ਨੈਸ਼ਨਲ ਬੁੱਕ ਟਰੱਸਟ ਵੱਲੋਂ ਲੁਧਿਆਣਾ ਪੁਸਤਕ ਪ੍ਰਦਰਸ਼ਨੀ ਸੰਪੰਨ

ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਹਫ਼ਤਾ ਭਰ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਸਾਹਿਤ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਨੈਸ਼ਨਲ ਬੁੱਕ ਟਰੱਸਟ ਦੇ ਐਗ਼ਜ਼ੀਕਿਊਟਿਵ ਮਾਰਕਿਟਿੰਗ ਸ੍ਰੀ ਦਿਨੇਸ਼ ਕੁਮਾਰ ਨੇ ਦਸਿਆ ਕਿ ਪ੍ਰਦਰਸ਼ਨੀ ਮੌਕੇ ਲਗਪਗ 5,50,000/-ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਹੋਈ ਜਿਨ੍ਹਾਂ ਵਿਚ ਪੰਜਾਬੀ ਦੀਆਂ 8032/-ਰੁਪਏ, ਹਿੰਦੀ ਦੀਆਂ 2461/-ਰੁਪਏ ਅਤੇ ਅੰਗਰੇਜ਼ੀ ਦੀਆਂ 2342/-ਰੁਪਏ ਦੀਆਂ ਪੁਸਤਕਾਂ ਸ਼ਾਮਲ ਹਨ।

ਅੱਜ ਅੰਤਲੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਜੀ ਵਿਸ਼ੇਸ਼ ਤੌਰ ’ਤੇ ਪ੍ਰਦਰਸ਼ਨੀ ਦੇਖਣ ਅਤੇ ਪੁਸਤਕਾਂ ਖ੍ਰੀਦਣ ਲਈ ਪਹੁੰਚੇ। ਪਹਿਲੇ ਤਿੰਨ ਦਿਨ ਨੈਸ਼ਨਲ ਬੁੱਕ ਟਰੱਸਟ ਵੱਲੋਂ ਸਾਹਿਤਕ ਸਮਾਗਮ ਵੀ ਆਯੋਜਿਤ ਕੀਤੇ ਗਏ।

ਪਹਿਲੇ ਦਿਨ 15 ਸਤੰਬਰ ਨੂੰ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਂਝੇ ਉ¤ਦਮ ਨਾਲ ਹੋਣ ਵਾਲੇ ਇਸ ਪੁਸਤਕ ਮੇਲੇ ਅਤੇ ਪੁਸਤਕ ਪ੍ਰਦਰਸ਼ਨੀ ਦਾ ਉਦਾਘਾਟਨ ਅਤੇ ਕਵੀ ਦਰਬਾਰ ਦਾ ਆਯੋਜਨ ਹੋਇਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਕਿਹਾ ਕਿ ਭਾਰਤ ਬਹੁ ਕੌਮੀ, ਬਹੁ ਸਭਿਆਚਾਰੀ ਤੇ ਬਹੁ ਭਾਸ਼ੀ ਰਾਸ਼ਟਰ ਰਿਹਾ ਹੈ। ਸਾਡੇ ਪੁਰਖ਼ਿਆਂ ਨੇ ਇਕ ਦੂਰੇ ਦੇ ਧਰਮਾਂ, ਅਕੀਦਿਆਂ, ਵਿਸ਼ਵਾਸਾਂ, ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਦਾ ਸਤਿਕਾਰ ਕਰਨ ਦੀ ਬੜੀ ਪੱਕੀ ਪੀਡੀ ਪਰੰਪਰਾ ਨੂੰ ਸੰਚਾਰਿਤ ਕੀਤਾ ਹੈ। ਸਾਡਾ ਸੰਵਿਧਾਨ ਖੇਤਰੀ ਭਾਸ਼ਾਵਾਂ ਤੇ ਸਭਿਆਚਾਰਾਂ ਦੇ ਸਨਮਾਨ ਤੇ ਪ੍ਰਫੁੱਲਨ ਦੀ ਗਰੰਟੀ ਦਿੰਦਾ ਹੈ। ਇਥੇ ਸਦੀਆਂ ਤੋਂ ਰਾਜ ਭਾਗ ਦੀਆਂ ਭਾਸ਼ਾਵਾਂ ਦੇ ਨਾਲ ਨਾਲ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਯਤਨ ਹੁੰਦੇ ਰਬਹੇ ਹਨ। ਸਾਡੇ ਸੂਫ਼ੀਆਂ, ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨ ਨੇ ਮੁਖ ਧਾਰਾ ਦੀਆਂ ਭਾਸ਼ਾਵਾਂ ਨਾਲੋਂ ਵੀ ਵੱਧ ਮਹੱਤਵ ਜਨ ਸਧਾਰਨ ਤੇ ਲੋਕ ਦੀਆਂ ਭਾਸ਼ਾਵਾਂ ਨੂੰ ਦਿੱਤਾ ਹੈ।

ਉਦਘਾਟਨ ਮੌਕੇ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਨਵਜੋਤ ਕੌਰ ਅਸਿਸਟੈਂਟ ਐਡੀਟਰ ਐਨ.ਬੀ.ਟੀ., ਸ਼ਾਮ ਲਾਲ ਕੋਰੀ, ਸਤੀਸ਼ ਗੁਲਾਟੀ ਅਤੇ ਭਗਵੰਤ ਰਸੂਲਪੁਰੀ ਸ਼ਾਮਲ ਸਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਿਦਿਆਂ ਕਿਹਾ ਕਿ ਪੁਸਤਕ ਸੱਭਿਆਚਾਰ ਲਈ ਸੰਸਥਾਈ ਯਤਨਾਂ ਦੇ ਨਾਲ ਨਾਲ ਗ਼ੈਰ ਸੰਸਥਾਈ ਯਤਨ ਵੀ ਅਤਿ ਜ਼ਰੂਰੀ ਹਨ। ਉਨ੍ਹਾਂ ਯਾਦ ਕੀਤਾ ਕਿ ਸਾਡੇ ਪੁਰਖਿਆਂ ਨੇ ਬਿਨਾਂ ਸੰਸਥਾਵਾਂ ਤੋਂ ਵੀ ਪੁਸਤਕਾਂ ਅਤੇ ਭਾਸ਼ਾਵਾਂ ਪ੍ਰਤੀ ਮੋਹ, ਪਿਆਰ ਮਿਸਾਲੀ ਰੂਪ ਵਿਚ ਬਣਾਈ ਰੱਖਿਆ ਹੈ।

ਐਨ.ਬੀ.ਟੀ. ਦੇ ਸਹਿ ਸੰਪਾਦਕ ਪੰਜਾਬੀ ਨਵਜੋਤ ਕੌਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਪੁਸਤਕਾਂ ਪੜ੍ਹਨ ਨਾਲ ਜੋੜ ਕੇ ਮੁੱਲਵਾਨ ਗੱਲਾਂ ਕੀਤੀਆਂ। ਉਨ੍ਹਾਂ ਰੂਸੀ ਕਵੀ ਰਸੂਲ ਹਮਜ਼ਤੋਵ ਦੇ ਹਵਾਲੇ ਨਾਲ ਮਾਤ ਭਾਸ਼ਾ ਪ੍ਰਤੀ ਬੋਲਦਿਆਂ ਕਿਹਾ ਕਿ ਜਿਹੜੇ ਮਾਤ ਭਾਸ਼ਾ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਮਾਵਾਂ ਨਹੀਂ ਪਛਾਣਦੀਆਂ ਸਨ। ਸਤੀਸ਼ ਗੁਲਾਟੀ ਨੇ ਕਿਹਾ ਕਿ ਪੁਸਤਕ ਮੇਲਿਆਂ ਦੀ ਪਰੰਪਰਾ ਵੀ ਉਵੇਂ ਸੁੰਗੜਦੀ ਜਾ ਰਹੀ ਹੈ ਜਿਵੇਂ ਹੋਰ ਕਈ ਚੰਗੀਆਂ ਗੱਲਾਂ ਤੇ ਸਰਕਾਰੀ ਖ਼ਰਚੇ ਘੱਟ ਰਹੇ ਹਨ। ਸ਼ਾਮ ਲਾਲ ਕੋਰੀ ਨੇ ਕਿਹਾ ਕਿ ਐਨ.ਬੀ.ਟੀ. ਵਲੋਂ ਸਾਰੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੀ ਪੁਸਤਕਾਂ ਮੇਲੇ ਲਗਾ ਕੇ ਪੁਸਤਕ ਸੱਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ।  ਇਸ ਪ੍ਰਦਰਸ਼ਨੀ ਵਿਚ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਐਨ.ਬੀ.ਟੀ. 32 ਭਾਸ਼ਾਵਾਂ ਵਿਚ ਪੁਸਤਕ ਪ੍ਰਕਾਸ਼ਨਾ ਅਤੇ ਸਾਹਿਤਕ ਗਤੀ ਵਿਧੀਆਂ ਕਰ ਰਹੀ ਹੈ। ਉ¤ਘੇ ਕਹਾਣੀਕਾਰ ਭਗਵੰਤ ਰੂਸਲਪੁਰੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨਾ ਚਾਹੀਦਾ ਹੈ।

ਉਪਰੰਤ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤੀ ਉਨ੍ਹਾਂ ਨਾਲ ਪ੍ਰੋ. ਗੁਰਭਜਨ ਗਿੱਲ, ਪ੍ਰੋ. ਸੁਰਜੀਤ ਜੱਜ, ਸੁਖਵਿੰਦਰ ਅੰਮ੍ਰਿਤ ਸ਼ਾਮਲ ਸਨ। ਕਵੀ ਦਰਬਾਰ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਸੁਖਵਿੰਦਰ ਅੰਮ੍ਰਿਤ, ਡਾ. ਜਗਦੀਸ਼ ਕੌਰ, ਭਗਵਾਨ ਢਿੱਲੋਂ, ਜਸਵੰਤ ਜ਼ਫ਼ਰ, ਗੁਰਦਿਆਲ ਰੌਸ਼ਨ, ਸੁਰਜੀਤ ਜੱਜ, ਸਤੀਸ਼ ਗੁਲਾਟੀ, ਸਵਰਨਜੀਤ ਸਵੀ,  ਦਵਿੰਦਰ ਦਿਲਰੂਪ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਪ੍ਰੋ. ਰਮਨ, ਜਸਲੀਨ ਕੌਰ, ਨੀਲੂ ਬੱਗਾ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾਈਆਂ। ਕਵੀ ਦਰਬਾਰ ਦਾ ਮੰਚ ਸੰਚਾਲਨ ਭਗਵੰਤ ਰਸੂਲਪੁਰੀ ਨੇ ਕੀਤਾ।

ਇਸ ਮੌਕੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਅਜੀਤ ਪਿਆਸਾ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਦਲਵੀਰ ਲੁਧਿਆਣਵੀ, ਰਵਿੰਦਰ ਰਵੀ, ਪੀ.ਸੀ. ਗੈਲੇਰੀਆ, ਹਰੀਸ਼ ਮੋਦਗਿਲ, ਸੁਮਿਤ ਗੁਲਾਟੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

ਦੂਜੇ ਦਿਨ 16 ਸਤੰਬਰ ਨੂੰ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉ¤ਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਕਿਹਾ ਕਿ ਇਸ ਯਤਨ ਨਾਲ ਪਾਠਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਬਣੇਗੀ। ਪੰਜਾਬੀ ਹੀ ਨਹੀਂ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਉ¤ਤਮ ਪੁਸਤਕਾਂ ਵਾਜਬ ਕੀਮਤ ’ਤੇ ਪਾਠਕਾਂ ਦੇ ਦਰ ’ਤੇ ਪਹੁੰਚਾ ਕੇ ਟਰੱਸਟ ਸ਼ਲਾਘਾਯੋਗ ਉ¤ਦਮ ਕਰ ਰਿਹਾ ਹੈ। ਇਸੇ ਲੜੀ ਵਿਚ ਅੱਜ ਪੰਜਾਬੀ ਦੇ ਪ੍ਰਮੁੱਖ ਸਥਾਨਕ ਕਹਾਣੀਕਾਰਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਇਆ ਗਿਆ। ਮੀਤ ਜੀ ਦੇ ਨਾਲ ਕਹਾਣੀਕਾਰ ਸੁਖਜੀਤ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਸਨ। ਇਨ੍ਹਾਂ ਦੇ ਨਾਲ ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਸ਼ਾਮਲ ਸਨ। ਟਰੱਸਟ ਦੇ ਸਹਿ ਸੰਪਾਦਕ ਪੰਜਾਬੀ ਮੈਡਮ ਨਵਜੋਤ ਕੌਰ ਨੇ ਟਰੱਸਟ ਵਲੋਂ ਪ੍ਰਧਾਨਗੀ ਮੰਡਲ ਅਤੇ ਸਮੁੱਚੇ ਕਹਾਣੀਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਸਾਹਿਤਕਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਚੰਗੀਆਂ ਸਾਹਿਤਕ ਰਚਨਾਵਾਂ ਪ੍ਰਕਾਸ਼ਨ ਹਿਤ ਭੇਜਣ। ਇਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਟਰੱਸਟ ਨੂੰ ਬੇਹੱਦ ਖੁਸ਼ੀ ਹੋਵੇਗੀ। ਟਰੱਸਟ ਪੰਜਾਬ ਦੀ ਵਰਤਮਾਨ ਸਥਿਤੀ ਬਾਰੇ ਮਿਆਰੀ ਤੇ ਖੋਜ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਇੱਛੁਕ ਹੈ। ਕਹਾਣੀਕਾਰ ਸੁਖਜੀਤ ਨੇ ‘ਮੱਥੇ ਦੇ ਵਲ ਕਹਾਣੀ ਸੁਣਾਈ ਜੋ ਪਾਤਰ ਦੀ ਰੂਸ ਪ੍ਰਤੀ ਭਾਵੁਕ ਸਾਂਝ ਨੂੰ ਦਰਸਾਉਂਦੀ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ ‘ਮਾਇਆ’ ਡੇਰੇ ਦੇ ਸਾਧ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਕਹਾਣੀ ਹੈ। ਸ੍ਰੀ ਅਜੀਤ ਪਿਆਸਾ ਨੇ ‘ਹਿੰਦੁਸਤਾਨ ਤੁਮਾਰਾ ਹੈ’, ਇੰਦਰਜੀਤ ਪਾਲ ਕੌਰ ਨੇ ‘ਅਪਰਾਜਿਤਾ’, ਦੇਸ ਰਾਜ ਕਾਲੀ ਨੇ ‘ਦਰਸ਼ਕ’, ਜਸਮੀਤ ਕੌਰ ਨੇ ‘ਹੂਕ’ ਅਤੇ ਰਾਗ ਮੈਗਜ਼ੀਨ ਦੇ ਸੰਪਾਦਕ ਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਮਨੁੱਖੀ ਜ਼ਿੰਦਗੀ ਨੂੰ ਬੜੇ ਤਰਕ ਭਰਪੂਰ ਰੰਗ ਵਿਚ ਪੇਸ਼ ਕੀਤਾ। ਚਰਚਿਤ ਕਹਾਣੀਕਾਰ ਬਲਵੀਰ ਜਸਵਾਲ ਨੇ ‘ਆਤਮ ਦਾਹ’ ਕਹਾਣੀ ਪੇਸ਼ ਕੀਤੀ। ਸਮੁੱਚੇ ਕਹਾਣੀਕਾਰਾਂ ਨੂੰ ਪੇਸ਼ ਕਰਨ ਦੇ ਫਰਜ ਭਗਵੰਤ ਰਸੂਲਪੁਰੀ ਨੇ ਬਾਖ਼ੂਬੀ ਨਿਭਾਏ।

ਇਸ ਸਮਾਗਮ ਵਿਚ ਟਰੱਸਟ ਦੇ ਲੇਖਾ ਅਧਿਕਾਰੀ ਸ਼ਾਮ ਲਾਲ ਕੋਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।  ਇਸ ਮੌਕੇ ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਸਵੰਤ ਜ਼ਫ਼ਰ,  ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਮਹਿੰਦਰ ਸਿੰਘ ਤਤਲਾ, ਬਰਿਸ਼ ਭਾਨ ਘਲੋਟੀ, ਜਗਜੀਤ ਜੀਤ, ਅਵਤਾਰ ਸਿੰਘ ਸੰਧੂ, ਪ੍ਰੇਮ ਅਵਤਾਰ ਰੇਣਾ, ਕਰਤਾਰ ਸਿੰਘ ਵਿਰਾਨ, ਸੰਦੀਪ ਤਿਵਾੜੀ, ਹਰਦੇਵ ਸਿੰਘ, ਜਤਿੰਦਰ ਹਾਂਸ, ਕਰਮਜੀਤ ਭੱਟੀ, ਸਰਬਜੀਤ ਸਿੰਘ ਵਿਰਦੀ, ਲਖਵੰਤ ਸਿੰਘ ਸ਼ਾਮਲ ਸਨ।

ਤੀਜੇ ਦਿਨ 17 ਸਤੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵਲੋਂ ਕਰਵਾਏ ਸੈਮੀਨਾਰ ‘ਪਾਠਕਾਂ ਵਿਚ ਪੁਸਤਕਾਂ ਪੜ੍ਹਨ ਦੀ ਘੱਟ ਰਹੀ ਰੁਚੀ’ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਪੜ੍ਹਨ ਸਭਿਆਚਾਰ ਖਿਲਾਫ਼ ਯੋਜਨਾਬਧ ਹਮਲਾ ਹੋਇਆ ਹੈ ਜਿਸ ਦਾ ਉ¤ਤਰ ਸਾਨੂੰ ਯੋਜਨਾਬਧ ਢੰਗ ਨਾਲ ਹੀ ਦੇਣਾ ਬਣਦਾ ਹੈ। ਉਨ੍ਹਾਂ ਦੀ ਸਮਝ ਸੀ ਕਿ ਪੰਜਾਬ ਦੀ ਸੱਭਿਅਤਾ ਤਾਂ ਵਿਕਸਤ ਹੋਈ ਪਰ ਸਾਡੇ ਪਾਸੋਂ ਸਭਿਆਚਾਰ ਦੀ ਨਿਰੰਤਰ ਪਰੰਪਰਾ ਗੁਆਚ ਗਈ ਹੈ। ਇਸ ਲਈ ਵਿਅਕਤੀਆਂ ਸੰਸਥਾਵਾਂ ਅਤੇ ਸਮੁੱਚੇ ਸਮਾਜ ਨੂੰ ਯੋਜਨਾਬਧ ਯਤਨ ਕਰਨੇ ਪੈਣਗੇ। ਪ੍ਰਧਾਨਗੀ ਮੰਡਲ ਵਿਚ ਸਾਥ  ਨਿਭਾਉਂਦਿਆਂ ਉ¤ਘੇ ਕਹਾਣੀਕਾਰ ਅਤੇ ਪੱਤਰਕਾਰ ਦੇਸ ਰਾਜ ਕਾਲੀ ਨੇ ਵੀ ਮਹਿਸੂਸ ਕੀਤਾ ਕਿ ਸਾਡੀ ਪਰੰਪਰਾ ਵਿਚ ਸਾਹਿਤ ਸੰਗੀਤ ਅਤੇ ਗਾਉਣ ਪਰੰਪਰਾ ਨਾਲ ਜੁੜਿਆ ਹੋਇਆ ਸੀ ਜਿਸ ਦਾ ਬਹੁਤਾ ਨੁਕਸਾਨ ਦੇਸ਼ ਦੀ ਵੰਡ ਸਮੇਂ ਹੋਇਆ। ਸੈਮੀਨਾਰ ਵਿਚ ਭਾਗ ਲੈਂਦਿਆਂ ਉੱਘੇ ਵਿਦਵਾਨ ਅਤੇ ਤ੍ਰਿਸ਼ੰਕੂ ਦੇ ਸੰਪਾਦਕ ਡਾ. ਗੁਰਇਕਬਾਲ ਸਿੰਘ ਨੇ ਮਹਿਸੂਸ ਕੀਤਾ ਕਿ ਚੰਗੇ ਸਾਹਿਤ ਦੇ ਪਾਠਕਾਂ ਦੀ ਗਿਣਤੀ ਘਟੀ ਨਹੀਂ ਹੈ। ਰਚਨਾ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਰਚਨਾਕਾਰ ਨੂੰ ਫ਼ਕੀਰੀ ਦੀ ਹੱਦ ਤਕ ਜਾ ਕੇ ਆਪਣੇ ਅਨੁਭਵ ਦੀ ਵਿਲੱਖਣ ਪੇਸ਼ਕਾਰੀ ਅਤਿ ਜ਼ਰੂਰੀ ਹੈ। ਮਿੰਨੀ ਮੈਗਜ਼ੀਨ ਅਣੂੰ ਦੇ ਸੰਪਾਦਕ ਅਤੇ ਕਹਾਣੀਕਾਰ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਸਕੂਲ ਅਤੇ ਘਰਾਂ ਦੀਆਂ ਸੰਸਥਾਵਾਂ ਦਾ ਮਾਹੌਲ ਪਾਠਕਾਂ ਨੂੰ ਪੁਸਤਕਾਂ ਤੋਂ ਦੂਰ ਲਿਜਾ ਰਿਹਾ ਹੈ। ਵਿਸ਼ੇ ਦੀ ਵਿਭਿੰਨਤਾ ਪਾਠਕ ਪੈਦਾ ਕਰਨ ਵਿਚ ਸਹਾਈ ਹੋ ਸਕਦੀ ਹੈ। ਉੱਘੇ ਕਵੀ ਤੇ ਕਹਾਣੀਕਾਰ ਸ੍ਰੀ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਬਾਲ ਸਾਹਿਤ, ਕਹਾਣੀ ਸਾਹਿ, ਸਵੈ ਜੀਵਨੀ ਵਰਗੀਆਂ ਬਿਰਧਾਂਤਕ ਵਿਧਾਵਾਂ ਪਾਠਕਾਂ ਦੀ ਗਿਣਤੀ ਵਿਚ ਵਾਧਾ ਕਰਨ ਵਿਚ ਸਹਾਇੀ ਹੋ ਰਹੀਆਂ ਹਨੇ ਉੱਘੇ ਆਲੋਚਕ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਗਲੋਬਲਾਈਜੇਸ਼ਨ ਦੇ ਦੌਰ ਨੇ ਕਾਰਪੋਰੇਟ ਜਗਤ ਦੇ ਦਬਾਅ ਹੇਠ ਸਰਕਾਰਾਂ, ਸਰਕਾਰੀ ਸੰਸਥਾਵਾਂ, ਲੇਖਕ, ਪਾਠਕ ਸਭ ਨੂੰ ਯੋਜਨਾਬੱਧ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਸਾਡੇ ਸਕੂਲ, ਘਰ, ਮਾਪੇ, ਧਰਮ, ਅਧਰਮ ਸਭ ਦੀ ਦ੍ਰਿਸ਼ਟੀ ਬਦਲ ਕੇ ਰਹਿ ਗਈ ਹੈ। ਪ੍ਰਤੀਕਰਮ ਵਿਚ ਉ¤ਠਣ ਵਾਲੀਆਂ ਲਹਿਰਾਂ ਵੀ ਕਮਜ਼ੋਰ ਪੈ ਗਈਆਂ ਹਨ। ਲਹਿਰਾਂ, ਜੋ ਲੋਕਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ। ਇੋ ਇਕੋ ਇਕ ਆਸ ਅਜੇ ਵੀ ਬਚੀ ਹੋਈ ਹੈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਪੀ.ਏ.ਯੂ. ਦੇ ਵਿਦਿਾਰਥੀ ਜਸਪ੍ਰੀਤ ਨੇ ਕਿਹਾ ਕਿ ਅਜਿਹੇ ਮਸਲਿਆਂ ਨੂੰ ਵਿਚਾਰਨ ਲਈ ਨੌਜਵਾਨ ਵਿਦਿਆਰਥੀਆਂ ਤੇ ਲੇਖਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ਪਾਠਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਸਾਹਿਤ ਸਭਾਵਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ ਤੇ ਅੱਜ ਵੀ ਉਹ ਇਹ ਫਰਜ਼ ਨਿਭਾ ਰਹੀਆਂ ਹਨੇ। ਚੇਤਨਾ ਪ੍ਰਕਾਸ਼ਨ ਅਤੇ ਤ੍ਰਿਸ਼ੰਕੂ ਦੇ ਸੰਚਾਲਕ ਸ੍ਰੀ ਸਤੀਸ਼ ਗੁਲਾਟੀ ਨੇ ਚਰਚਾ ਵਿਚ ਭਾਗ ਲੈਂਦਿਆਂ ਦੱਸਿਆ ਕਿ ਸਾਡੇ ਵਲੋਂ ਛਾਪੀਆਂ ਜਾਂਦੀਆਂ ਪੁਸਤਕਾਂ ਦੀ ਗਿਣਤੀ ਬਿਲਕੁਲ ਨਹੀਂ ਘਟੀ ਜੋ ਲੇਖਕ ਖੁਦ ਕਿਤਾਬ ਛਾਪ ਕੇ ਭੇਟਾ ਕਰਦੇ ਹਨ ਉਨ੍ਹਾਂ ਦੇ ਪਾਠਕ ਨਹੀਂ ਹਨ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪਬਲਿਕ ਸਕੂਲ ਸਿਲੇਬਸ ਤੋਂ ਬਾਹਰਲੀਆਂ ਪੁਸਤਕਾਂ ਖਰੀਦਣ ਵਿਚ ਵਧੇਰੇ ਰੁਚੀ ਵਿਖਾਉਂਦੇ ਹਨ। ਉ¤ਘੇ ਕਹਾਣੀਕਾਰ ਅਤੇ ਕਹਾਣੀਧਾਰਾ ਦੇ ਸੰਪਾਦਕ ਜੋ ਨੈਸ਼ਨਲ ਬੁੱਕ ਟਰੱਸਟ ਵੱਲੋਂ ਕਰਵਾਏ ਗਏ ਸਮੁੱਚੇ ਸਾਹਿਤਕ ਸਮਾਗਮਾਂ ਦੇ ਕਨਵੀਨਰ ਸ੍ਰੀ ਭਗਵੰਤ ਰਸੂਲਪੁਰੀ ਸਨ।

ਇਸ ਮੌਕੇ ਨੈਸ਼ਨਲ ਬੁਕ ਟਰੱਸਟ ਵਲੋਂ ਸਹਿ ਸੰਪਾਦਕ ਪੰਜਾਬੀ ਨਵਜੋਤ ਕੌਰ ਅਤੇ ਸ੍ਰੀ ਸ਼ਾਮ ਲਾਲ ਕੋਰੀ ਨੇ ਡਾ. ਸੁਰਜੀਤ ਸਿੰਘ ਅਤੇ ਦੇਸ ਰਾਜ ਕਾਲੀ ਨੂੰ ਪੁਸਤਕਾਂ ਦੇ ਸੈ¤ਟ ਭੇਟ ਕੀਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਰਜੀਤ ਜੱਜ, ਕਹਾਣੀਕਾਰ ਸ੍ਰੀਮਤੀ ਇੰਦਰਜੀਤਪਾਲ ਕੌਰ, ਬਲਵੀਰ ਜਸਵਾਲ, ਬਰਿਸ਼ ਭਾਲ ਘਲੋੀ, ਭੁਪਿੰਦਰ ਸਿੰਘ ਧਾਲੀਵਾਲ, ਜਸਵੰਤ ਜ਼ਫ਼ਰ, ਗਗਨ ਸ਼ਰਮਾ ਘੁਡਾਣੀ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਗੁਰਪ੍ਰੀਤ ਕੌਰ ਧਾਲੀਵਾਲ, ਹਰੀਸ਼ ਮੋਦਗਿਲ ਸਮੇਤ ਕਾਫ਼ੀ ਗਿਣਤੀ ਸਿੰਘ ਸਾਹਿਤ ਪ੍ਰੇਮੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>