ਗੁਰਦਵਾਰਾ ਸਾਹਿਬ ਫੇਜ਼ 1 ਵਿਖੇ 11ਵਾਂ ਮੈਡੀਕਲ ਚੈਕ ਅਪ ਕੈਂਪ ਵਿਚ 265 ਲੜਵੰਦ ਵਿਆਕਤੀਆਂ ਦਾ ਚੈਕ ਅਪ ਕੀਤਾ ਗਿਆ

ਹਾਊਸ ਉਨਰਜ਼ ਵੈਲਫੇਅਰ ਅਸੋਸੀਏਸ਼ਨ (ਰਜ਼ਿ.) ਫੇਜ਼ 1 ਵਲੋਂ ਮਾਨਵਤਾ ਦੀ ਸੇਵਾ ਲਈ ਅਤੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 11ਵਾਂ ਮੈਡੀਕਲ ਚੈਕ ਅਪ ਕੈਂਪ ਗੁਰਦਵਾਰਾ ਸਿੰਘ ਸਭਾ ਫੇਜ਼ 1 ਵਿਖੇ ਲਗਾਇਆ ਗਿਆ ਜਿਸ ਵਿਚ 265 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ ਸ: ਬਲਬੀਰ ਸਿੰਘ ਸਿਧੂ ਜੀ ਐਮ.ਐਲ.ਏ ਦੀ ਜਗਾਹ ਉਹਨਾਂ ਦੇ ਬੇਟੇ ਐਡਵੋਕੇਟ ਕਨਵਰਵੀਰ ਸਿੰਘ ਸਿਧੂ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਜਿਸ ਵਿਚ ਵਿਸ਼ੇਸ਼ ਮਹਿਮਾਨ ਸ: ਆਰ.ਪੀ.ਸਿੰਘ ਪੀ.ਸੀ.ਐਸ ਐਸ.ਡੀ.ਐਮ. ਐਸ.ਏ.ਐਸ ਨਗਰ, ਸ਼੍ਰੀ ਰਿਸ਼ਵ ਜੈਨ, ਸੀਨੀਅਰ ਡਿਪਟੀ ਮੇਅਰ, ਮਿਊਸਪੈਲ ਕਾਰਪੋਰੇਸ਼ਨ, ਐਸ.ਏ.ਐਸ ਨਗਰ, ਸ: ਨਰਾਇਣ ਸਿੰਘ ਸਿਧੂ ਮਿਊਸਪੈਲ ਕੋਸਲਰ ਫੇਜ਼ 6 ਅਤੇ ਗੁਰਦਵਾਰਾ ਸਾਹਿਬ ਫੇਜ਼ 1 ਦੇ ਉਘੇ ਸਮਾਜ ਸੇਵੀ ਅਤੇ ਪ੍ਰਧਾਨ ਸ: ਹਰਦਿਆਲ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ।

ਕੈਂਪ ਦੀ ਸ਼ੁਰਆਤ ਸ: ਆਰ.ਪੀ.ਸਿੰਘ ਪੀ.ਸੀ.ਐਸ, ਐਸ.ਡੀ. ਐਮ ਜੀ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਉਥੇ ਉਨਾਂ ਨੇ ਅਸੋਸੀਏਸ਼ਨ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕੈਂਪ ਵਿਚ ਆਏ ਪਤਵੰਤਿਆ ਨੂੰ ਪੇਰੈਂਟਸ ਪ੍ਰੋਟੇਕਸ਼ਨ ਐਕਟ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇ ਕਿਸੇ ਬਜੂਰਗ ਵਿਆਕਤੀ ਨੂੰ ਉਨਾਂ ਦੇ ਵਾਰਸ ਪੁੱਤਰਾਂ ਵਲੋਂ ਲੋੜੀਂਦੀ ਸੇਵਾ ਵਲੋਂ ਅਣਗੋਲਿਆ ਕੀਤਾ ਜਾਂਦਾ ਹੈ ਤਾਂ ਸਾਡੇ ਦਫਤਰ ਨਾਲ ਨਿੱਜੀ ਸੰਪਰਕ ਕਰਕੇ ਮਾਮਲਾ ਸੁਝਾਇਆ ਜਾ ਸਕਦਾ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਸ ਕੈਂਪ ਵਿਚ ਐਡਵੋਕੇਟ ਕਨਵਰਵੀਰ ਸਿੰਘ ਸਿਧੂ ਜੀ ਮੁੱਖ ਮਹਿਮਾਨ ਨੇ ਇਸ ਸੰਸਥਾਂ ਦੇ ਮਾਨਵਤਾ ਦੀ ਸੇਵਾ ਲਈ ਲਗਾਏ ਗਏ ਗਿਆਰਵੇਂ ਮੁਫਤ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਵੇਲੇ ਸਮਾਜ ਵਿਚ ਨੌਜਵਾਨਾਂ ਵਿਚ ਵਧਦੇ ਨਸ਼ਾ ਖੋਰੀ, ਭਰੂਣ ਹਤਿਆ ਆਦਿ ਜਹੀਆਂ ਬੀਮਾਰੀਆਂ ਨੂੰ ਰੋਕਣ ਲਈ ਹਰ ਵਿਆਕਤੀ ਨੂੰ ਪੂਰਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਅਤੇ ਹੋਰ ਸੂਬੇ ਦੀ ਉਨਤੀ ਲਈ ਯੋਗਦਾਨ ਪਾਉਣ ਲਈ ਅਪੀਲ ਕੀਤੀ।

ਕੈਂਪ ਵਿਚ ਰਿਸ਼ਵ ਜੈਨ ਡਿਪਟੀ ਮੇਅਰ ਨੇ ਕੈਂਪ ਵਿਚ ਆਏ ਪਤਵੰਤੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਊਸਪੈਲ ਕਾਰਪੋਰੇਸ਼ਨ ਵਲੋਂ ਸ਼ਹਿਰ ਦੀ ਬੇਹਤਰੀ ਲਈ ਹਰ ਸੰਭਵ ਕਦਮ ਪੁਟੇ ਜਾ ਰਹੇ ਹਨ ਅਤੇ ਜੇ ਕਿਸੇ ਫੇਜ਼ ਵਿਚ ਸਮਸਿਆ ਦਾ ਹਲ ਨਹੀਂ ਹੁੰਦਾ ਤਾਂ ਸਾਡੇ ਨਾਲ ਦਫਤਰ ਵਿਚ ਸਿਧਾ ਸੰਪਰਕ ਕਰ ਸਕਦੇ ਹੋ ਤੇ ਵਿਕਾਸ ਦੇ ਕੰਮਾਂ ਵਿਚ ਜੇ ਕੋਈ ਰੁਕਾਵਟ ਹੁੰਦੀ ਹੋਵੇ ਤਾਂ ਸ਼ੀਗਰ ਨਜਿਠੀ ਜਾਵੇਗੀ।

ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਰਾਜ ਮੱਲ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਐਸ.ਏ.ਐਸ ਨਗਰ ਜੋ ਜ਼ਿਲੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਅਧੀਨ ਕੰਮ ਕਰ ਰਹੀ ਹੈ ਨੇ ਦਸਿਆ ਕਿ ਸਿਵਲ ਹਸਪਤਾਲ ਫੇਜ਼ 6 ਵਿਚ ਜਨ ਔਸ਼ਦੀ ਦਵਾਈਆਂ ਦਾ ਸਟੋਰ ਰੈਡ ਕਾਰਸ ਸੋਸਾਇਟੀ ਵਲੋਂ ਚਲ ਰਿਹਾ ਹੈ ਜਿਸ ਵਿਚ ਬਾਹਰ ਦੀਆਂ ਦੁਕਾਨਾਂ ਨਾਲੋਂ ਦਵਾਈਆਂ ਬਹੁਤ ਸਸਤੇ ਰੇਟ ਤੋਂ ਉਪਲਭਧ ਹਨ ਇਸ ਦਾ ਆਮ ਜੰਤਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਤੇ ਵਿੱਤੀ ਬੋਝ ਤੋਂ ਬਚਣਾ ਚਾਹੀਦਾ ਹੈ।

ਸਾਂਝ ਕੇਂਦਰ ਫੇਜ਼ 1 ਵਲੋਂ ਸ: ਮੋਹਨ ਸਿੰਘ, ਸਬ ਇੰਸਪੈਕਟਰ ਨੇ ਲੋਕਾਂ ਨੂੰ ਉਥੇ ਮਿਲਦੀਆਂ ਸਹੂਲਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜੋ ਕਿ ਹਰ ਵਿਆਕਤੀ ਨੂੰ ਜਰੂਰਤ ਪੈਣ ਤੇ ਇਹ ਸਾਂਝ ਕੇਂਦਰ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ  ਧੋਖੇਬਾਜ਼ ਵਿਆਕਤੀਆਂ ਤੋਂ ਬਚਣ ਲਈ ਵੀ ਸਾਵਧਾਨ ਕੀਤਾ।

ਅਸੋਸੀਏਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ ਵਿਰਦੀ ਨੇ ਕੈਂਪ ਵਿਚ ਆਏ ਮੁਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇਸ ਅਸੋਸੀਏਸ਼ਨ ਵਲੋਂ ਫੇਜ਼ 1 ਵਿਚ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਵੇਂ ਸ਼ਹਿਰੀ ਹੈਲਥ ਸੈਂਟਰ, ਸਰਕਾਰੀ ਪ੍ਰਾਇਮਰੀ ਸਕੂਲ, ਕਮਿਊਨਟੀ ਸੈਂਟਰ ਅਤੇ ਗਰੀਨ ਪਾਰਕਾਂ ਦੇ ਨਿਰਮਾਣ ਸਬੰਧੀ ਆਦਿ। ਉਨਾਂ ਇਹ ਵੀ ਦਸਿਆ ਕਿ ਅਗਲੇ ਆਉਣ ਵਾਲੇ ਸਮੇਂ ਵਿਚ ਬਚਿਆਂ ਦੇ ਖੇਡ ਸਟੇਡੀਅਮ ਸਥਾਪਤ ਕਰਨ ਬਾਰੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਯਤਨਸ਼ੀਲ ਹਾਂ।

ਇਸ ਕੈਂਪ ਵਿਚ ਸਰਕਾਰੀ ਹਸਪਤਾਲ ਫੇਜ਼ 6 ਵਲੋਂ ਹੱਡੀਆਂ ਦੇ ਮਾਹਰ ਡਾਕਟਰ ਸੰਜੀਵ ਕੰਬੋਜ, (ਫਛੰਸ਼ੀ),(PCMSI), MS
(Ortho) ਨੇ ਭਾਗ ਲਿਆ ਜਿਨਾਂ ਨੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਹਸਪਤਾਲ ਵਿਚ ਗੋਡਿਆਂ ਦਾ ਸਫਲ ਅਪਰੇਸ਼ਨ ਕੀਤਾ ਜੋ ਸ਼ਹਿਰ ਵਾਸਤੇ ਵੱਡੀ ਮਾਣ ਵਾਲੀ ਗੱਲ ਹੈ। ਇਸੇ ਤਰਾਂ ਡਾ. ਮਨਜੀਤ ਕੌਰ MD, (Skin & VD), ਦੇ ਮਾਹਰ ਡਾਕਟਰ ਨੇ ਭਾਗ ਲਿਆ। ਡਾ. ਸੁਖਵਿੰਦਰ ਸਿੰਘ MD, (Eye) ਅੱਖਾਂ ਦੇ ਮਾਹਰ ਡਾਕਟਰ, ਪਟਿਆਲਾ ਆਈ ਹਸਪਤਾਲ ਫੇਜ਼ 9, ਡਾ. ਗੁਰਿੰਦਰ ਸਿੰਘ ਧੀਰਜ਼, (ENT), ਡਾ. ਅੰਕੁਸ਼, ਫੀਜ਼ੋਥਰਾਫਿਸਟ ਨੇ ਲੋੜਵੰਦ ਮਰੀਜ਼ਾਂ ਨੂੰ ਦੇਖਿਆ। ਡਾਕਟਰ ਸੀਮਾ ਵਿਸ਼ਿਸ਼ਟ, ਮੈਡੀਕਲ ਅਫਸਰ, (ਹੈਮੀਉਪੈਥੀ) ਸਿਵਲ ਡਿਸਪੈਂਸਰੀ ਫੇਜ਼ 5 ਨੇ ਵੀ ਲੋੜਵੰਦ ਵਿਆਕਤੀਆਂ ਨੂੰ ਚੈਕ ਅਪ ਕੀਤਾ ਅਤੇ ਲੋੜਵੰਦ ਵਿਆਕਤੀਆਂ ਨੂੰ ਫਰੀ ਦਵਾਈਆ ਵੀ ਦਿੱਤੀਆਂ। ਇਸੇ ਤਰਾਂ ਆਯੁਰਵੈਦਿਕ ਦੇ ਮਸ਼ਹੂਰ ਡਾ. (ਵੈਦਯਾ) ਸ਼੍ਰੀਧਰ ਅਗਰਵਾਲ , ਐਮ.ਡੀ, ਫੇਜ਼ 2 ਨੇ ਵੀ ਆਯੁਰਵੈਦਿਕ ਸਿਸਟਮ ਨਾਲ ਲੋੜਵੰਦ ਦਾ ਚੈਕ ਅਪ ਕੀਤਾ। ਨਰੂਲਾ ਆਪਟੀਸ਼ਨ ਫੇਜ਼ 2 ਵਲੋਂ ਅੱਖਾਂ ਦੇ ਲੋੜਵੰਦ ਵਿਆਕਤੀਆਂ ਦਾ ਫਰੀ ਚੈਕ ਅਪ ਕੀਤਾ ਗਿਆ। ਕੈਂਪ ਵਿਚ ਜ਼ਿਲਾ ਰੈਡ ਕਰਾਸ ਸੋਸਾਇਟੀ ਅਤੇ ਸਰਚ ਔਰਬੀਸ ਸੰਸਥਾਂ ਵਲੋਂ ਫਰੀ ਦਵਾਈਆਂ ਦਿੱਤੀਆਂ ਗਈਆਂ।

ਇਸ ਕੈਂਪ ਦੀ ਸਫਲਤਾ ਲਈ ਸੰਸਥਾਂ ਦੇ ਮੈਂਬਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮਾਨਵਤਾ ਦੀ ਸੇਵਾ ਲਈ ਇਸ ਲਗਾਏ ਗਏ ਕੈਂਪ ਲਈ ਬਹੁਤ ਵੱਡਾ ਸਹਿਯੋਗ ਦਿੱਤਾ। ਇਸ ਕੈਂਪ ਵਿਚ ਸ਼ਹਿਰ ਦੇ ਉਘੇ ਸਮਾਜ ਸੇਵੀ ਅਤੇ ਪਤਵੰਤੇ ਵਿਆਕਤੀਆਂ ਜਿਨਾਂ ਵਿਚ ਸ: ਅਲਬੇਲ ਸਿੰਘ ਸ਼ਿਆਨ, ਪੀ.ਡੀ. ਵਧਵਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਰਜਿੰਦਰ ਸਿੰਘ, ਦਵਿੰਦਰ ਸਿੰਘ ਵਿਰਕ, ਪ੍ਰਧਾਨ ਲੇਬਰ ਕੰਟਰੈਕਟਰ ਯੂਨੀਅਨ ਚੰਡੀਗੜ, ਇੰਦਰਜੀਤ ਸਿੰਘ ਖੋਖਰ, ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਅਤੇ ਉਨਾਂ ਦੀ ਸਾਰੀ ਟੀਮ, ਪ੍ਰੀਤਮ ਸਿੰਘ, ਲਖਵੀਰ ਸਿੰਘ ਹੂੰਝਣ, ਜਗਤਾਰ ਸਿੰਘ, ਸ਼੍ਰੀ ਮਤੀ ਸੁਮਨ ਗਰਗ, ਮਿਊਸਪੈਲ ਕੌਸਲਰ, ਸ਼੍ਰੀ ਮਤੀ ਨੀਲਮ, ਸ਼੍ਰੀ ਮਤੀ ਜਸਪਾਲ ਕੌਰ, ਨਿਰਮਲ ਸਿੰਘ ਭੁਰਜੀ ਨੇ ਸ਼ਮੂਲੀਅਤ ਕੀਤੀ। ਇਸ ਸੰਸਥਾਂ ਦੇ ਸਮੂੰਹ ਮੈਂਬਰਾਂ ਨੇ ਇਸ ਫਰੀ ਮੈਡੀਕਲ ਚੈਕ ਅਪ ਕੈਂਪ ਨੂੰ ਕਾਮਯਾਬ ਕਰਨ ਲਈ ਭਰਪੂਰ ਯੋਗਦਾਨ ਪਾਇਆ ਜਿਨਾਂ ਵਿਚ ਸਰਵ ਸ਼੍ਰੀ ਡੀ.ਡੀ. ਜੈਨ, ਸ਼੍ਰੀ ਮਤੀ ਗੁਰਮੀਤ ਕੌਰ, ਮਿਊਸਪੈਲ਼ ਕੌਸਲਰ, ਜਗਜੀਤ ਸਿੰਘ ਅਰੋੜਾ, ਪਰਵੀਨ ਕੁਮਾਰ ਕਪੂਰ, ਗੁਰਚਰਨ ਸਿੰਘ, ਯਾਦਵਿੰਦਰ ਸਿੰਘ ਸਿਧੂ, ਸਾਧੂ ਸਿੰਘ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ ਸੋਹਲ, ਹਰਬਿੰਦਰ ਸਿੰਘ ਸੈਣੀ ਆਦਿ ਨੇ ਭਾਗ ਲਿਆ। ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ ਡਾਕਟਰ ਸਾਹਿਬਾਨ ਅਤੇ ਦੂਸਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤੇ ਗਏ। ਸ: ਚਰਨਕੰਵਲ ਸਿੰਘ ਜਨਰਲ ਸਕੱਤਰ ਨੇ ਸਟੇਜ ਦੀ ਭੂਮਿਕਾ ਬੇਖੂਬੀ ਨਿਭਾਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>