ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ‘ਚ ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ ਧੀ ਦੀਦਰੀਕਾ ਕੌਰ ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੌਕਸਿੰਗ ਏ ਸੀ ਬੀ ਸੀ ਕੱਪ ਜਿਸ ਵਿੱਚ ਪੂਰੇ ਯੌਰਪ ਤੋਂ ਜੂਨੀਅਰ ਉਮਰ ਵਰਗ ਦੇ ਲੜਕੇ ਲੜਕੀਆਂ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ ਆਪਣੇ 45 ਕਿੱਲੋ ਵਰਗ ‘ਚ ਫਾਈਨਲ ਮੈਚ ‘ਚ ਸਵੀਡਨ ਦੀ ਬੌਕਸਿੰਗ ਖਿਡਾਰਨ ਨੂੰ ਹਰਾ ਕੇ ਨਾਰਵੇ ਲਈ ਸੋਨੇ ਦਾ ਤਮਗਾ ਜਿੱਤਿਆ। ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਦੀਪ ਗਗਨ ਸਿੰਘ ਦੇ ਗ੍ਰਹਿ ਜੰਮੀ ਬੱਚੀ ਦੇ ਪਰਿਵਾਰ ਦਾ ਪੰਜਾਬ ਤੋਂ ਜ਼ਿਲਾ ਲੁਧਿਆਣੇ ਦੇ ਕਸਬੇ ਰਾਏਕੋਟ ਇਲਾਕੇ ਨਾਲ ਸਬੰਧ ਹੈ। ਇਸ ਬੱਚੀ ਦੀ ਨਾਰਵੇ ਲਈ ਜਿੱਤ ਦਾ ਹਰ ਇੱਕ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਮਾਣ ਹੈ।
ਪੰਜਾਬਣ ਧੀ ਦੀਦਰੀਕਾ ਕੋਰ ਨੇ ਨਾਰਵੇ ਲਈ ਬੋਕਸਿੰਗ ‘ਚ ਸੋਨੇ ਦਾ ਤਮਗਾ ਜਿੱਤਿਆ
This entry was posted in ਅੰਤਰਰਾਸ਼ਟਰੀ.