ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ‘78 ਦੇ ਵਿਸਾਖੀ ਸਾਕੇ ਦੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ :

ਅੰਮ੍ਰਿਤਸਰ – 1978 ਦੀ ਵਿਸਾਖੀ ਦੌਰਾਨ ਨਰਕਧਾਰੀਆਂ ( ਨਕਲੀ ਨਿਰੰਕਾਰੀਆਂ ) ਵੱਲੋਂ ਵਰਤਾਏ ਗਏ ਖ਼ੂਨੀ ਸਾਕੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਲਈ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ਵਿਚ ਚਾਲ੍ਹੀਵੇਂ ਸ਼ਹੀਦੀ ਯਾਦਗਾਰ ਸਮਾਗਮ ਦਮਦਮੀ ਟਕਸਾਲ ਵੱਲੋਂ ਪੂਰੀ ਸ਼ਰਧਾ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਥਾਨਿਕ ਗੁ: ਸ਼ਹੀਦ ਗੰਜ ਬੀ ਬਲਾਕ ਰੇਲਵੇ ਕਾਲੋਨੀ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਲਗਾਤਾਰ 6 ਘੰਟੇ ਤੋਂ ਵਧ ਸਮਾਂ ਚਲੇ ਸ਼ਹੀਦੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਦਮਦਮੀ ਟਕਸਾਲ ਦੇ ਪੰਦ੍ਹਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਯਾਦ ’ਚ ਸ਼ਾਨਦਾਰ ਲੰਗਰ ਹਾਲ ਦਾ ਉਦਘਾਟਨ ਕੀਤਾ ਗਿਆ।

ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਪਰਿਵਾਰ ਕੌਮ ਦਾ ਮਾਣ ਹਨ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ‘78 ਦੀ ਵਿਸਾਖੀ ‘ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ‘ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਅਤੇ ਸਿੱਖ ਧਰਮ ਪ੍ਰਤੀ ਕੋਝਾ ਤੇ ਕੂੜ ਪ੍ਰਚਾਰ ਕਰਨ ਵਾਲੇ ਗੁਰੂਡੰਮ ਨਰਕਧਾਰੀਆਂ ਨੂੰ ਰੋਕਣ ਲਈ ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦਾ ਜਥਾ ਰਵਾਨਾ ਕੀਤਾ ਗਿਆ ਸੀ। ਗੁਰਬਾਣੀ ਅਤੇ ਨਾਮ ਸਿਮਰਨ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਉਕਤ ਜਥੇ ਦੇ ਸਿੰਘਾਂ ਉਤੇ ਨਰਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਨਾਲ 13 ਸਿੰਘ ਸ਼ਹੀਦ ਅਤੇ 90 ਦੇ ਕਰੀਬ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਦੇਸ਼ ਦੇ ਵੱਖ ਵੱਖ ਖੇਤਰਾਂ ’ਚ ਗੁਰੂ ਸਾਹਿਬ ਦੇ ਸ਼ਾਨ ਖ਼ਿਲਾਫ਼ ਪ੍ਰਚਾਰ ਨੂੰ ਮੂੰਹ ਤੋੜਵਾਂ ਜਵਾਬ ਦਿਤਾ। ਹਕੂਮਤਾਂ ਸ਼ਹੀਦਾਂ ਅਤੇ ਸੰਤ ਭਿੰਡਰਾਂਵਾਲਿਆਂ ਦੀ ਯਾਦ ਨੂੰ ਦੁਨੀਆ ਦੇ ਨਕਸ਼ੇ ’ਚੋ ਅਤੇ ਸਿਖ ਮਨਾਂ ’ਚੋ ਮਨਫ਼ੀ ਕਰਨ ’ਤੇ ਤੁਲੀਆਂ ਹੋਈਆਂ ਹਨ ਪਰ ਇਹਨਾਂ ਸਿਖ ਦੁਸ਼ਮਣ ਤਾਕਤਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਅਤੇ ਸ਼ਹੀਦਾਂ ਦੀਆਂ ਕਰਨੀਆਂ ਲਗਾਤਾਰ ਚਮਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂਡਮ ਨੇ ਸਿਖ ਧਰਮ ਖ਼ਿਲਾਫ਼ ਸਾਜ਼ਿਸ਼ਾਂ ਨਹੀਂ ਛੱਡੀਆਂ ਹਨ ਭਾਵੇ ਕਿ ਉਨ੍ਹਾਂ ਲਿਬਾਸ ਜ਼ਰੂਰ ਬਦਲ ਲਿਆ ਹੈ। ਉਨ੍ਹਾਂ ਪੰਥ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਅੰਦਰੂਨੀ ਆਪਸੀ ਮਤਭੇਦ ਭੁਲਾਉਂਦਿਆਂ ਇੱਕਜੁੱਟ ਹੋਣ ਦਾ ਸਦਾ ਦਿਤਾ। ਉਨ੍ਹਾਂ ਕਿਹਾ ਕਿ ਸ਼ਹੀਦ ਸਿੰਘਾਂ ਦੀਆਂ ਸ਼ਹਾਦਤ ਕਾਰਨ ਕੌਮ ਦੀ ਬਾਣੀ ਅਤੇ ਬਾਣਾ ਸੰਸਾਰ ਦੇ ਹਰ ਕੋਨੇ ’ਚ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਕੌਮ ਦੀ ਸਵੈਮਾਨ ਅਤੇ ਹੋਂਦ ਹਸਤੀ ਕਾਇਮ ਰਖਣ ਲਈ ਹਕੂਮਤ ਨਾਲ ਲੜਾਈ ਲੜੀ, ਜੋ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੀ ਨੌਜਵਾਨ ਵਰਗ ਵੱਲੋਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਦਹਾਕਿਆਂ ਬਧੀ  ਲੜੀ ਗਈ ਲੜਾਈ ਨੂੰ ਇਤਿਹਾਸ ਦੇ ਝਰੋਖੇ ’ਚ ਅਨੋਖੇ ਵਰਤਾਰੇ ਵੱਜੋ ਵੇਖਿਆ ਜਾਂਦਾ ਰਹੇਗਾ।

ਸ੍ਰੀ ਹਰਿਮੰਦਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਕੀਤਾ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤਾ। ਉਨ੍ਹਾਂ ਗੁਰ ਇਤਿਹਾਸ ਦੇ ਵਿਸਾਖੀ ਪ੍ਰਤੀ ਮਹਾਨਤਾ ਬਾਰੇ ਇਤਿਹਾਸਕ ਪੱਖਾਂ ’ਤੇ ਰੌਸ਼ਨੀ ਪਾਈ। ਉਨ੍ਹਾਂ ਗੁਰਬਾਣੀ ’ਤੇ ਸ਼ੰਕੇ ਕਰਨ ਵਾਲਿਆਂ ਨੂੰ ਲੰਮੇ ਹਥੀ ਲਿਆ।   ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ’78 ਦੇ ਸਾਕੇ ’ਚ ਸਿੰਘਾਂ ਨੇ ਸ਼ਬਦ ਗੁਰੂ ਦੇ ਆਨ ਸ਼ਾਨ ਲਈ ਅਣਖ ਤੇ ਗ਼ੈਰਤ ਨਾਲ ਸ਼ਹਾਦਤਾਂ ਦਿਤੀਆਂ ਸਨ। ਅਜੋਕੇ ਸਮੇਂ ਸਿੱਖ ਧਰਮ, ਸਿਖ ਇਤਿਹਾਸ ਅਤੇ ਗੁਰਬਾਣੀ ‘ਤੇ ਤਰਕ ਕਰਨ ਵਾਲਿਆਂ ਪ੍ਰਤੀ ਸਿੱਖ ਕੌਮ ਨੂੰ ਸੁਚੇਤ ਰਹਿਣ ਲਈ ਵੀ ਕਿਹਾ।

ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸੰਤ ਗਿਆਨੀ ਕਰਤਾਰ ਸਿੰਘ ਨੇ ਗੁਰੂਡੰਮ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਜਿਸ ਨੂੰ ਸੰਤ ਭਿੰਡਰਾਂਵਾਲਿਆਂ ਨੇ ਸਿਖ਼ਰਾਂ ’ਤੇ ਪਹੁੰਚਾਇਆ। ’78 ਦੇ ਸਾਕੇ ਨਾਲ ਖ਼ਾਲਸਾ ਪੰਥ ਦੇ ਸਵੈਮਾਨ ਦੀ ਲੜਾਈ ਆਰੰਭ ਹੁੰਦੀ ਹੈ। ਸਿਖ ਦੁਸ਼ਮਣ ਤਾਕਤਾਂ ਸਿਖ ਪੰਥ ਦੀ ਨਿਆਰੀ ਹਸਤੀ ਅਤੇ ਤਾਕਤ ਤੋਂ ਵਾਕਫ਼ ਹਨ, ਇਹੀ ਕਾਰਨ ਹੈ ਕਿ ਸਿਖ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਲਈ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ। ਜੱਦੋ ਵੀ ਉਨ੍ਹਾਂ ਨੂੰ ਮੌਕਾ ਮਿਲਿਆਂ ਉਨ੍ਹਾਂ ਸਾਜ਼ਿਸ਼ਾਂ ਨੂੰ ਅੰਜਾਮ ਦਿਤਾ। ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਸਿਖ ਪੰਥ ਨੂੰ ਆਪਣੇ ਇਸ਼ਟ ਸ਼ਬਦ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਲਈ ਯਤਨਸ਼ੀਲ ਤਾਕਤਾਂ ਪਿੱਛੇ ਸਟੇਟ ਦਾ ਹਮੇਸ਼ਾਂ ਹਥ ਰਿਹਾ। ਉਨ੍ਹਾਂ ਕਿਹਾ ਕਿ ਪੰਥ ਦੁਸ਼ਮਣ ਤਾਕਤਾਂ ਦੀ ਵੰਗਾਰ ਦਾ ਜਵਾਬ ਦੇਣ ਲਈ ਸਮਰਥ ਹੈ। ਇਸ ਮੌਕੇ ਸਿੰਘ ਸਾਹਿਬ ਭਾਈ ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਭਾਈ ਅਜੈਬ ਸਿੰਘ ਅਭਿਆਸੀ,ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ, ਪ੍ਰਿੰਸੀਪਲ ਸੂਬਾ ਸਿੰਘ, ਗਿਆਨੀ ਭਾਈ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ ਨੇ ਵੀ ਭਾਰੀ ਇਕੱਠ ਨੂੰ ਸੰਬੋਧਨ ਕੀਤਾ।

ਇਸ ਮੌਕੇ 13 ਸ਼ਹੀਦ ਸਿੰਘਾਂ ਦੇ ਪਰਿਵਾਰਾਂ ’ਚੋ ਭਾਈ ਅਵਤਾਰ ਸਿੰਘ ਭੁਗੰਨੀਆ, ਭਾਈ ਹਰਭਜਨ ਸਿੰਘ ਕੁਰਾਲਾ, ਭਾਈ ਬਲਜਿੰਦਰ ਸਿੰਘ ਭਟੀਆਂ, ਜਗਜੀਤ ਸਿੰਘ ਹੁਸ਼ਿਆਰਪੁਰ, ਬੀਬੀ ਜਗੀਰ ਕੌਰ ਮੋਦੇ, ਬੀਬੀ ਕੁਲਦੀਪ ਕੌਰ ਫੌਜੀ, ਮਾਤਾ ਹਰਭਜਨ ਕੌਰ ਖੁਜਾਲਾ, ਬੀਬੀ ਹਰਦੇਵ ਕੌਰ ਭਗੂਪੁਰ, ਭਾਈ ਬਲਦੇਵ ਸਿੰਘ ਛਹਰਟਾ, ਭਾਈ ਨੌਨਿਹਾਲ ਸਿੰਘ, ਭਾਈ ਹਰਭਜਨ ਸਿੰਘ ਘੜਿਆਲਾ ਆਦਿ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ  ਜ: ਜਗਤਾਰ ਸਿੰਘ ਰੋਡੇ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ: ਸੁਰਜੀਤ ਸਿੰਘ ਭਿਟੇਵਡ, ਸੰਤ ਚਰਨਜੀਤ ਸਿੰਘ ਜੱਸੋਵਾਲ, ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਸੁਰਿੰਦਰਪਾਲ ਸਿੰਘ ਓਬਰਾਏ ਮੈਂਬਰ ਤਖਤ ਸ੍ਰੀ ਪਟਨਾ ਸਾਹਿਬ ਬੋਰਡ, ਗਿਆਨੀ ਪਲਵਿੰਦਰਪਾਲ ਸਿੰਘ ਬੁੱਟਰ, ਭਾਈ ਅਵਤਾਰ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ,  ਭਾਈ ਅਮਰਜੀਤ ਸਿੰਘ ਇੰਗਲੈਂਡ, ਭਾਈ ਰਘਬੀਰ ਸਿੰਘ ਯੂ ਕੇ, ਸਰਬਜੀਤ ਸਿੰਘ ਘੁਮਾਣ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਗੁਲਜ਼ਾਰ ਸਿੰਘ ਮਹਿਤਾ, ਪ੍ਰਭਪ੍ਰੀਤ ਸਿੰਘ ਇੰਗਲੈਂਡ, ਕਸ਼ਮੀਰ ਸਿੰਘ ਛਹਾਟਲ ਯੂ ਐਸ ਏ, ਭਾਈ ਨੰਦ ਸਿੰਘ ਯੂ ਐਸ ਏ, ਪ੍ਰਮਜੀਤ ਸਿੰਘ ਮਿਸਤਰੀ, ਕਸ਼ਮੀਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਪੂਰਨ ਸਿੰਘ ਜਲਾਲਾਬਾਦ, ਬਾਬਾ ਮੇਜਰ ਸਿੰਘ ਵਾਂ, ਭਾਈ ਮਹਿੰਦਰ ਸਿੰਘ ਮੁਖ ਸੇਵਾਦਾਰ ਅਖੰਡ ਕੀਰਤਨੀ ਜਥਾ ਮੁਕਤਸਰ, ਭਾਈ ਨਿਰਵੈਰ ਸਿੰਘ, ਜਥੇ: ਸੁਖਦੇਵ ਸਿੰਘ ਬੀ ਬਲਾਕ, ਭਾਈ ਬੋਹੜ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਰਣਜੀਤ ਸਿੰਘ ਸਿਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼ਮਸ਼ੇਰ ਸਿੰਘ ਜੇਠੂਵਾਲ,  ਭਾਈ ਸਾਹਿਬ ਸਿੰਘ ਕਾਲੀਆਂ ਸਕੱਤਰਾਂ,  ਸੁਖਵਿੰਦਰ ਸਿੰਘ ਅਗਵਾਨ, ਤੇਜਵੰਤ ਸਿੰਘ ਨਾਰੰਗਵਾਲ, ਕੰਵਰਜੀਤ ਸਿੰਘ ਪੰਜਵੜ, ਭਾ. ਸਤਨਾਮ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸ਼ੇਰ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਜਰਨੈਲ ਸਿੰਘ ਜਥੇਦਾਰ, ਭਾਈ ਮੳਪ੍ਰਭਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>