ਲੁਧਿਆਣਾ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਦੀ ਡਾਇਰੈਕਟਰੀ ਲਗਪਗ ਮੁਕੰਮਲ

ਮੀਟਿੰਗ ਵਿਚ ਸ਼ਾਮਲ ਲੁਧਿਆਣਾ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਦੇ ਮੈਂਬਰ

ਪਟਿਆਲਾ – ਲੁਧਿਆਣਾ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਦੀ ਡਾਇਰੈਕਟਰੀ ਲਗਪਗ ਮੁਕੰਮਲ ਹੋ ਗਈ ਹੈ। ਸੋਸਾਇਟੀ ਦੀ ਮੀਟਿੰਗ ਗੁਰੂ ਨਾਨਕ ਨਗਰ ਵਿਖੇ ਇੰਦਰਜੀਤ ਸਿੰਘ ਬੋਪਾਰਾਇ ਦੇ ਗ੍ਰਹਿ ਵਿਖੇ ਹੋਈ। ਜਿਹੜੇ ਲੁਧਿਆਣਾ ਜਿਲ੍ਹੇ ਮੈਂਬਰ ਇਸ ਡਾਇਰੈਕਟਰੀ ਵਿਚ ਆਪਣੇ ਨਾਂ ਸ਼ਾਮਲ ਕਰਵਾਉਣਾ ਚਾਹੁੰਦੇ ਹਨ, ਉਹ10 ਅਗਸਤ ਤੱਕ ਥੱਲੇ ਦੱਸੇ ਮੈਂਬਰਾਂ ਕੋਲ ਦਰਜ ਕਰਵਾ ਸਕਦੇ ਹਨ। ਜਿਹੜੇ ਮੈਂਬਰਾਂ ਨੇ ਆਪਣੇ ਨਾਂ ਪਹਿਲਾਂ ਹੀ ਦਿੱਤੇ ਹੋਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਨਾਮ, ਪਤੇ, ਪਿੰਡ ਅਤੇ ਟੈਲੀਫ਼ੋਨ ਜੇਕਰ ਉਹ ਚੈਕ ਕਰਨਾ ਚਾਹੁੰਦੇ ਹਨ ਕਿ ਉਹ ਦਰੁਸਤ ਹਨ ਤਾਂ ਉਹ ਸੁਖਦੇਵ ਮਹਿਤਾ ਰੌਣੀ ਪਿੰਡ ਵਾਲੇ ਮਹਿਤਾ ਪੈਟਰੌਲ ਪੰਪ ਪਟਿਆਲਾ ਰਾਜਪੁਰਾ ਰੋਡ, ਇੰਦਰਜੀਤ ਸਿੰਘ ਬੋਪਾਰਾਇ ਸਾਬਕਾ ਡਿਪਟੀ ਮੇਅਰ, ਘੁਡਾਣੀ ਖੁਰਦ ਵਾਲੇ ਗੁਰੂ ਨਾਨਕ ਨਗਰ, ਅਸ਼ੋਕ ਰੌਣੀ ਡਿਪਟੀ ਡਾਇਰੈਕਟਰ ਮਿਲਕਫੈਡ, ਐਸ.ਐਸ.ਟੀ.ਨਗਰ, ਸੁਰਜੀਤ ਸਿੰਘ ਕੱਦੋਂ, ਏ.ਐਸ.ਆਈ.ਪੋਲੀਸ ਲਾਈਨ, ਕੁਲਦੀਪ ਸਿੰਘ ਸੇਖੋਂ ਸੇਵਾ ਮੁਕਤ ਇਨਸਪੈਕਟਰ ਪੁਲਿਸ, ਮਾਨੂੰਪੁਰ ਵਾਲੇ ਅਜੀਤ ਬਾਗ ਸੂਲਰ, ਜਗਦੀਪ ਸਿੰਘ ਬੋਪਾਰਾਇ ਘੁਡਾਣੀ ਕਲਾਂ ਵਾਲੇ ਡਿਪਟੀ ਭਵਨ  ਪੰਜਾਬੀ ਬਾਗ, ਪ੍ਰੋਫ਼ੈਸਰ ਹਰੀ ਸਿੰਘ ਬੋਪਾਰਾਇ ਛਪਾਰ ਵਾਲੇ ਅਰਬਨ ਅਸਟੇਟ, ਨਵਦੀਪ ਸਿੰਘ ਕੱਦੋਂ ਵਾਲੇ ਐਸ.ਡੀ.ਓ ਪੰਜਾਬੀ ਯੂਨੀਵਰਸਿਟੀ, ਬਲਬੀਰ ਸਿੰਘ ਗਿੱਲ ਲਾਪਰਾਂ ਵਾਲੇ, ਜੂਨੀਅਰ ਇੰਜਿਨੀਅਰ ਇਮਪਰੂਵਮੈਂਟ ਟਰੱਸਟ, ਗੁਰਜੀਤ ਗੁਰੀ ਜਰਗ ਵਾਲੇ, ਸਾਬਕਾ ਕੌਂਸਲਰ ਅਤੇ ਉਜਾਗਰ ਸਿੰਘ ਕੱਦੋਂ ਵਾਲੇ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਤੋਂ ਇਹ ਸੂਚੀ ਵੇਖ ਸਕਦੇ ਹਨ। ਅੱਜ ਤੱਕ 272 ਮੈਂਬਰਾਂ ਦੀ ਸੂਚੀ ਬਣ ਚੁੱਕੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>