ਨਰਾਇਣ ਦਾਸ ਸਿੱਖ ਪੰਥ ਦੇ ਰੋਹ ਅਗੇ ਝੁੱਕਿਆ

ਅੰਮ੍ਰਿਤਸਰ, (ਸਰਚਾਂਦ ਸਿੰਘ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗੱਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੁੰ ਈ ਮੇਲ ਰਾਹੀਂ ਭੇਜੀ ਗਈ ਇਕ ਪੱਤਰ ਵਿਚ ਆਪਣੀ ਗੱਲਤੀ ਨੂੰ ਸਵੀਕਾਰ ਕਰਦਿਆਂ ਖਾਲਸਾ ਪੰਥ ਤੋਂ ਮੁਆਫੀ ਦੀ ਗੁਜਾਰਸ਼ ਕੀਤੀ ਹੈ।

ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ ( ਉਤਰਾਖੰਡ) ਵਾਸੀ ਨਾਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤ ਨਾਰਾਇਣਦਾਸਜੀਐਡਦੀਜੀਮੇਲਡਾਊਟ ਕਾਮ gurbani meaning <santnarayandassji@gmail.comਤੋਂ ਭੇਜੀ ਮੁਆਫੀਨਾਮਾ ਅਤੇ ਵੀਡੀਉ ਵਿਚ ਫਤਿਹ ਦੀ ਸਾਂਝ ਪਾਉਦਿਆਂ ਕਿਹਾ ਕਿ ਉਸ ਵਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਯੁਗੋ ਯੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤਾਂ ਦੀ ਬਾਣੀ ਬਾਰੇ ਉਸ ਕੋਲੋਂ ਬੋਲੇ ਗਏ ਗੱਲਤ ਸ਼ਬਦਾਂ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਦੀ ਸ਼ਰਨ ਵਿਚ ਆਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਾਜ਼ਿਰ ਹੋ ਕੇ ਖਿਮਾ ਜਾਚਨਾ ਕਰ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ ਹੈ। ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਪੰਥ ਅਤੇ ਸਮੂਹ ਤਖਤਾਂ ਦੇ ਜਥੇਦਾਰ ਸਾਹਿਬਾਨ, ਸ੍ਰੋਮਣੀ ਗੁਰਦਵਾਰਾ ਕਮੇਟੀ ਅੰਮ੍ਰਿਤਸਰ, ਸਮੂਹ ਸਿਖ ਸੰਪਰਦਾਵਾਂ, ਦਮਦਮੀ ਟਕਸਾਲ, ਉਦਾਸੀਨ ਭੇਖ, ਨਿਰਮਲ ਭੇਖ, ਨਿਹੰਗ ਜਥੇਬੰਦੀਆਂ, ਸ੍ਰੋਮਣੀ ਕਮੇਟੀ ਦਿਲੀ ਅਤੇ ਸਮੂਹ ਸਿਖ ਜਥੇਬੰਦੀਆਂ ਉਸ ਦੀ ਭੁਲ ਨੂੰ ਬੱਚਾ ਜਾਣ ਕੇ ਮੁਆਫ ਕਰੇਗਾ। ਦਿਲੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀ ਗਈ ਉਕਤ ਪੱਤਰ ਦੀ ਕਾਪੀ ’ਚ ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਦੇ ਨਾਲ ਹੀ ਅਗੇ ਵਾਸਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਪੰਥ ਵਲੋਂ ਸਾਡਾ ਮਾਰਗ ਦਰਸ਼ਨ ਕੀਤਾ ਜਾਵੇਗਾ। ੳਸ ਨੇ ਸਿੱਖ ਪੰਥ ਨੂੰ ਵਿਸ਼ਵਾਬ ਦਵਾਇਆ ਕਿ ਮੈਂ ਭਵਿੱਖ ਵਿਚ ਕੋਈ ਵੀ ਅਜਿਹੀ ਗੱਲਤੀ ਨਹੀਂ ਕਰਾਂਗਾ ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੇ।

ਉਸ ਨੇ ਕਿਹਾ ਕਿ ਪਿੱਛਲੇ ਦਿਨੀ ਉਸ ਵਲੋਂ ਵਾਇਰਲ ਹੋਈ ਵੀਡੀਉ ਵਿਚ ਜਾਣੇ ਅਨਜਾਣੇ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗੱਲਤ ਸ਼ਬਦਾਵਲੀ ਬੋਲੀ ਗਈ ਹੈ।  ਉਹਨਾਂ ਕਿਹਾ ਕਿ ਉਦਾਸੀ ਸਾਧੂਟਾ ਨੇ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਮੈ ਮਹਿਸੂਸ ਕਰਦਾ ਹਾਂ ਕਿ ਕੋਈ ਕਾਲ ਦਾ ਹੀ ਅਜਿਹਾ ਚਕਰ ਸੀ ਜਿਸ ਕਰਕੇ ਸਾਡੇ ਕੋਲੋਂ ਅਜਿਹੀ ਭੁੱਲ ਹੋ ਗਈ। ਮੈਨੂੰ ਆਪਣੀ ਗੱਲਤੀ ’ਤੇ ਬਹੁਤ ਪਛਤਾਵਾ ਹੈ। ਇਥੋਂ ਤਕ ਕਿ ਮੈ ਗੁਰੂ ਸਾਹਿਬ ਜੀ ਬਾਰੇ ਅਜਿਹੇ ਸ਼ਬਦ ਬੋਲ ਕੇ ਆਪਣੀਆਂ ਨਜਰਾਂ ਵਿਚ ਹੀ ਗਿਰ ਚੁਕਾ ਹਾਂ। ਮੈਨੂੰ ਪੂਰਨ ਤੌਰ ’ਤੇ ਅਹਿਸਾਸ ਹੈ ਕਿ ਮੇਰੀ ਇਸ ਗੱਲਤੀ ਨਾਲ ਸਮੂਹ ਸਿੱਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ।

ਪੱਤਰ ਦੇ ਅਖੀਰ ’ਚ ਉਹਨਾਂ ਆਸ ਪ੍ਰਗਟ ਕੀਤੀ ਕਿ ਪੰਥ ਮੈਨੂੰ ਅਕਾਲ ਤਖਤ ਸਾਹਿਬ ’ਤੇ ਹਾਜ਼ਿਰ ਹੋ ਕੇ ਆਪਣੀ ਗੱਲਤੀ ਲਈ ਖਿਮਾ ਜਾਚਨਾ ਕਰਨ ਦਾ ਅਵਸਰ ਜਰੂਰ ਦੇਵੇਗਾ ਅਤੇ ਮੈਂ ਖਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵਾਂਗਾ।
ਯਾਦ ਰਹੇ ਕਿ ਪਿੱਛਲੇ ਪੰਜ ਦਿਨ ਪਹਿਲਾਂ ਇਸੇ ਨਰਾਇਣ ਦਾਸ ਵਲੋਂ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਅਪਸ਼ਬਦ ਬੋਲਿਆ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ। ਦਮਦਮੀ ਟਕਸਾਲ ਸਮੇਤ ਸ੍ਰੋਮਣੀ ਕਮੇਟੀ ਅਤੇ ਹੋਰ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਨ ਨੂੰ ਮੰਗ ਪੱਤਰਾਂ ਦੀ ਝੜੀ ਲਾਉਦਿਆਂ ਉਕਤ ਨਰਾਇਣ ਦਾਸ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>