ਭੋਜਨ ਜਿਨ੍ਹਾਂ ਨੂੰ ਇਕੱਠੇ ਖਾਣ ‘ਤੇ ਕਿੰਤੂ ਪ੍ਰੰਤੂ ਹੁੰਦਾ ਹੈ

ਸਰੀਰ ਦੀਆਂ ਵੱਖ-ਵੱਖ ਲੋੜਾਂ ਲਈ ਖੁਰਾਕ ਦਾ ਸੇਵਨ ਕੀਤਾ ਜਾਂਦਾ ਹੈ। ਖਾਧੇ ਜਾ ਰਹੇ ਭੋਜਨ ਕਈ ਵਾਰ ਆਪਸ ਵਿਰੋਧੀ ਹੁੰਦੇ ਹਨ। ਇਹੋ ਜਿਹੇ ਭੋਜਨਾਂ ਨੂੰ ਇੱਕੋ ਸਮੇਂ ਖਾਣਾ ਉਚਿਤ ਨਹੀਂ ਹੁੰਦਾ। ਇਹ ਹਾਜ਼ਮੇ ਦੀ ਕ੍ਰਿਆ ਵਿਚ ਰੁਕਾਵਟ ਕਰ ਸਕਦੇ ਹਨ। ਇਕ ਦੂਜੇ ਦੀ ਪੋਸ਼ਟਿਕਤਾ ਉੱਤੇ ਮਾਰੂ ਪ੍ਰਭਾਵ ਪਾ ਸਕਦੇ ਹਨ। ਇਕੱਠੇ ਖਾਣ ਨਾਲ ਸਰੀਰ ਦੀ ਪਾਚਨ ਕ੍ਰਿਆ ਲਈ ਮਾਰੂ ਹੋ ਸਕਦੇ ਹਨ। ਜਿਵੇਂ :-

1.   ਜੰਕ ਭੋਜਨ ਅਤੇ ਕੋਲਡ ਡਰਿੰਕਸ :- ਜੰਕ ਭੋਜਨ ਨਮ, ਫੈਟ, ਸ਼ਗੂਰ ਸਿੰਪਲ ਕਾਰਬੋ ਆਦਿ ਸੀਮਿਤ ਮਾਤਰਾ ਵਿਚ ਨਹੀਂ ਹੁੰਦੇ। ਇਨ੍ਹਾਂ ਵਿਚਲੇ ਕਾਰਬੋ ਇਕ ਦਮ ਲਹੂ ਵਿਚ ਸ਼ੂਗਰ ਦਾ ਪੱਧਰ ਵਧਾਉਂਦੇ ਹਨ। ਕੋਲਡ ਡਰਿੰਕਸ ਨਾਲ ਪੀਣ ਨਾਲ ਖੂਨ ਵਿਚ ਸ਼ੂਗਰ ਦੇ ਪੱਧਰ ਵਿਚ ਉਛਾਲ ਆ ਜਾਂਦਾ ਹੈ, ਜੋ ਇਨਸੂਲੀਨ ਅਤੇ ਬਾਕੀ ਸਿਸਟਮਾਂ ਵਿਚ ਖੋਰੂ ਮਚਾ ਦਿੰਦੇ ਹਨ। ਆਮ ਤਰ੍ਹਾਂ ਵਿਚ ਪੀਜੇ ਦੇ ਨਾਲ ਕੋਕ ਪੀਣਾ ਇਕ ਆਮ ਰਿਵਾਜ਼ ਹੈ। ਇਨ੍ਹਾਂ ਦੋਨਾਂ ਦਾ ਕੋਈ ਮੇਲ ਨਹੀਂ ਹੈ। ਕੋਕ ਆਦਿ ਤਾਂ ਵੈਸੇ ਹੀ ਪੀਣੇ ਨਹੀਂ ਚਾਹੀਦੇ।

2.   ਸਲਾਦ ਅਤੇ ਨੋਨ-ਫੈਟ ਡਰੈਸਿੰਗ :- ਸਲਾਦ ਦੇ ਪੂਰੇ ਵਿਟਾਮਿਨ ਦਾ ਲਾਭ ਲੈਣ ਲਈ ਫੈਟ ਨਾਲ ਖਾਣਾ ਜ਼ਰੂਰੀ ਹੈ। ਨੋਨ ਫੈਟ  ਡਰੈਸਿੰਗ ਸਲਾਦ ਨਾਲ ਮਿਲਾਉਣ ਸਲਾਦ ਦੇ ਸਾਰੇ ਵਿਟਾਮਿਨਸ ਦਾ ਲਾਭ ਨਹੀਂ ਲੈ ਸਕਦੇ।

3.    ਭੋਜਨ ਅਤੇ ਪਾਣੀ : ਜਦੋਂ ਭੋਜਨ ਪੇਟ ਵਿਚ ਪਹੁੰਚਦਾ ਹੈ ਤਦ ਦਿਮਾਗ ਪਾਚਨ ਪ੍ਰਣਾਲੀ ਦੇ ਵੱਖੋ-ਵੱਖ ਹਿੱਸਿਆਂ ਨੂੰ ਹਜਮ ਕਰਨ ਲਈ ਜੂਸ, ਐਨਜਾਈਮ ਆਦਿ ਪੈਦਾ ਕਰਨ ਦਾ ਸੰਦੇਸ਼ ਭੇਜਦਾ ਹੈ, ਪ੍ਰੰਤੂ ਜੋ ਭੋਜਨ ਨਾਲ ਪਾਣੀ ਪੀਤਾ ਜਾਵੇ, ਤਦ ਪੇਟ ਦੇ ਜੂਸ, ਐਸਿਡ ਆਦਿ ਪਤਲੇ ਹੋ ਜਾਂਦੇ ਹਨ ਅਤੇ ਪਾਚਨ ਕ੍ਰਿਆ ਪ੍ਰਭਾਵਿਤ ਹੁੰਦੀ ਹੈ।

4.    ਭੋਜਨ ਅਤੇ ਫਲ :-  ਫਲਾਂ ਨੂੰ ਹਜਮ ਹੋਣ ਲਈ 20 ਤੋਂ 30 ਮਿੰਟ ਲਗਦੇ ਹਨ, ਪ੍ਰੰਤੂ ਜਦੋਂ ਫਲਾਂ ਨੂੰ ਭੋਜਨ ਨਾਲ ਖਾਧਾ ਜਾਂਦਾ ਹੈ, ਤਦ ਪਾਚਨ ਕ੍ਰਿਆ ਪ੍ਰਭਾਵਿਤ ਹੁੰਦੀ ਹੈ। ਸਾਰੇ ਭੋਜਨ 2 ਤੋਂ 5 ਘੰਟੇ ਵਿਚ ਹਜਮ ਹੁੰਦੇ ਹਨ। ਫਲ ਜੋ ਅੰਤੜੀਆਂ ਵਿਚ ਜਾਣਾ ਚਾਹੁੰਦਾ ਵਿਚਲਾ ਭੋਜਨ ਰਸਤਾ ਨਹੀਂ ਦਿੰਦਾ। ਮਿਹਦੇ ਵਿਚ ਫਲ ਸੜ ਕੇ ਬਦਬੂ ਮਾਰਨ ਲਗ ਜਾਂਦੇ ਹਨ। ਗੈਸ ਪੈਦਾ ਹੁੰਦੀ ਹੈ ਅਤੇ ਤੇਜ਼ਾਬ ਬਣਨ ਲਗਦੇ ਹਨ। ਫਲਾਂ ਨੂੰ ਭੋਜਨ ਖਾਣ ਤੋਂ 30 ਕੁ ਮਿੰਟ ਪਹਿਲਾਂ ਖਾਵੋ ਜਾਂ ਭੋਜਨ ਤੋਂ ਬਾਅਦ 2-3 ਘੰਟੇ ਬਾਅਦ ਖਾਣ ਵਿਚ ਹੀ ਸਿਆਣਪ ਹੈ। ਭੋਜਨ ਨਾਲ ਫਲ ਖਾਣ ਤੋਂ ਪ੍ਰਹੇਜ਼ ਕਰੋ।

5.    ਚਿੱਟੀ ਡਬਲ ਰੋਟੀ ਅਤੇ ਜੈਮ :- ਚਿੱਟੀ ਡਬਲ ਰੋਟੀ ਵਿਚ ਸਿੰਪਲ ਕਾਰਬੋ ਹੁੰਦੇ ਹਨ, ਜੋ ਸਰੀਰ ਵਿਚ ਪਹੁੰਚ ਕੇ ਖੂਨ ਵਿਚ ਸ਼ੂਗਰ ਦਾ ਪੱਧਰ ਫੌਰੀ ਵਧਾ ਦਿੰਦੇ ਹਨ, ਜੇ ਨਾਲ ਜੈਮ ਖਾਧੀ ਜਾਵੇ ਤਦ ਜੈਮ ਵਿਚ ਲਹੂ ਵਿਚ ਖੂਨ ਦਾ ਪੱਧਰ ਫੌਰੀ ਵਧਾਉਂਦਾ ਹੈ। ਇਕੱਠੇ ਖਾਣ ਨਾਲ ਸਰੀਰ ਵਿਚ ਗੜਬੜੀ ਮੱਚ ਜਾਂਦੀ ਹੈ।

6.    ਭੋਜਨ ਅਤੇ ਔਰੇਜ਼ ਜੂਸ/ਚਾਹ :- ਕੁੱਝ ਪਰਿਵਾਰਾਂ ਵਿਚ ਰੋਟੀ ਤੋਂ ਬਾਅਦ ਫੌਰੀ ਚਾਹ ਜਾਂ ਕਿਸੇ ਕੋਲਡ ਡਰਿੰਕਸ ਪੀਣ ਦਾ ਰਿਵਾਜ਼ ਹੈ। ਇਹ ਬਿਲਕੁਲ ਅਣਉਚਿਤ ਹੈ।

7.    ਸੀਰੀਅਲ ਅਤੇ ਦੁੱਧ :-  ਮਾਹਿਰ ਦੁੱਧ ਨੂੰ ਇਕੱਲੇ ਹੀ ਪੀਣ ਦਾ ਸੁਝਾਅ ਦਿੰਦੇ ਹਨ, ਪ੍ਰੰਤੂ ਜੇ ਸੀਰੀਅਲ ਅਤੇ ਦੁੱਧ ਦਾ ਸੇਵਨ ਇਕੱਠਾ ਕੀਤਾ ਜਾਵੇ ਤਦ ਪਾਚਨ ਪ੍ਰਣਾਲੀ ਅਤੇ ਸ਼ੂਗਰ ਪੱਧਰ ਵਿਚ ਵਿਗਾੜ ਆ ਜਾਂਦਾ ਹੈ।

8.    ਕੇਲੇ ਅਤੇ ਅੰਡਾ :- ਦੋਵੇਂ ਸੁਧਰ ਫੂਡ ਹਨ। ਇਕੱਠੇ ਖਾਣਾ ਠੀਕ ਨਹੀਂ ਰਹਿੰਦੇ ਹਨ। ਪਾਚਨ ਕ੍ਰਿਆ ਉਤੇ ਵਾਧੂ ਦਬਾਵ ਪਾਉਂਦੇ ਹਨ।

9.    ਗਾਜਰ ਅਤੇ ਸ਼ਲਗਮ :- ਗਾਜਰ ਵਿਚਲਾ ਕੈਰਾਟੀਨ ਅਤੇ ਸ਼ਲਗਮ ਵਿਚ ਵਿਟਾਮਿਨ ਸੀ ਅਤੇ ਉਕਸੈਲਿਕ ਐਸਿਡ ਰਲ ਕੇ ਵਿਗਾੜ ਕਰਦੇ ਹਨ।

10.    ਮਿਲਕ ਅਤੇ ਚਾਕਲੇਟ :- ਦੁੱਧ ਦੀ ਪ੍ਰੋਟੀਨ ਅਤੇ ਕੈਲਸ਼ੀਅਮ ਚਾਕਲੇਟ ਵਿਚਲਾ ਔਕਸੈਲਿਕ ਐਸਿਡ (ਚਾਹੇ ਥੋੜੀ ਮਾਤਰਾ ਵਿਚ ਹੁੰਦਾ ਹੈ) ਮਿਲਕ ਨਾਲ ਮਿਲ ਕੇ ਅਘੁਲ ਕੈਲਸ਼ੀਅਮ ਆਕਸਲੇਟ ਬਨਾਉਂਦਾ ਹੈ, ਜੇ ਇਨ੍ਹਾਂ ਦੋਵਾਂ ਦੀ ਇਕੱਠੇ ਵਰਤੋਂ ਜ਼ਿਆਦਾ ਦੇਰ ਲਈ ਕੀਤੀ ਜਾਵੇ ਤਦ ਪੱਥਰੀਆਂ ਵੀ ਬਣ ਸਕਦੀਆਂ ਹਨ।

11.    ਦਹੀ ਅਤੇ ਫਲ :- ਦਹੀਂ ਵਿਚ ਕਾਫੀ ਮਾਤਰਾ ਵਿਚ ਦੋਸਤ ਬੈਕਟੀਰੀਆ ਹੁੰਦੇ ਹਨ। ਫਲ ਵਿਚ ਫਰੂਕਟੋਸ ਅਤੇ ਐਸਿਡ ਹੁੰਦੇ ਹਨ। ਇਹ ਆਪਸ ਵਿਚ ਮਿਲ ਕੇ ਮਾਰੂ ਟਾਕਸਿਨ ਪੈਦਾ ਕਰਦੇ ਹਨ।

12.    ਅਲਕੋਹਲ ਅਤੇ ਭੋਜਨ :- ਅਲਕੋਹਲ ਮਿਹਦੇ ਵਿਚ ਹੁੰਦੀ ਹੋਈ ਅੰਤੜੀਆਂ ਵਿਚ ਪਹੁੰਚਦੀ ਹੈ ਅਤੇ ਫੌਰੀ ਨਸ਼ਾ ਚੜ੍ਹੇਗਾ। ਅਲਕੋਹਲ ਦਾ ਪੂਰਾ ਅਨੰਦ ਲੈਣ ਲਈ ਪੀਣ ਤੋਂ ਪਹਿਲਾਂ ਪੋਸ਼ਟਿਕ ਭੋਜਨ ਖਾਣ ਵਿਚ ਸਿਆਣਪ ਹੈ। ਸ਼ਰਾਬ ਹੌਲੀ-ਹੌਲੀ ਨਸ਼ਾ ਦਿੰਦੀ ਹੈ। ਅਲਕੋਹਲ ਸੇਵਨ ਵੇਲੇ ਪਨੀਰ, ਸਲਾਦ, ਉਬਲੇ ਅੰਡੇ, ਫਲ ਆਦਿ ਖਾਵੋ ਕਦੇ ਵੀ ਅਲਕੋਹਲ ਦਾ ਸੇਵਨ ਆਲੂ ਚਿਪਸ, ਫਰੈਂਚ ਫਰਾਈਜ਼ ਆਦਿ ਨਾਲ ਨਾ ਕਰੋ।

13.    ਅਲਕੋਹਲ ਅਤੇ ਐਸਪਰੀਨ :- ਕਈ ਵਾਰ ਅਲਕੋਹਲ ਦਾ ਅਸਰ ਸਵੇਰ ਤਕ ਰਹਿੰਦਾ ਹੈ, ਜਿਸ ਨਾਲ ਹੈਂਗਓਵਰ ਰਹਿੰਦੇ ਹਨ। ਸਿਰ ਦੁੱਖਦਾ ਹੈ, ਸਿਰ ਭਾਰਾ ਭਾਰਾ ਲਗਦਾ ਹੈ। ਹੈਂਗਓਵਰ ਦੇ ਇਲਾਜ ਲਈ ਕਦੇ ਵੀ ਐਸਪਰੀਨ ਦਾ ਟਾਟੇਨੋਲ ਦੀ ਗੋਲੀ ਨਾ ਖਾਵੋ। ਅਲਕੋਹਲ ਅਤੇ ਐਸਪਰੀਨ ਆਪਸ ਵਿਰੋਧੀ ਹਨ। ਹੈਂਗਉਵਰ ਸਮਾਂ ਪਾ ਕੇ ਠੀਕ ਹੋ ਜਾਵੇਗਾ। ਅਰਾਮ ਨਾਲ ਸੌਂ ਜਾਵੋ ਕਦੇ ਕਦਾਈਂ ਕੋਈ ਹੋਰ ਢੰਗ ਨਾ ਵਰਤੋਂ।

14.    ਕੁਕਿੰਗ ਤੇਲ ਅਤੇ ਪਲਾਸਟਰ ਦਾ ਜਾਰ :- ਕਦੇ ਵੀ ਕੁਕਿੰਗ ਤੇਲ ਨੂੰ ਪਲਾਸਟਿਕ ਜਾਂ ਪਿੱਤਲ ਦੇ ਬਰਤਨ ਵਿਚ ਨਾ ਰੱਖੋ। ਪਲਾਸਟਿਕ ਦੇ ਕਈ ਅੰਸ਼ ਤੇਲ ਵਿਚ ਮਿਲਦੇ ਰਹਿੰਦੇ ਹਨ। ਤੇਲ ਨਾ ਕੇਵਲ ਗੂੜੇ ਰੰਗ ਦੇ ਸ਼ੀਸ਼ੇ ਦੇ ਜਾਰ ਜਾਂ (ਚੀਨੀ) ਸੈਰਾਮਿਕ ਦੇ ਬਰਤਨ ਵਿਚ ਰੱਖੋ।

15.    ਸਟਾਰਚ ਅਤੇ ਟਮਾਟਰ :- ਸਟਾਰਚ ਜਿਵੇਂ ਬਰੈਡ ਚਾਵਲ ਨਾਲ ਟਮਾਟਰ ਖਾਣ ਨਾਲ ਪਾਚਣ ਪ੍ਰਣਾਲੀ ਉਤੇ ਮਾਰੂ ਅਸਰ ਕਰਦੇ ਹਨ।

ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫਸਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>