ਭਾਰਤੀ ਖੂਫ਼ੀਆ ਏਜੰਸੀ ਆਈ.ਬੀ. ਵੱਲੋਂ ਇਹ ਕਹਿਣਾ ਕਿ ਖ਼ਾਲਿਸਤਾਨੀ ਅਪਰਾਧੀਆਂ ਨੂੰ ਭਾੜੇ ‘ਤੇ ਲੈ ਰਹੇ ਨੇ, ਸਿੱਖ ਕੌਮ ਨੂੰ ਬਦਨਾਮ ਕਰਨ ਵਾਲਾ ਗੁੰਮਰਾਹਕੁੰਨ ਪ੍ਰਚਾਰ : ਮਾਨ

ਫ਼ਤਹਿਗੜ੍ਹ ਸਾਹਿਬ – “ਭਾਰਤ ਦੀ ਸੈਂਟਰ ਦੀ ਖੂਫੀਆ ਏਜੰਸੀ ਆਈ.ਬੀ. ਵੱਲੋਂ ਜੋ ਸੈਂਟਰ ਤੇ ਪੰਜਾਬ ਸਰਕਾਰ ਨੂੰ ਸੁਚੇਤ ਕਰਦੇ ਹੋਏ ਕਿਹਾ ਗਿਆ ਹੈ ਕਿ ਖ਼ਾਲਿਸਤਾਨੀ ਗੈਗਸਟਰ ਅਪਰਾਧੀ ਕਾਰਵਾਈਆ ਕਰਨ ਵਾਲਿਆ ਦੀ ਭਾੜੇ ਉਤੇ ਖਰੀਦੋ-ਫਰੋਖਤ ਕਰ ਰਹੇ ਹਨ, ਦਾ ਪ੍ਰਚਾਰ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਹਰ ਮਜ਼ਲੂਮ ਦੇ ਦੁੱਖ ਵਿਚ ਸੰਜ਼ੀਦਗੀ ਨਾਲ ਸਰੀਕ ਹੋਣ ਵਾਲੀ ਮਨੁੱਖਤਾ ਪੱਖੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆ ਗੁੰਮਰਾਹਕੁੰਨ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸ ਤਰ੍ਹਾਂ ਸਾਜ਼ਸੀ ਢੰਗਾਂ ਨਾਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੁਤੱਸਵੀ ਹੁਕਮਰਾਨਾਂ ਅਤੇ ਭਾਰਤੀ ਏਜੰਸੀਆਂ ਨੂੰ ਅਜਿਹੀ ਇਜ਼ਾਜਤ ਬਿਲਕੁਲ ਨਹੀਂ ਦੇਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਖੂਫੀਆ ਏਜੰਸੀ ਆਈ.ਬੀ. ਵੱਲੋਂ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਅਤੇ ਖ਼ਾਲਿਸਤਾਨ ਦੇ ਪਵਿੱਤਰ ਨਾਮ ਨੂੰ ਅਪਰਾਧੀਆ ਨਾਲ ਅਤੇ ਗੈਗਸਟਰਾਂ ਨਾਲ ਜੋੜਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਭਾਰਤੀ ਹੁਕਮਰਾਨਾਂ ਅਤੇ ਖੂਫੀਆ ਏਜੰਸੀਆਂ ਦੀਆਂ ਅਜਿਹੀਆ ਕਾਰਵਾਈਆ ਦੇ ਮਾਰੂ ਸਿੱਟਿਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਸਟੇਟ ਨੂੰ ਹੋਂਦ ਵਿਚ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੂਰਨ ਅਮਨਮਈ-ਜਮਹੂਰੀਅਤ ਪੱਖੀ ਅਤੇ ਕੌਮਾਂਤਰੀ ਕਾਨੂੰਨਾਂ, ਢੰਗਾਂ ਦੀ ਵਰਤੋਂ ਕਰਦੇ ਹੋਏ ਸਰਗਰਮ ਹੈ । ਉਨ੍ਹਾਂ ਭਾਰਤ ਦੇ ਮੁਤੱਸਵੀ ਹੁਕਮਰਾਨਾਂ ਅਤੇ ਸਿਆਸਤਦਾਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਤਿਹਾਸ ਵਿਚ ਕਦੀ ਗੈਗਸਟਰ ਜਾਂ ਬਦਮਾਸਾਂ ਵੱਲੋਂ ਕਿਸੇ ਮੁਲਕ ਨੂੰ ਹੋਂਦ ਵਿਚ ਲਿਆਉਣ ਲਈ ਭੂਮਿਕਾ ਨਿਭਾਈ ਹੈ ? ਅਜਿਹਾ ਕੇਵਲ ਸਿੱਖ ਕੌਮ ਅਤੇ ਖ਼ਾਲਿਸਤਾਨ ਦੇ ਮਿਸ਼ਨ ਨੂੰ ਨਿਸ਼ਾਨਾਂ ਬਣਾਉਣ ਲਈ ਭਾਰਤ ਦੀਆਂ ਖੂਫ਼ੀਆ ਏਜੰਸੀਆਂ ਅਤੇ ਹੁਕਮਰਾਨਾਂ ਵੱਲੋਂ ਸਾਜਿ਼ਸਾਂ ਰਚੀਆ ਜਾ ਰਹੀਆ ਹਨ ਜਿਨ੍ਹਾਂ ਨੂੰ ਅਸੀਂ ਕਤਈ ਕਾਮਯਾਬ ਨਹੀਂ ਹੋਣ ਦੇਵਾਂਗੇ ।

ਸ. ਮਾਨ ਨੇ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਸੁਭਾਸ ਚੰਦਰ ਬੋਸ ਜਿਸ ਨੂੰ ਇਹ ਹੁਕਮਰਾਨ ਆਜ਼ਾਦੀ ਘੁਲਾਟੀਆ ਪ੍ਰਵਾਨ ਕਰਦੇ ਹਨ, ਉਸ ਵੱਲੋਂ ਜਰਮਨ ਦੇ ਤਾਨਾਸ਼ਾਹ ਹਿਟਲਰ, ਇਟਲੀ ਦੇ ਮੁਸੋਲੀਨੀ ਅਤੇ ਜਪਾਨ ਦੇ ਟੋਜੋ ਨਾਲ ਗੰਡਤੁਪ ਕਰ ਲਈ ਸੀ । ਜਦੋਂਕਿ ਉਪਰੋਕਤ ਤਿੰਨਾਂ ਤਾਨਾਸ਼ਾਹਾਂ ਨੇ ਮਨੁੱਖੀ ਹੱਕਾਂ ਦਾ ਘੋਰ ਅਪਮਾਨ ਕੀਤਾ ਸੀ । ਦੂਸਰੇ ਪਾਸੇ ਸਿੱਖ ਕੌਮ ਨੇ ਜਾਂ ਸਿੱਖ ਆਗੂਆਂ ਨੇ ਕਦੀ ਵੀ ਤਾਨਾਸ਼ਾਹ, ਜ਼ਾਬਰਾਂ ਜਾਂ ਲੋਕਾਂ ਉਤੇ ਜ਼ਬਰ-ਜੁਲਮ ਕਰਨ ਵਾਲੇ ਕਿਸੇ ਵੀ ਰਾਜਾ, ਬਾਦਸ਼ਾਹ, ਸਿਆਸੀ ਆਗੂ ਨਾਲ ਕਤਈ ਵੀ ਸਮਝੌਤਾ ਨਹੀਂ ਕੀਤਾ। ਬਲਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ ਮਜ਼ਲੂਮਾਂ, ਲਤਾੜੇ ਵਰਗਾਂ, ਗਰੀਬਾਂ, ਲੋੜਵੰਦਾਂ ਦੇ ਹੱਕ ਵਿਚ ਦ੍ਰਿੜਤਾ ਨਾਲ ਖੜ੍ਹਦੀ ਆਈ ਹੈ ਅਤੇ ਜਮਹੂਰੀਅਤ ਤਰੀਕੇ ਸੰਘਰਸ਼ ਕਰਦੀ ਆਈ ਹੈ । ਜਦੋਂਕਿ ਹਿੰਦੂ ਆਗੂ ਮਰਹੂਮ ਇੰਦਰਾ ਗਾਂਧੀ ਨੇ ਵੀ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਨਿਹੱਥੇ 25 ਹਜ਼ਾਰ ਦੇ ਕਰੀਬ ਸਰਧਾਲੂਆਂ ਜਿਨ੍ਹਾਂ ਵਿਚ ਬੱਚੇ, ਨੌਜ਼ਵਾਨ, ਬਜੁਰਗ, ਬੀਬੀਆਂ ਸਨ, ਉਨ੍ਹਾਂ ਨੂੰ ਫ਼ੌਜੀ ਟੈਕਾਂ, ਤੋਪਾਂ ਨਾਲ ਸ਼ਹੀਦ ਕਰਕੇ ਮਨੁੱਖਤਾ ਦਾ ਘਾਣ ਕੀਤਾ ਸੀ । ਫਿਰ ਮੌਜੂਦਾ ਵਜ਼ੀਰ-ਏ-ਆਜ਼ਮ ਭਾਰਤ ਜਦੋਂ ਗੁਜਰਾਤ ਦੇ 2002 ਵਿਚ ਮੁੱਖ ਮੰਤਰੀ ਸਨ, ਉਸ ਸਮੇਂ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਨੇ ਇਕ ਡੂੰਘੀ ਸਾਜਿ਼ਸ ਤਹਿਤ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਕੇ ਮੁਸਲਿਮ ਕੌਮ ਵਿਚ ਦਹਿਸਤ ਪੈਦਾ ਕੀਤੀ ਸੀ । ਇਸੇ ਤਰ੍ਹਾਂ 2013 ਵਿਚ ਉਥੋਂ ਦੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਬੇਜ਼ਮੀਨੇ ਅਤੇ ਬੇਘਰ ਕਰਕੇ ਵੱਡਾ ਜੁਲਮ ਕੀਤਾ ਸੀ । ਦੱਖਣੀ ਸੂਬਿਆਂ ਵਿਚ ਇਨ੍ਹਾਂ ਨੇ ਚਰਚਾਂ ਉਤੇ ਹਮਲੇ ਕਰਕੇ, ਨਨਜਾ ਨਾਲ ਬਲਾਤਕਾਰ ਕਰਕੇ, ਇਸਾਈ ਪ੍ਰਚਾਰਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਕੇ ਅਪਰਾਧਿਕ ਕਾਰਵਾਈਆ ਖੁਦ ਕਰਵਾਈਆ ਸਨ । ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਗੈਗਸਟਰਾਂ ਜਾਂ ਅਪਰਾਧੀਆਂ ਨਾਲ ਜੋੜਨ ਦੀ ਸਾਜਿ਼ਸ ਕਰਨ ਤੋਂ ਪਹਿਲੇ ਉਪਰੋਕਤ ਭਾਰਤੀ ਹੁਕਮਰਾਨ ਆਪਣੇ ਜ਼ਬਰ-ਜੁਲਮਾਂ ਬਾਰੇ ਅਤੇ ਅਣਮਨੁੱਖੀ ਕਾਰਵਾਈਆ ਬਾਰੇ ਕੌਮਾਂਤਰੀ ਪੱਧਰ ਤੇ ਜੁਆਬ ਦੇਣ । ਸ. ਮਾਨ ਨੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਰਤੀ ਹੁਕਮਰਾਨ ਅਤੇ ਖੂਫੀਆ ਏਜੰਸੀਆਂ ਕਿੰਨੇ ਵੀ ਹੱਥਕੰਡੇ ਅਤੇ ਸਾਜਿ਼ਸਾਂ ਰਚ ਲੈਣ, ਉਹ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਆਪਣੇ ਮਨਸੂਬਿਆਂ ਅਤੇ ਸਿੱਖ ਕੌਮ ਉਤੇ ਫਿਰ ਤੋਂ ਜ਼ਬਰ-ਜੁਲਮ ਢਾਹੁਣ ਦੀ ਸਾਜਿ਼ਸ ਵਿਚ ਕਤਈ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>