ਗੁਰੂ ਕਾਸ਼ੀ ਯੂਨੀਵਰਸਿਟੀ ਦਾ ‘ਯੁਵਕ ਮੇਲਾ’ ਅਮਿੱਟ ਯਾਦਾਂ ਪਿੱਛੇ ਛੱਡਦਾ ਸੰਪੰਨ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਸਾਲਾਨਾ ਯੁਵਕ ਮੇਲਾ ਅਮਿੱਟ ਯਾਦਾਂ ਪਿੱਛੇ ਛੱਡਦਾ ਸੰਪੰਨ ਹੋਇਆ। ਪ੍ਰੋਗਰਾਮ ਦੇ ਦੂਜੇ ਦਿਨ ਯੂਨੀਅਨ ਮਨਿਸਟਰ ਅਤੇ ਮਂੈਬਰ ਪਾਰਲੀਮੈਂਟ , ਭਾਰਤ ਸਰਕਾਰ (ਫੂਡ ਪ੍ਰੋਸੈਸਿੰਗ ਅਤੇ ਇੰਡਸਟਰੀ) ਸਰਦਾਰਨੀ ਹਰਸਮਰਿਤ ਕੌਰ ਬਾਦਲ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਦੂਨ ਸਵਾਇਆ ਕੀਤਾ। ਸ੍ਰੀਮਤੀ ਬਾਦਲ ਨੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ, ਡਾ. ਜਸਮੇਲ ਸਿੰਘ ਧਾਲੀਵਾਲ ਚਾਂਸਲਰ,  ਮੈਨੇਜਿੰਗ ਡਾਇਰੈਕਰ ਸ. ਸੁਖਰਾਜ ਸਿੰਘ ਸਿੱਧੂ, ਜਰਨਲ ਸਕੱਤਰ, ਇੰਜ. ਸੁਖਵਿੰਦਰ ਸਿੰਘ ਸਿੱਧੂ, ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਰਸਮੀ ਆਗਾਜ਼ ਕੀਤਾ। ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ, ਖੇਡਾਂ ਅਤੇ ਸਾਹਿਤਕ ਗਤੀਵਿਧੀਆਂ ਵੱਲ ਤਵੱਜੋ ਦੇਣ ਦੀ ਸਲਾਹ ਦਿੱਤੀ ਤਾਂ ਜੋ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ, ਨਾਲ ਹੀ ਉਨ੍ਹਾਂ ਇਸ ਵਧੀਆਂ ਪ੍ਰੋਗਰਾਮ ਸਬੰਧੀ ਸਮੂਹ ਆਯੋਜਕਾਂ ਨੂੰ ਵਧਾਈ ਦੇ ਪਾਤਰ ਦਰਸਾਇਆ ਅਤੇ ਯੂਨੀਵਰਸਿਟੀ ਦੇ ਸਿੱਖਿਆ ਕਾਰਜਾਂ ਸਬੰਧੀ ਭਰੂਪਰ ਸਾਲਾਘਾ ਕੀਤੀ।ਉਨ੍ਹਾਂ ਕਿਹਾ ਕਿ ਵਿਦਿਆਰਥੀ ਨਾਮ ਸਿਮਰਨ ਨਾਲ ਆਪਣੀ ਪੜਾਈ ਦੇ ਵਿੱਚ ਹੋਰ ਨਿਖਾਰ ਲਿਆ ਸਕਦੇ ਹਨ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਨੰਨ੍ਹੀ ਛਾਂ ਦੀ ਕੋਰੀਓਗਰਾਫੀ ਨੇ ਹਰ ਹਾਜਰੀਨ ਦਾ ਮਨ ਮੋਹਿਆ।

ਡਾ. ਅਮਿਤ ਟੂਟੇਜਾ, ਡਾ. ਵਿਜੇ ਲਕਸ਼ਮੀ ਅਤੇ ਇੰਜ. ਸੰਨੀ ਅਰੋੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲੇ ਦਿਨ ਦੀਆਂ ਗਤੀਵਿਧੀਆਂ ਦੇ ਆਧਾਰ ਤੇ ਜੇਤੂ ਅਤੇ ਅਕਾਦਮਿਕ ਉਪਲੱਧੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਸਨਮਾਨਿਤ ਕੀਤਾ। ਬਾਅਦ ਦੁਪਹਿਰ ਮਸ਼ਹੂਰ ਸ਼ੂਫੀ ਗਾਇਕ ਕਨਵਰ ਗਰੇਵਾਲ ਨੇ ਸਤ ਹਾਜਰੀਨ ਨੂੰ ਆਪਣੀ ਗਾਇਕੀ ਨਾਲ ਕੀਲਿਆ। ਏਨੀ ਦਿਨੀ ਯੂਨੀਵਰਸਿਟੀ ਦੇ ਵੱਖ-ਵੱਖ ਸਟੇਜਾਂ ਤੇ ਰਾਸ਼ਟਰੀ ਲੋਕ ਕਲਾਵਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਆਪਣੀ ਕਲਾਂ ਦੇ ਰੰਗ ਵਿਖੇਰੇ।

ਚੇਅਰਮੈਨ ਸ੍ਰ. ਗੁਰਲਾਭ ਸਿੰਘ ਸਿੱਧੂ, ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਾਰੇ ਆਯੋਜਕ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ, ਜਿਨ੍ਹਾਂ ਦੀ ਅਣਥੱਕ ਮਿਹਨਤ ਨੇ ਇਹ ਦੋ ਰੋਜਾ ਯੁਵਕ ਮੇਲੇ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ।

ਸਮੁੱਚੇ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ, ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ,ਡਾ. ਕਵਿਤਾ ਚੌਧਰੀ,ਡਾ. ਸੁੱਖਜੀਤ ਕੌਰ ਅਤੇ ਡਾ. ਸ਼ਾਮ ਕਿਰਨ ਨੇ ਬੇਹਤਰੀਨ ਮੰਚ ਸ਼ੰਚਾਲਨ ਨਾਲ ਸਰੋਤਿਆਂ ਨੂੰ ਕੀਲਿਆ। ਪ੍ਰੋਗਰਾਮ ਦੌਰਾਨ ਆਸ ਪਾਸ ਦੇ ਇਲਾਕੇ ਦੀਆਂ ਸ਼ਖਸ਼ੀਅਤਾਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਡੀਨ ਡਾਇਰੈਕਟਰਜ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>