ਸ਼ਾਕਾਹਾਰ ਜਾਂ ਮਾਸਾਹਾਰ

ਮਾਸਾਹਾਰੀ ਹੋਣਾ ਜਾ ਸ਼ਾਕਾਹਾਰੀ ਹੋਣਾ ਕਿਸੇ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਜੇ ਕੋਈ ਵਿਅਕਤੀ ਤੁਹਾਡੇ ਇਸ ਅਧਿਕਾਰ ਵਿਚ ਦਖ਼ਲ ਅੰਦਾਜ਼ੀ ਕਰਦਾ ਹੈ ਤਾਂ ਤੁਹਾਨੂੰ ਬਰਦਾਸਤ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅਜਿਹਾ ਬੰਧਨ ਹੈ, ਜਿਸ ਵਿੱਚ ਜ਼ਿੰਦਗੀ ਭਰ ਨਾਲ ਨਿਭਣ ਦੇ ਵਾਅਦੇ ਹੁੰਦੇ ਹਨ। ਪਰ ਮੈਂ ਅਜਿਹੇ ਬਹੁਤ ਸਾਰੇ ਜੋੜੇ ਵੇਖੇ ਹਨ ਜਿਹੜੇ ਸ਼ਾਕਾਹਾਰੀ ਜਾਂ ਮਾਸਾਹਾਰੀ ਦੇ ਚੱਕਰ ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਵੀ ਬਰਬਾਦ ਕਰ ਲੈਂਦੇ ਹਨ। ਮੈਂ ਇੱਕ ਅਜਿਹੇ ਜੋੜੇ ਨੂੰ ਜਾਣਦਾ ਹਾਂ ਜੋ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲੜਕਾ ਨਾਸਤਿਕ ਵਿਚਾਰਾਂ ਦਾ ਤੇ ਲੜਕੀ ਰਾਧਾ ਸੁਆਮੀ ਪ੍ਰੀਵਾਰ ਨਾਲ ਸਬੰਧਤ ਸੀ। ਵਿਆਹ ਤੋਂ ਬਾਅਦ ਕੁਝ ਮਹੀਨੇ ਤਾਂ ਉਹਨਾਂ ਦੀ ਠੀਕ ਠਾਕ ਨਿਭਦੀ ਰਹੀ। ਇੱਕ ਦਿਨ ਲੜਕਾ ਘਰੇ ਬਣਾਉਣ ਲਈ ਮੀਟ ਲੈ ਆਇਆ ²ਤੇ ਘਰ ਵਾਲੀ ਨੇ ਉਸੇ ਦਿਨ ਆਪਣਾ ਬੋਰੀ ਬਿਸਤਰਾ ਚੁਬਾਰੇ ਵਿੱਚ ਲਾ ਲਿਆ। ਕੁਝ ਮਹੀਨੇ ਉਹ ਆਪਣਾ ਖਾਣਾ ਉੱਪਰ ਤਿਆਰ ਕਰਦੀ ਰਹੀ ਤੇ ਘਰ ਵਾਲਾ ਹੇਠਾਂ ਰਸੋਈ ਵਿਚ ਤਿਆਰ ਕਰ ਲੈਂਦਾ। ਪਰ ਇਹ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਲਕੀਰ ਹਰ ਰੋਜ਼ ਮੋਟੀ ਹੁੰਦੀ ਗਈ ਤੇ ਫਿਰ ਇੱਕ ਦਿਨ ਅਜਿਹਾ ਵੀ ਆ ਗਿਆ ਕਿ ਦੋਵੇਂ ਸਦਾ ਲਈ ਇੱਕ ਦੂਜੇ ਨੂੰ ਛੱਡ ਗਏ।

ਸੰਤਾਲੀ ਤੋਂ ਪਹਿਲਾਂ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਸਨੀਕ ਮੁਸਲਮਾਨਾਂ ਵਿੱਚੋਂ ਇੱਕ ਮੁਨਸ਼ੀ ਖਾਂ ਨੇ ਝੱਟਕਾ ਖਾ ਲਿਆ। ਮੁਸਲਮਾਨਾਂ ਦੀਆਂ ਰੁਹ ਰੀਤਾਂ ਹਿੰਦੂਆਂ ਨਾਲੋਂ ਬਿਲਕੁੱਲ ਵੱਖਰੀਆਂ ਹੁੰਦੀਆਂ ਹਨ। ਉਹ ਮੀਟ ਨੂੰ ਹਲਾਲ ਕਰਕੇ ਖਾਂਦੇ ਹਨ, ਭਾਵ ਬੱਕਰੇ ਨੂੰ ਮਾਰਨ ਸਮੇਂ ਉਸਦੀ ਗਰਦਨ ਨੂੰ ਹੌਲੀ-ਹੌਲੀ ਵੱਢਦੇ ਹਨ ਪਰ ਹਿੰਦੂ ਤਾਂ ਇਕੋ ਲਖ਼ਤ ਹੀ ਗਰਦਨ ਲਾਹ ਦਿੰਦੇ ਹਨ। ਮੁਸਲਮ ਬਰਾਦਰੀ ਅਨੁਸਾਰ ਮੁਨਸ਼ੀ ਖਾਂ ਨੇ ਝਟਕਾ ਖਾ ਕੇ ਉਹਨਾਂ ਦੀ ਬਿਰਾਦਰੀ ਵਿਰੁੱਧ ਅਪਰਾਧ ਕਰ ਦਿੱਤਾ ਸੀ। ਸੋ ਮੁਸਲਮਾਨ ਬਰਾਦਰੀ ਨੇ ਮੁਨਸੀ ਖਾਂ ਨੂੰ ਆਪਣੀ ਬਰਾਦਰੀ ਵਿੱਚੋਂ ਛੇਕ ਦਿੱਤਾ ਅਤੇ ਉਸਦਾ ਨਿਕਾਹ ਵੀ ਉਸਦੀ ਘਰਵਾਲੀ ਨਾਲੋਂ ਖ਼ਤਮ ਕਰ ਦਿੱਤਾ।

ਸੋ ਭਾਰਤ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਸਬੰਧ, ਸਾਡੇ ਸਮਾਜਕ ਤਾਣੇ ਬਾਣੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ। ਜਿਹੜਾ ਵੀ ਵਿਅਕਤੀ ਇਸ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਮੱਤਭੇਦ ਨੂੰ ਵਧਾਉਣ ਲਈ ਕਿਸੇ ਇੱਕ ਪਾਸੇ ਭੁਗਤ ਰਿਹਾ ਹੈ, ਮੇਰੀ ਸਮਝ ਅਨੁਸਾਰ ਉਹ ਭਾਰਤੀ ਸੰਵਿਧਾਨ ਵਿਚ ਦਰਜ ਅਖੰਡਤਾ ਵਾਲੀ ਮਦ ਦਾ ਮਜ਼ਾਕ ਉਡਾ ਰਿਹਾ ਹੈ। ਇਸ ਤਰ੍ਹਾਂ ਉਸਦੀ ਦੇਸ਼ ਭਗਤੀ ਦੀ ਭਾਵਨਾ ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ?

ਕੌਣ ਸ਼ਾਕਾਹਾਰੀ ਹੈ ਤੇ ਕੌਣ ਮਾਸਾਹਾਰੀ? ਇਸ ਕਥਨ ਦੀ ਕੋਈ ਵੀ ਸਪੱਸ਼ਟ ਲਕੀਰ ਨਹੀਂ। ਕੁੱਝ ਵਿਅਕਤੀ ਦੁੱਧ ਨੂੰ ਜਾਨਵਰਾਂ ਦੀ ਪੈਦਾਇਸ਼ ਸਮਝਦੇ ਹੋਏ ਇਸ ਨੂੰ ਵੀ ਮਾਸਾਹਾਰੀ ਸ਼੍ਰੇਣੀ ਵਿੱਚ ਗਿਣਦੇ ਹਨ। ਕਈ ਮੱਛੀ ਤੇ ਆਂਡੇ ਨੂੰ ਸ਼ਾਕਾਹਾਰੀਆਂ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਕਈ ਲਸਣ ਤੇ ਪਿਆਜ਼ ਦਾ ਇਸਤੇਮਾਲ ਵੀ ਆਪਣੇ ਖਾਣਿਆਂ ਵਿੱਚ ਨਹੀਂ ਕਰਦੇ। ਕਈ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਅਸੀਂ ਸਿਰਫ਼ ਉਹਨਾਂ ਆਂਡਿਆਂ ਦੀ ਵਰਤੋਂ ਕਰਦੇ ਹਾਂ ਜਿਹੜੇ ਅੱਜ ਦੇ ਯੁੱਗ ਦੇ ਪੋਲਟਰੀਫਾਰਮਾਂ ਵਿਚ ਪੈਦਾ ਹੁੰਦੇ ਹਨ। ਭਾਵ ਉਹ ਅਜਿਹੇ ਆਂਡਿਆਂ ਨੂੰ ਹੀ ਮਾਸਾਹਾਰੀ ਸ਼੍ਰੇਣੀ ਵਿਚ ਰੱਖਦੇ ਹਨ ਜਿਹੜੇ ਮੁਰਗੇ ਤੇ ਮੁਰਗੀਆਂ ਦੇ ਮੇਲ ਤੋਂ ਬਣਦੇ ਹਨ। ਬਹੁਤ ਸਾਰੇ ਵਿਅਕਤੀਆਂ ਤੋਂ ਜਦੋਂ ਮੈਂ ਇਹ ਜਾਣਕਾਰੀ ਮੰਗੀ ਕਿ ਉਹ ਸ਼ਾਕਾਹਾਰੀ ਜਾਂ ਮਾਸਾਹਾਰੀ ਕਿਉਂ ਹਨ? ਤਾਂ ਉਹਨਾਂ ਨੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਹੀ ਇਸ ਗੱਲ ਦਾ ਆਧਾਰ ਬਣਾਇਆ। ਸੋ ਇਸ ਬਹਿਸ ਨੂੰ ਧਰਮ ਦੀ ਕਸੌਟੀ ਤੋਂ ਵੀ ਪਰਖਣਾ ਜ਼ਰੂਰੀ ਹੈ। ਬਾਬਾ ਰਾਮ ਦੇਵ ਜੀ ਜੇ ਸ਼ਾਕਾਹਾਰੀ ਹੋਣ ਦਾ ਪ੍ਰਚਾਰ ਕਰ ਰਿਹਾ ਹੈ ਉਹ ਸਿਰਫ਼ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਉਸਦੀ ਪਾਲਣਾ ਪੋਸ਼ਣਾ ਇੱਕ ਹਿੰਦੂ ਪ੍ਰੀਵਾਰ ਵਿੱਚ ਹੋਈ ਹੈ। ਜੇ ਉਹ ਮੁਸਲਮ ਪ੍ਰੀਵਾਰ ਵਿੱਚ ਪੈਦਾ ਹੋਇਆ ਹੁੰਦਾ ਤਾਂ ਉਹ ਜ਼ਰੂਰ ਬਕਰੀਦ ਵਾਲੇ ਦਿਨ ਬੱਕਰੇ ਦਾ ਪ੍ਰਸ਼ਾਦ ਆਪਣੇ ਨਜ਼ਦੀਕੀਆਂ ਦੇ ਘਰਾਂ ਵਿਚ ਵੰਡ ਰਿਹਾ ਹੁੰਦਾ।

ਮਨੁੱਖੀ ਵਿਕਾਸ ਦੀਆਂ ਪਰਤਾਂ ਨੂੰ ਜੇ ਫਰੋਲਿਆ ਜਾਵੇ ਤਾਂ ਮਨੁੱਖ ਇੱਕ ਕਰੋੜ ਸੱਠ ਲੱਖ ਵਰ੍ਹੇ ਤੋਂ ਇਸ ਧਰਤੀ ਤੇ ਮੌਜੂਦ ਹੈ। ਆਪਣੀ ਹੋਂਦ ਦੇ ਸਮੇਂ ਤੋਂ ਲੈ ਕੇ ਇੱਕ ਕ੍ਰੋੜ ਉਨਾਹਟ ਲੱਖ ਸਾਲ ਤਾਂ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਢਿੱਡ ਭਰਦਾ ਰਿਹਾ ਹੈ। ਮੂੰਹ ਵਿਚ ਜਾੜਾਂ ਤੇ ਸੂਏ ਦੰਦ ਇਸ ਗੱਲ ਦਾ ਸਬੂਤ ਹਨ ਕਿ ਮਾਸ ਨੂੰ ਚਿੱਥਣ ਤੇ ਪਾੜਨ ਲਈ ਉਸ ਨੂੰ ਕਿਵੇਂ ਆਪਣੇ ਦੰਦਾਂ ਦਾ ਇਸਤੇਮਾਲ ਕਰਨਾ ਪੈਂਦਾ ਸੀ। ਲੱਗਭੱਗ ਸਤਾਰਾਂ ਹਜ਼ਾਰ ਕੁ ਸਾਲ ਪਹਿਲਾਂ ਕਿਸੇ ਪ੍ਰਾਚੀਨ ਮਾਨਵ ਨੇ ਆਪਣੀ ਗੁਫ਼ਾ ਦੇ ਨੇੜੇ ਬੂਟੇ ਵਿੱਚੋਂ ਝੜੇ ਦਾਣਿਆਂ ਨੂੰ ਪੁੰਗਰਦਾ ਹੋਇਆ ਵੇਖ ਕੇ ਫ਼ਸਲਾਂ ਬੀਜਣ ਦਾ ਢੰਗ ਲੱਭ ਲਿਆ। ਇਹਨਾਂ ਢੰਗਾਂ ਵਿੱਚ ਵਿਕਾਸ ਕਰਕੇ ਹੀ ਉਹ ਫ਼ਸਲਾਂ ਪੈਦਾ ਕਰਨ ਲੱਗ ਪਿਆ। 19ਵੀਂ ਸਦੀ ਦੇ ਅਖ਼ੀਰ ਤੱਕ ਕਿਸੇ ਵੇਲੇ ਵੀ ਉਹ ਅਨਾਜ਼ ਦੀ ਐਨੀ ਬਹੁਤਾਤ ਨਹੀਂ ਸੀ ਪੈਦਾ ਕਰ ਸਕਿਆ ਕਿ ਉਸਦੀ ਨਿਰਭਰਤਾ ਜੰਗਲੀ ਜੀਵਾਂ ਦੇ ਸ਼ਿਕਾਰ ਤੋਂ ਖ਼ਤਮ ਹੋ ਜਾਂਦੀ। ਵੱਖ-ਵੱਖ ਇਲਾਕਿਆਂ ਵਿੱਚ ਪੈਂਦੇ ਅਕਾਲਾਂ ਸਮੇਂ ਆਪਣੇ ਘਰੇਲੂ ਜਾਨਵਰਾਂ ਨੂੰ ਮਾਰ ਕੇ ਆਪਣੇ ਪ੍ਰੀਵਾਰ ਦਾ ਢਿੱਡ ਭਰਨਾ ਉਹਨਾਂ ਦੀ ਮਜ਼ਬੂਰੀ ਹੁੰਦਾ ਸੀ। 20ਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਚੀਨ ਵੀ ਭਿਅੰਕਰ ਆਕਾਲ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ। ਉਸ ਸਮੇਂ ਦੇ ਚੇਅਰਮੈਨ ਕਾਮਰੇਡ ‘ਮਾਓ ਜੇ ਤੁੰਗ’ ਨੇ ਚੀਨੀ ਲੋਕਾਂ ਨੂੰ ਖੁਦ ਕਿਹਾ ਸੀ ਕਿ ‘‘ਮਰਨ ਨਾਲੋਂ ਤਾਂ ਚੰਗਾ ਹੈ ਕਿ ਚਿੜੀਆਂ ਕਬੂਤਰ ਜੋ ਕੁਝ ਵੀ ਮਿਲਦਾ ਹੈ ਉਹ ਖਾ ਲਏ ਜਾਣ।’’ ਦੂਜੀ ਜੰਗ ਸਮੇਂ ‘ਆਈ. ਐਨ. ਏ.’² ਦੇ ਫ਼ੌਜੀਆਂ ਦੇ ਮੂੰਹੋਂ ਮੈਂ ਇਹ ਗੱਲਾਂ ਸੁਣੀਆਂ ਹਨ ਕਿ ਬਰਮਾਂ ਦੀ ਲੜਾਈ ਸਮੇਂ ਉਹ ਪਿਆਸੇ ਮਰਨ ਨਾਲੋਂ ਇੱਕ ਦੂਜੇ ਨੂੰ ਆਪਣੇ ਮੂੰਹਾਂ ਵਿੱਚ ਪੇਸ਼ਾਬ ਕਰਨ ਨੂੰ ਕਹਿੰਦੇ ਸਨ। ਸੋ ਅੱਜ ਦੇ ਵਿਗਿਆਨ ਨੇ ਸਾਡੇ ਕੋਲ ਅਨਾਜ਼ ਦੀ ਬਹੁਤਾਤ ਕਰ ਦਿੱਤੀ ਹੈ। ਇਸ ਲਈ ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਵੇਦ, ਭਾਰਤ ਦੇ ਪ੍ਰਾਚੀਨ ਗ੍ਰੰਥ ਹਨ। ਬਹੁਤੇ ਹਿੰਦੂ ਲੋਕ ਇਹਨਾਂ ਵਿੱਚ ਵਿਸ਼ਵਾਸ ਕਰਦੇ ਹਨ, ਇਹਨਾਂ ਦੀ ਰਚਨਾ ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਹੋਈ ਹੈ। ਇਹਨਾਂ ਵਿੱਚ ਵੀ ਮਾਸ ਖਾਣ ਤੇ ਕੋਈ ਪਾਬੰਦੀ ਨਹੀਂ ਸੀ। ਜੇ ਕਿਸੇ ਹਿੰਦੂ ਨੂੰ ਪੁੱਛਿਆ ਜਾਵੇ ਕਿ ਸੁਨਿਹਰੀ ਹਿਰਨ ਵੇਖ ਕੇ ਸੀਤਾ ਨੇ ਰਾਮ ਨੂੰ ਉਸਦਾ ਪਿੱਛਾ ਕਰਨ ਲਈ ਕਿਉਂ ਭੇਜਿਆ ਸੀ। ਸਭ ਦਾ ਜੁਆਬ ਹੋਵੇਗਾ ਕਿ ਉਸ ਨੇ ਇਹ ਖਾਣੇ ਵਿੱਚ ਪਰੋਸਣਾ ਸੀ?

ਪ੍ਰਾਚੀਨ ਗਰੰਥਾਂ ਵਿੱਚ ਥਾਂ-ਥਾਂ ਤੇ ਪਸ਼ੂਆਂ ਦੀ ਬਲੀ ਦਿੱਤੇ ਜਾਣ ਦੇ ਢੰਗ ਤਰੀਕੇ ਦਿੱਤੇ ਹੋਏ ਹਨ। ਹਿਮਾਚਲ ਦੇ ਕਸਬੇ ਕੁੱਲੂ ਵਿਖੇ ਅੱਜ ਵੀ ਬੱਕਰਿਆਂ ਦੀ ਬਲੀ ਦੇ ਕੇ ਉਹਨਾਂ ਨੂੰ ਭੀਮ ਦੀ ਪਤਨੀ ਹੜੰਬਾ ਦੇਵੀ ਦੇ ਨਾਂ ਤੇ ਬਣੇ ਮੰਦਰ ਵਿੱਚ ਚੜ੍ਹਾਇਆ ਜਾਂਦਾ ਹੈ। ਅੱਜ ਵੀ ਉੱਥੇ ਜਾਨਵਰਾਂ ਦੀ ਬਲੀ ਦੇਣ ਲਈ ਬੇਦੀ ਹੈ ਅਤੇ ਜਾਨਵਰਾਂ ਦੀ ਬਲੀ ਦੇ ਛੁਰੇ ਉੱਥੇ ਪਏ ਹਨ।

ਮਨੂ ਸਮਿਰਤੀ ਦੇ ਸਲੋਕ 2/267-272 ਵਿਚ ਸਪੱਸ਼ਟ ਵਰਨਣ ਕੀਤਾ ਗਿਆ ਹੈ ਕਿ ਸਰਾਧਾਂ ਵਿੱਚ ਕਿਹੜੇ-ਕਿਹੜੇ ਪਸ਼ੂਆਂ ਦਾ ਮਾਸ ਖਾਣ ਨਾਲ ਸਾਡੇ ਪਿਤਰ ਕਿੰਨੇ-ਕਿੰਨੇ ਸਮੇਂ ਲਈ ਤ੍ਰਿਪਤ ਹੋ ਸਕਦੇ ਹਨ।

ਸੂਰ ਤੇ ਮੱਝਾਂ ਦਾ ਮਾਸ ਪਿਤਰਾਂ ਨੂੰ ਦਸ ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ। ਖਰਗੋਸ਼ ਅਤੇ ਕੱਛੂਆਂ ਦਾ ਮਾਸ ਪਿਤਰਾਂ ਨੂੰ 11 ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ।                      (  ਮਨੂ ਸਮਿਰਤੀ 3/270)

ਜੋ ਮਨੁੱਖ ਵਿਧੀ ਪੂਰਵਕ ਮਾਸ ਨਹੀਂ ਖਾਂਦਾ ਉਹ ਮਰਨ ਪਿੱਛੋਂ ਵੀ 21 ਵਾਰ ਪਸ਼ੂ ਦੀ ਜੂਨ ਵਿਚ ਪੈਂਦਾ ਹੈ।                 ( ਮਨੂ ਸਮਿਰਤੀ 5/35)

ਗਊ ਮਾਸ ਬਾਰੇ ਕਿਹਾ ਗਿਆ ਹੈ ਕਿ ਉਹਨੂੰ ਖਾ ਕੇ ਪਿੱਤਰ ਸਾਲ ਭਰ ਲਈ ਤ੍ਰਿਪਤ ਹੋ ਜਾਂਦੇ ਹਨ।          ( ਗੋਮਤ ਧਰਮ ਸੂਤਰ 7/16/25-26)

ਅਜਿਹੇ ਅਨੇਕਾਂ ਹੀ ਸਲੋਕ ਪ੍ਰਾਚੀਨ ਵੇਦਾਂ ਵਿਚ ਉਪਲਬਧ ਹਨ ਜਿਹੜੇ ਮਾਸਾਹਾਰੀ ਹੋਣ ਨੂੰ ਪ੍ਰੇਰਦੇ ਹਨ। ਪਰ ਫਿਰ ਵੀ ਬਹੁਤੇ ਹਿੰਦੂ ਸ਼ਾਕਾਹਾਰੀ ਹੋਣ ਨੂੰ ਤਰਜੀਹ ਦਿੰਦੇ ਹਨ।

ਜੇ ਅਸੀਂ ਪ੍ਰਾਚੀਨ ਇਤਿਹਾਸ ਦੀਆਂ ਤੈਹਾਂ ਫਰੋਲੀਏ ਤਾਂ ਸਾਨੂੰ ਸਪੱਸ਼ਟ ਹੋ ਜਾਵੇਗਾ ਕਿ ਭਾਰਤ ਵਿੱਚ ਅੱਜ ਤੋਂ 2500 ਵਰ੍ਹੇ ਪਹਿਲਾਂ ਬੁੱਧ ਧਰਮ ਦਾ ਜਨਮ ਹੋਇਆ ਸੀ। ਗੌਤਮ ਬੁੱਧ ਨੇ ਅਹਿੰਸਾ ਦਾ ਪ੍ਰਚਾਰ ਕੀਤਾ ਸੀ। ਇਸ ਲਈ ਉਹ ਕਹਿੰਦਾ ਸੀ ਕਿ ਜੀਵ ਜੰਤੂਆਂ ਨੂੰ ਖਾਣ ਲਈ ਉਹਨਾਂ ਦੀ ਹੱਤਿਆ ਨਾ ਕਰੋ। ਉਸ ਤੋਂ ਕੁਝ ਸਮੇਂ ਬਾਅਦ ਪੈਦਾ ਹੋਏ ਜੈਨੀ ਸੰਤਾਂ ਨੇ ਤਾਂ ਆਪਣੇ ਚੇਲਿਆਂ ਨੂੰ ਮਾਸ ਖਾਣ ਤੋਂ ਬਿਲਕੁੱਲ ਹੀ ਰੋਕ ਦਿੱਤਾ। ਬਹੁਤ ਸਾਰੇ ਹਿੰਦੂ, ਬੋਧੀ ਤੇ ਜੈਨ ਧਰਮ ਨੂੰ ਅਪਣਾਉਣ ਲੱਗ ਪਏ ਸਨ। ਉਸ ਸਮੇਂ ਦੇ ਬ੍ਰਾਹਮਣਾਂ ਨੇ ਲੋਕਾਂ ਵਿੱਚ ਸ਼ਾਕਾਹਾਰੀ ਹੋਣ ਦੀ ਪ੍ਰਵਿਰਤੀ ਨੂੰ ਭਾਂਪ ਕੇ ਇਸਦਾ ਇਸਤੇਮਾਲ ਹਿੰਦੂ ਧਰਮ ਨੂੰ ਮੁੜ ਸਥਾਪਤ ਕਰਨ ਲਈ ਕਰਨਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਸਾਲਾਂ ਦੇ ਇਸ ਬ੍ਰਾਹਮਣੀ ਪ੍ਰਚਾਰ ਨੇ ਪ੍ਰਾਚੀਨ ਗਰੰਥਾਂ ਵਿਚ ਮਾਸਾਹਾਰ ਦੇ ਪੱਖ ਵਿੱਚ ਲਿਖਿਆ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਸ਼ਾਕਾਹਾਰੀ ਬਣਾ ਦਿੱਤਾ।

ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੇ ਆਪਣੇ-ਆਪਣੇ ਫ਼ਾਇਦੇ ਤੇ ਆਪਣੇ-ਆਪਣੇ ਨੁਕਸਾਨ ਹਨ। ਸ਼ਾਕਾਹਾਰੀ ਭੋਜਣ ਚਿੱਥਣ ਤੇ ਹਜ਼ਮ ਕਰਨ ਲਈ ਸੁਖਾਲਾ ਹੁੰਦਾ ਹੈ। ਇਸ ਵਿੱਚ ਚਿਕਨਾਈ ਘੱਟ ਹੁੰਦੀ ਹੈ। ਮਾਸਾਹਾਰੀ ਦੇ ਮੁਕਾਬਲੇ ਇਹ ਸਸਤਾ ਵੀ ਹੁੰਦਾ ਹੈ। ਪਰ ਜੇ ਤੁਸੀਂ ਸ਼ਾਕਾਹਾਰੀ ਹੀ ਹੋ ਤਾਂ ਤੁਹਾਡੇ ਵਿੱਚ ਵਿਟਾਮਿਨ 212 ਦੀ ਘਾਟ ਹੋ ਸਕਦੀ ਹੈ। ਇਸ ਘਾਟ ਨਾਲ ਤੁਹਾਡੇ ਦਿਮਾਗ਼ ਨੂੰ ਅਜਿਹਾ ਨੁਕਸਾਨ ਪੁੱਜ ਸਕਦਾ ਹੈ ਜਿਸਦੀ ਪੂਰਤੀ ਹੋ ਨਹੀਂ ਸਕਦੀ। ਪੌਦਿਆਂ ਵਿਚ ਵੀ ਜਾਨ ਹੁੰਦੀ ਹੈ ਇਹ ਵੀ ਪੀੜ ਮਹਿਸੂਸ ਕਰਦੇ ਹਨ। ਸ਼ਾਕਾਹਾਰੀ ਹੋਣ ਦਾ ਮਤਲਬ ਵੱਧ ਪੌਦਿਆਂ ਨੂੰ ਜਾਂ ਪੌਦੇ ਪੈਦਾ ਕਰਨ ਵਾਲੇ ਬੀਜਾਂ ਨੂੰ ਖਾਣਾ ਹੁੰਦਾ ਹੈ। ਪਸ਼ੂਆਂ ਦੇ ਮੁਕਾਬਲੇ ਇਹ ਜ਼ਿਆਦਾ ਭੋਲੇ-ਭਾਲੇ ਤੇ ਬੇਕਸੂਰ ਹੁੰਦੇ ਹਨ। ਕਿਸੇ ਪਸ਼ੂ ਨੇ ਤਾਂ ਤੁਹਾਡੇ ਸਿੰਗ ਜਾਂ ਖੁਰ ਮਾਰਿਆ ਹੋ ਸਕਦਾ ਹੈ ਪਰ ਕਿਸੇ ਪੌਦੇ ਨੇ ਅਜਿਹਾ ਨਹੀਂ ਕੀਤਾ ਹੋਵੇਗਾ।

ਮਾਸਾਹਾਰੀ ਭੋਜਨ ਵਿੱਚ ਬੀ. ਕੰਪਲੈਕਸ, 212 ਅਤੇ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਜ਼ਰੂਰੀ ਹਨ। ਮੱਛੀ ਕੈਲਸ਼ੀਅਮ ਦਾ ਖਜ਼ਾਨਾ ਹੁੰਦੀ ਹੈ। ਆਂਡੇ ਵਿੱਚ ਵੀ ਵੱਡੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਇਹ ਹਜ਼ਮ ਕਰਨੇ ਵੀ ਸੁਖਾਲੇ ਹੁੰਦੇ ਹਨ।

ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਭੋਜਨ ਖਾਣ ਵਾਲੇ ਜ਼ਾਲਮ ਰੁਚੀਆਂ ਵਾਲੇ ਬਣ ਜਾਂਦੇ ਹਨ। ਅਜਿਹਾ ਨਹੀਂ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਬੰਦੇ ਦੂਜੀ ਸੰਸਾਰ ਜੰਗ ਵਿਚ ਜਰਮਨੀ ਦੇ ‘ਡਿਕਟੇਟਰ ਹਿਟਲਰ’ ਨੇ ਮਾਰੇ ਸੀ। ਉਸਨੇ ਯਹੂਦੀਆਂ ਲਈ ਗੈਸ ਚੈਂਬਰ ਬਣਾਏ ਹੋਏ ਸਨ। ਇਕੱਠੇ ਸੈਂਕੜੇ ਵਿਅਕਤੀਆਂ ਨੂੰ ਇਹ ਇਹਨਾਂ ਚੈਂਬਰਾਂ ਵਿੱਚ ਸੁੱਟ ਕੇ ਹੀ ਮਾਰ ਦਿੰਦਾ ਸੀ। ਇਸ ਵਿਅਕਤੀ ਨੇ ਕਦੇ ਮਾਸ ਨਹੀਂ ਸੀ ਖਾਧਾ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਦੰਗਿਆਂ ਰਾਹੀਂ ਕਤਲ ਕਰਵਾ ਦਿੱਤਾ ਸੀ ਉਹ ਵੀ ਸ਼ਾਕਾਹਾਰੀ ਹੈ। ਸੋ ਇਤਿਹਾਸ ਵਿੱਚੋਂ ਤੁਹਾਨੂੰ ਅਜਿਹੀਆਂ ਲੱਖਾਂ ਉਦਾਹਰਣਾਂ ਮਿਲ ਸਕਦੀਆਂ ਹਨ, ਜਿਹੜੀਆਂ ਸ਼ਾਕਾਹਾਰੀਆਂ ਦੇ ਜ਼ੁਲਮਾਂ ਨਾਲ ਭਰੀਆਂ ਪਈਆਂ ਹਨ।

ਇਸ ਗੱਲ ਦਾ ਪ੍ਰਚਾਰ ਵੀ ਬੜੇ ਜ਼ੋਰ ਸੋਰ ਨਾਲ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਹੋਣ ਨਾਲ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਜੇ ਸ਼ਾਕਾਹਾਰੀ ਦਾ ਸਬੰਧ ਬੁੱਧੀਮਾਨੀ ਨਾਲ ਹੁੰਦਾ ਭਾਰਤ ਵਿਚ ਨੋਬਲ ਪ੍ਰਾਈਜ ਜਿੱਤਣ ਵਾਲਿਆਂ ਦੀ ਘਾਟ ਨਾ ਹੁੰਦੀ। ਅੱਜ ਸਮੁੱਚੀ ਦੁਨੀਆਂ ਵਿੱਚੋਂ ਬਹੁਤੇ ਨੋਬਲ ਪ੍ਰਾਈਜ ਅਮਰੀਕੀਆਂ ਕੋਲ ਜਾਂਦੇ ਹਨ, ਭਾਵੇਂ ਉਹ ਬਹੁਤੇ ਮਾਸਾਹਾਰੀ ਹਨ।

ਇਸ ਗੱਲ ਦੀ ਵੀ ਦੁਹਾਈ ਦਿੱਤੀ ਜਾਂਦੀ ਹੈ ਕਿ ਮਾਸਾਹਾਰ ਨਾਲ ¦ਮੀ ਜ਼ਿੰਦਗੀ ਦਾ ਸਬੰਧ ਹੁੰਦਾ ਹੈ। ਸ਼ਾਕਾਹਾਰੀ ਵਿਅਕਤੀ ਹੀ ¦ਬੀ ਜ਼ਿੰਦਗੀ ਜਿਉਂਦੇ ਹਨ। ਚੀਨ, ਸਵੀਡਨ ਤੇ ਜਾਪਾਨ ਦੇ ਲੋਕਾਂ ਦੀ ਉਮਰ ¦ਮੀ ਹੁੰਦੀ ਹੈ। ਭਾਵੇਂ ਉਹ ਬਹੁਤੇ ਮਾਸਾਹਾਰੀ ਹਨ। ਪਰ ਮੈਂ ਨਹੀਂ ਸਮਝਦਾ ਕਿ ਸ਼ਾਕਾਹਾਰ ਜਾਂ ਮਾਸਾਹਾਰ ਦਾ ¦ਮੀ ਉਮਰ ਨਾਲ ਕੋਈ ਸਬੰਧ ਹੈ। ¦ਮੀ ਉਮਰ ਤਾਂ ਤੁਹਾਡੇ ਜ਼ਿੰਦਗੀ ਜਿਉਣ ਦੇ ਢੰਗ ਤੇ ਤੁਹਾਡੀ ਸੋਚ ਵਿੱਚ ਪਈ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ¦ਮਾ ਕਰਨਾ ਚਾਹੁੰਦੇ ਹੋ ਤਾਂ ਸਰੀਰ ਤੋਂ ਕੰਮ ਲਉ ਭਾਵ ਕਸਰਤ ਕਰੋ। ਘੱਟ ਖਾਣਾ ਤੇ ਲੋੜ ਅਨੁਸਾਰ ਖਾਣਾ ਤੇ ਸੰਤੁਲਤ ਖਾਣਾ ਆਪਣੇ ਜੀਵਨ ਦਾ ਅੰਗ ਬਣਾਉ। ਬੀਮਾਰੀ ਦੀ ਸੂਰਤ ਵਿਚ ਆਪਣੀ ਜੇਬ ਅਨੁਸਾਰ ਤੁਰੰਤ ਵਧੀਆ ਤੋਂ ਵਧੀਆ ਡਾਕਟਰ ਦੀ ਸਲਾਹ ਤੇ ਦਵਾਈਆਂ ਨੂੰ ਵਰਤੋ।

ਸਾਨੂੰ ਤੁਰਨ ਫਿਰਨ ਲਈ ਊਰਜਾ ਦੀ ਲੋੜ ਹੈ। ਇਹ ਊਰਜਾ ਅਸੀਂ ਸ਼ਾਕਾਹਾਰ ਤੋਂ ਪ੍ਰਾਪਤ ਕਰਦੇ ਹਾਂ ਜਾਂ ਮਾਸਾਹਾਰ ਤੋਂ, ਇਹ ਸਾਡੀ ਆਪਣੀ ਮਰਜ਼ੀ ਹੈ। ਇਸ ਊਰਜਾ ਦੀ ਪੂਰਤੀ ਹੋਣੀ ਹੀ ਚਾਹੀਦੀ ਹੈ। ਸ਼ਾਕਾਹਾਰ ਜਾਂ ਮਾਸਾਹਾਰ ਦੇ ਝਗੜੇ ਵਿਚ ਪੈਣ ਨਾਲੋਂ ਜਾਂ ਲੋਕਾਂ ਨੂੰ ਪਾਉਣ ਨਾਲੋਂ ਸਾਨੂੰ ਭੁੱਖਮਰੀ, ਗ਼ਰੀਬੀ, ਵਾਤਾਵਰਣ ਦੀ ਪ੍ਰਦੂਸ਼ਿਤਾ, ਵਧ ਰਹੀ ਆਬਾਦੀ, ਇਸਤਰੀ ਭਰੂਣ ਹੱਤਿਆ ਅਤੇ ਧਾਰਮਿਕ ਦੰਗਿਆਂ ਰਾਹੀਂ ਕੀਤੇ ਜਾ ਰਹੇ ਮਨੁੱਖੀ ਘਾਣ ਵਰਗੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>