ਧੁੰਦ ਦਾ ਲਾਹਾ ਲੈਦਿਆਂ ਚੋਰਾਂ ਨੇ ਇਲੈਕਟਰੌਨਿਕਸ ਦੀ ਦੁਕਾਨ ’ਤੇ ਕੀਤਾ ਹੱਥ ਸਾਫ਼

ਲੁਧਿਆਣਾ/ਦੁੱਗਰੀ – ਅੱਜ ਸਵੇਰੇ ਤੜਕਸਾਰ ਧੁੰਦ ਦਾ ਲਾਹਾ ਲੈਦਿਆਂ ਫੁੱਲਾਵਾਲ ਮੇਨ ਮਾਰਕਿਟ ਸਥਿਤ ਨਾਗਰਾ ਇਲੈਕਟਰੀਕਲ ਐਡ ਇਲੈਕਟਰੌਨਿਕਸ ਦੀ ਦੁਕਾਨ ਤੇ ਚੋਰਾਂ ਨੇ ਸ਼ਟਰ ਦਾ ਤਾਲਾ ਭੰਨ ਕੇ ਦੁਕਾਨ ਅੰਦਰ ਪਏ ਮੋਬਾਇਲ ਫੋਨਾਂ ਤੇ ਕੈਸ਼ ਤੇ ਆਪਣਾ ਹੱਥ ਸਾਫ ਕੀਤਾ। ਇਸ ਮੌਕੇ ’ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਇਸ ਦੀ ਜਾਣਕਾਰੀ ਆਪਣੇ ਆਹਲਾ ਅਧਿਕਾਰੀਆਂ ਨੂੰ ਦਿੱਤੀ ਤੇ ਫਿੰਗਰ ਪ੍ਰਿੰਟਸ ਟੀਮ ਤੇ ਡੌਗ ਸਕੂਐਡ ਟੀਮਾਂ ਚੋਰੀ ਦਾ ਸੁਰਾਗ ਲੱਭਣ ਦੀ ਕੋਸ਼ਿਸ ਕਰ ਰਹੀਆਂ ਹਨ।

ਜਾਣਕਾਰੀ ਦਿੰਦਿਆ ਦੁਕਾਨ ਦੇ ਮਾਲਕ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਰਾਤ 9 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਗਿਆ ਸੀ, ਪਰ ਅੱਜ ਜਦੋ 8 ਵਜੇ ਦੇ ਕਰੀਬ ਉਹ ਦੁਕਾਨ ਤੇ ਆਇਆ ਤਾਂ ਸ਼ਟਰ ਦੇ ਤਾਲੇ ਵਾਲੀਆਂ ਕੁੰਡੀਆਂ ਟੁੱਟੀਆਂ ਹੋਈਆਂ ਸਨ ਤੇ ਦੁਕਾਨ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਮਸ਼ੀਨ ਵੀ ਗਾਇਬ ਸੀ। ਜਦੋ ਉਸ ਨੇ ਦੁਕਾਨ ਦੇ ਪਿੱਛਲੇ ਪਾਸੇ ਬਣੇ ਸਟੋਰ ਨੁਮਾ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਚੋਰਾਂ ਨੇ ਦਰਾਜ ਭੰਨ ਕੇ ਉਸ ਵਿੱਚ ਪਿਆ ਡੇਢ ਲੱਖ ਦੇ ਕਰੀਬ ਕੈਸ਼ ਅਤੇ ਕੋਲ ਹੀ ਬੈਗ ਵਿੱਚ ਪਾ ਕੇ ਰੱਖੇ 27 ਮੋਬਾਇਲ ਫੋਨ ਜਿਨ੍ਹਾਂ ਵਿੱਚ 8 ਓੁਪੋ,4 ਵੀਵੋ, 11 ਸੈਮਸੰਗ, 2 ਨੋਕੀਆਂ, 2 ਟੈਕਨੋ, 1 ਐਲ. ਈ. ਡੀ. ਐਲ ਜੀ. ਕੰਪਨੀ, 1 ਲੈਪਟੋਪ, 1 ਟੈਬ ਤੇ ਇੱਕ ਹੋਮ ਥੀਏਟਰ ਵੀ ਚੋਰੀ ਕਰ ਕੇ ਲੈ ਗਏ ਸਨ। ਜਿਸ ਦੀ ਇਤਲਾਹ 100 ਨੰ. ਤੇ ਦੇਣ ਤੋ ਕਰੀਬ ਇੱਕ ਘੰਟਾ ਬਾਅਦ ਪੰਹੁਚੇ ਪੀ.ਸੀ ਆਰ 61 ਨੰਬਰ ਦੇ ਕਰਮਚਾਰੀਆਂ ਨੇ ਥਾਣਾ ਸਦਰ ਵਿਖੇ ਦਿੱਤੀ ਤੇ ਮੌਕੇ ਤੇ ਪਹੁੰਚੇ ਹਵਲਦਾਰ ਗੁਰਦੀਪ ਸਿੰਘ ਨੇ ਇਸ ਦੀ ਜਾਣਕਾਰੀ ਆਪਣੇ ਆਹਲਾ ਅਧਿਕਾਰੀਆਂ ਨੂੰ ਦਿੱਤੀ, ਮੋਕੇ ਤੇ ਫਿੰਗਰ ਪ੍ਰਿਟਸ ਟੀਮ ਤੇ ਡੋਗ ਸਕੂਐਡ ਟੀਮਾਂ ਨੇ ਪੰਹੁਚ ਕੇ ਚੋਰੀ ਦਾ ਸੁਰਾਗ ਲੱਭਣ ਛਾਣਬੀਨ ਸ਼ੁਰੂ ਕਰ ਦਿੱਤੀ, ਚੋਰਾਂ ਦੀ ਪੈੜ ਨੱਪਣ ਵਾਲਾ ਕੁੱਤਾ ਵੀ ਦੁਕਾਨ ਤੋਂ ਕੁੱਝ ਦੁਰੀ ਤੇ ਚੌਕ ਤੱਕ ਹੀ ਗਿਆ। ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਚੋਰ ਸੜਕ ਤੇ ਖੜੇ ਆਪਣੇ ਕਿਸੇ ਵਾਹਨ ਦਾ ਇਸਤੇਮਾਲ ਕਰਦੇ ਹੋਏ ਚੋਰੀ ਕੀਤੇ ਸਮਾਨ ਸਮੇਤ ਰਫੂ ਚੱਕਰ ਹੋ ਗਏ। ਜਿਕਰਯੋਗ ਕਰਨਾ ਬਣਦਾ ਹੈ ਇਸੇ ਰੋਡ ਤੇ ਲਾਈਟਾਂ ਪਾਰ ਕਰਕੇ ਪਿੱਛਲੇ ਲੰਘੇ ਸਮੇਂ ਵਿੱਚ ਚੋਰਾਂ ਨੇ ਇੱਕ ਘਰ ਵਿੱਚ ਸੇਧਮਾਰੀ ਕਰਦੇ ਹੋਏ 22 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਸਨ, ਜਿਸ ਦੀ ਫੁੱਟੇਜ ਮਿਲਣ ਦੇ ਬਾਵਜੂਦ ਵੀ ਪੁਲਿਸ ਵੱਲੋ ਕੋਈ ਕਾਰਵਾਈ ਨਾ ਕਰਦਿਆਂ ਇਥੋ ਤੱਕ ਐਫ.ਆਈ.ਆਰ ਵੀ ਦਰਜ ਨਹੀ ਕੀਤੀ ਗਈ ਸੀ। ਜਿਸ ਕਾਰਨ ਇਸ ਏਰੀਏ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ। ਇਸ ਬਾਰੇ ਜਦੋ ਥਾਣਾ ਸ਼ਦਰ ਦੇ ਐਸ.ਐਚ.ਓ. ਸੁਖਦੇਵ ਸਿੰਘ ਬਰਾੜ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਅੱਜ ਹੋਈ ਚੋਰੀ  ਦੀ ਤਫਤੀਸ਼ ਕੀਤੀ ਜਾ ਰਹੀ ਹੈ, ਮਾਮਲਾ ਦਰਜ ਕਰ ਲਿਆ ਜਾਵੇਗਾ, ਪਹਿਲਾ ਹੋਈ ਚੋਰੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>