ਚੰਦਰਬਾਬੂ ਨਾਇਡੂ ਵਰਗੇ ਸੀਐਮ ਨੂੰ ਗੋਲੀ ਮਾਰ ਦੇਣੀ ਚਾਹੀਦੀ : ਜਗਨਮੋਹਨ ਰੈਡੀ

ਨਵੀਂ ਦਿੱਲੀ – ਵਾਈਐਸਆਰ ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਸਬੰਧੀ ਵਿਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਚੰਦਰਬਾਬੂ ਨਾਇਡੂ ਵਰਗੇ ਲੋਕਾਂ ਨੂੰ ਜਨਤਾ ਦੇ ਵਿੱਚ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ। ਰੈਡੀ ਨੇ ਕਿਹਾ ਕਿ ਚੰਦਰਬਾਬੂ ਨੇ ਲੋਕਾਂ ਨੂੰ ਠੱਗਣ ਦੇ ਨਾਲ-ਨਾਲ ਝੂਠੇ ਵਾਅਦੇ ਕੀਤੇ ਹਨ ਅਤੇ ਇਸ ਤਰ੍ਹਾਂ ਦੇ ਮੁੱਖਮੰਤਰੀ ਨੂੰ ਗੋਲੀ ਮਾਰਨਾ ਹੀ ਜਾਇਜ਼ ਹੈ।

ਰੈਡੀ ਨੇ ਇਹ ਸ਼ਬਦ ਕੁਰਨੂਲ ਜਿਲ੍ਹੇ ਦੇ ਨੰਦਇਆਲ ਇਲਾਕੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਤ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਸੀਐਮ ਚੰਦਰਬਾਬੂ ਨੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਬੇਰੁਜ਼ਗਾਰਾਂ, ਕਿਸਾਨਾਂ ਅਤੇ ਮਹਿਲਾਵਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਖਮੰਤਰੀ ਪਿੱਛੇ ਹੱਟ ਗਏ ਹਨ। ਉਹ ਰਾਜ ਦੀ ਜਨਤਾ ਦਾ ਬਿਲਕੁਲ ਧਿਆਨ ਨਹੀਂ ਰੱਖ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖਮੰਤਰੀ ਨਾਇਡੂ ਜਨਤਾ ਤੋਂ ਵੋਟ ਮੰਗ ਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ।

ਉਨ੍ਹਾਂ ਨੇ ਮੁੱਖਮੰਤਰੀ ਨਾਇਡੂ ਨੂੰ ਦੋਹਰੀ ਬਿਆਨਬਾਜ਼ੀ ਕਰਨ ਵਾਲੇ ਨੇਤਾ ਦੱਸਿਆ। ਰੈਡੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਲੋਕਾਂ ਨੂੰ ਚੰਦਰਬਾਬੂ ਨਾਇਡੂ ਨੂੰ ਮਾਰਨ ਦੀ ਸੌਂਹ ਚੁੱਕਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸੀਐਮ ਨਾਇਡੂ ਇੱਕ ਲੁਟੇਰੇ ਹਨ ਅਤੇ ਉਨ੍ਹਾਂ ਨੂੰ ਸਰੇਆਮ ਗੋਲੀ ਮਾਰਨਾ ਕੋਈ ਗੱਲਤ ਨਹੀਂ ਹੋਵੇਗਾ

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>