ਕੁਲਦੀਪ ਨਈਅਰ ਵੱਲੋਂ ਲਿਖੇ ਲੇਖ ‘ਚ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਤੇ ਕਾਤਲ ਸਾਧ ਨਾਲ ਕਰਕੇ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦਿੱਤਾ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਕੁਲਦੀਪ ਨਈਅਰ ਇਕ ਲੇਖਕ ਤੇ ਜਰਨਲਿਸਟ ਹਨ । ਜਦੋਂ ਕੋਈ ਲੇਖਕ ਨਿਰਪੱਖਤਾ ਨਾਲ ਸੱਚ ਨੂੰ ਬਿਆਨ ਕਰੇ ਫਿਰ ਤਾਂ ਉਹ ਲੇਖਕ ਅਤੇ ਜਰਨਲਿਸਟ ਕਹਾਉਣ ਦਾ ਹੱਕਦਾਰ ਹੁੰਦਾ ਹੈ । ਪਰ ਜਦੋਂ ਉਹ ਕਿਸੇ ਕੱਟੜਵਾਦੀ ਨਫ਼ਰਤ ਪੈਦਾ ਕਰਨ ਵਾਲੀ ਸੋਚ ਨਾਲ ਜਾਂ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਨੀਤੀ ਅਤੇ ਇਵਜਾਨੇ ਪ੍ਰਾਪਤ ਕਰਨ ਦੀ ਨੀਤੀ ਨਾਲ ਆਪਣੀ ਕਲਮ ਦੀ ਦੁਰਵਰਤੋਂ ਕਰਨ ਲੱਗ ਪਵੇ ਤਾਂ ਉਹ ਲੇਖਕ ਨਾ ਹੋ ਕੇ ਹੁਕਮਰਾਨ ਤਾਕਤਾਂ ਦੀ ਕੱਠਪੁਤਲੀ ਬਣਿਆ ‘ਹੈਵਾਨੀਅਤ’ ਵਾਲੀ ਸੋਚ ਦਾ ਗੁਲਾਮ ਬਣਿਆ ਸਪੱਸਟ ਨਜ਼ਰ ਆਉਦਾ ਹੈ । ਸੰਤ ਭਿੰਡਰਾਂਵਾਲਿਆਂ ਬਾਰੇ ਅਜਿਹੇ ਸ਼ਬਦ ਲਿਖਕੇ ਬੀਮਾਰ ਤੇ ਕੱਟੜਵਾਦੀ ਹਿੰਦੂ ਸੋਚ ਵਾਲੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ । ਸ੍ਰੀ ਕੁਲਦੀਪ ਨਈਅਰ ਨੇ ਜੋ ‘ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾਂ ਵਿਚ ਬਾਬਿਆਂ ਦੀ ਕੋਈ ਜਗ੍ਹਾ ਨਹੀਂ’ ਦੇ ਸਿਰਲੇਖ ਹੇਠ ਬੀਤੇ ਦਿਨਾਂ ਵਿਚ ਲੇਖ ਲਿਖਦੇ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੌਮੀ ਸੰਸਥਾਂ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਐਲਾਨੀ ਗਈ ਸਖਸ਼ੀਅਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਪਾਖੰਡੀ, ਅਖੌਤੀ ਬਲਾਤਕਾਰੀ ਕਾਤਲ ਸਿਰਸੇਵਾਲੇ ਸਾਧ ਨਾਲ ਕਰਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਨਾਲ-ਨਾਲ ਹਿੰਦੂ ਕੱਟੜਵਾਦੀ ਤਾਕਤਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੋਇਆ ਅਜਿਹੇ ਲੇਖਕਾਂ ਅਤੇ ਜਰਨਲਿਸਟਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਉਣ । ਵਰਨਾ ਨਿਕਲਣ ਵਾਲੇ ਨਤੀਜਿਆ ਲਈ ਅਜਿਹੇ ਨਫ਼ਰਤ ਪੈਦਾ ਕਰਨ ਵਾਲੇ ਲੇਖਕ ਅਤੇ ਉਨ੍ਹਾਂ ਨੂੰ ਸਹਿ ਦੇਣ ਵਾਲੇ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਈਅਰ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਨੂੰ ਹੈਵਾਨੀਅਤ ਦਾ ਨੰਗਾਂ ਨਾਚ ਨੱਚਣ ਵਾਲੇ ਅਤੇ ਸਮਾਜਿਕ ਕਦਰਾ-ਕੀਮਤਾ ਦਾ ਘਾਣ ਕਰਨ ਵਾਲੇ ਸਿਰਸੇਵਾਲੇ ਸਾਧ ਨਾਲ ਆਪਣੇ ਲੇਖ ਵਿਚ ਤੁਲਨਾ ਕਰਨ ਦੀ ਸ਼ਰਾਰਤਪੂਰਨ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਿੰਡਰਾਂਵਾਲਿਆ ਦੀ ਸ਼ਹੀਦੀ ਹੋਣ ਉਪਰੰਤ 24 ਸਾਲ ਬਾਅਦ ਵੀ ਸਿੱਖ ਨੌਜ਼ਵਾਨੀ ਤੇ ਸਿੱਖ ਕੌਮ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਪ੍ਰਵਾਨ ਕਰਦੀ ਹੋਈ ਆਪਣੇ ਮਨ-ਆਤਮਾ ਵਿਚ ਸਤਿਕਾਰ ਸਹਿਤ ਸਮੋਈ ਬੈਠੀ ਹੈ, ਤਾਂ ਉਨ੍ਹਾਂ ਵਿਚ ਧਰਮੀ, ਸਮਾਜਿਕ, ਇਨਸਾਨੀ ਅਤੇ ਇਖ਼ਲਾਕੀ ਗੁਣਾਂ ਦੀ ਭਰਮਾਰ ਹੋਣ ਦੀ ਹੀ ਬਦੌਲਤ ਹੈ । ਜੋ ਸ੍ਰੀ ਨਈਅਰ ਵੱਲੋਂ ਇਹ ਕਿਹਾ ਗਿਆ ਹੈ ਕਿ ਭਿੰਡਰਾਂਵਾਲਿਆਂ ਦੇ ਹਮਾਇਤੀਆ ਦੀ ਵੱਡੀ ਗਿਣਤੀ ਹੋਣ ਕਾਰਨ ਉਹ ਤਾਕਤਵਰ ਹੋ ਗਏ ਸਨ, ਇਹ ਗੈਰ-ਦਲੀਲ ਗੱਲ ਹੈ । ਸੰਤ ਭਿੰਡਰਾਂਵਾਲਿਆਂ ਵੱਲੋਂ ਧਰਮੀ ਤੇ ਇਨਸਾਨੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਖਰੀ ਸਵਾਸ ਤੱਕ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ, ਮਜ਼ਲੂਮਾਂ, ਲਤਾੜਿਆਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬਦੌਲਤ ਹੀ ਉਨ੍ਹਾਂ ਦੀ ਅਗਵਾਈ ਮੰਨਣ ਵਾਲਿਆ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਤੇ ਇਹ ਧਰਮੀ ਤੇ ਇਨਸਾਨੀ ਗੁਣ ਹੀ ਕਿਸੇ ਸਖਸ਼ੀਅਤ ਦੀ ਅਸਲ ਤਾਕਤ ਹੁੰਦੇ ਹਨ । ਉਨ੍ਹਾਂ ਨੇ ਇਕ ਪਲ ਲਈ ਵੀ ਆਪਣੇ ਨੇੜੇ ਕੰਮਜੋਰੀ ਤੇ ਡਰ ਨੂੰ ਢੁੱਕਣ ਨਹੀਂ ਦਿੱਤਾ ਅਤੇ ਹਰ ਹਕੂਮਤੀ ਜ਼ਬਰ-ਜੁਲਮ ਵਿਰੁੱਧ ਡੱਟਕੇ ਪਹਿਰਾ ਦਿੱਤਾ । ਸੰਤ ਭਿੰਡਰਾਂਵਾਲੇ ਸਮਾਂ ਆਉਣ ਤੇ ਸੰਤ ਤੋਂ ਸਿਪਾਹੀ ਬਣਨ ਦੀ ਵੀ ਸਮਰੱਥਾਂ ਦੇ ਮਾਲਕ ਸਨ । ਜਿਸ ਨੂੰ ਕੇਵਲ ਕੁਲਦੀਪ ਨਈਅਰ ਵਰਗੇ ਫਿਰਕੂ ਲੇਖਕਾਂ ਨੇ ਹੀ ਨਹੀਂ ਦੇਖਿਆ, ਬਲਕਿ ਸਮੁੱਚੀ ਦੁਨੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ। ਉਹ ਧਰਮੀ ਤੇ ਸਮਾਜਿਕ ਗੁਣਾਂ ਦੀ ਬਦੌਲਤ ਹੀ ਤਾਕਤਵਰ ਸਨ ਨਾ ਕਿ ਬੰਦਿਆਂ ਦੀ ਗਿਣਤੀ ਦੀ ਬਦੌਲਤ ।

ਉਨ੍ਹਾਂ ਕਿਹਾ ਕਿ ਜਿਥੋ ਤੱਕ ਸਿਰਸੇਵਾਲੇ ਸਾਧ ਦੀ ਗੱਲ ਹੈ, ਉਸ ਵਿਚ ਕੋਈ ਵੀ ਧਾਰਮਿਕ, ਇਖ਼ਲਾਕੀ ਜਾਂ ਸਮਾਜਿਕ ਗੁਣ ਨਹੀਂ ਸੀ, ਬਲਕਿ ਇਨ੍ਹਾਂ ਗੱਲਾਂ ਦਾ ਮੁਖੌਟਾ ਪਹਿਨਿਆ ਹੋਇਆ ਸੀ ਜਿਸਦੀ ਬਦੌਲਤ ਲੱਖਾਂ ਹੀ ਪ੍ਰੇਮੀਆਂ ਨੂੰ ਗੁੰਮਰਾਹ ਕਰਨ ਵਿਚ ਇਹ ਬਲਾਤਕਾਰੀ ਤੇ ਕਾਤਲ ਸਾਧ ਕਾਮਯਾਬ ਹੋਇਆ । ਜੇਕਰ ਉਸ ਵਿਚ ਇਖਲਾਕੀ, ਧਰਮੀ ਜਾਂ ਸਮਾਜਿਕ ਗੁਣ ਹੁੰਦੇ ਤਾਂ ਉਹ ਪੰਚਕੂਲਾਂ ਦੀ ਅਦਾਲਤ ਵਿਚ ਜੱਜ ਵੱਲੋਂ ਸਜ਼ਾ ਸੁਣਨ ਉਪਰੰਤ ਅੱਖਾਂ ਵਿਚ ਹੰਝੂ ਨਾ ਵਹਾਉਂਦਾ ਅਤੇ ਸਜ਼ਾ ਮੁਆਫ਼ੀ ਲਈ ਬਿਲਕੁਲ ਨਾ ਗਿੜਗੜੌਂਦਾ। ਜਦੋਂਕਿ ਸੰਤ ਭਿੰਡਰਾਂਵਾਲਿਆਂ ਨੇ ਸੱਚ ਅਤੇ ਸਿੱਖੀ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਤਿੰਨ ਮੁਲਕਾਂ ਦੀਆਂ ਫੌ਼ਜਾਂ ਭਾਰਤ, ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ 72 ਘੰਟੇ ਤੱਕ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾਖਲ ਹੋਣ ਲਈ ਫੜਕਣ ਨਾ ਦਿੱਤਾ । ਇਹ ਸੀ ਉਨ੍ਹਾਂ ਦੀ ਰੁਹਾਨੀਅਤ ਅਤੇ ਧਾਰਮਿਕ ਤਾਕਤ ਦਾ ਪ੍ਰਤੱਖ ਸਬੂਤ । ਫਿਰ ਨਈਅਰ ਵਰਗੇ ਲੇਖਕ ਸੰਤਾਂ ਦੀ ਵੱਡੀ ਕੁਰਬਾਨੀ ਨੂੰ ਆਪਣੀਆਂ ਗੁੰਮਰਾਹਕੁੰਨ ਲਿਖਤਾ ਰਾਹੀ ਨਾ ਤਾਂ ਨੁਕਸਾਨ ਕਰ ਸਕਦੇ ਹਨ, ਨਾ ਹੀ ਸੰਤਾਂ ਦੇ ਸਿੱਖ ਕੌਮ ਵਿਚ ਬਣੇ ਸਤਿਕਾਰ ਨੂੰ ਘੱਟ ਕਰ ਸਕਦੇ ਹਨ । ਦੂਸਰਾ ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦੀ ਬਦੌਲਤ ਹੀ ਅੱਜ ਹਰ ਸਿੱਖ ਦੇ ਘਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਸਤਿਕਾਰ ਸਹਿਤ ਫੋਟੋਆਂ ਸਜਾਈਆ ਹੋਈਆ ਹਨ ਅਤੇ ਸਿੱਖ ਨੌਜ਼ਵਾਨੀ ਆਪਣੇ ਵਹੀਕਲਜ ਉਤੇ ਉਨ੍ਹਾਂ ਦੀ ਫੋਟੋ ਨੂੰ ਲਗਾਕੇ ਇਸ ਲਈ ਫਖ਼ਰ ਮਹਿਸੂਸ ਕਰਦੀ ਹੈ ਕਿ ਸੰਤਾਂ ਨੇ ਆਪਣੀ ਜਿੰਦਗੀ ਦੇ ਹਰ ਸਵਾਸ ਨੂੰ ਮਨੁੱਖਤਾ ਤੇ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਲਗਾਇਆ । ਜਦੋਂਕਿ 25 ਅਗਸਤ ਤੋਂ ਬਾਅਦ ਬਲਾਤਕਾਰੀ ਕਾਤਲ ਸਾਧ ਦੇ ਪ੍ਰੇਮੀਆਂ ਨੇ ਕੁਆਟਲਾਂ ਦੇ ਰੂਪ ਵਿਚ ਆਪਣੇ ਲਾਕਟ ਅਤੇ ਫੋਟੋਆਂ ਲਾਹਕੇ ਸੁੱਟ ਦਿੱਤੇ ਹਨ ਅਤੇ ਉਸਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ ।

ਫਿਰ ਨਈਅਰ ਨੇ ਸ਼ਰਾਰਤੀ ਤੇ ਕੱਟੜਵਾਦੀ ਸੋਚ ਅਧੀਨ ਇਕ ਬਲਾਤਕਾਰੀ ਕਾਤਲ ਤੇ ਪਾਖੰਡੀ ਸਾਧ ਨਾਲ ਸੰਤਾਂ ਦੀ ਸਖਸ਼ੀਅਤ ਦੀ ਤੁਲਨਾ ਕਰਨ ਦੀ ਮੰਦਭਾਵਨਾ ਸਪੱਸਟ ਨਜ਼ਰ ਆਉਦੀ ਹੈ । ਪਰ ਅਜਿਹੇ ਲੇਖਕ ਜਾਂ ਹੁਕਮਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਵਿਚੋਂ ਮਨੁੱਖਤਾ ਲਈ ਨਿਕਲਣ ਵਾਲੀ ਰੋਸਨੀ ਨੂੰ ਕਤਈ ਵਿਚ ਹਨ੍ਹੇਰੇ ਵਿਚ ਬਦਲਣ ਵਿਚ ਕਾਮਯਾਬ ਨਹੀਂ ਹੋ ਸਕਣਗੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦਾ ਸਤਿਕਾਰ ਸਿੱਖ ਕੌਮ ਅਤੇ ਇਨਸਾਨੀ ਕਦਰਾ-ਕੀਮਤਾ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਵਿਚ ਰਹਿੰਦੀ ਦੁਨੀਆ ਤੱਕ ਬਣਿਆ ਰਹੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>