚ ਘਟਗਿਣਤੀ ਵਜੋਂ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਖ਼ਤਰੇ ਵਾਲੀ ਗੱਲ ਹੈ। ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀ ਬੀ।ਐਸ। ਸੰਧੂ ਦਾ ਇਸ ਮਸਲੇ ’ਤੇ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹੋਏ ਸਿਰਸਾ ਨੇ ਹਰਜੀਤ ਸਿੰਘ ਵੱਲੋਂ ਘਟਨਾ ਉਪਰੰਤ ਆਪਣੇ ਕੰਮ ’ਤੇ ਚਲੇ ਜਾਣ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਕਿਰਤ ਕਰਨ ਦੇ ਦਿੱਤੇ ਗਏ ਸੁਨੇਹੇ ਨਾਲ ਜੋੜਿਆ।

ਸਿਰਸਾ ਨੇ ਉਕਤ ਕੇਸ ਦੀ ਕਾਨੂੰਨੀ ਲੜਾਈ ਦਿੱਲੀ ਕਮੇਟੀ ਵੱਲੋਂ ਲੜਨ ਦਾ ਐਲਾਨ ਕਰਦੇ ਹੋਏ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜਾ ਦਿਵਾਉਣ ਲਈ ਪੂਰੀ ਜਦੋਜ਼ਹਿਦ ਕਰਨ ਦਾ ਭਰੋਸਾ ਦਿੱਤਾ। ਸਿਰਸਾ ਨੇ ਖੁਲਾਸਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਚਲੀ ਵੀਡੀਓ ਇਸ ਕੇਸ ’ਚ ਵੱਡਾ ਸਬੂਤ ਹੈ। ਸਿਰਸਾ ਨੇ ਅਜਿਹੇ ਮਸਲਿਆਂ ’ਤੇ ਦਿੱਲੀ ਕਮੇਟੀ ਵੱਲੋਂ 24 ਘੰਟੇ ਕੌਮ ਦੇ ਨਾਲ ਖੜੇ ਹੋਣ ਦੀ ਵਚਨਬੱਧਤਾ ਦੋਹਰਾਈ। ਇਸ ਮੌਕੇ ਦਿੱਲੀ ਕਮੇਟੀ ਮੈਂਸਰ ਪਰਮਜੀਤ ਸਿੰਘ ਰਾਣਾ ਅਤੇ ਸਰਬਜੀਤ ਸਿੰਘ ਵਿਰਕ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>