ਸਾਊਥ ਕੋਰੀਆ ਤੋਂ ਸੈਨਿਕਾਂ ਦੀ ਸੰਖਿਆ ਘੱਟ ਕਰੇਗਾ ਅਮਰੀਕਾ

ਵਾਸ਼ਿੰਗਟਨ –  ਉਤਰ ਕੋਰੀਆ ਅਤੇ ਦੱਖਣ ਕੋਰੀਆ ਦਰਮਿਆਨ ਸੁਧਰ ਰਹੇ ਸਬੰਧਾਂ ਨੂੰ ਵੇਖਦੇ ਹੋਏ, ਅਮਰੀਕਾ ਨੇ  ਸਾਊਥ ਕੋਰੀਆ ਤੋਂ ਆਪਣੇ ਸੈਨਿਕਾਂ ਦੀ ਸੰਖਿਆ ਘੱਟ ਕਰਨ ਦਾ ਇੱਕ ਮਹੱਤਵਪੂਰਣ ਫੈਂਸਲਾ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੇਂਟਾਗਨ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਦਿੱਤੇ ਹਨ।

ਦੱਖਣੀ ਕੋਰੀਆ ਵਿੱਚ ਤੈਨਾਤ ਸੈਨਿਕਾਂ ਨੂੰ ਵਾਪਿਸ ਬੁਲਾਉਣ ਦੀ ਯੋਜਨਾ ਤਿਆਰ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਹਾਲ ਹੀ ਵਿੱਚ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਦੇ ਦਰਮਿਆਨ ਇਤਿਹਾਸਿਕ ਮੁਲਾਕਾਤ ਹੋਈ ਸੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰਿਆਈ ਖੇਤਰ ਵਿੱਚ ਅਮਰੀਕੀ ਸੈਨਿਕਾਂ ਦੀ ਸੰਖਿਆ ਘਟਾਉਣ ਦੇ ਫੈਂਸਲੇ ਦਾ ਇਹ ਅਰਥ ਨਾ ਕੱਢਿਆ ਜਾਵੇ ਕਿ ਕਿਮ ਅਤੇ ਟਰੰਪ ਵਿੱਚਕਾਰ ਹੋਣ ਵਾਲੀ ਵਾਰਤਾ ਦੇ ਦੌਰਾਨ ਕਿਸੇ ਤਰ੍ਹਾਂ ਦੀ ਸੌਦੇਬਾਜ਼ੀ ਕੀਤੀ ਜਾਵੇਗੀ।

ਅਮਰੀਕਾ ਅਤੇ ਸਾਊਥ ਕੋਰੀਆ ਦੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਦੱਖਣੀ ਕੋਰੀਆ ਸੈਨਾ ਤੇ ਹੋਣ ਵਾਲੇ ਖਰਚ ਦਾ ਅੱਧਾ ਹਿੱਸਾ (80 ਕਰੋੜ ਡਾਲਰ ਤੋਂ ਵੱਧ) ਉਠਾਉਂਦਾ ਹੈ। ਇਹ ਸਮਝੌਤਾ 2018 ਦੇ ਆਖਿਰ ਵਿੱਚ ਸਮਾਪਤ ਹੋਣ ਵਾਲਾ ਹੈ। ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੀ ਮੰਗ ਹੈ ਕਿ ਦੱਖਣੀ ਕੋਰੀਆ ਵਿੱਚ ਤੈਨਾਤ ਅਮਰੀਕੀ ਸੈਨਿਕਾਂ ਤੇ ਹੋਣ ਵਾਲੇ ਸਾਰੇ ਖਰਚ ਨੂੰ ਸਾਊਥ ਕੋਰੀਆ ਉਠਾਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>