ਦਿੱਲੀ ਮੈਟਰੋ ਦਾ ਸਫ਼ਰ ਹੁਣ ਹੋਇਆ ਹੋਰ ਮਹਿੰਗਾ

ਨਵੀਂ ਦਿੱਲੀ – ਮੈਟਰੋ ਦੇ ਦੂਸਰੀ ਵਾਰ ਕਿਰਾਏ ਵਿੱਚ ਕੀਤੇ ਜਾ ਰਹੇ ਵਾਧੇ ਦੇ ਮਾਮਲੇ ਸਬੰਧੀ ਪਿੱਛਲੇ ਕੁਝ ਦਿਨਾਂ ਤੋਂ ਦਿੱਲੀ ਸਰਕਾਰ ਅਤੇ ਕੇਂਦਰ ਵਿੱਚ ਕਾਫ਼ੀ ਤਲਖੀ ਭਰੇ ਬਿਆਨ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੇ ਹਨ। ਇਸ ਰਾਜਨੀਤਕ ਬਿਆਨਬਾਜ਼ੀ ਅਤੇ ਹਾਈਵੋਲਟਜ਼ ਡਰਾਮੇ ਦੇ ਬਾਅਦ ਆਖਿਰਕਾਰ ਮੈਟਰੋ ਬੋਰਡ ਨੇ ਦੇਰ ਰਾਤ ਤੱਕ ਚਲੀ ਮੀਟਿੰਗ ਵਿੱਚ ਕਿਰਾਏ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਮੰਗਲਵਾਰ ਤੋਂ ਦਿੱਲੀ ਮੈਟਰੋ ਦਾ ਕਿਰਾਇਆ 20 ਤੋਂ 50 ਫੀਸਦੀ ਤੱਕ ਫਿਰ ਤੋਂ ਵੱਧ ਜਾਵੇਗਾ।

ਮੈਟਰੋ ਦੇ ਕਿਰਾਏ ਦੇ ਵਾਧੇ ਦੇ ਮੁੱਦੇ ਨੂੰ ਲੈ ਕੇ ਸਿਆਸਤ ਖੇਡ ਰਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੱਡਾ ਝੱਟਕਾ ਲਗਾ ਹੈ। ਦਿੱਲੀ ਮੈਟਰੋ ਬੋਰਡ ਨੇ ਦੂਸਰੀ ਵਾਰ ਕਿਰਾਏ ਵਿੱਚ ਕੀਤੇ ਗਏ ਵਾਧੇ ਨੂੰ ਲਾਗੂ ਕਰਨ ਦਾ ਫੈਂਸਲਾ ਕਰ ਦਿੱਤਾ ਹੈ। ਪਿੱਛਲੇ ਪੰਜ ਮਹੀਨਿਆਂ ਦੇ ਅੰਦਰ ਦੂਸਰੀ ਵਾਰ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦੇ ਤਹਿਤ 15 ਰੁਪੈ ਦੇ ਸਲੈਬ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਹੁਣ 2-5 ਕਿਲੋਮੀਟਰ ਤੱਕ ਦੇ ਸਫਰ ਦੇ ਲਈ ਯਾਤਰੀਆਂ ਨੂੰ 20 ਰੁਪੈ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਬਾਅਦ ਕਿਰਾਏ ਦੇ ਹਰ ਸਲੈਬ ਤੇ 10 ਰੁਪੈ ਜਿਆਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਜਿਸ ਨਾਲ ਯਾਤਰੀਆਂ ਤੇ ਆਰਥਿਕ ਬੋਝ ਵਧੇਗਾ।

ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ 16 ਮੈਂਬਰੀ ਮੈਟਰੋ ਬੋਰਡ ਵਿੱਚ ਪੰਜ-ਪੰਜ ਪ੍ਰਤੀਨਿਧੀ ਹਨ। ਦਿੱਲੀ ਸਰਕਾਰ ਨੂੰ ਦੋ ਦਿਨ ਪਹਿਲਾਂ ਹੀ ਪਤਾ ਚਲ ਗਿਆ ਸੀ ਕਿ ਮੈਟਰੋ ਵਿੱਚ ਹੋ ਰਹੇ ਇਸ ਵਾਧੇ ਨੂੰ ਰੋਕਿਆ ਨਹੀਂ ਜਾ ਸਕੇਗਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>