ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਨਵਾਂ ਦਰਬਾਰ ਹਾਲ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਾ ਪ੍ਰਵਾਹ ਚੱਲਿਆ । ਗੱਲਬਾਤ ਦੌਰਾਨ ਬਾਬਾ ਸੇਵਾ ਸਿੰਘ ਜੀ ਨੇ ਦੱਸਿਆ ਕਿ ਇਹ ਦਰਬਾਰ ਦੀ ਲੰਬਾਈ 100 ਫੁੱਟ ਅਤੇ ਚੌੜਾਈ 75 ਫੁੱਟ ਹੈ, ਅਤੇ ਇਸ ਹਾਲ ਦੀ ਤਿਆਰੀ ਦੌਰਾਨ ਲਗਭਗ ਤਿੰਨ ਕਰੋੜ ਤੋਂ ਵੱਧ ਦਾ ਖਰਚਾ ਹੋਇਆ ਹੈ ਜੋ ਕਿ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੁਆਰਾ ਸੇਵਾ ਦੇ ਰੂਪ ਵਿਚ ਦਿੱਤਾ ਗਿਆ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦੀ ਸਿਹਤ ਠੀਕ ਨਾ ਹੋਣ ਕਾਰਣ ਉਹ ਸਮਾਗਮ ਵਿਚ ਸਮੂਲੀਅਤ ਨਹੀਂ ਕਰ ਸਕੇ ।
ਇਸ ਮੌਕੇ ‘ਤੇ ਬੀਬੀ ਜਗੀਰ ਕੌਰ, ਅਲਵਿੰਦਰਪਾਲ ਸਿੰਘ ਪੱਖੋਕੇ ਦੋਵੇਂ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਬਾਬਾ ਨਿਰਮਲ ਸਿੰਘ ਨੋਸ਼ਿਹਰਾ ਢਾਲਾ, ਸ. ਜਰਨੈਲ ਸਿੰਘ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਗੁਰਬਚਨ ਸਿੰਘ ਕਰਮੂਵਾਲ, ਸ. ਰਣਜੀਤ ਸਿੰਘ ਕਾਹਲੋਂ ਸਾਰੇ ਮੈਂਬਰ ਐਸ.ਜੀ.ਪੀ.ਸੀ, ਸ. ਕੁਲਵੰਤ ਸਿੰਘ ਮੰਨਣ, ਸ. ਪਰਮਜੀਤ ਸਿੰਘ ਰਾਏਪੁਰ ਦੋਵੇਂ ਅੰਤ੍ਰਰਿੰਗ ਕਮੇਟੀ ਮੈਂਬਰ, ਸਾਬਕਾ ਮੈਨੇਜਰ ਹਰਵਿੰਦਰ ਸਿੰਘ, ਬਾਬਾ ਗੁਰਮੇਜ ਸਿੰਘ ਜੀ ਸ਼ਾਹਕੋਟ ਵਾਲੇ, ਸ. ਰਜਿੰਦਰ ਸਿੰਘ ਪ੍ਰਧਾਨ ਗੁ. ਸਤਿਕਰਤਾਰੀਆਂ ਬਟਾਲਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸ਼ਿੰਦਰ ਸਿੰਘ ਜੀ ਦਿੱਲੀ ਵਾਲੇ, ਭਾਈ ਵਰਿਆਮ ਸਿੰਘ ਸਾਬਕਾ ਸਕੱਤਰ ਐਸ.ਜੀ.ਪੀ.ਸੀ, ਬਾਬਾ ਬਲਬੀਰ ਸਿੰਘ ਸੇਵਾਦਾਰ ਭੂਰੀ ਵਾਲੇ, ਇੰਜੀ. ਨਰਿੰਦਰ ਜੀਤ ਸਿੰਘ, ਮੈਨੇਜਰ ਬਲਦੇਵ ਸਿੰਘ, ਸ. ਰਣਧੀਰ ਸਿੰਘ ਯੂ.ਕੇ, ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ, ਬਾਬਾ ਜੋਗਾ ਸਿੰਘ ਤਰਨ ਤਾਰਨ ਵਾਲੇ, ਗਿਆਨੀ ਜਸਵਿੰਦਰ ਸਿੰਘ ਜੀ, ਸਕੱਤਰ ਚੰਨਣ ਸਿੰਘ, ਪਰਮਜੀਤ ਸਿੰਘ ਮੈਨੇਜਰ ਆਦਿ ਸਮੂਹ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਵਾਤਾਵਰਨ ਅਤੇ ਉੱਚ ਵਿਦਿਆ ਦੇ ਪਸਾਰ ਦੇ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ।