ਵਿਧਾਨ ਸਭਾ ’ਚ ਅਮਨ ਕਾਨੂੰਨ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ: ਮਜੀਠੀਆ

ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ

ਮਜੀਠਾ – ਪੰਜਾਬ ਵਿੱਚ ਅਮਨ ਕਾਨੂੰਨ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕਾਂਗਰਸ ਸਰਕਾਰ ਵੱਲੋਂ ਰਾਜ ਵਿੱਚ ਕਾਨੂੰਨ ਵਿਵਸਥਾ ਬਹਾਲ ਰੱਖਣ ’ਚ ਨਾਕਾਮ ਰਹਿਣ ਅਤੇ ਸਰਕਾਰ ਵੱਲੋਂ ਲੋਕ ਮਸਲਿਆਂ ਵਲ ਧਿਆਨ ਨਾ ਦੇਣ ਦਾ ਮੁੱਦਾ ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।

ਇਸ ਬਾਰੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਅਤੇ ਹੁਕਮਰਾਨ ਧਿਰ ਦਾ ਪਹਿਲਾ ਫਰਜ਼ ਕਾਨੂੰਨ ਵਿਵਸਥਾ ਨੂੰ ਬਹਾਲ ਰਖਣਾ ਹੋਣਾ ਚਾਹੀਦਾ ਸੀ ਪਰ ਇਹ ਲੋਕ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ’ਚ ਮਸਰੂਫ਼ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀਂ ਮਾਰੇ ਗਏ ਗੈਗਸਟਰਾਂ ਦੇ ਪਰਿਵਾਰਕ ਮੈਂਬਰ ਇਹ ਖੁਲਾਸਾ ਕਰ ਚੁੱਕੇ ਹਨ ਕਿ ਉਹਨਾਂ ਦੇ ਨੌਜਵਾਨ ਬਚਿਆਂ ਨੂੰ ਗਲਤ ਰਾਹ ਪਾਉਣ ਵਾਲੇ ਕਾਂਗਰਸ ਦੇ ਆਗੂ ਹੀ ਹਨ।  ਤਰਨ ਤਾਰਨ ਦੇ ਕਾਂਗਰਸੀ ਵਿਧਾਇਕ ਨੂੰ ਆੜੇ ਹੱਥੀਂ ਲੈਂਦਿਆਂ ਸ: ਮਜੀਠੀਆ ਨੇ ਕਿਹਾ ਕਾਂਗਰਸ ਨੂੰ ਇਹ ਇਕਬਾਲ ਕਰਨਾ ਚਾਹੀਦਾ ਹੈ ਕਿ ਤਰਨ ਤਾਰਨ ਦੇ ਬਾਜ਼ਾਰਾਂ ’ਚ ਦਿਨ ਦਿਹਾੜੇ ਗੁਰੂ ਘਰ ਜਾ ਰਹੀਆਂ ਲੜਕੀਆਂ ਦੀ ਕੀਤੀ ਗਈ ਖਿੱਚਧੂਹ ਅਤੇ ਸੈਂਕੜਿਆਂ ਦੇ ਕਰੀਬ ਦੁਕਾਨਾਂ ਦੀ ਭੰਨ ਤੋੜ ਕਰਦਿਆਂ ਮਾਲ ਲੁੱਟਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਉਹਨਾਂ ਦੀ ਸ਼ਹਿ ਸੀ, ਉਹਨਾਂ ਦੀ ਮਿਲੀ ਭੁਗਤ ਅਤੇ ਸਮਰਥਨ ਨਾਲ ਹੀ ਇਹ ਸਭ ਗੁੰਡਾਗਰਦੀ ਹੋਈ। ਉਹਨਾਂ ਕਿਹਾ ਕਿ ਬੇਲਗਾਮ ਕਾਂਗਰਸ ਲੀਡਰ ਇਹ ਸੋਚ ਦੇ ਹਨ ਕਿ ਉਹ ਗੁੰਡਾਗਰਦੀ ਰਾਹੀਂ ਲੋਕਾਂ ਨੂੰ ਡਰਾ ਧਮਕਾ ਲੈਣਗੇ, ਇਹ ਭੁਲੇਖਾ ਉਹਨਾਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਕਿਉਂਕਿ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹਨ। ਕਾਂਗਰਸ ਦੇ ਇਕ ਵਿਧਾਇਕ ਵੱਲੋਂ ਰਾਜਾ ਭਈਆ ਵਰਗੇ ਯੂ ਪੀ ਦੇ ਬਦਨਾਮ ਗੈਗਸਟਰਾਂ ਨਾਲ ਫੋਟੋਆਂ ਖਿਚਾਉਣੀਆਂ ਅਤੇ ਉਹਨਾਂ ਦੀ ਆਊ ਭਗਤ ਆਦਿ ਨੌਜਵਾਨਾਂ ’ਚ ਗਲਤ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠਗਿਆ ਗਿਆ ਮਹਿਸੂਸ ਕਰ ਦੇ ਹਨ। ਚੋਣ ਵਾਅਦੇ ਪੂਰੇ ਕਰਨੇ ਤਾਂ ਦੂਰ ਲੋਕਾਂ ’ਤੇ ਹੋਰ ਬੋਝ ਪਾ ਦਿੱਤੇ ਗਏ ਅਤੇ ਹੋਰ ਬੋਝ ਪਾਏ ਜਾ ਰਹੇ ਹਨ। ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ ਉਤੋਂ ਮੋਟਰਾਂ ਦੇ ਬਿਜਲੀ ਦੇ ਬਿਲ ਲਾ ਦਿੱਤੇ ਗਏ ਹਨ। ਬੇਰੁਜ਼ਗਾਰ ਨੌਜਵਾਨ ਨੌਕਰੀਆਂ ਨੂੰ ਅਡੀਆਂ  ਚੁੱਕ ਕੇ ਉਡੀਕ ਰਹੇ ਹਨ। ਦਲਿਤਾਂ ਨੂੰ ਸਹੂਲਤਾਂ ਦੇਣ ਦੀ ਥਾਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। 51 ਹਜ਼ਾਰ ਸ਼ਗਨ ਸਕੀਮ ਦਾ ਨਾਮੋ ਨਿਸ਼ਾਨ ਨਜ਼ਰੀਂ ਨਹੀਂ ਆ ਰਿਹਾ। ਪੈਨਸ਼ਨਾਂ ਨੂੰ ਉਡੀਕ ਦੇ ਬਜ਼ੁਰਗਾਂ ਦੇ ਸਾਹ ਸੁੱਕ ਰਹੇ ਹਨ। ਆਟਾ ਦਾਨ ਬੰਦ ਹੋਣ ਤੋਂ ਇਲਾਵਾ ਵਿਕਾਸ ਕਾਰਜ ਵੀ ਬੰਦ ਹੋ ਗਏ ਹਨ। ਵਪਾਰੀਆਂ ਅਤੇ ਸਨਅਤਕਾਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾ ਰਹੇ ਹਨ। ਹਰ ਤਰਾਂ ਦਾ ਟੈਕਸ ਲਾਉਣ ਤੋਂ ਸਰਕਾਰ ਗੁਰੇਜ਼ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇਹ ਸਭ ਗੰਭੀਰ ਮਸਲੇ ਹਨ ਜਿਨ੍ਹਾਂ ਨੂੰ ਪਾਰਟੀ ਵਿਧਾਨ ਸਭਾ ’ਚ ਉਠਾਏਗੀ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਹਰਵਿੰਦਰ ਸਿੰਘ ਭੁੱਲਰ ਕੋਟਲਾ, ਹਰਕੀਰਤ ਸਿੰਘ ਸ਼ਹੀਦ, ਬਲਜੀਤ ਸਿੰਘ ਚੰਦੀ, ਡਾ: ਦਿਲਬਾਗ ਸਿੰਘ ਧੰਜੂ, ਮਨਪ੍ਰੀਤ ਸਿੰਘ ਉਪਲ, ਅਨੂਪ ਸੰਧੂ, ਬਲਜੀਤ ਸਰਪੰਚ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>