ਮਹਾਂਰਾਸ਼ਟਰ ‘ਚ 36 ‘ਤੇ ਛਤੀਸਗੜ੍ਹ ‘ਚ 8 ਆਦਿਵਾਸੀਆਂ ਨੂੰ ਮਾਓਵਾਦੀ ਤੇ ਨਕਸਲਵਾੜੀ ਗਰਦਾਨਕੇ ਮਾਰ ਦੇਣ ਦੇ ਅਮਲ ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਮਨੂੰਵਾਦੀ ਸੋਚ ਦੇ ਮਾਲਕ ਮੌਜੂਦਾ ਮੋਦੀ ਹਕੂਮਤ ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਪਹਿਲੇ ਮਹਾਰਾਸਟਰਾਂ ਵਿਚ 36 ਅਤੇ ਹੁਣ ਛਤੀਸਗੜ੍ਹ ਵਿਚ 8 ਆਦਿਵਾਸੀਆਂ ਨੂੰ ਮਾਓਵਾਦੀ ਜਾਂ ਨਕਸਲਬਾਦੀ ਗਰਦਾਨਕੇ ਮਾਰ ਦਿੱਤਾ ਗਿਆ ਹੈ, ਇਹ ਹੁਕਮਰਾਨਾਂ ਦੀ ਇਨਸਾਨੀਅਤ ਵਿਰੋਧੀ ਸ਼ਰਮਨਾਕ ਅਤਿ ਨਿੰਦਣਯੋਗ ਕਾਰਵਾਈ ਹੈ । ਕਿਉਂਕਿ ਜਦੋਂ ਆਰੀਅਨ ਇਥੇ ਆਏ, ਤਾਂ ਇਹ ਆਦਿਵਾਸੀ ਮਿਹਨਤੀ ਵਰਗ ਨੇ ਮਨੂੰਵਾਦੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਤੋਂ ਬਚਣ ਲਈ ਘਣੇ ਜੰਗਲਾਂ ਵਿਚ ਆਪਣਾ ਵਾਸਾ ਕੀਤਾ । ਜੋ ਉਪਰੋਕਤ ਮਹਾਰਾਸਟਰ ਅਤੇ ਛਤੀਸਗੜ੍ਹ ਵਿੱਚ ਆਦਿਵਾਸੀਆਂ ਨੂੰ ਪੁਲਿਸ ਤੇ ਫ਼ੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ, ਇਹ ਫਿਰਕੂਆਂ ਦੀ ਮੰਦਭਾਵਨਾ ਭਰੀ ਕਾਰਵਾਈ ਹੈ । ਕਿਉਂਕਿ ਇਨ੍ਹਾਂ ਆਦਿਵਾਸੀਆਂ ਕੋਲੋ ਜੋ .303 ਅਤੇ ਤੋੜੇਦਾਰ ਬੰਦੂਕਾਂ ਮਿਲੀਆ ਹਨ, ਉਹ 1914-1919 ਪਹਿਲੀ ਸੰਸਾਰ ਜੰਗ ਦੇ ਪੁਰਾਤਨ ਹਥਿਆਰ ਹਨ । ਜੰਗਲ ਵਿਚ ਸ਼ੇਰ, ਚੀਤੇ, ਹਾਥੀ, ਗੈਂਡੇ ਆਦਿ ਜਾਨਵਰ ਹਨ । ਦੂਸਰਾ ਜਿਨ੍ਹਾਂ ਨੂੰ ਇਹ ਆਦਿਵਾਸੀ ਲੋਕ ਘਣੇ ਜੰਗਲਾਂ ਵਿਚ ਆਪਣੀ ਸਵੈਰੱਖਿਆ ਲਈ ਆਪਣੇ ਕੋਲ ਰੱਖਦੇ ਹਨ । ਜਿਸ ਧਰਤੀ ਵਿਚ ਇਹ ਵੱਸੇ ਹੋਏ ਹਨ, ਉਸ ਧਰਤੀ ਹੇਠ ਸੋਨਾਂ, ਹੀਰੇ, ਯੂਰੇਨੀਅਮ, ਲੋਹੇ ਅਤੇ ਹੋਰ ਕੀਮਤੀ ਧਾਤਾਂ ਦੇ ਭੰਡਾਰ ਹਨ, ਇਨ੍ਹਾਂ ਜੰਗਲਾਂ ਵਿਚ ਚੰਦਨ ਦੀ ਕੀਮਤੀ ਲੱਕੜ ਅਤੇ ਹੋਰ ਕੀਮਤੀ ਰੁੱਖ ਹਨ । ਜਿਸ ਨੂੰ ਇਥੋਂ ਦੇ ਧਨੀ ਹਿੰਦੂ ਬੀਜੇਪੀ-ਆਰ.ਐਸ.ਐਸ. ਵਾਲੇ ਲੁੱਟਣ ਲਈ ਆਪਣੀ ਪੂਰੀ ਵਾਹ ਲਗਾ ਰਹੇ ਹਨ । ਇਹੀ ਵਜਹ ਹੈ ਕਿ ਉਨ੍ਹਾਂ ਦੇ ਮਲਕੀਅਤ ਕੁਦਰਤੀ ਸੋਮਿਆਂ ਨੂੰ ਲੁੱਟਣ ਲਈ ਇਹ ਮਨੂੰਵਾਦੀ ਹਿੰਦੂ ਹੁਕਮਰਾਨ ਆਦਿਵਾਸੀਆਂ ਨੂੰ ਮਾਓਵਾਦੀ ਅਤੇ ਨਕਸਲਵਾਦੀ ਗਰਦਾਨਕੇ ਨਿਤ ਦਿਹਾੜੇ ਮਾਰ ਰਹੇ ਹਨ । ਇਥੇ ਇਹਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਬੀਤੇ ਕੱਲ੍ਹ ਅੱਠ ਆਦਿਵਾਸੀ ਛਤੀਸਗੜ੍ਹ ਵਿਚ ਮਾਰੇ ਗਏ ਹਨ, ਉਨ੍ਹਾਂ ਵਿਚ 6 ਆਦਿਵਾਸੀ ਲੜਕੀਆ ਹਨ । ਜੋ ਕਿ ਹੁਕਮਰਾਨਾਂ ਲਈ ਹੋਰ ਵੀ ਅਤਿ ਘਿਨੌਣਾ ਤੇ ਸ਼ਰਮਨਾਕ ਕਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋਂ ਦੇ ਆਦਿਵਾਸੀ ਮਿਹਨਤਕਸ਼ ਵਰਗ ਨੂੰ ਹੁਕਮਰਾਨਾਂ ਵੱਲੋਂ ਮਾਓਵਾਦੀ ਅਤੇ ਨਕਸਲਵਾੜੀ ਕਹਿਕੇ ਮਾਰ ਦੇਣ ਦੇ ਮਨੁੱਖਤਾ ਵਿਰੋਧੀ ਕੀਤੇ ਜਾ ਰਹੇ ਅਮਲਾਂ ਦੀ ਅਤੇ ਉਨ੍ਹਾਂ ਦੀ ਧਰਤੀ ਵਿਚ ਕੀਮਤੀ ਧਾਤਾਂ ਨੂੰ ਧਨੀ ਹਿੰਦੂਆਂ ਵੱਲੋਂ ਲੁੱਟਣ ਦੀ ਸੋਚ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਜੋ ਇਨ੍ਹਾਂ ਆਦਿਵਾਸੀਆਂ ਦੀਆਂ ਜਵਾਨ ਲੜਕੀਆਂ ਹਨ, ਉਨ੍ਹਾਂ ਨੂੰ ਫੜਕੇ ਇਹ ਧਨਾਢ ਤੇ ਫਿਰਕੂ ਲੋਕ ਬੰਬੇ, ਕਲਕੱਤੇ, ਬੰਗਲੌਰ ਅਤੇ ਦਿੱਲੀ ਦੇ ਵੇਸਵਾ ਘਰਾਂ ਵਿਚ ਵੇਚ ਦਿੰਦੇ ਹਨ । ਇਹ ਧਨੀ ਲੋਕ ਇਨ੍ਹਾਂ ਲੜਕੀਆਂ ਨੂੰ ਆਪਣੇ ਘਰਾਂ ਵਿਚ ਨੌਕਰਾਣੀਆਂ ਬਣਾਕੇ ਵੀ ਰੱਖਦੇ ਹਨ ਅਤੇ ਸਾਡੇ ਕੋਲ ਇਹ ਵੀ ਰਿਪੋਰਟ ਹੈ ਕਿ ਇਹ ਲੋਕ ਇਨ੍ਹਾਂ ਲੜਕੀਆਂ ਦੀ ਇੱਜ਼ਤ ਵੀ ਲੁੱਟਦੇ ਹਨ । ਇਸ ਤੋਂ ਵੱਡਾ ਜ਼ਬਰ-ਜੁਲਮ ਇਨ੍ਹਾਂ ਆਦਿਵਾਸੀ ਲੋਕਾਂ ਉਤੇ ਹੋਰ ਕੀ ਹੋ ਸਕਦਾ ਹੈ ? ਫਿਰ ਅਖ਼ਬਾਰਾਂ ਤੇ ਮੀਡੀਏ ਵਿਚ ਇਨ੍ਹਾਂ ਮਿਹਨਤੀ ਆਦਿਵਾਸੀਆਂ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਜਿੰਦਗਾਨੀਆਂ ਨਾਲ ਵੱਡੇ ਪੱਧਰ ਤੇ ਹੁਕਮਰਾਨ ਖਿਲਵਾੜ ਵੀ ਕਰ ਰਹੇ ਹਨ ।

ਜੋ ਚੀਨ ਦਾ ਸਭ ਤੋਂ ਵੱਡਾ ਆਗੂ ਜਿਨਪਿਗ ਹੈ, ਉਸ ਨੂੰ ਝੁੱਕ ਕੇ ਸਲਾਮ ਕਰ ਰਹੇ ਹਨ । ਦੂਸਰੇ ਪਾਸੇ ਆਦਿਵਾਸੀਆਂ ਨੂੰ ਕਾਉਮਨਿਸਟ ਸੋਚ ਦੇ ਮਾਲਕ ਕਹਿਕੇ ਉਨ੍ਹਾਂ ਤੇ ਜ਼ਬਰ-ਜੁਲਮ ਕਰ ਰਹੇ ਹਨ । ਹੁਣ ਇਕ ਹਫ਼ਤਾ ਪਹਿਲਾ ਇੰਡੀਆਂ ਦੀ ਹਵਾਈ ਸੈਨਾ ਨੇ ਬਹੁਤ ਹੀ ਵੱਡੀਆਂ ਹਵਾਈ ਮਸਕਾਂ ਇਹ ਕਹਿਕੇ ਕੀਤੀਆਂ ਕਿ ਜੋ ਜੰਗ ਪਾਕਿਸਤਾਨ ਤੇ ਚੀਨ ਨਾਲ ਹੋਵੇਗੀ, ਉਸਦੀ ਤਿਆਰੀ ਕੀਤੀ ਜਾ ਰਹੀ ਹੈ । ਪਰ ਅਸੀਂ ਪੁੱਛਣਾ ਚਾਹਵਾਂਗੇ ਕਿ ਜੋ ਫ਼ਰਾਂਸ ਦੇ ਮਿਰਾਜ, ਬਰਤਾਨੀਆ ਦੇ ਜੈਗੂਅਰ ਅਤੇ ਰੂਸ ਦੇ ਮਿੱਗ ਹਵਾਈ ਜ਼ਹਾਜ ਇਨ੍ਹਾਂ ਕੋਲ ਹਨ, ਉਹ ਤਾਂ ਕਦੋਂ ਦਾ ਆਪਣਾ ਜੀਵਨ ਸਮਾਂ ਖ਼ਤਮ ਕਰ ਚੁੱਕੇ ਹਨ । ਇਨ੍ਹਾਂ ਜ਼ਹਾਜਾਂ ਨੂੰ ਤਾਂ ਜਾਂ ਤਾਂ ਕਬਾੜੀਆ ਕੋਲ ਵੇਚਿਆ ਜਾ ਸਕਦਾ ਹੈ ਜਾਂ ਫਿਰ ਤੋਹਫੇ ਦੇ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਰੱਖਣ ਦੇ ਸੌਕ ਹਨ, ਉਹ ਖਰੀਦ ਸਕਦੇ ਹਨ । ਜਿਹੜਾ ਤੇਜਸ ਜਹਾਜ ਇਨ੍ਹਾਂ ਨੇ ਨਵਾਂ ਬਣਾਇਆ ਹੈ, ਉਸਦਾ ਇੰਜਨ ਅਮਰੀਕਾ ਤੋਂ ਲਿਆ ਹੈ ਅਤੇ ਉਸਦਾ ਰਡਾਰ ਸਿਸਟਮ ਇਜਰਾਈਲ ਤੋਂ ਆਇਆ ਹੈ । ਰੱਬ ਨਾ ਕਰੇ ਅਮਰੀਕਾ ਤੇ ਇਜਰਾਈਲ ਇਨ੍ਹਾਂ ਨੂੰ ਇਹ ਸਮਾਨ ਦੇਣਾ ਬੰਦ ਕਰ ਦੇਣ ਫਿਰ ਇੰਡੀਆਂ ਦੀ ਹਵਾਈ ਸੈਨਾਂ ਦਾ ਕੀ ਬਣੇਗਾ । ਇਹ ਗੱਲਾਂ ਚੀਨ ਤੇ ਪਾਕਿਸਤਾਨ ਖਿਲਾਫ਼ ਲੜਨ ਦੀਆਂ ਕਰਦੇ ਹਨ । ਹੁਣ ਮੋਦੀ ਸਾਹਿਬ ਚੀਨ ਦੇ ਦੌਰੇ ਤੇ ਗਏ ਹਨ, ਜਿਨ੍ਹਾਂ ਨੂੰ ਆਰ.ਐਸ.ਐਸ. ਤੇ ਬੀਜੇਪੀ ਨੇ ਪ੍ਰਾਈਮਨਿਸਟਰ ਬਣਾਇਆ ਹੈ, ਇਹ ਆਰ.ਐਸ.ਐਸ. ਤੇ ਬੀਜੇਪੀ ਉਨ੍ਹਾਂ ਸਵਰਨ ਜਾਤਾਂ ਬ੍ਰਾਹਮਣਾ ਤੇ ਖੱਤਰੀਆਂ ਦੀ ਹੈ ਜਿਨ੍ਹਾਂ ਦੀ ਆਬਾਦੀ ਇਥੇ ਕੇਵਲ 15% ਹੈ । ਜਿਹੜੇ ਬਾਕੀ 85% ਇਥੋਂ ਦੀ ਵਸੋਂ ਹੈ, ਉਹ ਤਾਂ ਐਸ.ਸੀ/ਐਸ.ਟੀ, ਓਬੀਸੀ, ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖਾਂ, ਬੋਧੀ, ਜੈਨੀਆਂ, ਪਾਰਸੀਆ ਅਤੇ ਯਹੂਦੀਆ ਦੀ ਹੈ । ਫਿਰ ਮੋਦੀ ਨੂੰ 85% ਵਸੋਂ ਨਾਲ ਗੱਲ ਕਰਨ ਦੀ ਬਜਾਇ ਚੀਨ ਨਾਲ ਗੱਲ ਕਰਕੇ ਕੀ ਪ੍ਰਾਪਤੀ ਕਰ ਲੈਣਗੇ ? ਜਦੋਂਕਿ ਇਹ ਆਪਣੇ 85% ਲੋਕਾਂ ਨਾਲ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਗੱਲ ਕਰਨੀ ਬਣਦੀ ਹੈ । ਇਹ 15% ਸਵਰਨ ਜਾਤੀ ਵਾਲੇ ਇਥੇ ਕਿਵੇਂ ਜ਼ਬਰੀ ਰਾਜ ਕਰ ਸਕਦੇ ਹਨ ? ਚੀਨ ਨਾਲ ਕੀਤੀ ਜਾ ਰਹੀ ਗੱਲਬਾਤ ਉਤੇ ਸ. ਮਾਨ ਨੇ ਕਿਹਾ ਕਿ ਵੀਅਤਨਾਮ ਦੀ ਚੀਨ ਨਾਲ ਨਹੀਂ ਬਣਦੀ । ਕਦੇ-ਕਦੇ ਇਨ੍ਹਾਂ ਦੀ ਜੰਗ ਵੀ ਹੋ ਜਾਂਦੀ ਹੈ । ਉਸ ਵੀਅਤਨਾਮ ਨੂੰ ਹੁਣ ਮੋਦੀ ਅਸਲਾਂ ਦਿੰਦਾ ਹੈ । ਜਪਾਨ ਜਿਸਦਾ ਚੀਨ ਨਾਲ ਝਗੜਾ ਹੈ, ਦੱਖਣੀ ਚੀਨ ਦੇ ਸਮੁੰਦਰ ਵਿਚ ਮੋਦੀ ਨੇ ਅਮਰੀਕਾ ਅਤੇ ਆਸਟ੍ਰੇਲੀਆ ਨਾਲ ਫ਼ੌਜੀ ਸੰਧੀ ਕੀਤੀ ਹੋਈ ਹੈ, ਜਦੋਂਕਿ ਉਪਰੋਕਤ ਵੀਅਤਨਾਮ, ਜਪਾਨ, ਅਮਰੀਕਾ, ਆਸਟ੍ਰੇਲੀਆ ਚੀਨ ਦੇ ਵਿਰੋਧੀ ਖੇਮੇ ਦੇ ਮੈਂਬਰ ਹਨ । ਫਿਰ ਚੀਨ ਇਨ੍ਹਾਂ ਨੂੰ ਅਤੇ ਇਨ੍ਹਾਂ ਸਮਝੋਤਿਆ ਨੂੰ ਕਿਵੇਂ ਪ੍ਰਵਾਨ ਕਰ ਸਕਦਾ ਹੈ ? ਹੁਣ ਚੀਨ ਨੇ ਇਹ ਸ਼ਰਤ ਲਗਾਈ ਹੈ ਕਿ ਬੁੱਧ ਧਰਮ ਦੇ ਆਗੂ ਸ੍ਰੀ ਦਲਾਈ ਲਾਮਾ ਦੇ ਖਿਲਾਫ਼ ਇੰਡੀਆ ਕਾਰਵਾਈ ਕਰੇ ਅਤੇ ਇਸ ਆਗੂ ਦਾ ਇੰਡੀਆਂ ਵਿਚੋਂ ਕੋਈ ਵੀ ਸਰਪ੍ਰਸਤੀ ਜਾਂ ਸਤਿਕਾਰ ਨਹੀਂ ਕਰਨਗੇ । ਇਹ ਗੈਰ-ਇਖ਼ਲਾਕੀ ਸ਼ਰਤ ਮੰਨਕੇ ਹੀ ਮੋਦੀ ਚੀਨ ਦਾ ਦੌਰਾ ਕਰ ਰਹੇ ਹਨ । ਦੂਸਰੇ ਪਾਸੇ ਹਿੰਦੂ ਇਹ ਕਹਿੰਦੇ ਹਨ ਕਿ ਅਸੀਂ ਅਣਖੀ ਤੇ ਸਵੈਮਾਨੀ ਹਾਂ । ਇਸਦਾ ਮਤਲਬ ਇਹ ਹੈ ਕਿ ਚੀਨ ਅੱਜ ਦੱਖਣੀ ਏਸੀਆ ਵਿਚ ਜਿਸ ਵਿਚ ਪਾਕਿਸਤਾਨ, ਨੇਪਾਲ, ਭੁਟਾਨ, ਬੰਗਲਾਦੇਸ਼, ਬਰਮਾ, ਲੰਕਾ, ਮਾਲਦੀਵ ਆਦਿ ਮੁਲਕ ਆਉਦੇ ਹਨ, ਉਨ੍ਹਾਂ ਨੇ ਇੰਡੀਆਂ ਨੂੰ ਫ਼ੌਜੀ ਸਰਗਰਮੀਆਂ ਆਪਣੇ ਮੁਲਕਾਂ ਵਿਚ ਕਰਨ ਤੇ ਰੋਕ ਲਗਾ ਦਿੱਤੀ ਹੈ ਅਤੇ ਸ੍ਰੀ ਮੋਦੀ ਨੇ ਆਪਣੀ ਇੱਜਤ-ਅਣਖ਼ ਚੀਨ ਅੱਗੇ ਗਿਰਵੀ ਰੱਖ ਦਿੱਤੀ ਹੈ । ਜੋ ਆਦਿਵਾਸੀਆਂ ਦਾ ਮਹਾਰਾਜਾ ਬਸਤਰ ਸੀ, ਉਹ ਆਦਿਵਾਸੀਆਂ ਦੇ ਹਰ ਦੁੱਖ-ਸੁੱਖ ਵਿਚ ਸਰੀਕ ਹੁੰਦਾ ਸੀ ਅਤੇ ਦੁੱਖ ਸਮੇਂ ਉਨ੍ਹਾਂ ਦੀ ਬਾਂਹ ਫੜਦਾ ਸੀ । ਇੰਡੀਆਂ ਦੀ ਪੁਲਿਸ ਨੇ ਮਸੀਨਗੰਨਾਂ ਨਾਲ ਉਸੇ ਤਰ੍ਹਾਂ ਉਸ ਮਹਾਰਾਜੇ ਨੂੰ ਸਾਜਿ਼ਸ ਨਾਲ ਮਾਰ ਦਿੱਤਾ ਜਿਵੇਂ 1984 ਵਿਚ ਸੋਵੀਅਨ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਨੇ ਸਾਂਝੇ ਤੌਰ ਤੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>