ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਘੱਟ ਗਿਣਤੀ ਵਰਗ ਲਈ ਕੀਤੇ ਗਏ ਪ੍ਰਭਾਵਸ਼ਾਲੀ ਕਾਰਜਾਂ ਲਈ ਪੁਸ਼ਪਿੰਦਰ ਸਿੰਘ ਨੂੰ ਕੀਤਾ ਯਾਦ

ਨਵੀਂ ਦਿੱਲੀ : ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਵਰਗੀ ਮੈਂਬਰ ਸ: ਪੁਸ਼ਪਿੰਦਰ ਸਿੰਘ ਦੀ ਚੌਥੀ ਸਾਲਾਨਾ ਬਰਸੀ ਮੌਕੇ ਮਹਿਰੌਲੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿਖੇ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਬਿੱਟੂ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਕਰਤਾਰ ਸਿੰਘ ਕੋਛੜ, ਐਡਵੋਕੇਟ ਸੁਰਿੰਦਰ ਸਿੰਘ, ਕਰਨਲ ਸਾਹੀ ਤੋਂ ਇਲਾਵਾ ਕਈ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਮੈਂਬਰਾਨ ਸ਼ਾਮਿਲ ਹੋਏ ।

ਇਸ ਮੌਕੇ ਜੀ.ਕੇ. ਨੇ ਕਮੇਟੀ ਦੀ ਮਹਿਲਾ ਮੈਂਬਰ ਅਤੇ ਮਾਈਨੋਰਿਟੀ ਅਵੇਅਰਨੈਸ ਸਕੀਮ ਦੀ ਚੇਅਰਮੈਨ ਬੀਬੀ ਰਣਜੀਤ ਕੌਰ ਦੀ ਅਗਵਾਈ ’ਚ ਕੰਮ ਕਰ ਰਹੇ ਉਨ੍ਹਾਂ ਸਟਾਫ ਕਰਮਚਾਰੀਆਂ ਨੂੰ ‘‘ਪੁਸ਼ਪਿੰਦਰ ਸਿੰਘ ਐਵਾਰਡ’’(ਨਗਦ ਰਕਮ ਸਣੇ) ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਸਕੂਲਾਂ ’ਚ ਪੜ੍ਹਨ ਵਾਲੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਯੋਜਨਾਵਾਂ ’ਚ ਵਿਸ਼ੇਸ਼ ਲਾਭ ਦਿਲਾਉਣ ’ਚ ਵੱਡਮੁੱਲਾ ਯੋਗਦਾਨ ਦਿਲਾਇਆ ਹੈ । ਜਿਨ੍ਹਾਂ ’ਚ ਪਹਿਲੇ ਪੁਰਸਕਾਰ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ, ਦੂਜਾ ਪੁਰਸਕਾਰ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਅਤੇ ਤੀਜ਼ਾ ਪੁਰਸਕਾਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਚੋਣ ਕੀਤੀ ਗਈ ਹੈ ।

ਇਨ੍ਹਾਂ ਸਕੂਲਾਂ ’ਚ ਅਵੱਲ ਰਹੇ ਸਕੂਲ ਨੇ 1,06,67,803 ਰੁਪਏ, ਦੂਜੇ ਨੇ 88,37,670 ਰੁਪਏ ਅਤੇ ਤੀਜੇ ਨੇ 74,20,600 ਰੁਪਏ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਫੀਸ ਮਾਫੀ ਯੋਜਨਾ ਅਨੁਸਾਰ ਦਿਲਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਜੀ.ਕੇ. ਨੇ ਪੁਸ਼ਪਿੰਦਰ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੀ ਪ੍ਰਗਤੀ ਲਈ ਜਿਹੜੇ ਉਪਰਾਲੇ ਕੀਤੇ ਹਨ ਉਨ੍ਹਾਂ ਨੂੰ ਹੁਣ ਜਿਊਂਦਾ ਰੱਖਣਾ ਹੋਵੇਗਾ । ਇਸ ਲਈ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰ ਰਹੇ ਸਟਾਫ ਨੂੰ ਹੁੰਗਾਰਾ ਦੇਣ ਦੇ ਟੀਚੇ ਨਾਲ ਉਕਤ ਪੁਰਸਕਾਰ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਦੀ ਬਦੌਲਤ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੀ ਫੀਸ ਦਾ ਭਾਰ ਘੱਟ ਕਰਨ ’ਚ ਸਹਾਇਤਾ ਮਿਲਦੀ ਹੈ ।

ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਸਿੱਖਾਂ ’ਚ ਇਹ ਭਾਵਨਾ ਸ਼ਲਾਘਾਯੋਗ ਹੈ ਕਿ ਉਹ ਕਿਸੇ ’ਤੇ ਨਿਰਭਰ ਹੋ ਕੇ ਨਹੀਂ ਬਲਕਿ ਖੁਦ ਨੂੰ ਮਜ਼ਬੂਤ ਕਰਕੇ ਆਪਣਾ ਜੀਵਨ ਜਿਊਂਣ ’ਚ ਯਕੀਨ ਰੱਖਦੇ ਹਨ। ਪੁਸ਼ਪਿੰਦਰ ਸਿੰਘ ਵੀ ਅਜਿਹੀ ਹੀ ਇਕ ਮਜ਼ਬੂਤ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਜੀਵਨਕਾਲ ’ਚ ਕਈ ਬੁਲੰਦੀਆਂ ਨੂੰ ਪ੍ਰਾਪਤ ਕੀਤਾ ਪਰੰਤੂ ਘੱਟ ਗਿਣਤੀ ਵਰਗ ਲਈ ਕੀਤੇ ਗਏ ਪ੍ਰਭਾਵਸ਼ਾਲੀ ਕਾਰਜਾਂ ਲਈ ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਕੋਛੜ ਨੇ ਪੁਸ਼ਪਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਆਪਣੇ ਕਾਰਜਕਾਲ ਦੌਰਾਨ ਜਾਰੀ ਰੱਖਣ ਅਤੇ ਉਨ੍ਹਾਂ ਵੱਲੋਂ ਤਿਆਰ ਕਰਵਾਈ ਗਈ ਸਰਕਾਰੀ ਯੋਜਨਾਵਾਂ ਸੰਬੰਧੀ ਬੁੱਕਲੇਟ ਨੂੰ ਘੱਟ ਗਿਣਤੀ ਕਮਿਸ਼ਨ ਦੇ ਦਫਤਰ ਦੀ ਲਾਇਬੇ੍ਰਰੀ ’ਚ ਰਖਵਾਉਣ ਦੀ ਗੱਲ ਕਹੀ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>