ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ

ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਟਾ ਜੱਜ ਸੁਰਿੰਦਰ ਸਿੰਘ ਸਾਰੋਂ ਪਹੁੰਚੇ । ਵਿਸ਼ੇਸ਼ ਮਹਿਮਾਨ ਸ੍ਰੀ ਚੰਦਰ ਮੋਹਨ ਜੀ, ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਗੁਰਬੀਰ ਸਿੰਘ ਮਾਂਗਟ ਪਹੁੰਚੇ । ਪ੍ਰੋਗਰਾਮ ਆਰੰਭ ਕਰਨ ਤੋਂ ਪਹਿਲਾਂ ਵਿਦਿਆਰੀਥਆਂ ਨੇ ਸ਼ਬਦ ਗਾਇਨ ਕੀਤਾ, ਉਪਰੰਤ ਸਕੂਲ ਦੇ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ । ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਰਵਰਨ, ਧਰਮ ਅਤੇ ਰਹਿਤ ਬਾਰੇ ਨਾਟਕ, ਗੀਤ ਅਤੇ ਗੱਤਕੇ ਆਦਿ ਦੀਆਂ ਵੱਖ-ਵੱਖ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਗਈਆਂ।

ਸ. ਇੰਦਰਜੀਤ ਸਿੰਘ ਥਿੰਦ ਵੱਲੋਂ ਸੱਤ ਲੱਖ ਰੁਪਏ ਅਤੇ ਸ. ਕੁਲਵੰਤ ਸਿੰਘ ਨਿੱਜਰ ਅਮਰੀਕਾ ਵਾਲਿਆਂ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਸਵੀਂ ਅਤੇ ਬਾਰਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਮੈਰਿਟ ਵਿਚ ਆਏ ਵਿਦਿਆਰਥੀਆਂ, ਹਾਕੀ ਖਿਡਾਰੀਆਂ ਅਤੇ ਸੰਬਧਿਤ ਸਟਾਫ ਨੂੰ ਨਗਦ ਇਨਾਮ ਦੇ ਰੂਪ ਵਿਚ ਦਿੱਤੀ ਗਈ ।

ਉਪਰੰਤ ਵਿਦਿਅਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।

ਇਸ ਮੌਕੇ ‘ਤੇ ਸਕੂਲ ਦਾ  ਸਾਲਾਨਾ ਮੈਗਜ਼ੀਨ ‘ਚੜ੍ਹਦੀ ਕਲ੍ਹਾ’ ਮੁੱਖ ਮਹਿਮਾਨ ਦੁਆਰਾ ਰਿਲੀਜ਼ ਕੀਤਾ ਗਿਆ ।
ਇਸ ਸਮਾਗਮ ਦੇ ਪ੍ਰ੍ਰਧਾਨ ਸ੍ਰੀ ਚੰਦਰ ਮੋਹਨ ਜੀ ਨੇ ਕਿਹਾ ਮੈਂ 30 ਸਾਲ ਦੇ ਬਆਦ ਖਡੂਰ ਸਾਹਿਬ ਆਇਆਂ ਹਾਂ । ਬਾਬਾ ਜੀ ਨੇ ਜੋ ਇਲਾਕੇ ਵਿਚ ਕੰਮ ਕੀਤੇ ਉਹ ਚਮਤਕਾਰ ਤੋਂ ਘੱਟ ਨਹੀਂ ਹਨ । ਇਹਨਾਂ ਦੁਆਰਾ ਚਲਾਏ ਜਾ ਰਹੇ ਇੰਸਟੀਚਿਊਟ ਪੜ੍ਹਾਈ ਵਿਚ ਬਹੁਤ ਮੱਲਾਂ ਮਾਰ ਰਹੇ ਹਨ । ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਤਹੁਾਨੂੰ ਆਪਣੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਤੁਹਾਡੀ ਅਸਲੀ ਪੂੰਜੀ ਤੁਹਾਡੇ ਬੱਚੇ ਹਨ ।

ਸੁਰਿੰਦਰ ਸਿੰਘ ਸਾਰੋਂ ਜਸਟਿਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਾਬਾ ਜੀ ਦੁਆਰਾ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਰਾਸ਼ਟਰੀ ਪੱਧਰ ਦੇ ਇਮਤਿਹਾਨਾਂ ਦੀ ਤਿਆਰੀ ਦਾ ਪ੍ਰਬੰਧ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ । ਉਹਨਾਂ ਨੇ ਕਿਹਾ ਮੈਂ ਕਾਰ ਸੇਵਾ ਖਡੂਰ ਸਾਹਿਬ  ਦੇ ਸਮਾਜ ਭਲਾਈ ਦੇ ਕਾਰਜ਼ਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ।
ਬਾਬਾ ਸੇਵਾ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਇੱਕ ਸੰਤੁਲਿਤ ਆਚਰਣ ਦੇ ਧਾਰਨੀ ਬਣ ਕੇ ਦੇਸ਼ ਕੌਮ ਦੀ ਵੱਡੀ ਸੇਵਾ ਕਰ ਸਕਦੇ ਹਨ । ਅਖੀਰ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਇਸ ਮੌਕੇ ‘ਤੇ ਹਰਪ੍ਰੀਤ ਕੌਰ ਰੰਧਾਵਾ ਸ਼ੈਸ਼ਨ ਜੱਜ ਤਰਨ ਤਾਰਨ, ਅਜੀਤਪਾਲ ਸਿੰਘ ਸਿਵਲ ਜੱਜ, ਮੈਡਮ, ਵਿਸ਼ਵਜੋਤੀ ਸਿਵਲ ਜੱਜ, ਪ੍ਰਿੰਸੀਪਲ ਦਲਜੀਤ ਸਿੰਘ ਖਹਿਰਾ, ਗੁਰਨਾਮ ਸਿੰਘ ਐਸ.ਪੀ. ਤਰਨ ਤਾਰਨ, ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ, ਪ੍ਰਹਿਲਾਦ ਸਿੰਘ ਡੀ.ਐਸ.ਪੀ ਤਰਨ ਤਾਰਨ, ਜਥੇ. ਰਣਜੀਤ ਸਿੰਘ ਕਾਹਲੋਂ ਮੈਂਬਰ ਐਸ.ਜੀ.ਪੀ.ਸੀ, ਬਲਬੀਰ ਸਿੰਘ ਐਸ.ਡੀ.ੳ. ਬਾਗਬਾਨੀ ਵਿਭਾਗ ਚੰਡੀਗੜ੍ਹ, ਪ੍ਰਭਜੋਤ ਸਿਘ ਬੈਂਸ ਕਨੇਡਾ, ਰਣਧੀਰ ਸਿੰਘ ਯੂ.ਕੇ, ਨਰੰਜਣ ਸਿੰਘ ਕਨੇਡਾ, ਸਕੱਤਰ ਅਵਤਾਰ ਸਿੰਘ ਬਾਜਵਾ, ਸ. ਵਰਿਆਮ ਸਿੰਘ, ਪਿੰ੍ਰਸੀਪਲ ਸੁਰਿੰਦਰ ਬੰਗੜ, ਮੈਡਮ ਸਿਮਰਪ੍ਰੀਤ ਕੌਰ, ਪਿੰ੍ਰਸੀਪਲ ਪਰਮਿੰਦਰ ਕੌਰ ਵਾਲੀਆ, ਰਿਟਾ ਮੇਜਰ ਜਨਰਲ ਆਰ.ਐਸ. ਛੱਤਵਾਲ, ਪ੍ਰਿੰਸੀਪਲ ਕਾਲਾ ਸਿੰਘ ਅਤੇ ਸਕੂਲ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>