ਬਲਾਤਕਾਰੀ ਸੌਦਾ ਸਾਧ ਨੂੰ ਹੋਈ 20 ਸਾਲ ਜੇਲ੍ਹ ਦੀ ਸਜ਼ਾ

ਚੰਡੀਗੜ੍ਹ – ਰੇਪ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਾਧ ਨੂੰ ਰੋਹਤਕ ਦੀ ਸੁਨਰਿਆ ਜੇਲ੍ਹ ਵਿੱਚ ਬਣਾਈ ਗਈ ਅਸਥਾਈ ਅਦਾਲਤ ਵਿੱਚ ਮਾਣਯੋਗ ਜੱਜ ਨੇ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜਦੋਂ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਸਾਧ ਦੋਵੇਂ ਹੱਥ ਜੋੜ ਕੇ ਰਹਿਮ ਦੀ ਭੀਖ ਮੰਗ ਰਿਹਾ ਸੀ। ਕੋਰਟ ਨੇ ਇਹ ਸਜ਼ਾ ਧਾਰਾ 376, 511 ਅਤੇ 501 ਦੇ ਤਹਿਤ ਸੁਣਾਈ ਹੈ। ਜੇਲ੍ਹ ਦੇ ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਸੀਬੀਆਈ ਤੇ ਬਚਾਅ ਪੱਖ ਦੋਵਾਂ ਦੇ ਵਕੀਲਾਂ ਨੂੰ ਆਪਣਾ-ਆਪਣਾ ਪੱਖ ਰੱਖਣ ਲਈ 10-10 ਮਿੰਟ ਦਾਸਮਾਂ ਦਿੱਤਾ ਗਿਆ। ਬਚਾਅ ਪੱਖ ਦੇ ਵਕੀਲਾਂ ਨੇ ਸੌਦਾ ਸਾਧ ਨੂੰ ਸਮਾਜ ਸੇਵਕ ਦੱਸ ਦੇ ਹੋਏ ਸਜ਼ਾ ਘੱਟ ਕਰਨ ਦੀ ਮੰਗ ਕੀਤੀ। ਓਧਰ ਸੀਬੀ ਆਈ ਦੇ ਵਕੀਲਾਂ ਨੇ ਕਿਹਾ ਕਿ ਉਸ ਨੂੰ ਮਿਲਣ ਵਾਲੀ ਸਜ਼ਾ ਘੱਟ ਹੈ। ਸੀਬੀਆਈ ਨੇ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ। ਇਹ ਪਹਿਲੀ ਵਾਰ ਹੋਇਆ ਹੈ ਕਿ ਹਰਿਆਣਾ ਦੀ ਕਿਸੇ ਜੇਲ੍ਹ ਵਿੱਚ ਅਦਾਲਤ ਲਗਾ ਕੇ ਸਜ਼ਾ ਸੁਣਾਈ ਗਈ ਹੈ। ਰਾਜ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤੁਰੰਤ ਐਕਸ਼ਨ ਲੈਣ ਦੀ ਖੁਲ੍ਹ ਦਿੱਤੀ ਗਈ ਹੈ।

ਮਾਣਯੋਗ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਸਾਧ ਨੇ ਜ਼ਮੀਨ ਤੇ ਬੈਠ ਕੇ ਰੋਣਾ ਸ਼ੁਰੂ ਕਰ ਦਿੱਤਾ। ਸੁਰੱਖਿਆ ਕਰਮਚਾਰੀ ਉਸ ਨੂੰ ਪਕੜ ਕੇ ਮੈਡੀਕਲ ਲਈ ਲੈ ਗਏ ਅਤੇ ਫਿਰ ਕੈਦੀਆਂ ਵਾਲੇ ਕਪੜੇ ਦੇ ਦਿੱਤੇ ਗਏ। ਕਪੜੇ ਪਹਿਨਦੇ ਸਾਰ ਹੀ ਉਸ ਨੂੰ ਜੇਲ੍ਹ ਦੀ ਨਵੀਂ ਬੈਰਕ ਵਿੱਚ ਸਿ਼ਫਟ ਕਰ ਦਿੱਤਾ ਗਿਆ। ਇੱਥੇ ਜੇਲ੍ਹ ਵਿੱਚ ਸਾਧ ਨੂੰ ਸਜ਼ਾ ਦੇ ਦੌਰਾਨ ਕੰਮ ਵੀ ਕਰਨਾ ਪਵੇਗਾ।

ਹਰਿਆਣਾ ਵਿੱਚ ਦਹਿਸ਼ਤਗਰਦਾਂ ਨਾਲ ਨਜਿੱਠਣ ਲਈ ਸ਼ੱਕੀ ਗਤੀਵਿਧੀਆਂ ਤੇ ਗੋਲੀ ਮਾਰਨ ਦੇ ਆਰਡਰ ਦਿੱਤੇ ਗਏ ਹਨ। ਰੋਹਤਕ ਅਤੇ ਸਿਰਸੇ ਵਿੱਚ ਅਮਨ ਚੈਨ ਦੀ ਸਥਿਤੀ ਕਾਇਮ ਰੱਖਣ ਲਈ ਸੈਨਾ ਤੈਨਾਤ ਕੀ ਗਈ ਹੈ।ਹਰਿਆਣਾ ਦੇ ਨਾਲ ਪੰਜਾਬ ਵਿੱਚ ਵੀ ਅਲਰਟ ਜਾਰੀ ਹੈ। ਹਰਿਆਣਾ ਦੇ ਸਾਰੇ ਪਰਾਈਵੇਟ ਅਤੇ ਸਰਕਾਰੀ ਸਕੂਲ, ਕਾਲਿਜ ਸੋਮਵਾਰ ਨੂੰ ਬੰਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>