ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ੍ਹ ਇੱਕ ਆਦਮੀ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੀ ਪਹਿਲੀ ਤੇ ਦੁਸਰੀ ਮੰਜ਼ਲ ਦੇ ਵਿਚਕਾਰ ਬਣੇ ਗਾਡਰਾਂ ਦੇ ਜੰਗਲ ਵਿੱਚ ਵੜ੍ਹ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹ ਗਾਡਰਾਂ ਦੇ ਵਿਚਕਾਰ ਦੀ ਉਪਰ ਵੱਲ ਨੂੰ ਜਾ ਰਿਹਾ ਸੀ। ਕਿਸੇ ਅਗਿਆਤ ਵਿਅਕਤੀ ਨੇ ਫਾਇਰ ਬ੍ਰੀਗੇਡ ਵਾਲਿਆਂ ਨੂੰ ਫੋਨ ਕਰ ਦਿੱਤਾ। ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਸਟ ਏਡ ਤੇ ਫਾਇਰ ਬ੍ਰੀਗੇਡ ਸਰਵਿਸ ਨੇ ਸਹੀ ਸਲਾਮਤ ਥੱਲੇ ਉਤਾਰਿਆ। ਇਸ ਘਟਨਾ ਦੌਰਾਨ ਟ੍ਰੈਫਿਕ ਅਤੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਆਦਮੀ ਆਪਣੀ ਜਾਨ ਦਾ ਦੁਸ਼ਮਣ ਕਿਉਂ ਬਣਿਆ ਸੀ, ਪੁਲਿਸ ਇਸ ਦੀ ਛਾਣਬੀਣ ਕਰ ਰਹੀ ਹੈ।
ਆਈਫਲ ਟਾਵਰ ਤੇ ਚੜ੍ਹ ਕੇ ਜਦੋਂ ਇੱਕ ਆਦਮੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ!
This entry was posted in ਅੰਤਰਰਾਸ਼ਟਰੀ.