ਮਹਿਲ ਕਲਾਂ,(ਗੁਰਸੇਵਕ ਸਿੰਘ ਸਹੋਤਾ) – ਬਰਨਾਲਾ ਲੁਧਿਆਣਾ ਮੇਨ ਹਾਈਵੇ ਤੋਂ ਲੈ ਕੇ ਪਿੰਡ ਚੁਹਾਣਕੇ ਕਲਾਂ ਤੇ ਚੁਹਾਣਕੇ ਖੁਰਦ ਦੀ ਲਿੰਕ ਸੜਕ ਵਿੱਚ ਡੂੰਘੇ ਡੂੰਘੇ ਖੱਡੇ ਪੈਣ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਖੱਡਿਆਂ ਕਾਰਨ ਕਿਸੇ ਸਮੇਂ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ ਪਰ ਇਸ ਸੜਕ ਵੱਲ ਸਬੰਧਿਤ ਮਹਿਕਮੇ ਦਾ ਕੋਈ ਵੀ ਧਿਆਨ ਨਹੀਂ ਹੈ ਤੇ ਪਤਾ ਨਹੀ ਕਿਹੜੇ ਹਾਦਸੇ ਦੀ ਉਡੀਕ ਚ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਲਿੰਕ ਸੜਕ ਨੀਵੀਂ ਹੋਣ ਕਾਰਨ ਬਰਸਾਤਾਂ ਦਾ ਪਾਣੀ ਸੜਕ ਉ¤ਪਰ ਹੀ ਖੜ ਜਾਦਾ ਹੈ ਜਿਸ ਕਾਰਨ ਸੜਕ ਛੱਪੜ ਦਾ ਰੂਪ ਧਾਰਨ ਕਰ ਜਾਦੀ ਹੈ ਜਿਸ ਕਰਕੇ ਵੀ ਸੜਕ ਟੁੱਟਣ ਦਾ ਕਾਰਨ ਬਣਦਾ ਹੈ ਅਤੇ ਸਬੰਧਿਤ ਮਹਿਕਮੇ ਵੱਲੋਂ ਕਦੇ ਵੀ ਸੜਕ ਵਿੱਚ ਪਏ ਖੱਡੇ ਭਰਨ ਦੀ ਆਂਪਣੀ ਜਿੰਮੇਵਾਰੀ ਨਹੀ ਸਮਝੀ। ਇਹ ਵੀ ਧਿਆਨ ਵਿੱਚ ਆਇਆ ਹੈ ਕਿ ਜਦੋਂ ਕੋਈ ਠੇਕੇਦਾਰ ਸੜਕ ਨਵੀਂ ਜਾਂ ਰਿਪੇਅਰ ਕਰਦਾ ਹੈ ਤਾਂ ਸੜਕ ਉੱਪਰ ਮਟੀਰੀਅਲ ਤਹਿ ਸੁਦਾ ਮਾਪਦੰਡਾਂ ਮੁਤਾਬਿਕ ਨਹੀ ਪਾਇਆ ਜਾਦਾ ਤੇ ਸੜਕ ਵਿਚਾਰੀ ਥੋੜੇ ਸਮੇਂ ਵਿੱਚ ਹੀ ਫੱਟੜ ਹੋਣੀ ਸ਼ੁਰੂ ਹੋ ਜਾਦੀ ਹੈ ਤੇ ਹੋਲੀ ਹੋਲੀ ਸੜਕ ਵਿੱਚ ਵੱਡੇ ਵੱਡੇ ਜ਼ਖਮ ਬਣ ਜਾਦੇ ਹਨ। ਜਿਕਰਯੋਗ ਹੈ ਕਿ ਬਰਨਾਲਾ ਲੁਧਿਆਣਾ ਮੇਨ ਰੋਡ ਉ¤ਪਰ ਜਦੋਂ ਟਰੈਫ਼ਿਕ ਕਾਰਨ ਛੋਟੇ ਛੋਟੇ ਖੱਡੇ ਜਾਂ ਥਾਂ ਥਾਂ ਤੋਂ ਨੀਵੀਂ ਹੋ ਜਾਂਦੀ ਹੈ ਤਾਂ ਸੜਕ ਵਾਲੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸੜਕ ਉਪਰ ਮਾੜੀ ਮਿੱਟੀ ਲੁੱਕ ਪਾ ਕੇ ਮੋਟੀ ਬਜਰੀ ਪਾਉਣ ਦੀ ਬਜਾਏ ਬਰੀਕ (ਜਿਆਦਾ ਮਿੱਟੀ ਵਾਲੀ) ਬਜਰੀ ਹੀ ਪਾਈ ਜਾ ਰਹੀ ਹੈ ਜਿਸ ਦੀ ਧੂੜ ਲੋਕਾਂ ਫੱਕਣੀ ਪੈਂਦੀ ਹੈ। ਇਹ ਸੜਕ ਥੋੜੇ ਸਮੇਂ ਬਾਅਦ ਹੀ ਫਿਰ ਉਹੀ ਰੂਪ ਧਾਰਨ ਕਰ ਲੈਂਦੀ ਹੈ। ਸਮਾਜ ਸੇਵੀ ਜੁਗਰਾਜ ਸਿੰਘ ਚੁਹਾਣਕੇ ਕਲਾਂ,ਸਰਪੰਚ ਤੇ ਉਘੇ ਸਿੱਖ ਚਿੰਤਕ ਮਹਿੰਦਰ ਸਿੰਘ ਚੁਹਾਣਕੇ ਖੁਰਦ ਤੇ ਹੋਰ ਮੋਹਤਵਰ ਲੋਕਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਮਹਿਕਮੇ ਤੇ ਪਾਸੋਂ ਮੰਗ ਕੀਤੀ ਕਿ ਉਕਤ ਲਿੰਕ ਸੜਕ ਤੇ ਮੇਨ ਰੋਡ ਵੱਲ ਜਲਦ ਧਿਆਨ ਦੇ ਕੇ ਉਕਤ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾਵੇ ।
This entry was posted in ਪੰਜਾਬ.