ਬਾਦਲ ਦਲ ਨੂੰ ਇੱਕ ਹੋਰ ਝਟਕਾ, ਪਟਨਾ ਸਾਹਿਬ ਕਮੇਟੀ ਦੇ ਹਰਵਿੰਦਰ ਸਿੰਘ ਸਰਨਾ ਬਣੇ ਪ੍ਰਧਾਨ

ਪਟਨਾ ਸਾਹਿਬ – ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਇੱਕ ਹੋਰ ਕਰਾਰਾ ਝਟਕਾ ਲੱਗਾ ਜਦੋਂ ਪਟਨਾ ਸਾਹਿਬ ਦੀ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍.ਰ ਹਰਵਿੰਦਰ ਸਿੰਘ ਸਰਨਾ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਜਦ ਕਿ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਆਪਣੀ ਹਾਰ ਨੂੰ ਪ੍ਰਤੱਖ ਦੇਖਦੇ ਹੋਏ  ਮੀਟਿੰਗ ਵਿੱਚ ਸ਼ਮੂਲੀਅਤ ਕਰਨੀ ਵੀ ਮੁਨਾਸਿਬ ਨਹੀ ਸਮਝੀ ਤੇ ਸਾਬਕਾ ਪਧਾਨ ਅਵਤਾਰ ਸਿੰਘ ਮੱਕੜ ਬਿਨਾਂ ਮੁਕਾਬਲਾ ਹੀ ਚੋਣ ਹਾਰ ਗਏ।

ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਵਿੱਚ ਬਾਦਲ ਦਲ ਨਾਲ ਸਬੰਧਿਤ ਤਿੰਨ ਮੈਂਬਰ ਸਾਬਕਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਗੁਰਿੰਦਰਪਾਲ ਸਿੰਘ ਤੇ ਡਾ. ਗੁਰਮੀਤ ਸਿੰਘ ਕਾਨਪੁਰ ਗੈਰ ਹਾਜਿਰ ਰਹੇ। ਹਾਊਸ ਦੇ ਕੁੱਲ 15 ਮੈਂਬਰਾਂ ਵਿੱਚੋ 11 ਮੈਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਦਿੱਲੀ ਕਮੇਟੀ ਵੱਲੋ ਸ੍ਰ. ਹਰਵਿੰਦਰ ਸਿੰਘ ਸਰਨਾ, ਸ਼ੈਲਿੰਦਰ ਸਿੰਘ ਟਾਟਾ ਨਗਰ, ਕਮਲਜੀਤ ਕੌਰ, ਚਰਨਜੀਤ ਸਿੰਘ, ਮਹਿੰਦਰ ਸਿੰਘ ਛਾਬੜਾ, ਆਰ ਐਸ ਗਾਂਧੀ, ਆਰ. ਐਸ. ਅਜੀਤ, ਮਹਾਰਾਜ ਸਿੰਘ ਸੋਨੂੰ, ਸਰਜਿੰਦਰ ਸਿੰਘ , ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਤੇ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍. ਭਜਨ ਸਿੰਘ ਵਾਲੀਆ ਅਤੇ ਬਾਦਲ ਦਲ ਨਾਲ ਸਬੰਧਿਤ ਪ੍ਰਿਤਪਾਲ ਸਿੰਘ ਕਲੱਕਤਾ ਸ਼ਾਮਿਲ ਸਨ। ਮੀਟਿੰਗ  ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਧਾਨਗੀ ਪਦ ਦੇ ਲਈ ਸਾਬਕਾ ਪ੍ਰਧਾਨ ਸ੍ਰ. ਆਰ ਐਸ ਗਾਂਧੀ ਨੇ ਸ੍ਰ. ਹਰਵਿੰਦਰ ਸਿੰਘ ਸਰਨਾ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਸਾਬਕਾ ਜਨਰਲ ਸਕੱਤਰ ਸ੍ਰ. ਚਰਨਜੀਤ ਸਿੰਘ ਨੇ ਕੀਤੀ। ਕਿਸੇ ਹੋਰ ਵਿਅਕਤੀ ਨਾਮ ਨਾ ਆਉਣ ਦੀ ਸੂਰਤ ਵਿੱਚ ਪ੍ਰਬੰਧਕਾਂ ਨੇ ਸ੍. ਹਰਵਿੰਦਰ ਸਿੰਘ ਸਰਨਾ ਦੇ ਨਾਮ ਨੂੰ ਅਕਾਸ਼ ਗੰਜਾਊ ਨਾਅਰਿਆਂ ਵਿੱਚ ਪ੍ਰਵਾਨਗੀ ਦੇ ਦਿੱਤੀ। ਇਸੇ ਤਰ੍ਹਾਂ  ਸੀਨੀਅਰ ਮੀਤ ਪ੍ਰਧਾਨ ਸ੍ਰ. ਸ਼ਲਿੰਦਰ ਸਿੰਘ ਟਾਟਾ ਨਗਰ, ਜੂਨੀਅਰ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ (ਦੇਵੋ ਬਾਦਲ ਦਲ ਨਾਲ ਸਬੰਧਿਤ ਸਨ), ਪਟਨਾ ਸਾਹਿਬ ਕਮੇਟੀ ਦੇ ਮਹੱਤਵਪੂਰਣ ਆਹੁਦੇ ਤੇ ਜਨਰਲ ਸਕੱਤਰ ਸ੍ਰ . ਚਰਨਜੀਤ ਸਿੰਘ , ਸਕੱਤਰ ਦੇ ਆਹੁਦੇ ਲਈ ਸ੍ਰ. ਮੋਹਿੰਦਰ ਸਿੰਘ ਛਾਬੜਾ ਦੀ ਚੋਣ ਕੀਤੀ ਗਈ। ਇਸੇ ਤਰ੍ਵਾਂ ਕਾਰਜਕਰਨੀ ਕਮੇਟੀ ਵਿੱਚ ਸਾਬਕਾ ਪ੍ਰਧਾਨ ਸ੍. ਆਰ ਐਸ ਗਾਂਧੀ, , ਸ੍ਰ. ਆਰ ਐਸ ਅਜੀਤ, ਮਹਾਰਾਜ ਸਿੰਘ ਸੋਨੂ, ਸਾਬਕਾ ਜਨਰਲ ਸਕੱਤਰ ਸਰਜਿੰਦਰ ਸਿੰਘ  ਅਤੇ ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਸ੍ਰ. ਭਜਨ ਸਿੰਘ ਵਾਲੀਆ ਨੂੰ ਸ਼ਾਮਿਲ ਕੀਤਾ ਗਿਆ। ਇਸੇ ਤਰ੍ਹਾ ਮੀਟਿੰਗ ਵਿੱਚ ਬਾਦਲ ਦਲ ਨਾਲ ਸਬੰਧਿਤ ਸ੍ਰ.ਪ੍ਰਿਤਪਾਲ ਸਿੰਘ ਕਲਕੱਤਾ ਵੀ ਹਾਜ਼ਿਰ ਸਨ ਜਿਹਨਾਂ ਨੇ ਵੀ ਇਸ ਚੋਣ ਨਾਲ ਸਹਿਮਤੀ ਪ੍ਰਗਟ ਕੀਤੀ। ਕਮੇਟੀ ਦੇ ਐਸੋਸੀਏਟ ਮੈਂਬਰ ਸ੍ਰ. ਸੁਰਿੰਦਪਾਲ ਸਿੰਘ ਉਬਰਾਏ ਵੀ ਮੀਟਿੰਗ ਵਿੱਚ ਹਾਜ਼ਰ ਸਨ ਪਰ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀ ਹੈ ਤੇ ਉਹਨਾਂ ਨੇ ਵੀ ਚੋਣ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਪੂਰੀ ਤਰ੍ਹਾਂ ਪਾਰਦਕਸ਼ੀ ਢੰਗ ਨਾਲ ਹੋਈ ਹੈ। ਬਾਦਲ ਦਲ ਦੇ ਸਾਬਕਾ ਪ੍ਰਧਾਨ ਸ੍. ਅਵਤਾਰ ਸਿੰਘ ਮੱਕੜ, ਗੁਰਜਿੰਦਰ ਸਿੰਘ ਅਤੇ ਡਾ. ਗੁਰਮੀਤ ਸਿੰਘ ਮੀਟੰਗ ਵਿੱਚੋ ਗੈਰ ਹਾਜਿਰ ਰਹੇ ਜਦ ਕਿ ਚੀਫ ਖਾਲਸਾ ਦੀਵਾਨ ਵੱਲੋਂ ਨਾਮਜ਼ਦ ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।

ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਖ ਸੰਗਤ, ਪਟਨਾ ਸਾਹਿਬ ਕਮੇਟੀ ਦੇ ਮੈਂਬਰਾਨ ਸਾਹਿਬਾਨ, ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕਾਂ ਦੇ ਤਹਿ ਦਿਲੋ ਧੰਨਵਾਦੀ ਹਨ ਜਿਹਨਾਂ ਨੇ ਗੁਰੂ ਦੇ ਨਿਮਾਣੇ ਸਿੱਖ ਤੇ ਭਰੋਸਾ ਕਰਦਿਆਂ ਮਾਣ ਬਖਸ਼ਦਿਆਂ ਮੁੱਖ ਸੇਵਾਦਾਰ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਉਹ ਕਿਸੇ ਕਿਸਮ ਦੀ ਆਲੋਚਨਾ ਨਹੀਂ ਕਰਨਾ ਚਾਹੁੰਦੇ ਪਰ ਇੰਨਾ ਜਰੂਰ ਕਹਿਣਗੇ ਕਿ ਇਸ ਤੋਂ ਪਹਿਲਾਂ ਕਰੀਬ ਦੋ ਸਾਲ ਦੇ ਸਮੇਂ ਦੌਰਾਨ ਜਿਹੜੀਆਂ ਘਾਟਾ ਰਹਿ ਗਈਆਂਂ ਹਨ ਉਹਨਾਂ ਦੀ ਪੂਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਚੱਲਦੇ ਪ੍ਰੋਗਰਾਮਾਂ ਨੂੰ ਪਹਿਲਾਂ ਨਾਲੋਂ ਵੀ ਬੇਹਤਰ ਤਰੀਕੇ ਨਾਲ ਚਲਾਉਣ ਲਈ ਉਹ ਸ੍ਰ. ਸਰਜਿੰਦਰ ਸਿੰਘ ਨੂੰ ਇਸ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਦੇ ਹਨ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਪਟਨਾ ਸਾਹਿਬ ਕਮੇਟੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ। ਉਹਨਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਉਹ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਵਿਰੋਧਤਾ ਨਹੀ ਹੈ ਤੇ ਜਿਹੜੇ ਉਹਨਾਂ ਨੂੰ ਆਪਣੇ ਵਿਰੋਧੀ ਸਮਝਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਵਿਕਾਸ ਲਈ ਸਹਿਯੋਗ ਦੇਣ ਕਿਉਂਕਿ ਪ੍ਰਧਾਨਗੀਆਂ ਤਾਂ ਆਉਦੀਆ ਜਾਂਦੀਆ ਰਹਿੰਦੀਆਂ ਹਨ ਪਰ ਗੁਰੂ ਘਰ ਦੀ ਸੇਵਾ ਕਰਮਾ ਭਾਗਾਂ ਵਾਲਿਆ ਨੂੰ ਹੀ ਮਿਲਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪੰਜਾਬ ਸਰਕਾਰ ਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਮਨਾਏ ਜਾਣਗੇ ਅਤੇ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੀ 239 ਸਾਲਾ ਦੇ ਸਮੇਂ ਦੌਰਾਨ ਸਮਾਜ ਨੂੰ ਸੇਧ ਦੱਤੀ ਉਸ ਦਾ ਕੋਈ ਵੀ ਸਾਨੀ ਨਹੀ ਹੈ ਅਤੇ ਅੱਜ ਇਸ ਸੇਧ ਨੂੰ ਅਪਨਾਉਣ ਦੀ ਸਖਤ ਲੋੜ ਹੈ। ਸ੍ਰ. ਸਰਨਾ ਦੇ ਪ੍ਰਧਾਨ ਬਨਣ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਚੜਦੀ ਕਲਾ ਦੀ ਅਰਦਾਸ ਕੀਤੀ।

This entry was posted in ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>