ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਦਾਣਾ ਮੰਡੀ ਲੁਧਿਆਣਾ ਵਿਖੇ ਕੀਤੀ ਚਿਤਾਵਨੀ ਰੈਲੀ

ਲੁਧਿਆਣਾ – ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ’ਤੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਅਧਿਆਪਕਾਵਾਂ ਨੇ ਪਰਿਵਾਰਾਂ ਸਮੇਤ ਦਾਣਾ ਮੰਡੀ ਲੁਧਿਆਣਾ ਵਿਖੇ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਪ੍ਰਧਾਨਗੀ ਹੇਠ ਹੋਈ ਚਿਤਾਵਨੀ ਰੈਲੀ ਵਿੱਚ ਨਾਅਰੇ ਮਾਰਦਿਆਂ ਸ਼ਮੂਲੀਅਤ ਕੀਤੀ। ਸੂਬਾਈ ਕਨਵੀਨਰਾਂ ਬਲਕਾਰ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਵੜੈਚ, ਕੁਲਵੰਤ ਗਿੱਲ ਅਤੇ ਬਾਜ ਸਿੰਘ ਖਹਿਰਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਦਰਜ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਰਾਹੀਂ ਮਿਆਰੀ ਸਿੱਖਿਆ ਦੇਣ ਲਈ ਜੀ ਡੀ ਪੀ ਦਾ 6% ਸਿੱਖਿਆ ਦੇ ਵਿਕਾਸ ਅਤੇ ਵਾਧੇ ਲਈ ਖਰਚ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਖਾਲੀ ਪੋਸਟਾਂ ਭਰਨ, ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਾਉਣ, ਡਿਜੀਟਲ ਤਕਨੀਕ ਰਾਹੀਂ ਸਿੱਖਿਆ ਦੇਣ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ, ਅਧਿਆਪਕਾਂ ਤੋਂ ਗੈਰਵਿਦਅਕ ਕੰਮ ਲੈਣੇ ਬੰਦ ਕਰਨ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਕੀਤੇ ਚੋਣ ਵਾਅਦੇ ਯਾਦ ਕਰਵਾਉਣ ਅਤੇ ਅਧਿਆਪਕਾਂ ਦੇ ਭਖਵੇਂ ਮਸਲੇ ਇੱਕ ਸਾਲ ਵਿੱਚ ਵੀ ਹੱਲ ਨਾ ਕਰਨ, ਸਿੱਖਿਆ ਸੁਧਾਰ ਦੇ ਬਹਾਨੇ ਹੇਠ ਪੰਜਾਬੀ ਭਾਸ਼ਾ ਦੇ ਨਾਂ’ਤੇ ਬਣੇ ਪੰਜਾਬੀ ਸੂਬੇ ਦੇ ਮਿਡਲ ਸਕੂਲਾਂ ਵਿੱਚੋਂ ਪੰਜਾਬੀ ਜਾਂ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਡਰਾਇੰਗ ਜਾਂ ਪੀ ਟੀ ਆਈ ਦੀਆਂ ਪੋਸਟਾਂ ਖਤਮ ਕਰਨ, 800 ਪ੍ਰਾਇਮਰੀ ਸਕੂਲ ਬੰਦ ਕਰਨ, ਇਸ ਸਾਲ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਹੁਣ ਤੱਕ ਵੀ ਨਾ ਦੇਣ ਦੀ ਨਿਖੇਧੀ ਕੀਤੀ ਉਨ੍ਹਾਂ ਹਰ ਵਰਗ ਦੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਵਰਦੀਆਂ ਸੈਸ਼ਨ ਦੇ ਸ਼ੁਰੂ ਵਿੱਚ ਅਤੇ ਵਜ਼ੀਫੇ ਸਮੇਂ ਸਿਰ ਦੇਣ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਥਾਂ ਐਸ ਸੀ ਈ ਆਰ ਟੀ ਦੇ ਸਿਲੇਬਸ ਨੂੰ ਹੀ ਤਰਕਸੰਗਤ ਬਣਾਏ ਜਾਣ ਅਤੇ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ।

ਸੂਬਾਈ ਕੋ-ਕਨਵੀਨਰਾਂ ਦੀਦਾਰ ਸਿੰਘ ਮੁੱਦਕੀ, ਗੁਰਵਿੰਦਰ ਸਿੰਘ ਤਰਨ ਤਾਰਨ, ਗੁਰਜਿੰਦਰ ਪਾਲ ਸਿੰਘ, ਡਾ.ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਰਾਜ ਸਿੰਘ ਕਾਹਲੋਂ, ਇੰਦਰਜੀਤ ਸਿੰਘ, ਹਰਦੀਪ ਟੋਡਰ ਪੁਰ, ਹਰਵਿੰਦਰ ਸਿੰਘ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਸਿੰਘ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ ਅਤੇ ਪ੍ਰਦੀਪ ਮਲੂਕਾ ਨੇ ਹਰ ਤਰ੍ਹਾਂ ਦੇ ਕੱਚੇ (ਐਸ ਐਸ ਏ / ਰਮਸਾ (ਟੀਚਿੰਗ / ਨਾਨ-ਟੀਚਿੰਗ), 5178, ਓ ਡੀ ਐਲ ਅਧਿਆਪਕ, ਸਿੱਖਿਆ ਪ੍ਰੋਵਾਈਡਰ, ਏ ਆਈ ਈ, ਈ ਜੀ ਐਸ, ਐਸ ਟੀ ਆਰ, ਆਈ ਈ ਵੀ, ਆਈ ਈ ਆਰ ਟੀ, ਆਦਿ) ਅਧਿਆਪਕਾਂ ਨੂੰ 10300 ਰੁ: ਮੁਢਲ਼ੀ  ਤਨਖਾਹ ਦੀ ਬਜਾਏ ਪੂਰੇ ਗਰੇਡ ‘ਤੇ ਤੁਰੰਤ ਰੈਗੂਲਰ ਕਰਨ ਅਤੇ ਈ ਟੀ ਟੀ ਕਰ ਚੁੱਕੇ ਏ ਆਈ ਈ / ਈ ਜੀ ਐਸ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ, ਆਦਰਸ਼ ਅਤੇ ਮਾਡਲ ਸਕੂਲਾਂ ਨੂੰ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਪੂਰੇ ਗਰੇਡ ਵਿੱਚ ਸ਼ਿਫਟ ਕਰਨ, ਪਿਕਟਸ ਸੁਸਾਇਟੀ ਵਿੱਚ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਗਰੇਡ ਨਾਲ ਮਰਜ ਕਰਨ, ਪਰਖ ਸਮਾਂ 2 ਸਾਲ ਅਤੇ ਪੂਰੇ ਸਕੇਲਾਂ ਤਹਿਤ ਕਰਨ ਦੀ ਮੰਗ ਕੀਤੀ।

ਬੁਲਾਰਿਆਂ ਨੇ 60 ਬੱਚਿਆਂ ਦੀ ਬਜਾਏ ਹਰ ਪ੍ਰਾਇਮਰੀ ਸਕੂਲ ਵਿੱਚ ਹੈਡ ਟੀਚਰ, ਨਰਸਰੀ ਟੀਚਰ, ਜਮਾਤਵਾਰ ਟੀਚਰ ਅਤੇ ਅੱਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ    ਦੀਆਂ ਪੋਸਟਾਂ ਦੇਣ, ਸਕੂਲ ਦੇ 9 ਪੀਰੀਅਡ ਰੱਖਦਿਆਂ, ਰੈਸ਼ਨੇਲਾਈਜੇਸ਼ਨ, 2011 ਦੀ ਨੀਤੀ ਅਨੁਸਾਰ ਕਰਨ, ਬਦਲੀਆਂ ਦੀ ਨੀਤੀ ਵਿੱਚ ਸਕੂਲ ਅਤੇ ਅਧਿਆਪਕਾਂ ਨੂੰ ਉਜਾੜਨ ਵਾਲੀਆਂ ਹਰ 7 ਸਾਲ ਬਾਅਦ ਜਬਰੀ ਬਦਲੀ ਅਤੇ 3 ਸਾਲ ਤੋਂ ਪਹਿਲਾਂ ਬਦਲੀ ਨਾ ਕਰਨ ਆਦਿ ਦੀਆਂ ਮੱਦਾਂ ਰੱਦ ਕਰਕੇ ਸਕੂਲ, ਸਿੱਖਿਆ, ਵਿਦਆਰਥੀ ਅਤੇ ਅਧਿਆਪਕ ਪੱਖੀ ਸੋਧਾਂ ਕਰਨ, ਸਮਾਜਿਕ ਸਿੱਖਿਆ ਅਤੇ ਹਿੰਦੀ ਨੂੰ ਚੋਣਵੇਂ ਵਿਸ਼ੇ ਬਣਾਉਣ ਦਾ ਫੈਸਲਾ ਵਾਪਸ ਲੈਣ, ਹਰ ਵਰਗ ਦੀਆਂ ਖਾਲੀ ਪੋਸਟਾਂ, ਦਹਾਕਿਆਂ ਤੋਂ ਖਾਲੀ ਸਿੱਧੀ ਭਰਤੀ (25%) ਦੀਆਂ ਪੋਸਟਾਂ ਤੁਰੰਤ ਭਰਨ ਅਤੇ ਹਰ ਵਰਗ ਦੀਆਂ ਰਹਿੰਦੀਆਂ ਪਦ-ਉਨਤੀਆਂ ਕਰਨ, ਅਧਿਆਪਕਾਂ ਨੂੰ ਹਰ ਮਹੀਨੇ ਤਨਖਾਹ ਜਾਰੀ ਕਰਨੀ ਯਕੀਨੀ ਬਣਾਉਣ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਦਾ ਤੁਰੰਤ ਨਗਦ ਭੁਗਤਾਨ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਅਤੇ 15% ਅੰਤ੍ਰਿਮ ਰਾਹਤ ਹੋਰ ਦੇਣ, ਦਹਾਕਿਆਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ‘ਤੇ ਲਗਾਈ ਬ੍ਰਿਜ ਕੋਰਸ ਦੀ ਸ਼ਰਤ ਖਤਮ ਕਰਨ, 01.01.2004 ਤੋਂ ਭਰਤੀ ਅਧਿਆਪਕਾਂ’ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਕਰਨ, ਅਧਿਆਪਕ ਆਗੂਆਂ ਨੂੰ ਜਾਰੀ ਕੀਤੇ ਵਿਭਾਗੀ ਨੋਟਿਸ ਵਾਪਸ ਲੈ ਕੇ ਸੰਘਰਸ਼ਾਂ ਦੌਰਾਨ ਦਰਜ ਕੀਤੇ ਕੇਸ ਰੱਦ ਕਰਨ, ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਜਿਹੇ ਕਾਲੇ ਕਾਨੂੰਨ ਅਤੇ ਪਕੋਕਾ ਕਾਨੂੰਨ ਦੀ ਤਜਵੀਜ ਰੱਦ ਕਰਨ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਘਾਟਾਂ ਸਮੇਤ ਸਫਾਈ ਸੇਵਕਾਂ / ਚੌਕੀਦਾਰਾਂ ਦੇ ਪੂਰੀਆਂ ਕਰਨ, ਅਧਿਆਪਕਾਂ ਤੋਂ ਗੈਰਵਿਦਅਕ ਕੰਮ (ਸਮੇਤ ਬੀ ਐਲ ਓ ਡਿਊਟੀ) ਲੈਣੇ ਬੰਦ ਕਰਨ, ਬਾਰਡਰ ਕਾਡਰ ਬਣਾਉਣ ਦੀ ਤਜ਼ਵੀਜ ਵਾਪਸ ਲੈਣ, ਵਿਭਾਗ ਤੋਂ ਬਾਹਰੀ ਵਿਅਕਤੀਆਂ (ਸਾਬਕਾ ਫੌਜੀਆਂ) ਤੋਂ ਕਰਵਾਈ ਜਾਂਦੀ ਸਕੂਲਾਂ ਦੀ ਚੈਕਿੰਗ ਬੰਦ ਕਰਕੇ ਸਮਰੱਥ ਅਧਿਕਾਰੀਆਂ ਵਲੋਂ ਹੀ ਇੰਸਪੈਕਸ਼ਨ ਕਰਨ ਦੀ ਮੰਗ ਕੀਤੀ ਗਈ।
ਇਸ ਮਗਰੋਂ ਸਰਕਾਰ ਦਾ ਕੋਈ ਠੋਸ ਪ੍ਰਸਤਾਵ ਨਾ ਆੳੇੁਣ ਕਰਕੇ ਅਧਿਆਪਕਾਂ ਵੱਲੋਂ ਜਲੰਧਰ ਬਾਈਪਾਸ ਚੌਂਕ ਤੱਕ ਰੋਸ ਮਾਰਚ ਕਰਨ ਮਗਰੋਂ ਲੁਧਿਆਣਾ ਜਲੰਧਰ ਰਾਸ਼ਟਰੀ ਮਾਰਗ ਤੇ ਜਾਮ ਲਗਾ ਦਿੱਤਾ ਗਿਆ। ਜਿਸ ਮਗਰੋਂ ਪ੍ਰਸ਼ਾਸ਼ਨ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ 2 ਅਪ੍ਰੈਲ 2018 ਨੂੰ 11 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਿਸ਼ਚਿਤ ਕਰਵਾੲ ਜਿਸ ਮਗਰੋਂ ਮੋਰਚੇ ਵਲੋਂ ਧਰਨਾ ਸਮਾਪਤ ਕੀਤਾ ਗਿਆ।

ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੁਰਿੰਦਰ ਪੁਆਰੀ, ਚਮਕੌਰ ਸਿੰਘ,ਮਨਿੰਦਰ ਸਿੰਘ, ਜਸਵਿੰਦਰ ਔਜਲਾ, ਅਮਨਦੀਪ ਸ਼ਰਮਾ,ਸੁੱਖਦੇਵ ਸਿੰਘ ਰਾਣਾ, ਅਮਨਦੀਪ ਮਾਨਸਾ, ਹਰਬੰਸ ਲਾਲ, ਹਰਸੇਵਕ ਸਿੰਘ ਸਾਧੂਵਾਲ, ਕੁਲਦੀਪ ਸਿੰਘ ਦੌੜਕਾ, ਦਵਿੰਦਰ ਪੂਨੀਆ, ਜਗਸੀਰ ਸਹੋਤਾ, ਬਿਕਰਮ ਸਿੰਘ, ਗੁਰਨੈਬ ਸਿੰਘ, ਜਿੰਦਲ ਪਾਇਲਟ, ਵੀਨਾ ਜੰਮੂ,ਨਵਚਰਨ ਕੌਰ ਆਦਿ ਨੇ ਸੰਬੋਧਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>