ਸਾਧਣੀ ਰੇਪ ਕੇਸ ‘ਚ ਸੌਧਾ ਸਾਧ ਦੋਸ਼ੀ ਕਰਾਰ

ਚੰਡੀਗੜ੍ਹ – ਪੰਚਕੂਲਾ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਵੱਡਾ ਫੈਂਸਲਾ ਸੁਣਾਉਂਦੇ ਹੋਏ ਸਾਧਣੀ ਰੇਪ ਕੇਸ ਵਿੱਚ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਕਰਾਰ ਦਿੰਦਿਆਂ ਹੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕੋਰਟ ਨੇ ਸਾਧ ਤੇ ਲਗੇ ਸਾਰੇ ਆਰੋਪਾਂ ਨੂੰ ਸਹੀ ਮੰਨਦੇ ਹੋਏ ਇਹ ਫੈਂਸਲਾ ਸੁਣਾਇਆ ਹੈ।ਇਸ ਮਾਮਲੇ ਵਿੱਚ ਸਜ਼ਾ 28 ਅਗੱਸਤ ਨੂੰ ਸੁਣਾਈ ਜਾਵੇਗੀ। ਮਾਹਿਰਾਂ ਅਨੁਸਾਰ ਇਸ ਕੇਸ ਵਿੱਚ ਸਾਧ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਅਦਾਲਤ ਦੇ ਫੈਂਸਲੇ ਤੋਂ ਤੁਰੰਤ ਬਾਅਦ ਸੌਦਾ ਸਾਧ ਨੂੰ ਸੈਨਾ ਅਤੇ ਹਰਿਆਣਾ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੈ ਅਤੇ ਮੈਡੀਕਲ ਕਰਵਾਇਆ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ 28 ਨੂੰ ਵੀਡੀਓ ਕਾਨਫਰੰਸ ਦੁਆਰਾ ਸਜ਼ਾ ਸੁਣਾਈ ਜਾ ਸਕਦੀ ਹੈ। ਮਾਣਯੋਗ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਬਾਰੇ ਇਹ ਫੈਂਸਲਾ ਸੁਣਾਇਆ। ਨਿਰਣਾ ਸੁਣਾਉਣ ਤੋਂ ਪਹਿਲਾਂ ਕੋਰਟ ਵਿੱਚ ਮੌਜੂਦ ਸਾਰੇ ਮੋਬਾਇਲ ਫੋਨ ਬੰਦ ਕਰਵਾ ਦਿੱਤੇ ਗਏ ਸਨ। ਆਪਣੇ ਖਿਲਾਫ਼ ਫੈਂਸਲਾ ਸੁਣਨ ਤੋਂ ਬਾਅਦ ਸਾਧ ਦੀਆਂ ਅੱਖਾਂ ਭਰ ਆਈਆਂ ਸਨ।

ਸਾਧ ਦੇ ਭੂਤਰੇ ਹੋਏ ਚੇਲੇ ਚਪਾਟੇ ਹਿੰਸਕ ਵਾਰਦਾਤਾਂ ਕਰ ਰਹੇ ਹਨ, ਜਿਸ ਨਾਲ ਹਾਲਾਤ ਵਿਗੜ ਰਹੇ ਹਨ। ਕੁਝ ਜਗ੍ਹਾ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਹੈ ਅਤੇ ਹਵਾਈ ਫਾਇਰ ਵੀ ਕੀਤੇ ਗਏ ਹਨ। ਹੁਣ ਤੱਕ ਹਿੰਸਕ ਵਾਰਦਾਤਾਂ ਕਾਰਣ 29 ਲੋਕਾਂ ਦੀ ਮੌਤ ਹੋ ਗਈ ਹੈ। ਸ਼ਹਿਰ ਵਿੱਚ 100 ਤੋਂ ਵੱਧ ਗੱਡੀਆਂ ਸਾੜ ਦਿੱਤੀਆਂ ਗਈਆਂ ਹਨ। ਪੰਜਾਬ ਅਤੇ ਹਰਿਆਣਾ ਵਿੱਚ ਵੀ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਪੰਜਾਬ ਦੇ ਦੋ ਸਟੇਸ਼ਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>