ਇਸਲਾਮਾਬਾਦ – ਪਨਾਮਾ ਗੇਟ ਮਾਮਲੇ ਵਿੱਚ ਫਸੇ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੀ ਜਸਟਿਸ ਆਸਿਫ ਸਈਦ ਖੋਸਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਵੱਲੋਂ ਇਸ ਮਾਮਲੇ ਦੀ ਰਿਪੋਰਟ ਤੇ ਆਪਣਾ ਫੈਂਸਲਾ ਸੁਣਾਇਆ ਹੈ। ਅਦਾਲਤ ਦੇ ਫੈਂਸਲੇ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਨਵਾਜ਼ ਸ਼ਰੀਫ਼ ਦੇ ਪ੍ਰਧਾਨਮੰਤਰੀ ਪਦ ਤੋਂ ਹੱਟਣ ਦੇ ਬਾਅਦ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ਼ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣ ਸਕਦੇ ਹਨ। ਇਸ ਸਮੇਂ ਉਹ ਪੰਜਾਬ ਦੇ ਮੁੱਖਮੰਤਰੀ ਹਨ।
ਸੁਪਰੀਮ ਕੋਰਟ ਵਿੱਚ ਨਵਾਜ਼ ਸ਼ਰੀਫ਼ ਦੀ ਪੇਸ਼ੀ ਨੂੰ ਵੇਖਦੇ ਹੋਏ ਸੁਰੱਖਿਆ ਦੈ ਪ੍ਰਬੰਧ ਸਖਤ ਕਰ ਦਿੱਤੇ ਗਏ ਸਨ। ਅਦਲਤ ਦੇ ਚਾਰੇ ਪਾਸੇ ਭਾਰੀ ਸੰਖਿਆ ਵਿੱਚ ਸੁਰੱਖਿਆ ਬਲਾਂ ਦੇ ਜਵਾਨ ਤੈਨਾਤ ਕਰ ਦਿੱਤੇ ਗਏ ਹਨ।ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਇਲਾਵਾ ਪਨਾਮਾ ਪੇਪਰ ਘੋਟਾਲੇ ਵਿੱਚ ਉਨ੍ਹਾਂ ਦੇ ਧੀ ਮਰੀਅਮ ਅਤੇ ਜਵਾਈ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਨਵਾਜ਼ ਅਤੇ ਉਨ੍ਹਾਂ ਦੇ ਪ੍ਰੀਵਾਰ ਤੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਵਰਗੇ ਸੰਗੀਨ ਆਰੋਪ ਸਨ। ਪਿੱਛਲੇ ਸਾਲ ਬ੍ਰਿਟੇਨ ਵਿੱਚ ਲੀਕ ਹੋਏ ਟੈਕਸ ਡਾਕਯੂਮੈਂਟਸ ਦੱਸਦੇ ਹਨ ਕਿ ਕਿਸ ਤਰ੍ਹਾਂ ਦੁਨੀਆਂਭਰ ਦੇ 140 ਨੇਤਾਵਾਂ ਅਤੇ ਸੈਂਕੜੇ ਸੈਲੀਬਿਰੀਟੀਜ਼ ਨੇ ਟੈਕਸ ਹੈਵਨ ਦੇਸ਼ਾਂ ਵਿੱਚ ਪੈਸਾ ਇਨਵੈਸਟ ਕੀਤਾ।
ਨਵਾਜ਼ ਸ਼ਰੀਫ਼ ਦੇ ਪੁੱਤਰ ਹੁਸੈਨ ਅਤੇ ਹਸਨ ਦੇ ਇਲਾਵਾ ਬੇਟੀ ਮਰੀਅਮ ਨੇ ਟੈਖਸ ਹੈਵਨ ਮੰਨੇ ਜਾਣ ਵਾਲੇ ਬ੍ਰਿਟਿਸ਼ ਵਰਜਿਨ ਆਈਲੈਂਡ ਵਿੱਚ ਘੱਟ ਤੋਂ ਘੱਟ ਚਾਰ ਕੰਪਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਕੰਪਨੀਆਂ ਦੁਆਰਾ ਉਨ੍ਹਾਂ ਨੇ ਲੰਡਨ ਵਿੱਚ 6 ਵੱਡੀਆਂ ਪ੍ਰੋਪਰਟੀਆਂ ਖ੍ਰੀਦੀਆਂ। ਪੀਐਮ ਸ਼ਰੀਫ਼ ਅਤੇ ਉਨ੍ਹਾਂ ਦੇ ਪ੍ਰੀਵਾਰ ਤੇ ਆਰੋਪ ਹੈ ਕਿ ਉਨ੍ਹਾਂ ਨੇ ਇਨ੍ਹਾਂ ਪ੍ਰੋਪਰਟੀਆਂ ਦੀ ਖ੍ਰੀਦੋ ਫਰੋਖਤ ਵਿੱਚ ਕਾਲੇ ਧੰਨ ਦੀ ਵਰਤੋਂ ਕੀਤੀ ਹੈ।