ਦਮਦਮੀ ਟਕਸਾਲ ਵੱਲੋਂ ਗੁਰਦਵਾਰਾ ਥੜ੍ਹਾ ਸਾਹਿਬ (ਪਾ:9) ਸੰਗਤ ਦੇ ਦਰਸ਼ਨ ਦੀਦਾਰੇ ਲਈ ਕੌਮ ਨੂੰ ਅਰਪਿਤ

ਗੁ: ਥੜ੍ਹਾ ਸਾਹਿਬ ਦੀ ਸੇਵਾ ਸੰਪੂਰਨ ਹੋਣ ’ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਬੰਧ ਸੌਂਪਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਹੋਰ।

ਅੰਮ੍ਰਿਤਸਰ – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ  ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸਦੀਵੀ ਯਾਦ ’ਚ ਦਮਦਮੀ ਟਕਸਾਲ ਵੱਲੋਂ ਉੱਸਾਰੇ ਗਏ ਗੁਰਦਵਾਰਾ ਥੜ੍ਹਾ ਸਾਹਿਬ (ਪਾ:9) ਦੀ ਕਾਰਸੇਵਾ ਸੰਪੂਰਨ ਹੋਣ ’ਤੇ ਅੱਜ ਸੰਗਤ ਦੇ ਦਰਸ਼ਨ ਦੀਦਾਰੇ ਲਈ ਕੌਮ ਨੂੰ ਅਰਪਿਤ ਕੀਤਾ ਗਿਆ। ਇਸ ਸੰਬੰਧੀ ਗੁ: ਥੜ੍ਹਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ੁਕਰਾਨਾ ਸਮਾਗਮ ਕੀਤਾ ਗਿਆ। ਜਿੱਥੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਤਖ਼ਤਾਂ ਦੇ ਜਥੇਦਾਰ ਅਤੇ ਸਿੰਘ ਸਾਹਿਬਾਨ ਦੀ ਮੌਜੂਦਗੀ ਵਿੱਚ ਗੁ: ਥੜ੍ਹਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਕੀਤਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਮੌਕੇ  ਭਾਰੀ ਗਿਣਤੀ ’ਚ ਇਕੱਤਰ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਦਮਦਮੀ ਟਕਸਾਲ ਵੱਲੋਂ ਗੁਰਧਾਮਾਂ ਦੀ ਸੇਵਾ ਸੰਭਾਲ ਪ੍ਰਤੀ ਦਿਲਚਸਪੀ ਅਤੇ ਪੂਰੀ ਲਗਨ ਨਾਲ ਨਿਭਾਈ ਜਾ ਰਹੀ ਭੂਮਿਕਾ ਅਤੇ ਪੰਥ ਦੀ ਚੜ੍ਹਦੀਕਲਾ ਪ੍ਰਤੀ ਵਡਮੁੱਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ  ਕਿਹਾ ਕਿ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਕਮੇਟੀ ਪੰਥ ਦੀਆਂ ਨੁਮਾਇੰਦਾ ਜਮਾਤ ਹਨ। ਉਹਨਾਂ ਕਿਹਾ ਕਿ ਗਲਤ ਪ੍ਰਚਾਰ ਰਾਹੀਂ ਸਿੱਖ ਕੌਮ ਵਿੱਚ ਦੁਬਿਧਾ ਪਾਉਣ ਦੀ ਕੋਸ਼ਿਸ਼ ’ਚ ਲੱਗੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਪੰਥ ਨੂੰ ਦਰਪੇਸ਼ ਚੁਨੌਤੀਆਂ ਦਾ ਰਲ ਕੇ ਇੱਕ ਜੁਟਤਾ ਨਾਲ ਮੁਕਾਬਲਾ ਕਰਨ ਦੀ ਲੋੜ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁ: ਥੜ੍ਹਾ ਸਾਹਿਬ ਦੀ ਕਾਰਸੇਵਾ ਨਿਸ਼ਚਿਤ ਸਮੇਂ ’ਚ ਮੁਕੰਮਲ ਕਰਨ ਅਤੇ ਇੱਕ ਆਲੀਸ਼ਾਨ ਸੁੰਦਰ ਗੁਰਦਵਾਰਾ ਸਾਹਿਬ ਦੀ ਸਥਾਪਨਾ ਲਈ ਦਮਦਮੀ ਟਕਸਾਲ ਦੇ ਮੁਖੀ ਅਤੇ ਸਮੁੱਚੀ ਪੰਥ ਨੂੰ ਵਧਾਈ ਦਿੱਤੀ।ਉਹਨਾਂ ਦਮਦਮੀ ਟਕਸਾਲ ਦੀ ਸਿਫ਼ਤ ਕਰਦਿਆਂ ਕਿਹਾ ਕਿ ਟਕਸਾਲ ਨੇ ਪੰਥ ਨੂੰ ਕੇਵਲ ਗੁਣੀ ਗਿਆਨੀ ਕਥਾਵਾਚਕ ਪੰਥ ਸੇਵਕ ਹੀ ਨਹੀਂ ਦਿੱਤੇ ਸਗੋਂ ਲੋੜ ਪੈਣ ’ਤੇ ਪੰਥ ਲਈ ਕਈ ਅਹਿਮ ਕੁਰਬਾਨੀਆਂ ਕਰਨ ਤੋਂ ਇਲਾਵਾ ਗੁਰਧਾਮਾਂ ਦੀ ਮਿਸਾਲੀ ਸੇਵਾ ਸੰਭਾਲ ਦੇ ਪੰਥਕ ਕਾਰਜ ਵੀ ਇਸ ਦੇ ਹਿੱਸੇ ਆਈਆਂ ਹਨ।ਉਹਨਾਂ ਯਾਚਨਾ ਕੀਤੀ ਕਿ ਗੁਰੂ ਸਾਹਿਬ ਦਮਦਮੀ ਟਕਸਾਲ ਨੂੰ ਇੰਜ ਹੀ ਉਤਸ਼ਾਹ ਤੇ ਉ¤ਦਮ ਬਖ਼ਸ਼ਦੇ ਰਹਿਣ । ਆਸ ਪ੍ਰਗਟਾਈ ਕਿ ਦਮਦਮੀ ਟਕਸਾਲ ਭਵਿੱਖ ’ਚ ਵੀ ਪੰਥ ਵੱਲੋਂ ਸੌਂਪੀ ਜਾਂਦੀ ਜ਼ਿੰਮੇਵਾਰੀ ਅਤੇ ਸੇਵਾ ਇਜ ਹੀ ਲਗਨ,ਸ਼ਰਧਾ ਅਤੇ ਚੜ੍ਹਦੀ ਕਲਾ ਨਾਲ ਸਮੇਂ ਸਿਰ ਸੰਪੂਰਨ ਕਰਦੇ ਰਹਿਣਗੇ।

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਦੀ ਕਾਰਸੇਵਾ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਸੰਪੂਰਨ ਹੋਈ ਹੈ।ਉਹਨਾਂ ਦਾ ਰੋਮ ਰੋਮ ਸ਼੍ਰੋਮਣੀ ਕਮੇਟੀ, ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਧੰਨਵਾਦੀ ਹੈ। ਉਹਨਾਂ ਕਿਹਾ ਕਿ ਯਾਦਗਾਰਾਂ ਅਤੇ ਗੁਰੂ ਅਸਥਾਨ ਸਿੱਖੀ ਪ੍ਰਚਾਰ ਪ੍ਰਸਾਰ ਦੇ ਸੋਮੇ ਹਨ। ਉਹਨਾਂ ਦੱਸਿਆ ਕਿ ਗੁ: ਥੜ੍ਹਾ ਸਾਹਿਬ ਵਿੱਚ ਜਿਸ ਥਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਬਿਰਾਜਮਾਨ ਹੋਏ ਸਨ ਉਸ ਥਾਂ ਨਿੱਕੀ ਇੱਟ ਨਾਲ ਉ¤ਸਾਰੇ ਗਏ ਥੜ੍ਹਾ ਸਾਹਿਬ ਜੋ ਕਿ ਪਹਿਲਾਂ ਲੁਪਤ ਸੀ ਨੂੰ ਅਤੇ ਬੇਰੀ ਨੂੰ ਮੂਲ ਰੂਪ ਵਿੱਚ ਸੁਰਖਿਅਤ  ਸਾਂਭਿਆ ਗਿਆ ਹੈ। ਉਹਨਾਂ ਕਾਰਸੇਵਾ ਦੌਰਾਨ ਇਤਿਹਾਸਕ ਨਿਸ਼ਾਨੀਆਂ ਅਤੇ ਯਾਦਗਾਰਾਂ ਆਦਿ ਇਤਿਹਾਸਕ ਧਰੋਹਰਾਂ ਨੂੰ ਮੂਲ ਰੂਪ ’ਚ ਸੰਭਾਲਣ ਵਲ ਤਰਜੀਹ ਦੇਣ ਦੀ ਅਪੀਲ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਲਾਲਚ ਅਤੇ ਜਬਰੀ ਧਰਮ ਪਰਿਵਰਤਨ ਨੂੰ ਸੌੜੀ ਸੋਚ ਗਰਦਾਨਦਿਆਂ ਵਿਰੋਧ ਜਤਾਇਆ। ਕਿਹਾ ਕਿ ਸਿੱਖ ਧਰਮ ਹਰ ਧਰਮ ਦਾ ਸਨਮਾਨ ਕਰਦੀ ਆਈ ਹੈ। ਧਾਰਮਿਕ ਆਜ਼ਾਦੀ ਲਈ ਸ੍ਰੀ ਗੁਰੂ ਅਰਜਨ ਦੇਵ ਜੀ, ਸਤਿਗੁਰੂ ਤੇਗ ਬਹਾਦਰ ਜੀ ਅਤੇ ਅਨੇਕਾਂ ਗੁਰਸਿੱਖਾਂ ਨੇ ਸ਼ਹਾਦਤਾਂ ਦਿੱਤਿਆਂ ਹਨ। ਕਿਸੇ ਵੀ ਧਰਮ ’ਚ ਦੂਸਰਿਆਂ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਿਲੀ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਗੁ: ਥੜ੍ਹਾ ਸਾਹਿਬ ਦੇ ਇਤਿਹਾਸ ’ਤੇ ਰੌਸ਼ਨੀ ਪਾਈ । ਉਹਨਾਂ ਜੂਨ ’84 ਦੌਰਾਨ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਗੁ: ਥੜ੍ਹਾ ਸਾਹਿਬ,ਸ਼ਹੀਦੀ ਯਾਦਗਾਰ ਸਥਾਪਿਤ ਕਰਨ ਅਤੇ ਸ਼ਹੀਦੀ ਗੈਲਰੀ ਦੀ ਕਾਰਸੇਵਾ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਗੁ: ਥੜ੍ਹਾ ਸਾਹਿਬ ਦੀ ਕਾਰਸੇਵਾ ਸਮੇਂ ਸਿਰ ਸੰਪੰਨ ਕਰਨ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਵਡਮੁੱਲੇ ਯੋਗਦਾਨ ਪਾਉਣ ਬਦਲੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਵੱਖ ਵੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਵੀ ਦਮਦਮੀ ਟਕਸਾਲ ਦੇ ਮੁਖੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਸਿੱਖ ਕੌਮ ਦੀਆਂ ਮਹਾਨ ਹਸਤੀਆਂ ਦਾ ਦਮਦਮੀ ਟਕਸਾਲ ਵੱਲੋਂ ਸਨਮਾਨ ਕੀਤਾ ਗਿਆ।

ਇਸ ਮੌਕੇ  ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਮਲਕੀਅਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਰਣਜੀਤ ਸਿੰਘ ਦਿਲੀ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਚਰਨ ਸਿੰਘ, ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਦਿਲੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਪਰਮਜੀਤ ਸਿੰਘ ਰਾਣਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਜਿੰਦਰ ਸਿੰਘ ਮਹਿਤਾ,ਬਾਬਾ ਸੱਜਣ ਸਿੰਘ ਬਜੂਮਾਨ, ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ ਰਾਗੀ, ਅੱਜੈਬ ਸਿੰਘ ਅਭਿਆਸੀ, ਮਲਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਬਲਦੇਵ ਸਿੰਘ ਸ਼ਹੂਰਾ, ਕੁਲਦੀਪ ਸਿੰਘ ਤੇੜਾ, ਅਵਤਾਰ ਸਿੰਘ ਸੇਪਲਾ ਸਕੱਤਰ ਸ਼੍ਰੋਮਣੀ ਕਮੇਟੀ, ਮਹਿੰਦਰ ਸਿੰਘ ਆਹਲੀ, ਬਾਬਾ ਕਰਤਾਰ ਸਿੰਘ ਗੁਰੂ ਸਰਜੋਧੇਕੇ, ਭਾਈ ਈਸ਼ਰ ਸਿੰਘ, ਭਾਈ ਇੰਦਰਜੀਤ ਸਿੰਘ, ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ, ਬਾਬਾ ਪ੍ਰਦੀਪ ਸਿੰਘ ਬੋਰੇਵਾਲਾ, ਬਾਬਾ ਬੰਤਾ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਧਰਮ ਸਿੰਘ ਅਮਰੀਕਾ, ਬਾਬਾ ਅਮਰੀਕ ਸਿੰਘ ਪਟਿਆਲਾ, ਬਾਬਾ ਸੁਰਜੀਤ ਸਿੰਘ ਸੋਧੀ, ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ, ਬਾਬਾ ਹਰੀ ਸਿੰਘ ਜੀਰੇਵਾਲੇ, ਬਾਬਾ ਸਤਿੰਦਰ ਸਿੰਘ ਮੁਕੇਰੀਆਂ,ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਗੁਰਨਾਮ ਸਿੰਘ ਬੰਡਾਲਾ, ਮਹੰਤ ਈਸ਼ਵਰਾ ਨੰਦ, ਮਹੰਤ ਰਾਮਮੁਨੀ ਜੀ ਉਦਾਸੀਨ, ਬਾਬਾ ਜੋਗਿੰਦਰ ਸਿੰਘ ਕਾਰਸੇਵਾ, ਸੰਤ ਗੁਰਦਿਆਲ ਸਿੰਘ ਢੰਡੇਵਾਲੇ, ਸੰਤ ਮਹਿੰਦਰ ਸਿੰਘ ਜਨੇਰ, ਸੰਤ ਬਾਬਾ ਸੰਤਾ ਸਿੰਘ ਨਿਰਮਲ ਸੰਪਰਦਾ, ਬਾਬਾ ਸੁਖਵਿੰਦਰ ਸਿੰਘ ਸੁਖਾ ਭੂਰੀਵਾਲੇ, ਸੰਤ ਗੁਰਚਰਨ ਸਿੰਘ ਨਾਨਕ ਸਰ ਪਟਿਆਲਾ, ਭਾਈ ਅਜਵਿੰਦਰ ਸਿੰਘ ਰਾੜਾ ਸਾਹਿਬ, ਕੈਪਟਨ ਹਰਚਰਨ ਸਿੰਘ ਰੋਡੇ, ਭਾਈ ਸੁਖਵਿੰਦਰ ਸਿੰਘ ਅਗਵਾਨ, ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਸਤਿੰਦਰਬੀਰ ਸਿੰਘ, ਬਾਬਾ ਪਾਲ ਸਿੰਘ ਪਟਿਆਲਾ, ਸ: ਸਰਬਜੀਤ ਸਿੰਘ ਕੈਨੇਡਾ, ਭਾਈ ਮਨਧੀਰ ਸਿੰਘ ਕੈਨੇਡਾ, ਭਾਈ ਹੀਰਾ ਸਿੰਘ ਕਨੈਡਾ, ਭਾਈ ਮੇਜਰ ਸਿੰਘ ਯੂ ਐਸ ਏ, ਭਾਈ ਗੁਰਿੰਦਰ ਸਿੰਘ ਨਿਊਜ਼ੀਲੈਂਡ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਦਲਬੀਰ ਸਿੰਘ ਯੂ ਐਸ ਏ, ਮਲਕੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਯੂ ਐਸ ਏ, ਜਸਬੀਰ ਸਿੰਘ ਘੁੰਮਣ, ਬੀਬੀ ਰਵਿੰਦਰ ਕੌਰ ਅਜਰਾਨਾ, ਜਥੇ: ਰਵੇਲ ਸਿੰਘ ਚੇਅਰਮੈਨ, ਕੁਲਦੀਪ ਸਿੰਘ ਰੋਡੇ, ਚਰਨਜੀਤ ਸਿੰਘ ਜੱਸੋਵਾਲ, ਰਜਿੰਦਰ ਸਿੰਘ ਰਾਜੂ ਚੱਡਾ ਦਿਲੀ, ਪ੍ਰਿੰਸੀਪਲ ਸੂਬਾ ਸਿੰਘ, ਕੁਲਦੀਪ ਸਿੰਘ ਦਿਲੀ, ਬਾਬਾ ਅਜੀਤ ਸਿੰਘ ਮੁਖੀ ਤਰਲਾ ਦਲ, ਗਿਆਨੀ ਹਰਦੀਪ ਸਿੰਘ  ਅਨੰਦਪੁਰ, ਗਿਆਨੀ ਜੀਵਾ ਸਿੰਘ, ਜਥਾ: ਜਰਨਲ ਸਿੰਘ, ਭਾਈ ਨਿਰਵੈਰ ਸਿੰਘ, ਸ਼ਮਸ਼ੇਰ ਸਿੰਘ ਜੇਠੂਵਾਲ, ਅਵਤਾਰ ਸਿੰਘ ਬੁੱਟਰ, ਭਾਈ ਸਾਹਿਬ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਨਾਹਰ ਸਿੰਘ ਸੁਰਸਿੰਘਵਾਲਾ, ਸੰਤ ਪਰਮਜੀਤ ਸਿੰਘ ਹੰਸਾਲੀ, ਬਾਬਾ ਮਹਿੰਦਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>