ਜੀ.ਆਰ.ਡੀ ਅਕੈਡਮੀ ਵਿਖੇ ਮਨਾਈ ਗਈ ਸਾਰਾਗੜ੍ਹੀ ਲੜਾਈ ਦੀ 120ਵੀਂ ਵਰੇਗੰਢ

ਲੁਧਿਆਣਾ – ਸਾਰਾਗੜ੍ਹੀ ਫਾਊਡੇਸ਼ਨ ਤੇ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਜੀ.ਆਰ.ਡੀ ਅਕੈਡਮੀ ਲੁਧਿਆਣਾ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 120ਵੀਂ ਵਰੇਗੰਢ ਮਨਾਈ ਗਈ । ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਨਿਰਵਾਨਾ ਕਲੱਬ ਵਿਖੇ ਅਯੋਜਿਤ ਕੀਤੇ ਗਏ ਸਮਾਗਮ ਅੰਦਰ ਮੁੱਖ ਮਹਿਮਾਨ ਦੇ ਰੂਪ ਵੱਜੋਂ ਪੁੱਜੇ ਬ੍ਰਿਗੇਡੀਅਰ (ਰਿਟਾ) ਕੁਲਦੀਪ ਸਿੰਘ ਕਾਹਲੋਂ ਨੇ ਇੱਕਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ, ਐਨ.ਸੀ.ਸੀ ਕੈਡਿਟਾਂ ਤੇ ਸਕਾਊਟਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸਦੇ ਸ਼ਹੀਦ ਹਨ, ਜਿੰਨ੍ਹਾਂ ਦੀ ਬਦੌਲਤ ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੋਣ ਦਾ ਮਾਣ ਮਹਿਸੂਸ ਕਰਦੀ ਹੈ । ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆ ਮਿਸਾਲਾ ਵਿਰਲੀਆ ਹੀ ਮਿਲਦੀਆ ਹਨ ਕੀ ਕਿਵੇਂ 36ਵੀਂ ਸਿੱਖ ਰੈਜ਼ੀਮੈਂਟ ਦੇ 21 ਅਣਖੀਲੇ, ਬਹਾਦਰ ਸੂਰਮਿਆ ਵੱਲੋਂ 12 ਸਤੰਬਰ 1897 ਨੂੰ ਨਿਸ਼ਚੈ ਕਰ ਅਪਨੀ ਜੀਤ ਕਰੂ ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾ ਵੱਧ ਹਥਿਆਰਾ ਨਾਲ ਲੈਸ ਕਬਾਇਲੀ ਅਫਗਾਨੀਆ ਤੇ ਪਠਾਣਾ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ । ਪਰ ਬਹੁਤ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਅੰਦਰ ਦੇਸ਼ ਵਾਸੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੇ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਫਾਊਡੇਸ਼ਨ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸਮੂਹ ਅਹੁਦੇਦਾਰਾਂ ਅਤੇ ਜੀ.ਆਰ.ਡੀ ਅਕੈਡਮੀ ਦੇ ਚੇਅਰਮੈਨ ਸ. ਰਾਜਾ ਸਿੰਘ ਤੇ ਸਮੂਹ ਪ੍ਰਬੰਧਕਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਹੋਇਆ ਕਿਹਾ ਕਿ ਉਕਤ ਸੰਸਥਾਵਾਂ ਵੱਲੋਂ ਸਾਂਝੇ ਰੂਪ ’ਚ ਸਾਰਾਗੜ੍ਹੀ ਲੜਾਈ ਦੀ 120ਵੀਂ ਵਰੇ ਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਦਾ ਜੋ ਵੱਡਾ ਉਪਰਾਲਾ ਕੀਤਾ ਹੈ । ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ । ਇਸ ਦੌਰਾਨ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸ਼ਨ (ਨਿਊਯਾਰਕ) ਨੇ ਕਿਹਾ ਕਿ ਇਤਿਹਾਸ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਣ ਦੇ ਮਨੋਰਥ ਨੂੰ ਲੈ ਕੇ ਸਾਡੀ ਫਾਊਡੇਸ਼ਨ ਦੇ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਹੀ ਲੜੀ ਦੇ ਅੰਤਰਗਤ ਜਿੱਥੇ ਬੀਤੇ ਦਿਨੀ ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ 21 ਸਿੱਖ ਫੌਜ਼ੀਆ ਦੇ ਮੌਜੂਦਾ ਪਰਿਵਾਰਕ ਮੈਬਰਾਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਨਾਲ ਹੀ ਸਾਰਾਗੜ੍ਹੀ ਦੀ ਲੜਾਈ ਨਾਲ ਸਬੰਧਤ ਤਿਆਰ ਕੀਤੇ ਗਏ ਜੰਗੀ ਦ੍ਰਿਸ਼ ਦਾ ਮਾਡਲ ਕੌਮ ਨੂੰ ਸਮਰਪਿਤ ਵੀ ਕੀਤਾ ਤਾਂ ਜੋ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾ ਸਕੇ । ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਸ. ਤਰਨਦੀਪ ਸਿੰਘ, ਸ. ਸੁਖਦੇਵ ਸਿੰਘ, ਜੀ.ਆਰ.ਡੀ ਐਕਡਮੀ ਦੇ ਚੇਅਰਮੈਨ ਸ. ਰਾਜਾ ਸਿੰਘ ਅਤੇ ਸਮਾਗਮ ਦੇ ਕੋਆਰਡੀਨੇਟਰ ਸ. ਰਣਜੀਤ ਸਿੰਘ ਖਾਲਸਾ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆ ਦਾ ਮੁੱਢਲਾ ਫਰਜ਼ ਹੈ । ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫੌਜ਼ੀਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਨ ਹਿੱਤ ਵਿਸ਼ਵ ਦੇ ਕਈ ਦੇਸ਼ਾ ਜਿਵੇਂ ਬ੍ਰਿਟੇਨ, ਫਰਾਂਸ ਅਤੇ ਆਸਟ੍ਰੇਰਲੀਆਂ ਆਦਿ ਦੇ ਸਕੂਲਾਂ ਵਿੱਚ ਬੈਟਲ ਆਫ ਸਾਰਾਗੜ੍ਹੀੂ ਨੂੰ ਇੱਕ ਵਚਿੱਤਰ ਸੂਰਬੀਰਤਾ ਗਾਥਾ ਦੇ ਰੂਪ ਵੱਜੋਂ ਪੜਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਫੌਜ਼ੀਆਂ ਦੀ ਕੁਰਬਾਨੀ ਤੋਂ ਪ੍ਰਰੇਣਾ ਲੈ ਸਕਣ । ਜਦਕਿ ਸਾਡੇ ਦੇਸ਼ ਦੀਆਂ ਸਰਕਾਰਾਂ ਸ਼ਹੀਦਾਂ ਦੀ ਸੂਰਬੀਰਤਾ ਵਾਲੀ ਗਾਥਾ ਨੂੰ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਅੱਜ ਤੱਕ ਸ਼ਾਮਲ ਕਰਵਾਉਣ ਵਿੱਚ ਅਸਫਲ ਰਹੀਆਂ ਹਨ । ਸਮੂਹ ਬੁਲਾਰਿਆਂ ਨੇ ਸਾਂਝੇ ਰੂਪ ਵਿੱਚ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਦੇਸ਼ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਕਿ ਸਕੂਲੀ ਵਿਦਿਆਰਥੀ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਆਪਣੇ ਅੰਦਰ ਦੇਸ਼ ਭਗਤੀ ਵਾਲਾ ਜ਼ਜਬਾ ਪੈਦਾ ਕਰ ਸਕਣ । ਸਾਰਾਗੜ੍ਹੀ ਲੜਾਈ ਦੀ 120 ਵੀਂ ਵਰ੍ਹੇਗੰਡ ਨੂੰ ਸਮਰਪਿਤ ਕੀਤੇ ਗਏ ਉਕਤ ਯਾਦਗਾਰੀ ਸਮਾਗਮ ਅੰਦਰ 21 ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਆਪਣਾ ਸਿੱਜਦਾ ਭੇਂਟ ਕਰਨ ਲਈ ਬ੍ਰਿਟਿਸ਼ ਆਰਮੀ ਦੇ ਮੇਜਰ ਜਨਰਲ ਡਨਕੰਨ ਫਰਨੈਸਿਸ ਕਾਂਪਸ ਦੀ ਅਗਵਾਈ ਹੇਠ ਪੁੱਜੇ ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੇ ਵੀ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰੀ ਸਮਾਗਮ ਦੌਰਾਨ ਜੀ.ਆਰ.ਡੀ ਐਕਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਆਪਣਾ ਸਿੱਜਦਾ ਭੇਂਟ ਕੀਤਾ ਗਿਆ ਉਥੇ ਨਾਲ ਹੀ ਸ. ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਸਾਕਾ ਸਾਰਾਗੜ੍ਹੀ ਨਾਲ ਸਬੰਧਤ ਲਿਖਿਆ ਗਈਆਂ ਪੁਸਤਕਾਂ ਦੇ ਦੂਜੇ ਐਡੀਸ਼ਨ ਨੂੰ ਰਿਲੀਜ਼ ਵੀ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਸਾਰਾਗੜ੍ਹੀ ਫਾਊਡੇਸ਼ਨ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਅਤੇ ਜੀ.ਆਰ.ਡੀ ਐਕਡਮੀ ਦੇ ਚੇਅਰਮੈਨ ਸ. ਰਾਜਾ ਸਿੰਘ ਵੱਲੋਂ ਜਿੱਥੇ ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ । ਉਥੇ ਉਕਤ ਸਮਾਗਮ ਨੂੰ ਸਫਲ ਕਰਨ ਹਿੱਤ ਆਪਣਾ ਨਿੱਘਾ ਸਹਿਯੋਗ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਸ. ਇੰਦਰਜੀਤ ਸਿੰਘ ਵਾਈਸ ਚੇਅਰਮੈਨ ਜੀ.ਆਰ.ਡੀ ਅਕੈਡਮੀ, ਪ੍ਰਿ. ਮਿਸਿਜ਼ ਨਵਨੀਤ ਕੌਰ, ਸ. ਕੰਵਲਇੰਦਰ ਸਿੰਘ ਠੇਕੇਦਾਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਮਹਿੰਦਰ ਸਿੰਘ ਪਾਹਵਾ, ਸੁਰਿੰਦਰ ਸਿੰਘ ਚੋਹਾਨ ਪ੍ਰਧਾਨ ਗੁਰੂ ਨਾਨਕ ਸੇਵਾ ਮਿਸ਼ਨ, ਸ. ਅੰਮ੍ਰਿਤਪਾਲ ਸਿੰਘ, ਸ. ਦਰਸ਼ਨ ਸਿੰਘ, ਸ. ਚਰਨਜੀਤ ਸਿੰਘ, ਬੀਬੀ ਰਵਿੰਦਰ ਕੌਰ ਸਰਾਭਾ ਨਗਰ, ਸ੍ਰੀਮਤੀ ਮਨਜੀਤ ਕੌਰ ਮੱਕੜ, ਪ੍ਰਿ. ਕੰਵਲਜੀਤ ਕੌਰ ਕਲਸੀ, ਸ. ਭੁਪਿੰਦਰ ਸਿੰਘ ਮਨੀ ਜਿਊਲਰ, ਪ੍ਰਿਤਪਾਲ ਸਿੰਘ ਕਰਨਲ ਅਰਵਿੰਦ ਰਿਸ਼ੀ (ਐਨ.ਸੀ.ਸੀ),  ਲੈਫੀ. ਕਰਨ ਮਨੋਜ ਚੋਧਰੀ, ਕਰਨਲ ਚਾਹਲ, ਬਲਜਿੰਦਰ ਸਿੰਘ ਕਮਾਂਡੈਨਟ ਆਈ.ਟੀ.ਬੀ.ਪੀ., ਕਰਨਲ (ਰਿਟਾ) ਆਈ.ਵੀ. ਐਸ ਕੰਗ ਆਦਿ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>