ਚੰਦੂਮਾਜਰਾ ‘ਤੇ ਬਾਦਲ ਦਲੀਏ ਸਪੱਸ਼ਟ ਕਰਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਹਨ ਜਾਂ ਪੰਜਾਬ ਨੂੰ ਅੱਗ ਲਗਾਉਣ ਵਾਲੇ ਜਗਤ ਨਰਾਇਣ ਨੂੰ ? : ਮਾਨ

ਫ਼ਤਹਿਗੜ੍ਹ ਸਾਹਿਬ – “ਕਿੰਨੀ ਸ਼ਰਮਨਾਕ ਅਤੇ ਇਖ਼ਲਾਕ ਤੋਂ ਡਿੱਗੀ ਗੱਲ ਹੈ ਕਿ ਜਿਸ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਸ੍ਰੀ ਜਗਤ ਨਰਾਇਣ ਨੇ ਕੱਟੜਵਾਦੀ ਹਿੰਦੂਤਵ ਇਨਸਾਨੀਅਤ ਵਿਰੋਧੀ ਸੋਚ ਦੇ ਜਨੂਨੀ ਵਹਿਣ ਵਿਚ ਵਹਿਕੇ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਵਿਚ ਆਪਣੀਆ ਨਫ਼ਰਤ ਭਰੀਆ ਲਿਖਤਾ ਰਾਹੀ ਲਾਬੂ ਲਗਾਉਣ, ਸਿੱਖ ਨੌਜ਼ਵਾਨੀ ਦਾ ਘਾਣ ਕਰਨ ਲਈ ਹੁਕਮਰਾਨਾਂ ਲਈ ਮਾਹੌਲ ਤਿਆਰ ਕੀਤਾ ਹੋਵੇ, ਪੰਜਾਬ-ਪੰਜਾਬੀਆਂ ਅਤੇ ਸਿੱਖ ਕੌਮ ਦੇ ਅਮਨ-ਚੈਨ ਖੋਹਣ ਦਾ ਭਾਗੀ ਹੋਵੇ, ਉਸ ਮਰਹੂਮ ਜਗਤ ਨਰਾਇਣ ਨੂੰ ਅੱਜ ਵੀ ਸ੍ਰੀ ਚੰਦੂਮਾਜਰੇ ਵਰਗੇ ਕਾਉਮਨਿਸਟ ਖਿਆਲਾ ਦੇ ਧਾਰਨੀ ਲੋਕ ਆਪਣੀ ਸਿਆਸੀ ਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਲਈ ਜਨਤਕ ਇਕੱਠਾਂ ਅਤੇ ਬਿਆਨਾਂ ਵਿਚ ‘ਸ਼ਹੀਦ’ ਐਲਾਨ ਰਹੇ ਹਨ । ਫਿਰ ਜਿਸ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਸੰਤ ਭਿੰਡਰਾਂਵਾਲਿਆ ਦੀ ਦ੍ਰਿੜਤਾ ਭਰੀ ਸੋਚ ਦੀ ਬਦੌਲਤ ਸ੍ਰੀ ਜਗਤ ਨਰਾਇਣ ਵਰਗੇ ਅਨਸਰ ਇਸ ਦੁਨੀਆਂ ਤੋਂ ਕੂਚ ਕੀਤਾ ਹੋਵੇ, ਸਿੱਖ ਦੁਸ਼ਮਣ ਤਾਕਤਾਂ ਨੂੰ ਚੁਣੋਤੀ ਦੇ ਕੇ ਲੰਮੀ ਕੌਮੀ ਲੜਾਈ ਲੜੀ ਹੋਵੇ, ਉਨ੍ਹਾਂ ਸੰਤਾਂ ਨੂੰ ਚੰਦੂਮਾਜਰੇ ਵਰਗੇ ਅਤੇ ਹੋਰ ਬਾਦਲ ਦਲੀਏ ਸ਼ਹੀਦ ਮੰਨਦੇ ਹਨ ਜਾਂ ਨਹੀਂ ? ਇਹ ਸਿੱਖ ਕੌਮ ਨੂੰ ਸਪੱਸਟ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਵਿਚ ਘੁਸਪੈਠ ਕਰ ਚੁੱਕੇ ਸ੍ਰੀ ਚੰਦੂਮਾਜਰੇ ਵਰਗੇ ਸਿੱਖ ਕੌਮ ਦੇ ਕਤਲੇਆਮ ਲਈ ਹੁਕਮਰਾਨਾਂ ਨੂੰ ਉਤਸਾਹਿਤ ਕਰਨ ਵਾਲੇ ਸ੍ਰੀ ਜਗਤ ਨਰਾਇਣ ਨੂੰ ਸ਼ਹੀਦ ਕਰਾਰ ਦੇਣ ਦਾ ਤਿੱਖਾ ਵਿਰੋਧ ਕਰਦੇ ਹੋਏ ਅਤੇ ਅਖੌਤੀ ਅਕਾਲੀਆ ਨੂੰ ਸਿੱਖ ਕੌਮ ਦੇ ਕਟਹਿਰੇ ਵਿਚ ਖੜਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਚੰਦੂਮਾਜਰੇ ਵਰਗੇ ਆਗੂ ਨੇ ਜੋ ਸ੍ਰੀ ਜਗਤ ਨਰਾਇਣ ਨੂੰ ਸ਼ਹੀਦ ਐਲਾਨਿਆ ਹੈ, ਅਜਿਹੇ ਲੋਕ ਅਤੇ ਬਾਦਲ ਦਲੀਏ ਨਿਰੰਤਰ ਸਿੱਖ ਕੌਮ ਰੂਪੀ ਦਰੱਖਤ ਨੂੰ ਕੱਟਣ ਵਾਲੇ ਕੁਹਾੜੇ ਦੇ ਦਸਤੇ ਬਣੇ ਹੋਏ ਹਨ । ਜਿਨ੍ਹਾਂ ਨੂੰ ਸਿੱਖ ਕੌਮ ਨੂੰ ਪਹਿਚਾਣ ਵਿਚ ਬਿਲਕੁਲ ਵੀ ਗੁਸਤਾਖੀ ਨਹੀਂ ਕਰਨੀ ਚਾਹੀਦੀ । ਜੇਕਰ ਪੰਜਾਬ ਵਿਚ ਡੇਢ ਦਹਾਕਾ ਖੂਨ ਨਾਲ ਹੋਲੀ ਖੇਡੀ ਗਈ ਹੈ, ਬਲਿਊ ਸਟਾਰ ਆਪ੍ਰੇਸ਼ਨ ਦਾ ਫ਼ੌਜੀ ਹਮਲਾ ਹੋਇਆ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਹੈੱਡਵਰਕਸਾਂ ਨੂੰ ਜ਼ਬਰੀ ਖੋਹਿਆ ਜਾ ਰਿਹਾ ਹੈ, ਤਾਂ ਇਸ ਲਈ ਅਜਿਹੇ ਅਕ੍ਰਿਤਘਣ ਲੋਕ ਹੀ ਜਿੰਮੇਵਾਰ ਹਨ । ਫਿਰ ਅਜਿਹੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਲੋਕਾਂ ਨੂੰ ਵੋਟਾਂ ਰਾਹੀ ਜਿਤਾਕੇ ਕੀ ਸਿੱਖ ਕੌਮ ਦੀ ਬਹੁਗਿਣਤੀ ਦੁਸ਼ਮਣ ਤਾਕਤਾਂ ਨੂੰ ਤਾਕਤਵਰ ਬਣਾਉਣ ਦੀ ਗੁਸਤਾਖੀ ਨਹੀਂ ਕਰ ਰਹੀ ?

ਉਨ੍ਹਾਂ ਕਿਹਾ ਕਿ ਜੋ ਕੁਲਦੀਪ ਨਈਅਰ ਨਾਮ ਦਾ ਲੇਖਕ ਅੱਜ ਸਿਰਸੇਵਾਲੇ ਸਾਧ ਸੰਬੰਧੀ ਲਿਖਦੇ ਹੋਏ ਜਾਣਬੁੱਝ ਕੇ ਸੰਤ ਭਿੰਡਰਾਂਵਾਲਿਆ ਦੀ ਮਹਾਨ ਸਖਸ਼ੀਅਤ ਦੀ ਤੁਲਨਾ ਉਸ ਪਾਖੰਡੀ ਸਾਧ ਨਾਲ ਕਰਦੇ ਹਨ, ਉਸ ਸੰਬੰਧੀ ਸ੍ਰੀ ਚੰਦੂਮਾਜਰਾ, ਬਾਦਲ ਦਲੀਏ, ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਵੱਲੋਂ ਚੁੱਪੀ ਧਾਰੀ ਰੱਖਣਾ ਹੋਰ ਵੀ ਦੁੱਖਦਾਇਕ ਤੇ ਅਫ਼ਸੋਸਨਾਕ ਹੈ । ਜਦੋਂਕਿ ਸਿੱਖ ਕੌਮ ਨੂੰ ਇਹ ਚੇਤੇ ਕਰਵਾਉਣਾ ਜ਼ਰੂਰੀ ਹੈ ਕਿ ਮੁਲਕ ਦੀ ਵੰਡ ਸਮੇਂ ਫਿਰਕੂ ਸੋਚ ਦਾ ਮਾਲਕ ਸ੍ਰੀ ਨਈਅਰ ਫ਼ੌਜੀ ਗੱਡੀਆਂ ਵਿਚ ਫ਼ੋਜੀ ਅਫ਼ਸਰਾਂ ਨੂੰ ਆਪਣਾ ਨਾਮ ਕੁਲਦੀਪ ਸਿੰਘ ਦੱਸਕੇ ਹੀ ਜਾਣ ਬਚਾਕੇ ਇੱਧਰ ਆਏ ਵਰਨਾ ਉਸ ਵੰਡ ਸਮੇਂ ਹੀ ਇਸਦਾ ਨਾਮ ਵੀ ਦਫ਼ਨ ਹੋ ਜਾਣਾ ਸੀ । ਜੋ ਅੱਜ ਸਿੱਖੀ ਤੇ ਸਿੱਖਾਂ ਨੂੰ ਮੁਤੱਸਵੀ ਸੋਚ ਅਧੀਨ ਭੰਡ ਰਿਹਾ ਹੈ, ਉਸ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਨਾਮ ਨਾਲ ਸਿੰਘ ਲਗਾਉਣ ਦੀ ਬਦੌਲਤ ਹੀ ਅੱਜ ਜਿਊਦਾ ਹੈ । ਸ. ਮਾਨ ਨੇ ਕਿਹਾ ਕਿ ਜੋ ਬਾਦਲ ਦਲੀਏ ਸ੍ਰੀ ਕੁਲਦੀਪ ਨਈਅਰ ਵਰਗੇ ਮੁਤੱਸਵੀ ਲੇਖਕ ਨੂੰ ਸ੍ਰੀ ਦਰਬਾਰ ਸਾਹਿਬ ਦੇ ਕੌਮੀ ਖਜਾਨੇ ਵਿਚੋ ਨਿਰੰਤਰ ਇਕ ਲੱਖ ਰੁਪਇਆ ਮਹੀਨਾਵਾਰ ਦਿੰਦੇ ਆ ਰਹੇ ਹਨ, ਉਸਦਾ ਹਿਸਾਬ ਵੀ ਇਨ੍ਹਾਂ ਬਾਦਲ ਦਲੀਆ ਤੋਂ ਕੌਮ ਪੁੱਛੇ ਕਿ ਅਜਿਹੀ ਸੌਗਾਤ ਕੁਲਦੀਪ ਨਈਅਰ ਨੂੰ ਕੌਮੀ ਖਜਾਨੇ ਵਿਚੋ ਕਿਸ ਦਲੀਲ ਨਾਲ ਦਿੰਦੇ ਆ ਰਹੇ ਹਨ ? ਸ. ਮਾਨ ਨੇ ਕਿਹਾ ਕਿ ਕੁਲਦੀਪ ਨਈਅਰ ਉਹ ਸਖਸ ਹੈ ਜੋ ਕਾਂਗਰਸ ਤੇ ਰਾਜੀਵ ਗਾਂਧੀ ਦਾ ਦੂਤ ਬਣਕੇ ਮੇਰੇ ਜੇਲ੍ਹ ਤੋਂ ਰਿਹਾਅ ਹੋਣ ਤੋ ਉਪਰੰਤ ਮੈਨੂੰ ਪੰਜਾਬ ਦੀ ਮੁੱਖ ਮੰਤਰੀਸਿ਼ਪ ਦੇਣ ਲਈ ਦਿੱਲੀ ਤੋ ਏਜੰਟ ਬਣਕੇ ਆਇਆ ਸੀ, ਮੈਂ ਇਸ ਦਲਾਲ ਨੂੰ ਇਹ ਕਹਿਕੇ ਵਾਪਸ ਕਰ ਦਿੱਤਾ ਸੀ ਕਿ ਦਲਾਲਾਂ ਜਾਂ ਸਿੱਖ ਕੌਮ ਦੇ ਕਾਤਲਾਂ ਵੱਲੋਂ ਦਿੱਤੀ ਜਾਣ ਵਾਲੀ ਮੁੱਖ ਮੰਤਰੀਸਿ਼ਪ ਦੀ ਸਾਨੂੰ ਲੋੜ ਨਹੀਂ । ਜੇਕਰ ਸਿੱਖ ਕੌਮ ਚਾਹੇਗੀ, ਤਾਂ ਉਹ ਖੁਦ ਆਪਣੀ ਕੌਮੀ ਤਾਕਤ ਨਾਲ ਵੋਟ ਪਰਚੀ ਰਾਹੀ ਮੈਨੂੰ ਸੀ.ਐਮ. ਬਣਾ ਦੇਵੇਗੀ । ਕਹਿਣ ਤੋਂ ਭਾਵ ਹੈ ਕਿ ਸਰਕਾਰਾਂ ਦੇ ਦਲਾਲਾਂ ਤੇ ਪੰਥ ਵਿਰੋਧੀ ਸਾਜਿ਼ਸਕਾਰਾਂ ਨੂੰ ਸਿੱਖ ਕੌਮ ਨੂੰ ਕਤਈ ਨਹੀਂ ਭੁੱਲਣਾ ਚਾਹੀਦਾ ਇਸਦੇ ਨਾਲ ਹੀ ਅਜਿਹੇ ਪੰਥ ਵਿਰੋਧੀ ਲੇਖਕਾਂ ਨੂੰ ਕੌਮੀ ਖਜਾਨੇ ਵਿਚੋ ਦਿੱਤੇ ਜਾਣ ਵਾਲੇ ਇਵਜਾਨੇ ਦਾ ਹਿਸਾਬ ਜ਼ਰੂਰ ਪੁੱਛਿਆ ਜਾਵੇ ।

ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਦਰਬਾਰ ਸਾਹਿਬ ਉਤੇ ਕਾਬਜ ਹੋਏ ਹਿੰਦੂ ਮਹੰਤਾ ਅਤੇ ਅਜੋਕੇ ਬਾਦਲ ਦਲ ਨਾਲ ਸੰਬੰਧਤ ਮਹੰਤਾ ਦੀਆ ਕਾਰਵਾਈਆ ਵਿਚ ਕੋਈ ਅੰਤਰ ਨਹੀਂ । ਉਸ ਸਮੇਂ ਦੇ ਮਹੰਤ ਅੰਗਰੇਜ਼ਾਂ ਦੀ ਸਰਪ੍ਰਸਤੀ ਥੱਲੇ ਕੰਮ ਕਰਦੇ ਸਨ ਅਜੋਕੇ ਮਹੰਤ ਦਿੱਲੀ ਹਕੂਮਤ ਤੇ ਹੁਕਮਰਾਨਾਂ ਦੇ ਹੱਥਠੋਕੇ ਬਣਕੇ ਕੰਮ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਸਿੱਖੀ ਸਰੂਪ ਵਿਚ ਵੱਡਾ ਧੋਖਾ ਦੇ ਰਹੇ ਹਨ । ਇਸ ਲਈ ਦੁਸ਼ਮਣ ਤਾਕਤਾਂ ਨੂੰ ਪਾਲਣ ਵਾਲੇ ਤੇ ਉਨ੍ਹਾਂ ਦੀਆ ਸਾਜਿ਼ਸਾਂ ਦੇ ਭਾਈਵਾਲ ਬਣੇ ਸ੍ਰੀ ਚੰਦੂਮਾਜਰੇ ਤੇ ਬਾਦਲ ਦਲੀਆ ਵਰਗਿਆ ਤੋ ਸਿੱਖ ਕੌਮ ਜਿੰਨੀ ਜਲਦੀ ਹੋ ਸਕੇ ਖਹਿੜਾ ਛੁਡਾ ਲਵੇ ਤਾਂ ਗਿਨੀਮਤ ਹੋਵੇਗਾ । ਸਿੱਖ ਕੌਮ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਸ ਜਗਤ ਨਰਾਇਣ ਨੇ ਹਿੰਦੂਤਵ ਹੁਕਮਰਾਨਾਂ ਦਾ ਗੁਲਾਮ ਬਣਕੇ ਉਨ੍ਹਾਂ ਦੀਆ ਸਾਜਿ਼ਸਾਂ ਦਾ ਭਾਈਵਾਲ ਬਣਕੇ ਪੰਜਾਬ ਨੂੰ ਤਬਾਹੀ ਦੇ ਕੰਡੇ ਤੇ ਲਿਆ ਖੜ੍ਹਾ ਕਰ ਦਿੱਤਾ ਸੀ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕੀਤਾ ਸੀ, ਉਸ ਪਰਿਵਾਰ ਨੂੰ ਹਰਿਆਣੇ ਵਿਚੋ ਲੋਕ ਸਭਾ ਮੈਬਰ ਬਣਾਕੇ ਇਸ ਲਈ ਨਿਵਾਜਿਆ ਸੀ ਕਿਉਂਕਿ ਇਹ ਹਿੰਦੂਤਵ ਹੁਕਮਰਾਨਾਂ ਲਈ ਕੰਮ ਕਰ ਰਹੇ ਸੀ ।

ਇਸ ਦੁਨੀਆ ਤੋਂ ਉਸਦੇ ਕੂਚ ਕਰ ਜਾਣ ਤੋ ਬਾਅਦ ਅਜੋਕੇ ਹਿੰਦ ਸਮਾਚਾਰ ਗਰੁੱਪ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੇ ਆਪਣੇ ਸਿੱਖ ਵਿਰੋਧੀ ਅਕਸ ਨੂੰ ਕੁਝ ਕੁ ਸੁਧਾਰਨ ਦੀ ਕੋਸਿ਼ਸ਼ ਜਰੂਰ ਕੀਤੀ ਸੀ । ਲੇਕਿਨ ਅੱਜ ਫਿਰ ਕੁਲਦੀਪ ਨਈਅਰ ਵਰਗੇ ਮੁਤੱਸਵੀ ਲੇਖਕਾਂ ਦੇ ਲੇਖ ਪ੍ਰਕਾਸਿ਼ਤ ਕਰਕੇ ਇਹ ਹਿੰਦ ਸਮਾਚਾਰ ਗਰੁੱਪ ਫਿਰ ਤੋ ਜਗਤ ਨਰਾਇਣ, ਪੰਜਾਬ ਤੇ ਸਿੱਖ ਵਿਰੋਧੀ ਸਾਜਿਸਾ ਕਰਦਾ ਨਜਰ ਆ ਰਿਹਾ ਹੈ । ਸਿੱਖ ਕੌਮ ਨੂੰ ਫਿਰ ਤੋ ਸੋਚਣਾ ਪਵੇਗਾ ਕਿ ਇਸ ਹਿੰਦ ਸਮਾਚਾਰ ਗਰੁੱਪ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ । ਸਿੱਖ ਕੌਮ ਹਿੰਦ ਸਮਾਚਾਰ ਗਰੁੱਪ ਨਾਲ ਫਿਰ ਤੋ ਲਕੀਰ ਖਿੱਚਣ ਲਈ ਮਜ਼ਬੂਰ ਹੋਵੇ, ਸਾਡੀ ਅਜੋਕੇ ਪ੍ਰਬੰਧਕਾਂ ਅਤੇ ਸੰਪਾਦਕ ਨੂੰ ਇਨਸਾਨੀਅਤ ਅਤੇ ਪੰਜਾਬ ਦੇ ਨਾਤੇ ਇਹ ਅਪੀਲ ਹੈ ਕਿ ਉਹ ਫਿਰ ਤੋ ਸਿੱਖ ਕੌਮ ਨਾਲ ਨਵੀ ਭਾਜੀ ਪਾਉਣ ਦੀ ਗੁਸਤਾਖੀ ਨਾ ਕਰਨ ਤਾਂ ਇਹ ਹਿੰਦ ਸਮਾਚਾਰ ਲਈ ਬਿਹਤਰ ਹੋਵੇਗਾ । ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਹਿੰਦ ਸਮਾਚਾਰ ਗਰੁੱਪ ਵੱਲੋ ਪ੍ਰਕਾਸਿਤ ਹੋਣ ਵਾਲੇ ਪੰਜਾਬ ਕੇਸਰੀ, ਜਗਬਾਣੀ ਆਦਿ ਕਿਸੇ ਵੀ ਸਿੱਖ ਤੇ ਪੰਜਾਬ ਵਿਰੋਧੀ ਲੇਖ ਅਤੇ ਲਿਖਤਾ ਨੂੰ ਸਥਾਨ ਨਹੀਂ ਦੇਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>