ਸਿੱਖਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀ ਦਾ ਵਿਹਾਰ ਕਰਨ ਤੋਂ ਏਜੰਸੀਆਂ ਨੂੰ ਬਾਜ਼ ਆਉਣਾ ਚਾਹੀਦਾ ਹੈ: ਜੀ.ਕੇ.

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁਖਮੰਤਰੀ ਬੇਅੰਤ ਸਿੰਘ ਕਤਲਕਾਂਡ ’ਚ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਹੋਈ ਉਮਰ ਕੈਦ ਦੀ ਸਜ਼ਾ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕਰਦੇ ਹੋਏ ਭਾਈ ਤਾਰਾ ਨੂੰ ਹੋਈ ਸਜ਼ਾ ਦੀ ਤੁਲਨਾ 1984 ਸਿੱਖ ਕਤਲੇਆਮ ’ਚ ਇਨਸਾਫ਼ ਨਾ ਮਿਲਣ ਨਾਲ ਕਰਕੇ ਭਾਰਤੀ ਸੰਵਿਧਾਨ ਦੇ ਦਾਇਰੇ ’ਚੋਂ ਬਾਹਰ ਨਿਕਲਣ ਦੀ ਵੀ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ।

ਜੀ.ਕੇ. ਨੇ ਦੋਸ਼ ਲਗਾਇਆ ਕਿ ਸੀ.ਬੀ.ਆਈ. ਅਤੇ ਨਿਆਪਾਲਿਕਾ ਕਥਿਤ ਤੌਰ ’ਤੇ ਸਿੱਖਾਂ ਦੇ ਖਿਲਾਫ਼ ਚਲਦੇ ਮੁੱਕਦਮਿਆਂ ’ਚ ਬੜੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ। ਪਰ ਉਨ੍ਹਾਂ ਦੀ ਤੇਜ਼ੀ 1984 ਦੇ ਕਥਿਤ ਕਾਤਲ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਖਿਲਾਫ਼ ਲਾਪਤਾ ਹੋ ਜਾਂਦੀ ਹੈ। ਇੱਕ ਪਾਸੇ ਅਦਾਲਤ ’ਚ ਟਾਈਟਲਰ ਦੇ ਖਿਲਾਫ਼ ਅਹਿਮ ਗਵਾਹ ਅਭਿਸ਼ੇਕ ਵਰਮਾ ਲਾਈ ਡਿਟੈਕਟਰ ਟੈਸ਼ਟ ਕਰਾਉਣ ਲਈ ਬਾਰ-ਬਾਰ ਨਕਾਰਾ ਸੀ.ਬੀ.ਆਈ. ਦੇ ਸਾਹਮਣੇ ਬੇਨਤੀ ਕਰ ਰਿਹਾ ਹੈ। ਪਰ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਦੇਣ ਵਾਲੀ ਸੀ.ਬੀ.ਆਈ. ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸ਼ਟ ਕਰਾਉਣ ’ਚ ਨਕਾਮ ਸਾਬਤ ਹੰੁਦੀ ਹੈ। ਦੂਜੇ ਪਾਸੇ ਉਹੀ ਸੀ.ਬੀ.ਆਈ. ਭਾਈ ਤਾਰਾ ਨੂੰ ਜੇਲ ’ਚ ਡੱਕਣ ਲਈ ਸ਼ਿਕਾਰੀ ਅੱਖ ਨਾਲ ਕਾਰਜ ਕਰਦੀ ਹੈ।

ਜੀ.ਕੇ. ਨੇ ਕਿਹਾ ਕਿ 1984 ’ਚ ਸਿੱਖਾਂ ਦੇ ਕਤਲ, ਲੁਟਪਾਟ ਅਤੇ ਬਲਾਤਕਾਰ ਦੇ ਮਾਮਲਿਆਂ ’ਚ 1 ਵੀ ਦੋਸ਼ੀ ਨੂੰ ਸਜ਼ਾ ਨਾ ਦਿਵਾਉਣ ਵਾਲੀ ਸੀ.ਬੀ.ਆਈ. ਹਰ ਵਾਰ ਸਿੱਖਾਂ ਦੇ ਖਿਲਾਫ਼ ਮੁੱਕਦਮਿਆਂ ’ਤੇ ਦੁਗਣੀ ਤਾਕਤ ਨਾਲ ਕਾਰਜ ਕਰਦੀ ਹੈ। ਜੀ.ਕੇ. ਨੇ ਸਿੱਖਾਂ ਨੂੰ ਇੱਕ ਅੱਖ ਨਾਲ ਵੇਖਣ ਦੀ ਜਾਂਚ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਏਜੰਸੀਆਂ ਸਾਡੇ ਸਬਰ ਦਾ ਨਾਜਾਇਜ਼ ਫਾਇਦਾ ਚੁੱਕ ਰਹੀਆਂ ਹਨ। ਉਹ ਦਿਨ ਹਿੰਦੂਸਤਾਨ ਲਈ ਸਭ ਤੋਂ ਖਰਾਬ ਹੋਵੇਗਾ ਜਦੋਂ ਇਨਸਾਫ਼ ਲੈਣ ਲਈ ਸਾਨੂੰ ਭਾਰਤੀ ਸੰਵਿਧਾਨ ਦੀ ਲੀਕ ਨੂੰ ਟੱਪਣਾ ਪਵੇਗਾ। ਇਸ ਲਈ ਸਿੱਖਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀ ਦਾ ਵਿਹਾਰ ਕਰਨ ਤੋਂ ਏਜੰਸੀਆਂ ਨੂੰ ਬਾਜ਼ ਆਉਣਾ ਚਾਹੀਦਾ ਹੈ।

ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤੀ ਪੁਲਿਸ 1978 ’ਚ ਜਹਾਜ਼ ਅਗਵਾ ਕਰਨ ਵਾਲੇ ਪਾਂਡੇ ਭਰਾਵਾਂ ਨੂੰ ਨਾ ਸਿਰਫ਼ ਬਾਈਇੱਜਤ ਬਰੀ ਕਰਵਾਉਂਦੀ ਹੈ ਸਗੋਂ ਕਾਂਗਰਸ ਪਾਰਟੀ ਉਨ੍ਹਾਂ ਨੂੰ ਯੂ.ਪੀ. ਵਿਧਾਨ ਪਰਿਸ਼ਦ ਦਾ ਮੈਂਬਰ ਥਾਪਦੀ ਹੈ। ਪਰ ਸਿੱਖਾਂ ਦੀ ਕਿਸੇ ਭਾਵਨਾਤਮਕ ਗਲਤੀ ਨੂੰ ਭੰਡਣ ਦਾ ਕੋਈ ਮੌਕਾ ਹਥੋਂ ਖਾਲੀ ਨਹੀਂ ਜਾਣ ਦਿੰਦੀ। ਜੀ.ਕੇ. ਨੇ ਬੀਤੇ ਦਿਨੀਂ ਦਿੱਲੀ ਏਅਰਪੋਰਟ ’ਤੇ ਪੁਲਿਸ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੇ ਲਗਾਏ ਗਏ ਪੋਸ਼ਟਰਾਂ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਸਿੱਖਾਂ ਦੇ ਖਿਲਾਫ਼ ਕੌਮਾਂਤਰੀ ਪੱਧਰ ’ਤੇ ਭੰਡੀ ਪ੍ਰਚਾਰ ਕਰਨ ਦਾ ਪੁਲਿਸ ’ਤੇ ਦੋਸ਼ ਲਗਾਇਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>